ਕਾਰਗਿਲ ਯੁੱਧ
Kargil Yudh
ਕਾਰਗਿਲ ਜ਼ਿਲਾ ਹੈਡਕੁਆਟਰ ਸੀਨਗਰ ਤੋਂ 204 ਕਿ.ਮੀ.ਦੀ ਸ੍ਰੀ ਤੇ ਸਥਿਤ ਹੈ । ਇਸਦੀ ਕੁੱਲ ਆਬਾਦੀ 81,000 ਹੈ । ਇਹ 14036 ਕਿ.ਮੀ. ਤੇ ਫੈਲਿਆ ਹੋਇਆ ਹੈ ।
ਭਾਰਤੀ ਇਤਿਹਾਸ ਵਿੱਚ ਕਾਰਗਿਲ ਸੰਕਟ ਦੇ ਲਈ ਸੰਨ 1999 ਨੂੰ ਯਾਦ ਕੀਤਾ ਜਾਵੇਗਾ। ਜਦੋਂ ਲਗਭਗ 2000 ਮੁਜਾਹਿਦੀਨ ਅੱਤਵਾਦੀਆਂ ਨੇ ਕਾਰਗਿਲ ਖੇਤਰ ਤੇ ਕਬਜ਼ਾ ਕਰ ਲਿਆ ਸੀ । ਇਹਨਾਂ ਮਹੱਤਵਪੂਰਨ ਠਿਕਾਣਿਆਂ ਤੇ ਬੰਕਰ ਬਣਾ ਕੇ ਹਥਿਆਰਾਂ ਨਾਲ ਕਿਲਬੰਦੀ ਕਰ ਕੇ ਲਈ ਸੀ। ਭਾਰਤੀ ਸੈਨਾ ਨੂੰ ਇਸਦੀ ਜਾਣਕਾਰੀ ਮਈ 1999 ਵਿੱਚ ਹੋਈ | ਅੱਤਵਾਦੀਆਂ ਨੂੰ ਭਜਾਉਣ ਦੇ ਲਈ ਭਾਰਤੀ ਥਲ ਸੈਨਾ ਨੇ ‘ਆਪਰੇਸ਼ਨ ਫਲਸ਼ ਆਉਟ’ ਸ਼ੁਰੂ ਕੀਤਾ | ਬਾਅਦ ਵਿੱਚ ਹਵਾਈ ਸੈਨਾ ਦੁਆਰਾ ‘ਆਪਰੇਸ਼ਨ ਵਿਜੇ’ ਚਲਾਇਆ ਗਿਆ | ਹਵਾਈ ਸੈਨਾ ਨੇ ਅ ਤਵਾਦੀਆਂ ਦੇ ਮਹੱਤਵਪੂਰਨ ਠਿਕਾਣਿਆਂ ਤੇ ਬੰਬਬਾਰੀ ਕਰਕੇ ਇਸ ਨੂੰ ਤਹਿਸ ਨਹਿਸ ਕਰ ਦਿੱਤਾ । ਇਸ ਮੁਕਾਬਲੇ ਨੂੰ ਲਗਭਗ 3 ਮਹੀਨੇ ਲੱਗੇ ।
ਪਾਕਿਸਤਾਨ ਨੇ ਇਸ ਮੁੱਦੇ ਨੂੰ ਅੰਤਰਰਾਸ਼ਟਰੀ ਮੰਚ ਤੇ ਉਛਾਲਣ ਦੀ ਕੋਸ਼ਿਸ਼ ਕੀਤੀ । ਇਸ ਲੜਾਈ ਵਿੱਚ ਭਾਰਤ ਦੀ ਸਾਰੀ ਲੋਕਾਈ ਨੇ ਫੌਜੀਆਂ ਦਾ ਮਨੋਬਲ ਵਧਾਇਆ ਅਤੇ ਦਿਲ ਖੋਲ ਕੇ ਆਰਥਿਕ ਸਹਾਇਤਾ ਦਿੱਤੀ। ਭਾਰਤ ਨੇ ਇਕ ਵਾਰ ਫੇਰ ਸਿੱਧ ਕਰ ਦਿੱਤਾ ਕਿ। ਉਹ ਕਿਸੇ ਤੋਂ ਘੱਟ ਨਹੀਂ ਹੈ ।
0 Comments