ਕਾਰਗਿਲ ਦੀ ਜਿੱਤ
Kargil Victory
ਪਾਕਿਸਤਾਨ ਨਾਲ ਕਾਰਗਿਲ ਨਾਲ ਹੋਈ ਲੜਾਈ ਬੇਸ਼ਕ ਖ਼ਤਮ ਹੋ ਚੁੱਕੀ ਹੈ ਪ੍ਰੰਤੂ ਇਹ ਲੜਾਈ ਅਜੇ ਵੀ ਕਿਸੇ ਹੋਰ ਰੂਪ ਵਿੱਚ ਵੱਖ . ਵੱਖ ਥਾਵਾਂ ਤੇ ਚੱਲ ਰਹੀ ਹੈ, ਜਿਸ ਦਾ ਜਵਾਬ ਭਾਰਤ ਬੜੀ ਹੀ ਦਲੇਰੀ ਨਾਲ ਦੇ ਰਿਹਾ ਹੈ । ਹਰ ਵਾਰ ਪਾਕਿਸਤਾਨ ਨੂੰ ਮੂੰਹ ਦੀ ਖਾਣ ਪਈ ਪੰਤੁ ਫਿਰ ਵੀ ਉਹ ਆਪਣੀਆਂ ਚਾਲਾਂ ਤੋਂ ਬਾਜ਼ ਨਹੀਂ ਆਉਂਦਾ । ਕਾਰਗਿਲ ਦੀ ਜਿੱਤ ਲਈ ਤਕਰੀਬਨ ਭਾਰਤ ਦੇ ਬਹਾਦਰ 24 ਅਫ਼ਸਰਾਂ ਅਤੇ ਤਕਰੀਬਨ 383 ਜਵਾਨਾਂ ਨੂੰ ਸ਼ਹੀਦੀ ਦੇਣੀ ਪਈ | ਪਾਕਿਸਤਾਨ ਨੂੰ ਇਸ ਲੜਾਈ ਦੇ ਬਦਲੇ 41 ਅਫ਼ਸਰਾਂ ਅਤੇ 645 ਜਵਾਨਾਂ ਦੀਆਂ ਜਾਨਾਂ ਕੁਰਬਾਨ ਕਰਨੀਆਂ ਪਈਆਂ | ਪਾਕਿਸਤਾਨ ਦੇ ਹੱਥ ਕੁੱਝ ਵੀ ਨਾ ਲੱਗਾ ਪਰੰਤੂ ਫਿਰ ਵੀ ਉਹ ਆਪਣੀ ਦੁਸ਼ਮਣੀ ਦੀ ਅੱਗ ਦਿਲੋਂ ਨਹੀਂ ਵਿੱਢਦਾ । ਇਸ ਲੜਾਈ ਵਿਚ ਭਾਰਤ ਦੇ ਲੱਗਭਗ 1400 ਕਰੋੜ ਤੋਂ 1600 ਕਰੋੜ ਖਰਚ ਆਏ । ਪਾਕਿਸਤਾਨ ਦਾ ਮਾਲੀ ਤੇ ਜਾਨੀ ਨੁਕਸਾਨ ਵੀ ਹੋਇਆ ਪਰ ਫਿਰ ਵੀ ਉਸ ਨੂੰ ਨਸੀਹਤ ਨਹੀਂ ਆ ਰਹੀ ।
ਕਾਰਗਿਲ ਵਿਚ ਪਾਕਿਸਤਾਨ ਦੇ ਮੁੰਹ ਤੋਂ ਨਕਾਬ ਉਤਰ ਗਿਆ ਕਿਉਂਕਿ ਇਹ ਪਤਾ ਲੱਗ ਚੁੱਕਾ ਸੀ ਕਿ ਉਸ ਦੀ ਆਪਣੀ ਰੈਗੁਲਰ ਫੋਜ ਹੀ ਕਾਰਗਿਲ ਵਿਚ ਲੜ ਰਹੀ ਸੀ । ਇਹ ਸਾਜ਼ਿਸ਼ ਉਨਾਂ ਦੀ ਸੋਚੀ ਸਮਝੀ ਸੀ । ਪਾਕਿਸਤਾਨ ਦਾ ਪ੍ਰਭਾਵ ਵਿਸ਼ਵ ਅੱਗੇ ਨੰਗਾ ਹੋ। ਗਿਆ । ਸਾਰੀ ਦੁਨੀਆਂ ਨੂੰ ਪਤਾ ਲੱਗ ਗਿਆ ਕਿ ਪਾਕਿਸਤਾਨ ਨੇ ਇਸ ਜੰਗ ਵਿਚ ਪਹਿਲ ਕੀਤੀ ਸੀ ।
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਜਨਾਬ ਨਵਾਜ਼ਸ਼ਰੀਫ਼ ਪੱਲਾ ਅੱਡ ਦੇ ਚੀਨ ਤੇ ਸੰਯੁਕਤ ਰਾਜ ਵਿਚ ਆਸ ਲੈ ਕੇ ਗਏ ਤਾਂ ਜੋਂ ਦਹਿਸ਼ਤਗਰਦਾਂ ਦੀਆਂ ਸਰਗਰਮੀਆਂ ਲਈ ਸਹਾਇਤਾ ਦਿੱਤ ਸਕਣ । ਉਨ੍ਹਾਂ ਦੀ ਪੁਕਾਰ ਨੂੰ ਅਮਰੀਕਾ ਨੇ ਵੀ ਠੁਕਰਾ ਦਿੱਤਾ ਅਤੇ ਨਵਾਜ਼ ਸ਼ਰੀਫ਼ ਕਿਸੇ ਪਾਸਿਓ ਵੀ ਕੋਈ ਹੁੰਗਾਰਾ ਮਿਲਦਾ ਨਾ ਦੇਖ ਕੇ ਅੰਤ ਨਿੰਮੋਝੂਣਾ ਹੋ ਕੇ ਵਾਪਸ ਆਉਣਾ ਪਿਆ ।
ਪਾਕਿਸਤਾਨ ਦਾ ਭਾਰਤ ਅੰਦਰ ਸੈਂਕੜੇ, ਕਾਰਗਿਲ ਪੈਦਾ ਕਰਨ ਦਾ ਦਾਅਵਾ ਹੈ । ਪਾਕਿਸਤਾਨ ਦੀਆਂ ਇਨ੍ਹਾਂ ਸਾਰੀਆਂ ਚੁਣੌਤੀਆਂ ਦਾ ਮੁਕਾਬਲਾ ਕਰਨ ਲਈ ਭਾਰਤ ਹਮੇਸ਼ਾਂ ਹੀ ਤਿਆਰ ਹੈ । ਸਾਡੀਆਂ ਸੀਮਾਵਾਂ ਪੂਰੀ ਤਰ੍ਹਾਂ ਚੌਕਸ ਹਨ । ਭਾਰਤ ਕਦੇ ਵੀ ਪਾਕਿਸਤਾਨ ਦੀਆਂ ਹੋ ਜਿਹੀਆਂ ਸਰਗਰਮੀਆਂ ਨੂੰ ਕਦੀ ਬਰਦਾਸ਼ਤ ਨਹੀਂ ਕਰੇਗੀ ਬਲਕਿ ਮੂੰਹ ਤੋੜ ਜਵਾਬ ਦੇਵੇਗਾ। ਪਾਕਿਸਤਾਨ ਦਾ ਹਰ ਕਾਰਗਿਲ ਸਾਨੂੰ ਚੁਣੌਤੀ ਤੇ ਮੌਕਾ ਦਿੰਦਾ ਹੈ ਕਿ ਅਸੀਂ ਜਵਾਬੀ ਹਮਲੇ ਲਈ ਨਵੇਂ ਤੋਂ ਨਵਾਂ ਤੇ ਆਧੁਨਿਕ ਢੰਗ ਅਪਣਾ ਕੇ ਪਾਕਿਸਤਾਨ ਦੀ ਸਾਰੀਆਂ ਚਾਲਾਂ ਨੂੰ ਤੋੜ ਸਕੀਏ ।
ਸਮੇਂ-ਸਮੇਂ ਤੇ ਪਾਕਿਸਤਾਨੀ ਯਾਤਰੀ ਸਰਕਾਰੀ ਰਾਹਦਾਰੀ ਲੈ ਕੇ ਭਾਰਤ ਆਉਂਦੇ ਰਹੇ | ਇਨ੍ਹਾਂ ਪਾਕਿਸਤਾਨੀਆਂ ਦੀ ਨੀਤੀ ਤੋੜ ਭੰਨ ਕਰਨ ਵਾਲੀ ਹੈ । ਵਿਸ਼ਵ ਭਾਈਚਾਰੇ ਨੇ ਵੀ ਪਾਕਿਸਤਾਨ ਨੂੰ ਕਹਿ ਦਿੱਤਾ ਸੀ ਕਿ ਉਹ ਆਪਣੀ ਫੌਜ ਤੇ ਕਿਰਾਏ ਦੇ ਦਹਿਸ਼ਤਗਰਦਾਂ ਨੂੰ ਵਾਪਿਸ ਬਲਾਵੇ । ਭਾਰਤ ਇਕ ਅਮਨਪਸੰਦ ਦੇਸ਼ ਹੈ ਪਰ ਜੇ ਜ਼ਰੂਰਤ ਪਵੇ ਤਾਂ ਉਹ ਆਪਣੇ ਦੁਸ਼ਮਨਾਂ ਦੇ ਛੱਕੇ ਵੀ ਛੁਡਾ ਸਕਦਾ ਹੈ ।
0 Comments