Punjabi Essay, Lekh on "Kalpana Chawla", "ਕਲਪਨਾ ਚਾਵਲਾ" Punjabi Paragraph, Speech for Class 8, 9, 10, 11, 12 Students in Punjabi Language.

ਕਲਪਨਾ ਚਾਵਲਾ 
Kalpana Chawla


ਕਲਪਨਾ ਚਾਵਲਾ ਦਾ ਜਨਮ ਅੱਜ ਤੋਂ 42 ਵਰੇ ਪਹਿਲਾਂ 1961 ' ਈਸਵੀ ਵਿੱਚ ਹਰਿਆਣ ਪ੍ਰਾਂਤ ਦੇ ਕਰਨਾਲ ਜਿਲੇ ਵਿੱਚ ਹੋਇਆ। ਮੁੱਢਲੀ ਵਿੱਦਿਆ ਟੈਗਰੋ ਬਾਲ ਨਿਕੇਤਨ ਸਕੂਲ ਤੋਂ ਹਾਸਲ ਕੀਤੀ । ਬਚਪਨ ਤੋਂ ਹੀ ਪੜ੍ਹਾਈ ਵਿੱਚ ਹੁਸ਼ਿਯਾਰ ਵਿਦਿਆਰਥਣ ਮੱਨੀ ਜਾਂਦੀ ਰਹੀ ਹੈ । ਪੁਲਾੜ ਵਿੱਚ ਉਹ ਦੁਬਾਰਾ 16 ਜਨਵਰੀ 2003 ਨੂੰ ਆਪਣੇ ਸੱਤ ਸਾਥੀਆਂ ਨਾਲ ਗਈ ਸੀ ।


ਪੰਜਾਬ ਇੰਜਨੀਅਰਿੰਗ ਕਾਲਜ ਤੋਂ ਕਲਪਨਾ ਚਾਵਲਾ ਨੇ ਏਰੋਨਾਟੀਕਲ ਇੰਜਨੀਅਰਿੰਗ ਵਿੱਚ ਡਿਗਰੀ ਹਾਸਲ ਕੀਤੀ ਅਤੇ ਅਗਾਂਹ ਪੜਾਈ ਕਰਨ ਲਈ ਉਹ ਅਮਰੀਕਾ ਚਲੀ ਗਈ । ਉਥੇ ਜਾ ਕੇ ਉਸ ਨੇ ਟੈਕਸਾਸ ਯੂਨੀਵਰਸਿਟੀ ਤੋਂ ਮਾਸਟਰ ਡਿਗਰੀ ਹਾਸਲ ਕੀਤੀ। 1984 ਈਸਵੀ ਵਿੱਚ । ਉਸਨੇ ਕਲੋਰੈਡੋ ਯੂਨੀਵਰਸਿਟੀ ਤੋਂ ਡਾਕਟਰੇਟ ਦੀ ਡਿਗਰੀ ਹਾਸਲ ਕੀਤੀ । ਇਸ ਤੋਂ ਬਾਅਦ ਨਾਸਾ ਦੇ ਏਮਸ ਰਿਸਰਚ ਕੇਂਦਰ ਵਿੱਚ 1988 ਤੋਂ ਉਸਨੇ ਆਪਣਾ ਕੈਰੀਅਰ ਆਰੰਭ ਕੀਤਾ । 1993 ਈਸਵੀ ਵਿੱਚ ਕਲਪਨਾ ਚਾਵਲਾ ਕੈਲੀਫੋਰਨਿਆ ਦੇ ਓਵਰਸੇਟ ਮੈਥੇਟ ਇੰਕ ਵਿੱਚ ਵਾਈਸ ਚੇਅਰਮੈਨ ਬਣੀ । 1994 ਈਸਵੀ ਵਿੱਚ 'ਨਾਸਾ ਨੇ ਉਸ ਚੋਣ ਪੁਲਾੜ , ਯਾਤਰੀ ਦੇ ਰੂਪ ਵਿੱਚ ਕੀਤੀ ਅਤੇ ਉਹ 1995 ਵਿੱਚ ਪੁਲਾੜ ਅੰਦਰ ਜਾਣ ਵਾਲੇ ਕਾਫ਼ਲੇ ਦਾ ਇਕ ਮੈਂਬਰ ਬਣੀ । ਇਸ ਤਰ੍ਹਾਂ ਉਹ ਭਾਰਤ ਦੀ ਪਹਿਲੀ ਇਸਤਰੀ ਪੁਲਾੜ ਯਾਤਰੀ ਸੀ ਜਿਹੜੀ ਕਿ ਪੁਲਾੜ ਵਿੱਚ ਗਈ | ਪੁਲਾੜ ਵਿੱਚ ਜਾਣ ਤੋਂ ਪਹਿਲਾਂ ਕਲਪਨਾ ਨੇ ਇਹ ਕਿਹਾ ਕਿ, ਦੁਬਾਰਾ ਪੁਲਾੜ ਵਿੱਚ ਜਾਣਾ ਇੰਜ ਹੈ ਜਿਵੇਂ ਮੇਰਾ ਸੁਪਨਾ ਦੁਬਾਰਾ ਸਾਕਾਰ ਹੋ ਰਿਹਾ ਹੈ । ਪੁਲਾੜ ਯਾਤਰਾ ਨੂੰ ਸਦਾ ਤਾਂਘਦੀ ਰਹਿੰਦੀ ਕਲਪਨਾ ਇਕ ਦਿਨ ਚੰਨ 'ਤੇ ਵੀ ਪੈਰ ਰੱਖਣਾ ਚਾਹੁੰਦੀ ਸੀ । ਇਹਨਾਂ ਦਸਾਂ ਵਰਿਆਂ ਦੌਰਾਨ ਕਲਪਨਾ ਚਾਵਲਾ ਨੂੰ ਅਨੇਕਾਂ ਜਿੰਮੇਵਾਰੀਆਂ ਦਿੱਤੀਆਂ ਜਿਹੜੀਆਂ ਕਿ ਉਸ ਨੇ ਬਖੂਬੀ ਨਿਭਾਈਆਂ ।


ਕਲਪਨਾ ਨੂੰ ਪੜ੍ਹਾਉਣ ਵਾਲੇ ਅਧਿਆਪਕਾਂ ਅਨੁਸਾਰ ਉਸ ਦੀ ਸ਼ੁਰੂ ਤੋਂ ਹੀ ਵਿਗਿਆਨ ਵਿੱਚ ਰੁਚੀ ਰਹੀ ਸੀ ਅਤੇ ਬਚਪਨ ਤੋਂ ਹੀ ਉਹ ਪੁਲਾੜ ਵਿੱਚ ਜਾਣ ਦੇ ਸੁਪਨੇ ਵੇਖਿਆ ਕਰਦੀ ਸੀ । ਉਸ ਦੀ ਵਿਗਿਆਨ ਵਿੱਚ ਰੁਚੀ ਵੇਖ ਕੇ ਉਸ ਦੇ ਪਿਤਾ ਨੇ ਅਗਾਂਹ ਪੜਨ ਲਈ , ਕਲਪਨਾ ਨੂੰ ਹੋਰ ਪ੍ਰੇਰਿਤ ਕੀਤਾ ।


ਲੇਕਿਨ ਹੋਣੀ ਨੂੰ ਕੁੱਝ ਹੋਰ ਹੀ ਮੰਜੂਰ ਸੀ ਕਲਪਨਾ ਚਾਵਲਾ ਪੁਲਾੜ ਵਿੱਚ ਸਫਲਤਾ ਨਾਲ ਖੋਜ ਕਰਨ ਤੋਂ ਬਾਅਦ ਵਾਪਸ ਧਰਤੀ ਤੇ ਆ ਰਹੀ ਸੀ ਅਤੇ ਉਸ ਦੇ ਸਕੂਲ ਦੇ ਸਾਥੀ ਅਤੇ ਅਧਿਆਪਕਾਂ ਅਤੇ ਨਾਸਾ ਦੇ ਸਟਾਫ਼ ਨੂੰ ਇਹ ਦਿਲ ਕੰਬਾਉ ਖ਼ਬਰ ਮਿਲੀ ਕਿ ਕੋਲੰਬੀਜ਼ਮੀਨ ਤੋਂ ਦੋ ਲੱਖ ਫੁੱਟ ਦੀ ਉਚਾਈ ਤੋਂ ਪਹਿਲਾਂ ਹੀ ਇਕ ਧਮਾਕੇ ਨਾਲ ਖੇਰੂੰ ਖੇਰੂੰ ਹੋ ਗਿਆ । ਇਹ ਖ਼ਬਰ ਸਾਰੇ ਸੰਸਾਰ ਵਿੱਚ ਅੱਗ ਵਾਂਗੂੰ ਫੈਲ ਗਈ । ਕਿਸੇ ਨੂੰ ਇਸ ਖ਼ਬਰ ’ਤੇ ਵਿਸ਼ਵਾਸ ਨਹੀਂ ਸੀ ਆ ਰਿਹਾ । ਸਾਰਾ ਸੰਸਾਰ ਸ਼ੌਕ ਦੀ ਲਹਿਰ ਵਿੱਚ ਡੁੱਬ ਗਿਆ | ਕਲਪਨਾ ਆਪ ਤਾਂ । ਇਸ ਦੁਨੀਆਂ ਤੋਂ ਚਲੀ ਗਈ ਲੇਕਿਨ ਦੁਨੀਆਂ ਦੀ ਹਜ਼ਾਰਾਂ ਮੁਟਿਆਰਾਂ । ਦੇ ਮਨਾਂ ਵਿੱਚ ਪੁਲਾੜ ਤੇ ਜਾਣ ਦੇ ਸੁਪਨੇ ਦਿਲਾਂ ਵਿੱਚ ਜਗਾ ਗਈ ।





Post a Comment

4 Comments