Punjabi Essay, Lekh on "Gujrat vich Bhuchal", "ਗੁਜਰਾਤ ਵਿਚ ਭੁਚਾਲ " Punjabi Paragraph, Speech for Class 8, 9, 10, 11, 12 Students in Punjabi Language.

ਗੁਜਰਾਤ ਵਿਚ ਭੁਚਾਲ 
Gujrat vich Bhuchal



ਪ੍ਰਕਿਰਤੀ ਕਈ ਵਾਰ ਧਰਤੀ ਤੇ ਅਜਿਹਾ ਵਿਨਾਸ਼ ਕਰ ਦੇਂਦੀ ਹੈ, ਜਿਸ ਨੂੰ ਸਦੀਆਂ ਤਕ ਭੁਲਾ ਪਾਉਣਾ ਮੁਸ਼ਕਿਲ ਹੁੰਦਾ ਹੈ। ਇਹੋ ਜਿਹਾ । ਵਿਨਾਸ਼ 26 ਜਨਵਰੀ 2001 ਨੂੰ ਜਦੋਂ ਸਾਰਾ ਦੇਸ਼ ਗਣਤੰਤਰ ਦਿਵਸ ਮਨਾਉਣ ਵਿਚ ਲਗਿਆ ਹੋਇਆ ਸੀ। ਉਸੇ ਵੇਲੇ ਗੁਜਰਾਤ ਵਿਚ ਕਿਰਤੀ ਦੀ ਮਾਰ ਭੁਚਾਲ ਦੇ ਰੂਪ ਵਿਚ ਟੁੱਟ ਪਈ | ਭੁਚਾਲ ਦੀ ਮਾਰ ਪਹਿਲਾਂ ਆਏ ਭੁਚਾਲਾਂ ਨਾਲੋਂ ਕਿਤੇ ਵੱਧ ਸੀ | ਖਾਸ ਕਰਕੇ ਅਹਿਮਦਾਬਾਦ, ਕੱਛ, ਭੁੱਜ ਅਤੇ ਅੰਜ਼ਾਰ ਸ਼ਹਿਰ ਇਸ ਵਿਨਾਸ਼ਕਾਰੀ ਭੁਚਾਲ ਵਿਚ ਅਜਿਹੀ ਤਬਾਹੀ ਹੋਈ ਕਿ ਜਿਸ ਵਿਚ ਮ੍ਰਿਤਕਾਂ ਅਤੇ ਜ਼ਖ਼ਮੀਆਂ ਦੀ ਗਿਣਤੀ ਲੱਖਾਂ ਤੀਕ ਪੁੱਜਣ ਦਾ ਅੰਦਾਜ਼ਾ ਲਗਾਇਆ ਗਿਆ ਹੈ । ਜਿੱਥੇ ਉੱਚੀਆਂ ਉੱਚੀਆਂ ਇਮਾਰਤਾਂ ਤੇ ਮਕਾਨ ਕਿਸੇ ਸਮੇਂ ਵਿਖਾਈ ਦੇਂਦੇ ਸਨ, ਅੱਜ ਉਹੀ ਖੰਡਰ ਦਿਸ ਰਹੇ ਹਨ ।

ਗੁਜਰਾਤ ਵਿਚ ਚਾਰੇ ਪਾਸੇ ਮਾੜਮ ਹੀ ਮਾਤਮ ਛਾ ਗਿਆ ਹੈ । ਹਜ਼ਾਰਾਂ ਲੋਕ ਮਲਬਿਆਂ ਹੇਠ ਦਬ ਕੇ ਮਰ ਗਏ ਅਤੇ ਲੱਖਾਂ ਦੀ ਗਿਣਤੀ ਵਿਚ ਜ਼ਖਮੀ ਹੋ ਗਏ । ਭੁਚਾਲ ਦੀ ਮਾਰ ਨੇ ਲੋਕਾਂ ਨੂੰ ਇੰਨਾ ਭੈਭੀਤ ਹੋ ਗਏ ਕਿ ਉਹ ਆਪਣੇ ਘਰਾਂ ਵਿਚ ਜਾਣ ਲਈ ਤਿਆਰ ਨਹੀਂ ਸਨ। ਉਨਾਂ ਨੇ ਕੜਕਦੀ ਠੰਡ ਵਿਚ ਖੁੱਲ੍ਹੇ ਅਸਮਾਨ ਵਿਚ ਜੋ ਰਾਤਾਂ ਬਿਤਾਈਆਂ ਹਨ, ਉਹ ਕਿਸ ਤਰ੍ਹਾਂ ਭੁੱਲ ਸਕਣਗੇ ।

ਸੈਨਾਂ ਤੇ ਅਰਧ ਸੈਨਿਕ ਬਲਾਂ ਦੇ ਨਾਲ ਵਿਦੇਸ਼ੀ ਸੰਸਥਾਵਾਂ ਦੁਆਰਾ ਬਚਾਅ ਦੇ ਕੰਮ ਬੜੀ ਹੀ ਤੇਜ਼ੀ ਨਾਲ ਆਰੰਭ ਕੀਤੇ ਗਏ । ਸੈਨਾਂ ਦੇ ਜਵਾਨਾਂ ਨੇ ਕਈ ਲੋਕਾਂ ਨੂੰ 4- 5 ਦਿਨਾਂ ਬਾਦ ਵੀ ਜਿਉਂਦਾ ਮਲਬੇ ਦੇ ਹੇਠਾਂ ਤੋਂ ਕੱਢਿਆ | ਕਈ ਲੋਕੀ 72 ਘੰਟੇ ਦੇ ਬਾਦ ਵੀ ਜਿਉਂਦੇ ਮਲਬੇ ਦੇ ਹੇਠੋਂ ਕੱਢੇ । ਤਕਰੀਬਨ 100 ਘੰਟੇ ਬਾਦ ਬਹੁ ਮੰਜ਼ਲੀ ਇਮਾਰਤਾਂ ਦੇ ਹੇਠਾਂ ਕਈ ਬੱਚਿਆਂ ਨੂੰ ਵੀ ਜਿਉਂਦੇ ਕੱਢਿਆ ਗਿਆ ।

ਇਸ ਭਿਆਨਕ ਭੂਚਾਲ ਨੇ ਸਾਰੇ ਵਿਸ਼ਵ ਨੂੰ ਹਿਲਾ ਕੇ ਰੱਖ ਦਿਤਾ ਹੈ । ਕੇਂਦਰ ਸਰਕਾਰ ਨੇ 500 ਕਰੋੜ ਰੁਪਏ ਦੀ ਰਾਤ ਨੂੰ ਤਤਕਾਲ , ਸਹਾਇਤਾ ਦਿੱਤੀ । ਸਾਰੇ ਭਾਰਤ ਦੇ ਵੱਖ ਵੱਖ ਰਾਜਾਂ ਤੋਂ ਕੰਬਲ, ਕੱਪੜੇ, ਦਵਾਈਆਂ, ਟੈਂਟ ਤੇ ਭੋਜਨ ਸਮੱਗਰੀ ਗੁਜਰਾਤ ਭੇਜੀ ਗਈ । ਡਾਕਟਰਾਂ ਦੇ ਅਨੇਕਾਂ ਦਲਾਂ ਦੇ ਗੁਜਰਾਤ ਪਹੁੰਚ ਕੇ ਲੋਕਾਂ ਨੂੰ ਤੁਰੰਤ ਡਾਕਟਰੀ ਸਹਾਇਤਾ ਦਿੱਤੀ ।

ਭੁਚਾਲ ਦੇ ਬਹੁਮੰਜਲੀ ਇਮਾਰਤਾਂ ਨੂੰ ਮਿੰਟਾਂ-ਸਕਿੰਟਾਂ ਵਿਚ ਢਹਿ ਢੇਰੀ ਕਰ ਦਿੱਤਾ । ਜਿਨ੍ਹਾਂ ਇਮਾਰਤਾਂ ਵਿਚ ਦਰਾੜਾਂ ਪੈ ਗਈਆਂ ਉਹਨਾਂ ਨੂੰ ਸਰਕਾਰ ਨੇ ਬੁਲਡੋਜ਼ਰਾਂ ਰਾਹੀ ਢਾਹ ਦਿੱਤੀਆਂ । ਇਨ੍ਹਾਂ ਥਾਵਾਂ ਤੇ ਭੁਚਾਲ ਵਿਰੋਧੀ ਮਕਾਨ ਬਣਾਉਣ ਦੀਆਂ ਯੋਜਨਾਵਾਂ ਬਣਾਈਆਂ ਜਾ ਰਹੀਆਂ ਹਨ । ਸਸਤੇ ਤੇ ਟਿਕਾਉ ਮਕਾਨ ਬਣਾਉਣ ਦੀਆਂ ਯੋਜਨਾਵਾਂ ਤਿਆਰ • ਕੀਤੀਆਂ ਜਾ ਰਹੀਆਂ ਹਨ ਅਤੇ ਇਸ ਲਈ ਧਨ ਦੀ ਵਿਵਸਥਾ ਕੀਤੀ ਜਾ ਰਹੀ ਹੈ । ਸਰਕਾਰ ਨੇ ਗੁਜਰਾਤ ਭੂਚਾਲ ਦੇ ਨਾਂ ਤੇ ਆਮਦਨ ਤੇ 2% ਹੋਰ ਸਰਚਾਰਜ ਲਾ ਕੇ ਧਨ ਜੁਟਾਉਣ ਦਾ ਵੀ ਯਤਨ ਕੀਤਾ ਹੈ । ਗੁਜਰਾਤ ਦੇ ਲੋਕਾਂ ਲਈ ਰੁਜ਼ਗਾਰ ਦੀ ਵਿਵਸਥਾ ਕਰਨ ਦੀ ਜਰੂਰਤ ਹੈ । ਸਾਡੀ ਸਾਰਿਆਂ ਦੀ ਕਾਮਨਾ ਹੈ ਕਿ ਗੁਜਰਾਤ ਵਾਸੀਆਂ ਦਾ ਜੀਵਨ। ਪਹਿਲਾਂ ਦੀ ਤਰ੍ਹਾਂ ਜਲਦੀ ਸਮਾਨ ਹੋ ਜਾਵੇ ।


Post a Comment

0 Comments