ਗਰਮੀ ਦਾ ਮੌਸਮ
Garmi Da Mausam
ਵਿਸਾਖ ਦਾ ਮਹੀਨਾ ਗਰਮੀ ਦਾ ਆਰੰਭ ਸਮਝਣਾ ਚਾਹੀਦਾ ਹੈ । ਵਿਸਾਖੀ ਵਾਲੇ ਦਿਨ ਤੋਂ ਪਿਛੋਂ ਗਰਮੀ ਦਿਨੋ ਦਿਨ ਚੜਦੀਆਂ ਕਲਾਂ ਵੱਲ ਜਾਣ ਲਗਦੀ ਹੈ | ਜੇਠ ਅਤੇ ਹਾੜ ਦੇ ਮਹੀਨਿਆਂ ਵਿਚ ਇਹ ਭਰ ਜੁਆਨ ਹੁੰਦੀ ਹੈ । ਸਾਉਣ ਦੇ ਮਹੀਨੇ ਬੱਦਲ ਦੀ, ਪਹਿਲੀ ਗਰਜ ਨਾਲ ਇਹ ਆਪਣਾ ਬੋਰੀਆ ਬਿਸਤਰਾ ਗੋਲ ਕਰ ਲੈਂਦੀ ਹੈ ।
ਸਿਆਲ ਦੇ ਬੰਬੇ ਅਤੇ ਲਤਾੜੇ ਹੋਏ ਲੋਕ ਬਸੰਤ ਰੁੱਤ ਵਿਚ ਪਾਲੇ ਤੋਂ ਸੁੱਖ ਦਾ ਸਾਹ ਲੈਂਦੇ ਹੀ ਹਨ ਕਿ ਗਰਮੀ ਆਪਣਾ ਜ਼ੋਰ ਦਿਖਾਣ ਲੱਗ ਪੈਂਦੀ ਸੀ ਕਈ ਵਾਰ ਤਾਂ ਇੰਨੀ ਗਰਮੀ ਹੋ ਜਾਂਦੀ ਹੈ ਕਿ ਨੱਕ ਜਿੰਦ ਆ ਜਾਂਦੀ ਹੈ । ਜੀਵ-ਜੰਤੂ ਸਿਰ ਲੁਕਾਉਣ ਲਈ ਥਾਂ ਲੱਭਦੇ ਫਿਰਦੇ ਹਨ । ਲੋਕੀਂ ਗਰਮੀ ਦੀ ਮਾਰ ਤੋਂ ਬਚਣ ਲਈ ਆਪਣੇ ਘਰਾਂ ਵਿੱਚ ਲੁੱਕ ਜਾਂਦੇ ਹਨ । ਪੰਜਾਬੀ ਦਾ ਪ੍ਰਸਿੱਧ ਅਖਾਣ ਹੈ-
“ਜੇਠ ਹਾੜ ਕੁੱਖਾਂ ਅਤੇ ਸਾਉਣ ਭਾਦੋਂ ਰੱਖੀ ।”
ਭਾਵ ਲੋਕ ਗਰਮੀ ਨੂੰ ਤੋਂ ਬਚਣ ਲਈ ਹੇਠ ਹਾੜ ਦੇ ਮਹੀਨੇ ਆਪਣੇ ਮਕਾਨਾਂ ਦੇ ਅੰਦਰੋਂ ਪੂੰਜੀ ਲੁੱਕ ਜਾਂਦੇ ਹਨ ਅਤੇ ਸਾਉਣ ਭਾਦੋਂ ਵਿੱਚ ਬਹੁਤ ਮੀਂਹ ਪੈਣ ਨਾਲ ਹਵਾ ਵਿਚ ਨਮੀਂ ਆ ਜਾਣ ਕਾਰਨ ਲੋਕੀਂ ਰੁੱਖਾਂ ਹੇਠ ਬੈਠਣਾ ਪਸੰਦ ਕਰਦੇ ਹਨ ਕਿਉਂਕਿ ਰੁੱਖਾਂ ਹੇਠਾਂ ਠੰਢੀ-ਠੰਢੀ ਹਵਾ ਲੱਗਦੀ ਹੈ ।
ਗਰਮੀ ਦਾ ਜ਼ੋਰ ਇੰਨਾ ਵੱਧ ਜਾਂਦਾ ਹੈ ਕਿ, ਜੇਕਰ ਬਿਜਲੀ ਨਾ ਹੋਵੇ ਤਾਂ ਇਕ ਵਾਰ ਗਰੀਬ ਅਤੇ ਅਮੀਰ ਲੋਕਾਂ ਨੂੰ ਨਾਨੀ ਚੇਤੇ ਆ ਨੂੰ ਜਾਂਦੀ ਹੈ ਅਤੇ ਉਨਾਂ ਦੇ ਮੂੰਹੋਂ ਹਾਏ ਗਰਮੀ ! ਨਿਕਲਦਾ ਹੈ ।
ਜਿੱਥੇ ਸਿਆਲ ਵਿਚ ਲੋਕਾਂ ਨੇ ਗਰਮ ਅਤੇ ਨਿੱਘੇ ਕਪੜਿਆਂ ਦਾ ਸਹਾਰਾ ਲਿਆ ਸੀ, ਉੱਥੇ ਹੁਣ ਗਰਮੀ ਦੀ ਬਹੁਲਤਾ ਕਾਰਨ ਮਲਮਲ ਵਰਗੇ ਬਰੀਕ ਅਤੇ ਸਾਦਾ ਕਪੜੇ ਉਨ੍ਹਾਂ ਦਾ ਸਰੀਰ ਢੱਕਣ ਲਈ ਜ਼ਰੂਰੀ ਹੋ ਜਾਂਦੇ ਹਨ। ਪਰ ਵਿਚਾਰੇ ਸਾਧਾਰਨ ਗ਼ਰੀਬ ਲੋਕ ਤਾਂ ਪਿੰਡਾ ਹੰਢਾਉਂਦੇ ਹਨ ਭਾਵ ਨੰਗ-ਧੜੰਗੇ ਰਹਿ ਕੇ ਹੀ ਜਿਵੇਂ ਕਿਵੇਂ ਇਸ ਗਰਮੀ ਦਾ ਭਵਸਾਗਰ ਪਾਰ ਕਰਦੇ ਹਨ ।
ਗ਼ਰੀਬ ਲੋਕਾਂ ਲਈ ਇਹ ਰੁੱਤ ਇਕ ਹਉਏ ਤੋਂ ਘੱਟ ਨਹੀਂ । ਬੱਚੇ . ਬੁੱਢੇ ਅਤੇ ਗੱਭਰੁ ਸਾਰੇ ਗਰਮੀ ਤੋਂ ਤੜਫਦੇ ਹਨ ਅਤੇ ਤਾਰ-ਤਾਹ ਕਰਦੇ ਹਨ । ਕੱਪੜਾ ਸਵੇਰ ਨੂੰ ਪਾਓ, ਸ਼ਾਮ ਨੂੰ ਉਸ ਵਿਚੋਂ ਬਦਬੂ ਆਉਣ ਲੱਗ ਪੈਂਦੀ ਹੈ । ਗਰਮੀ ਕਾਰਨ ਚੀਜ਼ਾਂ ਸੜ ਜਾਂਦੀਆਂ ਹਨ | ਗਰਮੀ ਕਾਰਨ ਰਾਤ ਨੂੰ ਗ਼ਰੀਬਾਂ ਦੇ ਹੱਥੋਂ ਪੱਖਾ ਨਹੀਂ ਛੁੱਟਦਾ । ਮੱਛਰ ਕੰਨਾਂ ਕੋਲ ਆ ਕੇ ਆਪਣੇ ਮਧੁਰ ਰਾਗ ਅਲਾਪਦੇ ਹਨ । ਕਿਸਾਨਾਂ ਦੀਆਂ ਫ਼ਸਲਾਂ ਤਿਹਾਈਆਂ ਹੀ ਸੁੱਕ-ਸੜ ਜਾਂਦੀਆਂ ਹਨ ।
ਗਰਮੀ ਦੀ ਰੁੱਤ, ਬੇਲੋੜੀ ਰੁੱਤ ਨਹੀਂ । ਇਹ ਤੱਥ ਸਾਡੇ ਅਨੇਕਾਂ ਕੰਮ ਸੁਆਰਦੀ ਹੈ । ਗਰਮੀ ਪੈਦੀ ਹੈ ਤਾਂ ਫਸਲਾਂ ਪੱਕਦੀਆਂ ਹਨ । ਧਰਤੀ ਦੇ ਰੂਪ ਵਿਚ ਲਾਭਕਾਰੀ ਤਬਦੀਲੀ ਆ ਜਾਂਦੀ ਹੈ | ਪਹਾੜਾਂ ਤੇ ਠੰਢੀਆਂ ਥਾਵਾਂ ਤੇ ਜਾਣ ਲਈ ਮੌਕਾ ਮਿਲਦਾ ਹੈ । ਬਰਫ ਪੰਘਰਨ ਨਾਲ ਖੇਤਾਂ ਨੂੰ ਵਧੇਰੇ ਪਾਣੀ ਮਿਲਦਾ ਹੈ । ਸੱਚੀ ਗੱਲ ਤਾਂ ਇਹ ਹੈ । ਕਿ ਕੁਦਰਤ ਦੇ ਕਾਰਖਾਨੇ ਵਿਚ ਕੋਈ ਚੀਜ਼ ਬੇਲੋੜੀ ਨਹੀਂ ਹੈ ।
0 Comments