ਧਾਰਮਿਕ ਸਥਾਨ ਦੀ ਯਾਤਰਾ
Dharmik Sthan Di Yatra
ਸਕੂਲ ਦੀਆਂ ਗਰਮੀਆਂ ਦੀਆਂ ਛੁੱਟੀਆਂ ਵਿਚ ਮੈਂ ਆਪਣੇ ਪਰਿਵਾਰ ਨਾਲ ਅੰਮ੍ਰਿਤਸਰ ਦੀ ਯਾਤਰਾ ਦਾ ਪ੍ਰੋਗਰਾਮ ਬਣਾਇਆ । ਮੰਮੀ ਪਾਪਾ ਤੇ ਛੋਟੀ ਭੈਣ ਸ਼ਿੰਕੀ ਨਾਲ ਸਵੇਰੇ ਹੀ ਦਿੱਲੀ ਤੋਂ ਅੰਮ੍ਰਿਤਸਰ ਲਈ ਸਿੱਧੀ ਗੱਡੀ ਫੜੀ । ਗੱਡੀ ਆਪਣੇ ਨਿਰਧਾਰਤ ਸਮੇਂ ਤੋਂ ਵੀਹ ਕੁ ਮਿੰਟ ਦੇਰੀ ਨਾਲ ਆਈ ਸੀ । ਅਸੀਂ ਆਪਣੀਆਂ ਰਿਜ਼ਰਵ ਕਰਵਾਈਆਂ ਸੀਟਾਂ ਤੇ ਬੈਠ ਗਏ । ਮੈਂ ਤੇ ਮੇਰੀ ਭੈਣ ਖਿੜਕੀ ਵਾਲੇ ਪਾਸੇ ਬੈਠੇ ਸੀ ਅਤੇ ਬਾਹਰਲੇ ਦ੍ਰਿਸ਼ਾਂ ਦਾ ਖੂਬ ਅਨਦ ਲੈ ਰਹੇ ਸੀ । ਸਾਡੀ ਗੱਡੀ ਸਟੇਸ਼ਨਾਂ ਤੇ ਰੁਕਦੀ ਗਈ । ਮੁਸਾਫਰ ਗੱਡੀ ਵਿਚੋਂ ਉਤਰਦੇ ਗਏ ਅਤੇ ਚੜਦੇ ਵੀ ਗਏ । ਅਸੀਂ 10 ਕੁ ਵਜੇ ਨਾਸ਼ਤਾ ਕੀਤਾ ਅਤੇ ਸਟੇਸ਼ਨ ਤੋਂ ਚਾਹ ' ਲੈ ਕੇ ਪੀਤੀ ।
ਅਸੀਂ ਤਕਰੀਬਨ 2 ਕੁ ਵਜੇ ਅੰਮ੍ਰਿਤਸਰ ਸਟੇਸ਼ਨ ਤੇ ਪੁੱਜ ਗਏ । ਅਸੀਂ ਆਪਣਾ ਸਮਾਨ ਕੁੱਲੀ ਨੂੰ ਚੁੱਕਵਾ ਕੇ ਸਟੇਸ਼ਨ ਤੋਂ ਬਾਹਰ ਨਿਕਲ ਆਏ ਸਟੇਸ਼ਨ ਤੋਂ ਬਾਹਰ ਹਰਮੰਦਰ ਸਾਹਿਬ ਨੂੰ ਜਾਣ ਵਾਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਬੱਸ ਸਾਨੂੰ ਖੜੀ ਨਜ਼ਰ ਆਈ । ਬਸ ਨੇ ਸਾਨੂੰ 20 ਕੁ ਮਿੰਟ ਬਾਦ ਅਸੀਂ ਹਰਿਮੰਦਰ ਸਾਹਿਬ ਪੁੱਜ ਗਏ । ਆਪਣਾ ਸਮਾਜ ਰੱਖ ਕੇ ਸਭ ਤੋਂ ਪਹਿਲਾਂ ਹਰਿਮੰਦਰ ਸਾਹਿਬ ਵਿੱਚ ਮੱਥਾ ਟੇਕਣ ਚਲੇ ਗਏ । ਉਥੇ ਬਹੁਤ ਹੀ ਮਿੱਠਾ ਕੀਰਤਨ ਹੋ ਰਿਹਾ ਸੀ । ਅਸੀਂ ਉਥੇ ਮੱਥਾ ਟੇਕਿਆ ਅਤੇ ਜਲ ਲੈ ਕੇ ਪ੍ਰਕਰਮਾ ਵਿੱਚ ਬੈਠ ਕੇ ਕੀਰਤਨ ਦਾ ਆਨੰਦ ਲੈਣ ਲੱਗੇ ।
ਰਾਤੀ ਅਸੀਂ ਲੰਗਰ ਵਾਲੀ ਇਮਾਰਤ ਵੱਲ ਚਲੇ ਗਏ । ਉਥੇ ਲੋਕਾਂ ਦੀ ਕਾਫ਼ੀ ਭੀੜ ਸੀ ! ਲੰਗਰ ਵਿਚ ਸਾਡੇ ਤੋਂ ਪਹਿਲਾਂ ਲੋਕ ਲੰਗਰ ਖਾ ਰਹੇ ਸਨ । ਸਾਨੂੰ ਲੰਗਰ ਬਹੁਤ ਹੀ ਸਵਾਦ ਲੱਗਾ । ਅਸੀਂ ਲੰਗਰ ਖਾਣ ਤੋਂ ਬਾਦ ਬਜ਼ਾਰ ਘੁੰਮਣ ਚਲੇ ਗਏ ।
ਅਗਲੇ ਦਿਨ ਅਸੀਂ ਸਵੇਰੇ ਉੱਠ ਕੇ ਬਾਬਾ ਅਟੱਲ ਦੇ ਸਰੋਵਰ ਵਿਚ ਇਸ਼ਨਾਨ ਕਰਨ ਚਲੇ ਗਏ ਅਤੇ ਇਸ਼ਨਾਨ ਤੋਂ ਬਾਦ ਅਸੀਂ ਸਵੇਰੇ , ਉੱਥੇ ਲੰਗਰ ਛਕਿਆ । ਇਹ ਬਾਬਾ ਅੱਟਲ ਦਾ ਗੁਰਦੁਆਰਾ ਸੀ ਜਿੱਥੇ ਪੱਕੀ ਪਕਾਈ ਰੋਟੀ ਹਮੇਸ਼ਾਂ ਮਿਲਦੀ ਰਹਿੰਦੀ ਹੈ । ਇਸੇ ਕਾਰਨ ਇਹ ਅਖਾਣ ਪ੍ਰਸਿੱਧ ਹੈ ।
“ਧੰਨ ਬਾਬਾ ਅਟੱਲ ਪੱਕੀਆਂ ਪਕਾਈਆਂ ਘੱਲ "
ਇਸ ਤੋਂ ਬਾਦ ਅਸੀਂ ਹਰਿਮੰਦਰ ਸਾਹਿਬ ਦੇ ਸਰੋਵਰ ਵਿਚ ਇਸ਼ਨਾਨ . ਕੀਤਾ ਅਤੇ ਹਰਮੰਦਰ ਸਾਹਿਬ ਵਿਚ ਮੱਥਾ ਟੇਕ ਕੇ ਸਿੱਖ ਅਜਾਇਬ ਘਰ . ਵੇਖਣ ਚਲੇ ਗਏ । ਇਸ ਅਜਾਇਬ ਘਰ ਵਿਚ 15ਵੀਂ ਸਦੀ ਦੀਆਂ ਸਿੱਖ ਇਤਿਹਾਸ ਨਾਲ ਸੰਬੰਧਿਤ ਤਸਵੀਰਾਂ, ਪੁਰਾਣੇ ਸਮਿਆਂ ਦੇ ਸ਼ਸਤਰ, ਕੀਰਤਨ ਕਰਨ ਦੇ ਮਾਜ਼ ਅਤੇ ਹੱਥ ਲਿਖਤਾਂ ਰੱਖੀਆਂ ਹੋਈਆਂ ਤੋਂ ਸਨ|
ਅਸੀਂ ਦੁਪਹਿਰ ਦਾ ਲੰਗਰ ਖਾ ਕੇ ਫਿਰ ਮੱਥਾ ਟੇਕ ਕੇ ਆਪਣੇ ਕਮਰੇ ਵਿਚ ਆ ਗਏ ਦਿੱਲੀ ਵਾਪਸ ਆਉਣ ਦੀ ਤਿਆਰੀ ਕਰ - ਲਈ ! ਅਸੀਂ ਉੱਥੋਂ ਰਿਕਸ਼ਾ ਲੈ ਕੇ ਰੇਲਵੇ ਸਟੇਸ਼ਨ ਤੇ ਪਹੁੰਚ ਗਏ | ਥੋੜੀ ਦੇਰ ਬਾਦ ਅਸੀਂ ਗੱਡੀ ਵਿਚ ਬੈਠ ਗਏ ਅਤੇ ਰਾਤੀ ਆਪਣੇ ਘਰ ਤੋਂ ਪੁੱਜ ਗਏ । ਦਰਬਾਰ ਸਾਹਿਬ ਦੀ ਯਾਤਰਾ ਨਾਲ ਜੋ ਸ਼ਾਂਤੀ ਤੇ ਖੁਸ਼ੀ ਸਾਨੂੰ ਪ੍ਰਾਪਤ ਹੋਈ ਉਸਨੂੰ ਬਿਆਨ ਨਹੀਂ ਕੀਤਾ ਜਾ ਸਕਦਾ । ਇਹ ਧਾਰਮਿਕ ਯਾਤਰਾ ਮੈਨੂੰ ਹਮੇਸ਼ਾ ਯਾਦ ਰਹੇਗੀ ।
0 Comments