ਦੇਸ਼ ਭਗਤੀ
Desh Bhagti
ਦੇਸ਼ ਪਿਆਰ ਤੋਂ ਭਾਵ ਹੈ, ਆਪਣੇ ਦੇਸ਼ ਨੂੰ ਆਪਣੀ ਕੌਮ ਅਤੇ ਆਪਣੇ ਧਰਮ ਨੂੰ ਪਿਆਰ ਕਰਨਾ । ਜਿਸ ਦੇਸ਼ ਦੀ ਧਰਤੀ ਵਿਚ ਜੰਮੇ, ਲੈ, ਜਿਸ ਧਰਤੀ ਮਾਂ ਦੀ ਹਿੱਕ ਵਿਚੋਂ ਨਿਕਲਿਆ ਪਾਣੀ ਪੀ-ਪੀ ਸਾਡੀ ਆਨੀ ਨਸ਼ਿਆਈ ਹੋਵੇ, ਉਸ ਧਰਤੀ ਖ਼ਾਤਰ ਆਪਣੇ ਸਰੀਰ ਦਾ ਪੁਰਜਾ• ਜਾ ਕਟਾ ਕੇ ਆਪਣੇ ਜੀਵਨ ਨੂੰ ਲੇਖੇ ਲਾਉਣ ਵਿਚ ਹੀ ਸੱਚਾ ਧਰਮ ਭੈ ਸੱਚਾ ਪਿਆਰ ਹੈ ।
ਦੇਸ਼ ਪਿਆਰ ਦਾ ਇਕ ਅਜਿਹਾ ਕੁਦਰਤੀ ਜਜ਼ਬਾ ਹੈ, ਜਿਹੜਾ ਸਹਿਜ ਸੁਭਾ ਹਰ ਕਿਸੇ ਵਿਚ ਪੁੰਗਰਦਾ ਹੈ ਜਿਸ ਤੋਂ ਸੱਖਣਾ ਤੇ ਹੁਣਾਂ ਵਿਅਕਤੀ ਇਕ ਤੁਰਦੀ ਫਿਰਦੀ ਲਾਸ਼ ਦੇ ਸਮਾਨ ਹੈ । ਕਿਹੜਾ ਅਕਤੀ ਹੈ ਜਿਸ ਦੀ ਹਿੱਕ ਵਿਚ ਦੇਸ਼ ਪਿਆਰ ਦਾ ਕੁਦਰਤੀ ਜਜ਼ਬਾ ਗੜਾਈਆਂ ਨਹੀਂ ਲੈਂਦਾ। ਮਨੁੱਖ ਜਿਸ ਨੂੰ ਸ਼ਿਸ਼ਟੀ ਦਾ ਸਿਰਤਾਜ ਮੰਨਿਆ ਹੁੰਦਾ ਹੈ, ਵਿੱਚ ਤਾਂ ਇਸ ਜਜ਼ਬੇ ਦੀ ਹੋਂਦ ਹੋਣੀ ਹੀ ਸੀ, ਸਗੋਂ ਪਸ਼ੂ, ਪੰਛੀ ਵੀ ਇਸ ਪਵਿੱਤਰ, ਅੰਸ਼ ਤੋਂ ਖਾਲੀ ਨਹੀਂ ਹਨ । ਪੰਛੀ ਖੁਰਾਕ ਭਾਲ ਵਿਚ ਸੈਂਕੜੇ ਮੀਲ ਦੂਰ ਨਿਕਲ ਜਾਂਦੇ ਹਨ, ਪਰ ਸ਼ਾਮ ਨੂੰ ਪਣੇ ਆਲ੍ਹਣਿਆਂ ਨੂੰ ਪਰਤ ਕੇ ਜ਼ਰੂਰ ਆਉਂਦੇ ਹਨ ।
ਭਾਰਤੀ ਇਤਿਹਾਸ ਨੂੰ ਘੋਖਣ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਪੁਰਾਣੇ ਮਿਆਂ ਵਿਚ ਜਦੋਂ ਕੋਈ ਵੈਰੀ ਪੰਜਾਬ ਉੱਤੇ ਹੱਲਾ ਬੋਲਦੇ ਸਨ ਤਾਂ ਣਖੀਲੇ ਗੱਭਰੂ ਅਤੇ ਮੁਟਿਆਰਾਂ ਤਲਵਾਰਾਂ ਦੇ ਮੂੰਹ ਚੁੰਮ ਕੇ ਵੈਰੀ ਲ ਲੋਹਾ ਲੈਂਦੇ ਅਤੇ ਰਣ-ਭੂਮੀ ਵਿਚ ਅਜਿਹਾ ਖੰਡਾ ਖੜਕਦਾ ਕਿ ਵੈਰੀ ਨੂੰ ਨਾਨੀ ਚੇਤੇ ਆ ਜਾਂਦੀ ਹੈ । ਮਹਾਰਣਾ ਪ੍ਰਤਾਪ, ਸ਼ਿਵਾਜੀ, ਬੰਦਾ ਬਹਾਦਰ ਦੇ ਮੁਗ਼ਲ ਸ਼ਾਸਕਾਂ ਦੇ ਵਿਰੁੱਧ ਕੀਤੇ ਕੁਰਬਾਨੀਆਂ ਭਰੇ ਘੋਲ, ਦੇਸ਼ ਪਿਆਰ ਦੀਆਂ ਜੀਉਂਦੀਆਂ ਜਾਗਦੀਆਂ ਉਦਾਹਰਨਾਂ ਹਨ ।
ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਦੇਸ਼ ਦੀ ਖਾਤਰ ਆਪਣਾ ਸਰਬੰਸ ਵਾਰ ਦਿੱਤਾ | ਭਗਤ ਸਿੰਘ ਅਤੇ, ਉਸ ਦੇ ਸਾਥੀਆਂ ਨੇ ਦੇਸ਼ ਦੀ ਖ਼ਾਤਰ ਹੱਸਦੇ-ਹੱਸਦੇ ਫਾਂਸੀ ਦੇ ਰੱਸੇ ਨੂੰ ਹੀਰਿਆਂ ਦਾ ਹਾਰ ਸਮਝ ਕੇ ਆਪਣੇ ਗੱਲ ਵਿਚ ਆਪ ਪਾਇਆ ਪਰ ਸੀ ਤਕ ਨਾ ਕੀਤੀ । ਲਾਲਾ ਲਾਜਪਤ ਰਾਏ ਦੀ ਸ਼ਹੀਦੀ ਭਾਰਤ ਵਾਸੀਆਂ ਨੂੰ ਖੁਸ਼ੀ ਵਿਚ ਰੁਆ ਦਿੰਦੀ ਹੈ । ਜਲ ਡਾਇਰ ਦਾ ਬਦਲਾ ਲੈਣ ਵਾਲੇ ਊਧਮ ਸਿੰਘ ਤੋਂ ਕਿਹੜਾ ਜਾਂਨੂੰ ਨਹੀਂ ।
ਪੱਛਮੀ ਦੇਸ਼ਾਂ ਵਿਚ ਦੇਸ਼ ਪਿਆਰ ਸਕੂਲਾਂ ਵਿਚ ਹੀ ਸਿਖਾਇਆ ਜਾਂਦਾ ਹੈ । ਜਾਪਾਨ ਇਸ ਦੇਸ਼ ਪਿਆਰ ਵਿਚ ਬਹੁਤ ਪ੍ਰਸਿੱਧ ਹੈ । ਦੂਜੀ ਵੱਡੀ ਜੰਗ ਵੇਲੇ ਜਾਪਾਨੀ ਸਿਪਾਹੀ ਅੰਗਰੇਜ਼ੀ ਸਮੁੰਦਰੀ ਜਹਾਜ਼ ਦੀਆਂ ਚਿਮਨੀਆਂ ਵਿਚ ਛਾਲ ਮਾਰ ਦਿੰਦੇ ਸਨ, ਜਾਨ ਤੋਂ ਹੱਥ ਧੋ ਬੈਠਦੇ ਸਨ | ਪਰ ਵੈਰੀ ਦੇ ਜਹਾਜਾਂ ਨੂੰ ਡੋਬ ਦਿੰਦੇ ਸਨ । ਅੰਗਰੇਜ਼ਾਂ ਦੇ ਜਰਨੈਲ ਨੈਲਸਨ ਨੇ ਨੈਪੋਲੀਅਨ ਦੇ ਸਮੁੰਦਰੀ ਬੇੜੇ ਨੂੰ ਤਬਾਹ ਕਰ ਦਿੱਤਾ ਅਚਾਨਕ ਉਸ ਨੂੰ ਗੋਲੀ ਲੱਗੀ ਦਾ ਉਸ ਦੇ ਅੰਤਿਮ ਸ਼ਬਦ ਸਨ “ਰੱਬ ਦਾ ਧੰਨਵਾਦ ਹੈ ਕਿ ਮੈਂ ਆਪਣਾ ਫ਼ਰਜ਼ ਪੂਰਾ ਕਰ ਲਿਆ ਹੈ ।
ਸਾਨੂੰ ਆਪਣੇ ਦੇਸ਼ ਨਾਲ ਪਿਆਰ ਕਰਨਾ ਚਾਹੀਦਾ ਹੈ ਅਤੇ ਇਸ ਦੀ ਖ਼ਾਤਰ ਹਰ ਕੁਰਬਾਨੀ ਦੇਣ ਲਈ ਤਿਆਰ-ਬਰ-ਤਿਆਰ ਰਹਿਣਾ ਚਾਹੀਦਾ ਹੈ ।
0 Comments