ਦਾਜ ਦੀ ਸਮੱਸਿਆ
Daaj Di Samasiya
ਵਿਆਹ ਸਮੇਂ, ਧੀਆਂ ਦੇ ਮਾਪੇ ਆਪਣੀ ਇੱਛਾ ਅਨੁਸਾਰ ਧੀ ਨੂੰ ਸੁਗਾਤ ਵਜੋਂ ਕੱਪੜੇ, ਗਹਿਣੇ ਅਤੇ ਘਰੇਲੂ ਵਰਤੋਂ ਵਿਚ ਆਉਣ ਵਾਲਾ ਸਾਮਾਨ ਆਦਿ ਪ੍ਰਾਚੀਨ ਕਾਲ ਤੋਂ ਹੀ ਦਿੰਦੇ ਆ ਰਹੇ ਹਨ । ਇਸ ਰਿਵਾਜ ਜਾਂ ਪ੍ਰਥਾ ਨੂੰ ‘ਦਾਜ’ ਦਾ ਨਾਂ ਦਿੱਤਾ ਜਾਂਦਾ ਹੈ । ਪਰ ਅਜੋਕੇ ਸਮੇਂ ਵਿਚ ਇਹ ਸੁਗਾਤ ਨਾ ਰਹਿ ਕੇ ਇਕ ਸਮਾਜਿਕ ਕਲੰਕ, ਕੋਹੜ ਅਤੇ ਭਿਆਨਕ ਸਮੱਸਿਆ ਬਣ ਗਈ ਹੈ । ਹੁਣ ਇਸ ਦੇ ਅਨੇਕਾਂ ਭਿਆਨਕ ਅਤੇ ਵਿਕਰਾਲ ਰੂਪ ਸਾਹਮਣੇ ਆਏ ਹਨ ਜਿਸ ਨੇ ਮਾਨਵੀ ਕਦਰਾਂ ਕੀਮਤਾਂ ਗੁਆ ਦਿੱਤੀਆਂ ਹਨ । ਵਿਆਹ ਜਿਸ ਨੂੰ ਦੋ ਰੂਹਾਂ ਦਾ ਮੇਲ ਆਖਿਆ ਜਾਂਦਾ ਹੈ, ਹੁਣ ਇਕ ਦਿਖਾਵਾ, ਅਡੰਬਰ ਅਤੇ ਇਕ ਸੌਦੇਬਾਜ਼ੀ ਬਣ ਕੇ ਰਹਿ ਗਿਆ ਹੈ ।
ਸਭ ਤੋਂ ਪਹਿਲਾਂ ਰਾਜੇ, ਮਹਾਰਾਜੇ ਆਪਣੀਆਂ ਲੜਕੀਆਂ ਦਾ ਅੰਬਰ ਰਚਾ ਕੇ ਉਹਨਾਂ ਨੂੰ ਦਾਜ ਦਿਆ ਕਰਦੇ ਸਨ । ਗ਼ਰੀਬ ਅਤੇ ਪਛੜੇ ਲੋਕ ਇਸ ਨੂੰ ਨਹੀਂ ਅਪਣਾਉਂਦੇ ਸਨ । ਇਸ ਤੋਂ ਮਗਰੋਂ ਇਹ ਪਥਾ ਦਰਬਾਰੀਆਂ ਅਤੇ ਵਪਾਰਿਆਂ ਵਿਚ ਆਈ ਅਤੇ ਫੇਰ ਸਾਰੇ ਸਮਾਜ ਵਿਚ ਪ੍ਰਚਲਿਤ ਹੋ ਗਈ । ਸ਼ਾਦੀ ਦੇ ਮੌਕੇ ਤੇ ਧੀ ਨੂੰ ਕੁੱਝ ਸੁਗਾਤਾਂ ਦੇ ਕੇ ਮਦਦ ਕੀਤੀ ਜਾਂਦੀ ਸੀ, ਕਿਉਂਕਿ ਧੀ ਜਾਇਦਾਦ ਦੀ ਹਿੱਸੇਦਾਰ ਨਹੀਂ ਸੀ ਹੁੰਦੀ । ਪਰ ਦਾਜ ਨੇ ਜੋ ਆਧੁਨਿਕ ਰੂਪ ਧਾਰਨ ਕੀਤਾ ਹੋਇਆ ਹੈ, ਇਸ ਦਾ ਆਰੰਭ • ਭਾਰਤ ਵਿਚ ਸਭ ਤੋਂ ਪਹਿਲਾਂ ਪੜੇ-ਲਿਖੇ ਲੋਕਾਂ ਵੱਲੋਂ ਮੋਟਰਾਂ-ਕਾਰਾਂ, ਸਕੂਟਰ ਅਤੇ ਹਜ਼ਾਰਾਂ ਰੁਪਏ ਆਦਿ ਨਕਦੇ ਲੈਣ ਦੀ ਮੰਗ ਨਾਲ ਹੋਇਆ ।
ਅੱਜ ਦਾਜ ਦਾ ਮਤਲਬ ਕੁੱਝ ਬਰਤਨ, ਕੱਪੜੇ ਅਤੇ ਗਹਿਣਿਆਂ ਤਕ ਹੀ ਸੀਮਤ ਨਹੀਂ ਹੈ, ਸਗੋਂ ਦਾਜ ਦਾ ਭਾਵ ਹਜ਼ਾਰਾਂ ਰੁਪਏ ਨਕਦ ਕਾਰ, ਸਕੂਟਰ, ਟੈਲੀਵਿਜ਼ਨ ਅਤੇ ਹੋਰ ਕੀਮਤੀ ਸਾਮਾਨ ਆਦਿ ਤੋਂ ਲਿਆ ਜਾਂਦਾ ਹੈ । ਇਸੇ ਲਈ ਦਾਜ ਗ਼ਰੀਬ ਸਮਾਜ ਲਈ ਇਕ ਸਮੱਸਿਆ ਬਣ ਕੇ ਰਹਿ ਗਿਆ ਹੈ । ਲੜਕੇ ਵਾਲੇ ਅੱਜ ਲੜਕੀ ਦੀ ਖ਼ਬਰਤੀ, ਵਿੱਦਿਅਕ ਯੋਗਤਾ ਜਾਂ ਲਿਆਕਤ ਨਹੀਂ ਦੇਖਦੇ ਸਗੋਂ ਦਾਜ ਦਾ ਲੈਣ ਦੇਣ ਦੇਖਦੇ ਹਨ | ਅਮੀਰ ਮਾਪੇ ਤਾਂ ਆਪਣੀ ਅਮੀਰੀ ਦਾ ਇਸ ਰਾਹੀਂ ਵਿਖਾਵਾ। ਕਰਦੇ ਹਨ । ਗ਼ਰੀਬ ਮਾਂ ਬਾਪ ਦਾਜ ਨਹੀਂ ਦੇ ਸਕਦੇ, ਪਰ ਉਹਨਾਂ ਨੂੰ ਹਰ ਕੀਮਤ ਤੇ ਦੇਣਾ ਪੈਂਦਾ ਹੈ । ਇਸ ਲਈ ਉਹ ਨੱਕ ਰੱਖਣ ਦੀ ਖ਼ਾਤਰ ਵਿਆਜ ਪੈਸਾ ਲੈ ਕੇ ਆਪਣੀ ਧੀ ਨੂੰ ਸਹੁਰੇ ਘਰ-ਤੋਰਦੇ । ਹਨ । ਜੋ ਮਾਂ ਬਾਪ ਦਾਜ ਨਹੀਂ ਦੇ ਸਕਦੇ ਉਹ ਆਪਣੀਆਂ ਧੀਆਂ ਦੁਹਾਜ਼ ਨਾਲ ਵਿਆਹੁਣੀਆਂ ਪੈਂਦੀਆਂ ਹਨ ।
ਭਾਵੇਂ ਸਰਕਾਰ ਨੇ ਇਸ ਬੁਰਾਈ ਨੂੰ ਦੂਰ ਕਰਨ ਲਈ ਅਨੇਕਾਂ ਯਤਨ ਕੀਤੇ ਹਨ, ਕਾਨੂੰਨ ਬਣਾਏ ਹਨ ਅਤੇ ਸਰਕਾਰ ਵਲੋਂ ਪ੍ਰਚਾਰ ਵੀ ਕੀਤਾ ਜਾ ਰਿਹਾ ਹੈ ਕਿ ਦਹੇਜ ਲੈਣਾ ਅਤੇ ਦੇਣਾ ਹੋਵੇ ਜੁਰਮ ਹੈ । ਪਰ ਇਸ ਬੁਰਾਈ ਨੂੰ ਦੂਰ ਕਰਨ ਵਿਚ ਅਜ ਦੇ ਨੌਜਵਾਨ ਪੀੜੀ ਨੂੰ ਅੱਗੇ ਆਉਣਾ । ਚਾਹੀਦਾ ਹੈ ਕਿ ਉਹ ਨਾ ਦਹੇਜ ਲੈਣਗੇ ਅਤੇ ਨਾ ਦੇਣਗੇ । ਤਾਂ ਹੀ । ਇਸ ਸਮਾਜ ਦੀ ਬੁਰਾਈ ਦਾ ਅੰਤ ਹੋਵੇਗਾ |
ਸਮਾਜ ਦੇ ਹਰ ਹਿੱਸੇ ਨੂੰ ਇਸ ਦੇ ਵਿਰੁੱਧ ਅੰਦੋਲਨ ਅਤੇ ਪ੍ਰਚਾਰ ਕਰਨਾ ਚਾਹੀਦਾ ਹੈ ਤਾਂਕਿ ਇਸ ਬੁਰਾਈ ਨੂੰ ਖਤਮ ਕੀਤਾ ਜਾ ਸਕੇ ।
0 Comments