ਭਿਸ਼ਟਾਚਾਰ
Corruption
ਹਾਇ ਮਹਿੰਗਾਈ ! ਹਾਇ ਮਹਿੰਗਾਈ ! ਦੀ ਅਵਾਜ਼ ਅਸੀਂ ਹੋਰ ਆਪਣੇ ਚੌਗਿਰਦੇ ਵਿੱਚ ਸੁਣਦੇ ਹਾਂ । ਹਰ ਨਵਾਂ ਬਜਟ ਕੀਮਤਾਂ ਵਿਚ ਕਈ ਗੁਣਾ ਵਧਾ ਲੈ ਆਉਂਦਾ ਹੈ । ਪਰ ਜੇ ਡੂੰਘੀ ਸੋਚ ਸੋਚੀਏ, ਗਹ ਨਾਲ ਵਿਚਾਰੀਏ ਤਾਂ ਇਹ ਮਹਿੰਗਾਈ ਕਿਹੜੀ ਜਨਤਾ ਲਈ ਹੈ ? ਜਿਹੜੀ ਕਿਰਤ ਵਿਚ ਵਿਸ਼ਵਾਸ ਕਰਦੀ ਹੈ, ਜਿਹੜੀ ਜਨਤਾ ਦਸਾਂ ਨਹੁਆਂ ਦੀ ਕਿਰਤ ਕਰ ਕੇ ਖਾਣਾ ਆਪਣਾ ਧਰਮ ਸਮਝਦੀ ਹੈ । ਅੱਜ ਹਰ ਘਰ ਵਿਚ ਰੰਗੀਨ ਟੀ.ਵੀ., ਏਅਕ ਕੰਡੀਸ਼ਨ, ਮਾਰੂਤੀ ਵੈਨ ਹਨ । ਕੀ ਇਹ ਕਿਰਤ ਦੀ ਕਮਾਈ ਵਿਚੋਂ ਬਣ ਸਕਦੀਆਂ ਹਨ ? ਨਹੀਂ ? ਜੇ ਅਜਿਹਾ ਹੋ ਸਕਦਾ ਤਾਂ ਮਹਿੰਗਾਈ ਦੀ ਹਾ-ਹਾ ਕਾਰ ਨਾ ਹੁੰਦੀ। ਇਹ ਸਭ ਕਾਲੇ ਧਨ ਦੀ ਮਿਹਰਬਾਨੀ ਹੈ । ਇਹੋ ਭਿਸ਼ਟਾਚਾਰ ਹੈ । ਕਿਰਤ ਦੀ ਕਮਾਈ ਤੋਂ ਇਲਾਵਾ ਚੋਰੀ, ਰਿਸ਼ਵਤ ਅਤੇ ਬੇਈਮਾਨੀ ਤੋਂ ਇਕੱਠਾ ਕੀਤਾ ਧਨ ਭ੍ਰਿਸ਼ਟਾਚਾਰ ਕਹਿਲਾਂਦਾ ਹੈ |
‘ਦਾਦਾ ਬੜਾ ਨ ਭੈਯਾ, ਸਬ ਸੇ ਬੜਾ ਰੁਪਈਆ” ਅੱਜ ਦੇ ਯੁਗ ਵਿਚ ਪੈਸੇ ਦੀ ਅਹਿਮੀਅਤ ਇੰਨੀ ਵੱਧ ਗਈ ਹੈ ਕਿ ਮਨੁੱਖ ਅੱਖ ਦੇ ਪੋਰੇ ਵਿਚ ਕਰੋੜਪਤੀ ਬਨਣਾ ਚਾਹੁੰਦਾ ਹੈ ।
ਅੱਜ ਕਿਸੇ ਵੀ ਦਫਤਰ ਵਿਚ ਜਾਓ, ਵੱਡੀ ਤੋਂ ਵੱਡੀ ਸਿਫਾਰਸ਼ ਲੈ ਜਾਓ , ਤੁਹਾਡਾ ਕੰਮ ਹੋਵੇਗਾ । ਰਿਸ਼ਵਤ ਦਿਓ, ਮਿੰਟਾਂ ਸਕਿੰਟਾਂ ਵਿਚ ਕੰਮ ਕਰਵਾ ਲਓ । ਬੱਚੇ ਨੂੰ ਨਰਸਰੀ ਵਿਚ ਦਾਖਿਲ ਕਰਵਾਉਣਾ ਹੈ, ਹਜ਼ਾਰਾਂ ਰੁਪਏ ਡੋਨੇਸ਼ਨ ਦਿਓ ਤੇ ਮਨਪਸੰਦ ਸਕੂਲ ਵਿਚ ਦਾਖ਼ਲਾ ਲੈ ਲਓ । ਇਹ ਤਾਂ ਉਹ ਰੂਪ ਹੈ ਜਿਸ ਨੂੰ ਅਸੀਂ ਰਿਸ਼ਤਵ ਜਾਂ ਚਾਂਦੀ ਦੀ ਜੁੱਤੀ ਕਹਿੰਦੇ ਹਾਂ । ਪਰ ਵਪਾਰ ਵਿਚ ਵੀ ਭ੍ਰਿਸ਼ਟਾਚਾਰ ਦੀ ਕਮੀ ਨਹੀਂ । ਘਿਉ ਵਿਚ ਗ੍ਰੀਸ, ਮਸਾਲੇ ਵਿਚ ਲਿੱਦ, ਕਾਲੀ ਮਿਰਚ ਵਿਚ ਪਪੀਤੇ ਦੇ ਬੀਜ, ਹਲਦੀ ਵਿਚ ਪੀਲਾ ਰੰਗ, ਤਾਜ਼ੀ ਸਬਜ਼ੀ ਵਿਚ ਬਾਸੀ ਸਬਜ਼ੀ ਕੋਈ ਵੀ ਚੀਜ਼ ਸਾਨੂੰ ਸਾਫ ਤੇ ਸ਼ੁੱਧ ਨਹੀਂ ਮਿਲਦੀ । ਇਥੋਂ ਤਕ ਮਰੀਜ਼ ਦੀ ਤੰਦਰੁਸਤੀ ਲਈ ਖਰੀਦੀ ਦਵਾਈਆਂ ਵਿਚ ਵੀ ਮਿਲਾਵਟ ਕਰਨ ਦੀ ਕਸਰ ਨਹੀਂ ਛੱਡੀ ਜਾਂਦੀ। ਸ਼ਾਇਦ ਇਸ ਸਮੇਂ ਦੀ ਹੀ ਤਸਵੀਰ ਗੁਰੂ ਨਾਨਕ ਦੇਵ ਜੀ ਨੇ ਪੇਸ਼ ਕੀਤੀ ਸੀ-
‘ਸ਼ਰਮ ਧਰਮ ਦੋਇ ਛੁਪ ਖਲੋਏ
ਕੂੜ ਫਿਰੇ ਪ੍ਰਧਾਨ ਵੇ ਲਾਲੋ |’
ਜੇ ਅਸੀਂ ਭਾਰਤ ਦੀ ਉੱਨਤੀ ਚਾਹੁੰਦੇ ਹਾਂ, ਸਮਾਜਵਾਦ ਲਿਆਉਣਾ ਚਾਹੁੰਦੇ ਹਾਂ ਤਾਂ ਭ੍ਰਿਸ਼ਟਾਚਾਰ ਨੂੰ ਜੜੋ ਪੁੱਟ ਸੁੱਟਣਾ ਪਵੇਗਾ । ਜਿਸ ਦੇ . ਲਈ ਕ੍ਰਾਂਤੀ ਦੀ ਲੋੜ ਹੈ । ਸਰਕਾਰ ਵਲੋਂ ਅੰਦਰੂਨੀ ਸਥਿੱਤੀ ਦੇ ਸੁਧਾਰ ਲਈ ਅਜਿਹੇ ਲੋਕਾਂ ਦੇ ਵਿਰੁੱਧ ਕਦਮ ਚੁੱਕਣੇ ਚਾਹੀਦੇ ਹਨ ਜੋ ਦੇਸ਼ ॥ ਦੇ ਲੋਕਾਂ ਦੀ ਜਾਨਾਂ ਤੇ ਉਹਨਾਂ ਦੀ ਉਮੀਦਾਂ ਨੂੰ ਖਤਮ ਕਰਨ ਲਈ ਹਰ ਤਰ੍ਹਾਂ ਦੇ ਹੱਥਕੰਡੇ ਅਪਨਾਉਂਦੇ ਹਨ | ਅਜਿਹੇ ਮਿਲਾਵਟ ਕਰਨ ਵਾਲਿਆਂ ਨੂੰ ਸਖਤ ਸਜ਼ਾ ਦਿੱਤੀ ਜਾਵੇ । ਪ੍ਰਸ਼ਾਸਨ ਵਿਚ ਰਿਸ਼ਵਤ ਦੇ ਕੋਢ ਨੂੰ ਖਤਮ ਕਰਨ ਲਈ ਪਿਆਰ ਜਾਂ ਸਜ਼ਾ ਦੀ ਸਹਾਇਤਾ ਲੈਵੇ ।
ਇਸ ਕੋਹੜ ਨੂੰ ਹਮੇਸ਼ਾ ਲਈ ਖਤਮ ਕਰਨਾ ਬਹੁਤ ਜ਼ਰੂਰੀ ਹੈ ਤਾਂ ਜੋ ਹੀ ਸਾਡਾ ਦੇਸ਼ ਤਰੱਕੀ ਕਰ ਸਕਦਾ ਹੈ ।
0 Comments