ਕੰਪਿਊਟਰ ਦੇ ਲਾਭ
Computer De Labh
ਸਾਡਾ ਇਕ-ਇਕ ਸਾਹ ਗਿਆਨ ਵਿਗਿਆਨ ਦੀ ਪ੍ਰਾਪਤੀਆਂ ਹੇਠ ਨਿਕਲਦਾ ਹੈ | ਕਦਮ ਕਦਮ ਤੇ ਸਾਨੂੰ ਸਾਇੰਸ ਦੀਆਂ ਕਾਢਾਂ ਤੇ ਪ੍ਰਾਪਤੀਆਂ ਦੇਖਣ ਨੂੰ ਮਿਲਦੀਆਂ ਹਨ । ਇਸ ਲਈ ਅੱਜ ਦੇ ਯੁੱਗਾਂ ਨੂੰ ਜੇਕਰ ਵਿਗਿਆਨ ਦਾ ਯੁੱਗ ਕਿਹਾ ਜਾਵੇ ਤਾਂ ਇਸ ਵਿੱਚ ਕੋਈ ਅਤਿਕਥਨੀ ਨਹੀਂ ਹੋਵੇਗੀ ।
ਵਿਗਿਆਨ ਨੇ ਅਨੇਕਾਂ ਲਾਭਦਾਇਕ ਚੀਜਾਂ ਦੀ ਕਾਢ ਕੱਢੀ ਹੈ। । ਇਨਾਂ ਕਾਢਾਂ ਵਿੱਚ ਅਨੋਖੇ ਇਲੈਕਟਰਾਨਿਕ ਦਿਮਾਗਾਂ ਦੇ ਕਰਤਬ ਸਾਡੇ ਮਨੁੱਖੀ ਦਿਮਾਗਾਂ ਨੂੰ ਹੈਰਾਨੀ ਵਿੱਚ ਪਾਉਣ ਵਾਲੇ ਹਨ। ਇਸੇ ਇਲੈਕਟਰਾਨਿਕ ਦਿਮਾਗ ਦਾ ਦੂਜਾ ਨਾਂ ਹੈ ਕੰਪਿਊਟਰ ।
ਕੰਪਿਊਟਰ ਦੀ ਕਾਢ ਤਾਂ ਕਾਫੀ ਪੁਰਾਣੀ ਹੈ । ਇਸਦੀ ਕਾਢ ਲਗਭਗ 30 ਸਾਲ ਪਹਿਲਾਂ ਹੋਈ ਸੀ । ਕੰਪਿਊਟਰ ਤਕਨੀਕ ਦਾ ਮੁੱਖ ਕੰਮ ਇਹ ਹੈ ਕਿ ਮਨੁੱਖ ਦੇ ਦਿਮਾਗ ਨੂੰ ਕਿਵੇਂ ਪਿੱਛੇ ਛੱਡਣਾ ਹੈ । ਹਾਲ ਵਿੱਚ ਈਜਾਦ ਕੀਤੇ ਗਏ ਕੰਪਿਊਟਰ ਨੇ ਤਾਂ ਪਰਮਾਣੂ ਭਾਰ ਦਾ ਸਿਧਾਂਤ ਵੀ। ਸਿੱਧ ਕਰ ਦਿੱਤਾ ਹੈ ।
ਅੱਜਕਲ ਕਈ ਕੰਪਿਊਟਰ ਤਾਂ ਸਿਰਫ਼ ਸਾਹਿਤਕ ਰਚਨਾਵਾਂ ਦਾ ਵਿਸ਼ਲੇਸ਼ਣ ਹੀ ਕਰ ਰਹੇ ਹਨ । ਉਨ੍ਹਾਂ ਦਾ ਟੀਚਾ ਤੱਥਾਂ ਨੂੰ ਆਧਾਰ ਮੰਨ ਕੇ ਹੀ ਰਚਨਾਵਾਂ ਦਾ ਸਿੱਟਾ ਕੱਢਣਾ ਹੈ ਤੇ ਉਸ ਅਨੁਭਵ ਦੇ ਆਧਾਰ ਤੇ ਬਿਨਾਂ ਕੁੱਝ ਦੱਸੇ ਨਤੀਜਾ ਹਾਸਲ ਕੀਤਾ ਜਾ ਸਕਦਾ ਹੈ । ਅਮਰੀਕਾ ਵਰਗੇ ਆਧੁਨਿਕ ਮੁਲਕ ਵਿੱਚ ਤਾਂ ਕੰਪਿਊਟਰ ਦਾ ਸਹਾਰਾ ਮਨੁੱਖ ਦੀਆਂ ਮੁੱਢਲੀਆਂ ਸਮੱਸਿਆਵਾਂ ਨੂੰ ਹਲ ਕਰਨ ਵਿਚ ਕੀਤਾ ਜਾ ਰਿਹਾ ਹੈ ।
ਕੰਪਿਉਟਰ ਦੁਆਰਾ ਨਿੱਤ ਨਵੀਆਂ ਸ਼ਕਲਾਂ ਪਦਾਨ ਕੀਤੀਆਂ ਜਾ ਰਹੀਆਂ ਹਨ । ਨਿੱਤ ਨਵੇਂ ਤਜ਼ਰਬੇ ਕੀਤੇ ਜਾ ਰਹੇ ਹਨ। ਹੋਰ ਤਾਂ ਹੋਰ ਆਕਾਸ਼ ਵਿੱਚ ਛੱਡੇ ਜਾਣ ਵਾਲੇ ਰਾਕਟ ਹੋਣ ਜਾਂ ਫਿਰ ਉਪਗ੍ਰਹਿ ਇਹ ਸਭ ਅੱਜ ਕੰਪਿਊਟਰ ਦੁਆਰਾ ਹੀ ਨਿਯਣ ਵਿੱਚ ਰੱਖੇ ਜਾ ਰਹੇ ਹਨ। ਕੰਪਿਊਟਰ ਦਾ ਪਸਾਰਾ ਚੌਗਿਰਦੇ ਵਿੱਚ ਹੋ ਗਿਆ ਹੈ । ਇਸ ਦੀ ਮਹੱਤਤਾ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ।
ਭਾਰਤ ਵਰਗੇ ਘਰ ਵਿਕਸਿਤ ਦੇਸ਼ ਅੰਦਰ ਵੀ ਇਸ ਨੇ ਆਪਣੇ ਪੈਰ ਪੂਰੀ ਤਰ੍ਹਾਂ ਪਸਾਰ ਲਏ ਹਨ। ਹੁਣ ਸਕੂਲ ਪੱਧਰ ਤੇ ਵਿਦਿਆਰਥੀਆਂ ਨੂੰ ਕੰਪਿਊਟਰ ਦੀ ਚੰਗੀ ਜਾਣਕਾਰੀ ਦਿੱਤੀ ਜਾਂਦੀ ਹੈ ਜਿਸ ਨਾਲ ਉਹ ਕੰਪਿਊਟਰ ਨੂੰ ਸਮਝ ਕੇ ਇਸ ਦੁਆਰਾ ਅਨੇਕਾਂ ਤਰ੍ਹਾਂ ਦੀਆਂ ਕਾਢਾਂ ਨੂੰ ਮੂਰਤੀਮਾਨ ਰੂਪ ਦੇ ਸਕਦਾ ਹੈ ।
ਹੁਣ ਸਾਨੂੰ ਕੋਈ ਵੀ ਖੇਤਰ ਇਹੋ ਜਿਹਾ ਨਹੀਂ ਮਿਲਦਾ ਹੈ ਜਿਥੇ ਕਿ ਕੰਪਿਊਟਰ ਦੀ ਵਰਤੋਂ ਨਾ ਕੀਤੀ ਜਾਂਦੀ ਹੋਵੇ। ਭਾਵੇਂ ਕੋਈ ਬਿਜਨਸਮੈਨ ਹੈ, ਦਫ਼ਤਰ, ਸਕੂਲ, ਕਾਲਜ, ਹਸਪਤਾਲ, ਫੈਕਟਰੀ, ਬੈਂਕ ਕੋਈ ਵੀ ਥਾਂ ਹੈ ਸਭ ਥਾਵਾਂ ਉੱਤੇ ਕੰਪਿਊਟਰ ਦੀ ਵਰਤੋ ਕੀਤੀ ਜਾ ਰਹੀ ਹੈ । ਹੋਰ ਤਾਂ ਹੋਰ ਹੁਣ ਮਨੁੱਖ ਦਾ ਓਪਰੇਸ਼ਨ ਵੀ ਇਸੇ ਕੰਪਿਊਟਰ ਦੁਆਰਾ ਕੀਤਾ ਜਾ ਰਿਹਾ ਹੈ । ਉਹ ਸਮਾਂ ਦੂਰ ਨਹੀਂ ਜਦੋਂ ਮਨੁੱਖ ਦੀ ਸਭ ਇੰਦਰੀਆਂ ਉੱਤੇ ਇਸ ਕੰਪਿਉਟਰ ਦਾ ਨਿਯੰਤਰਣ ਹੋਵੇਗਾ ।
0 Comments