ਬੱਸ ਅੱਡੇ ਦਾ ਦਿਸ਼
Bus Stand Da Drishya
ਬੱਸ ਅੱਡਾ ਜਿਵੇਂ ਕਿ ਇਸ ਦੇ ਨਾਂ ਤੋਂ ਹੀ ਪਤਾ ਲੱਗਦਾ ਹੈ ਕਿ ਇਹ ਉਹ ਥਾਂ ਹੋਵੇਗੀ ਜਿਥੇ ਕਿ ਬੱਸਾਂ ਦੀ ਵਧੇਰੇ ਆਵਾਜਾਈ ਰਹਿੰਦੀ ਹੋਵੇਗੀ । ਇਸ ਥਾਂ ਉੱਤੇ ਸਵੇਰ ਤੋਂ ਲੈ ਕੇ ਦੇਰ ਤੱਕ ਚਹਿਲ ਪਹਿਲ ਲੱਗੀ ਰਹਿੰਦੀ ਹੈ । ਇਥੇ ਹਰ ਅਮੀਰ-ਗਰੀਬ, ਹਰ ਜਾਤ ਦੇ ਲੋਕ, ਹਰ ਫਿਰਕੇ ਦੇ ਲੋਕ ਬੱਸਾਂ ਦਾ ਇੰਤਜ਼ਾਰ ਕਰਦੇ ਨਜ਼ਰ ਆਉਂਦੇ ਹਨ ।
ਕੁੱਝ ਦਿਨ ਪਹਿਲਾਂ ਮੈਨੂੰ ਆਪਣੇ ਮਾਮਾ ਜੀ ਨੂੰ ਲੈਣ ਵਾਸਤੇ ਬੱਸ ਅੱਡੇ ਤੇ ਜਾਣਾ ਪਿਆ। ਉਹ ਫ਼ਿਰੋਜ਼ਪੁਰ ਤੋਂ ਸਾਨੂੰ ਮਿਲਣ ਲਈ ਆ ਰਹੇ ਸਨ । ਉਹਨਾਂ ਦੀ ਬੱਸ ਨੇ ਸਵੇਰੇ 8 ਵਜੇ ਬੱਸ ਅੱਡੇ ਪਹੁੰਚਣਾ ਸੀ । ਮੈਂ ਉਹਨਾਂ ਨੂੰ ਲੈਣ ਲਈ ਇਕ ਘੰਟਾ ਪਹਿਲਾਂ ਹੀ ਬੱਸ ਅੱਡੇ 'ਤੇ ਪੁੱਜ ਗਿਆ | ਆਪਣਾ ਸਮਾਂ ਪਾਸ ਕਰਨ ਲਈ ਬੱਸ ਅੱਡੇ ਉੱਤੇ ਇਧਰ ਉਧਰ ਘੁੰਮਣਾ ਫਿਰਨਾ ਸ਼ੁਰੂ ਕਰ ਦਿੱਤਾ । ਮੈਂ ਉਸ ਸਮੇਂ ਉਹ ਜਿਹੜਾ ਨਜ਼ਾਰਾ ਦੇਖਿਆ ਉਹ ਕੁੱਝ ਇਸ ਤਰਾਂ ਦਾ ਨਜ਼ਰ ਆ ਰਿਹਾ ਸੀ :- .
ਮੈਂ ਵੇਖਿਆ ਕਿ ਬੱਸ ਅੱਡੇ ਤੇ ਸਵਾਰੀਆਂ ਬੜੀ ਤੇਜੀ ਨਾਲ ਆਪਣੀ ਬੱਸਾਂ ਨੂੰ ਫੜਨ ਲਈ ਇੱਧਰ ਉੱਧਰ ਤੇਜੀ ਨਾਲ ਜਾ ਰਹੇ ਸਨ । ਕਈ ਥਾਂ ਤਾਂ ਸਵਾਰੀਆਂ ਲਾਈਨ ਬਣਾ ਕੇ ਟਿਕਟਾਂ ਵੀ ਲੈ ਰਹੀਆਂ ਸਨ । ਕੁੱਝ ਲੋਕਾਂ ਬੱਸ ਨੂੰ ਫੜਨ ਲਈ ਤੇਜੀ ਨਾਲ ਉਹਨਾਂ ਵੱਲ ਭੱਜ ਵੀ ਰਹੇ ਸਨ । ਕਈ ਲੋਕ ਬੱਸ ਵਿੱਚੋਂ ਉਤਰ ਰਹੇ ਸਨ ਤੇ ਕਈ ਚੜ ਰਹੇ ਸਨ । ਬੱਸਾਂ ਦੇ ਡਰਾਈਵਰ ਕੰਨ ਪਾੜਵਾਂ ਹਾਰਨ ਤੇਜੀ ਨਾਲ ਵਜਾ । ਰਹੇ ਸਨ ।
ਬੱਸ ਅੱਡੇ ਦੇ ਬਾਹਰ ਰਿਕਸ਼ੇ, ਟਾਂਗੇ ਵਾਲੇ ਉੱਚੀ ਉੱਚੀ ਆਵਾਜ਼ ਨਾਲ ਸਵਾਰੀਆਂ ਨੂੰ ਆਪਣੇ ਵੱਲ ਬੁਲਾ ਰਹੇ ਸਨ । ਜਿਹੜੀਆਂ ਸਵਾਰੀਆਂ ਬੱਸਾਂ ਤੋਂ ਉਤਰੀਆਂ ਸਨ ਉਹ ਇਹਨਾਂ ਨਾਲ ਆਪਣੀ ਥਾਂ ਤੇ ਜਾਣ ਲਈ ਕਿਰਾਏ ਦਾ ਭਾਅ ਤੈਅ ਕਰ ਰਹੀਆਂ ਸਨ । ਮੈਂ ਵੇਖਿਆ ਕਿ ਬੱਸ ਅੱਡੇ ਦੇ ਅੰਦਰ ਇਕ ਮੁਸਾਫ਼ਰ ਖਾਨਾ ਵੀ ਬਣਿਆ ਹੋਇਆ ਵੇਖਿਆ । ਉਸ ਅੰਦਰ ਕਈ ਮੁਸਾਫ਼ਰ, ਬੱਚੇ, ਬੁੱਢੇ ਬੱਸਾਂ ਦੀ ਉਡੀਕ ਵਿੱਚ ਬੈਠੇ ਹੋਏ ਨਜ਼ਰ ਆਏ ।
ਮੁਸਾਫ਼ਰ ਖਾਨੇ ਦੇ ਨਾਲ ਹੀ ਮੈਂ ਵੇਖਿਆ ਕਿ ਕਾਉਂਟਰ ਉੱਤੇ ਕੰਡਕਟਰ ਟਿਕਟਾਂ ਕੱਟੀ ਜਾ ਰਹੇ ਸਨ ਤੇ ਡਰਾਈਵਰ ਉੱਚੀ ਉੱਚੀ ਆਵਾਜ਼ ਵਿੱਚ ਸਵਾਰੀਆਂ ਨੂੰ ਆਪਣੇ ਕੋਲ ਬੁਲਾ ਰਹੇ ਸਨ ।
ਬੱਸ ਅੱਡੇ ਦੇ ਅੰਦਰ ਹੀ ਖਾਣ ਪੀਣ ਵਾਲੀਆਂ ਚੀਜ਼ਾਂ ਚਾਹ ਪਕੋੜੇ, ਛੋਲੇ ਕੁਲਚੇ, ਪੈਂਨ, ਕੰਘੇ, ਕਿਤਾਬਾਂ, ਸੁਰਮੇ ਵੇਚਣ ਵਾਲਿਆਂ ਦੀ ਦੁਕਾਨਾਂ ਲੱਗੀਆਂ ਹੋਈਆਂ ਸਨ। ਪਤਾ ਲੱਗਿਆ ਕਿ ਇਹ ਦੁਕਾਨਾਂ ਸਾਲ ਦੇ 365 ਦਿਨ ਹੀ 24 ਘੰਟੇ ਖੁਲੀਆਂ ਰਹਿੰਦੀਆਂ ਹਨ।
ਬੱਸ ਅੱਡੇ ਦੇ ਨਾਲ ਹੀ ਲੋਕਲ ਬੱਸ ਅੱਡਾ ਵੀ ਸੀ ਜਿਥੋਂ ਕਿ ਲੋਕੀ ਲੋਕਲ ਬੱਸਾਂ ਨੂੰ ਫੜ ਕੇ ਆਪਣੇ ਘਰਾਂ ਨੂੰ ਜਾ ਰਹੇ ਸਨ। ਅਚਾਨਕ ਹੀ ਮੇਰੀ ਨਿਗਾਹ ਆਪਣੇ ਮਾਮਾ ਜੀ ਵਾਲੀ ਬੱਸ ਤੇ ਪਈ । ਮੇਰੇ ਮਾਮਾ ਜੀ ਨੇ ਮੈਨੂੰ ਵੇਖ ਲਿਆ ਤੇ ਘੁੱਟ ਕੇ ਜੱਫੀ ਪਾ ਲਈ ਤੇ ਫੇਰ ਮੈਂ ਉਹਨਾਂ ਨੂੰ ਲੈ ਕੇ ਆਪਣੇ ਘਰ ਨੂੰ ਤੁਰ ਪਿਆ।
0 Comments