ਭੀੜ ਭਰੀ ਬੱਸ ਵਿਚ ਯਾਤਰਾ
Bhid Bhari Bus Vich Yatra
ਦਿੱਲੀ ਦੀਆਂ ਬੱਸਾਂ ਵਿਚ ਸਫ਼ਰ ਕਰਨਾ ਕਿੰਨਾ ਮੁਸ਼ਕਲ ਹੈ, ਇਸ ਬਾਰੇ ਉਹੀ ਜਾਣਦਾ ਹੈ ਜਿਸ ਨੇ ਇਹਨਾਂ ਵਿਚ ਸਫ਼ਰ ਕੀਤਾ ਹੋਵੇ । ਸਫ਼ਰ ਕਰਨ ਦਾ ਆਪਣਾ ਮਜ਼ਾ ਵੀ ਹੁੰਦਾ ਹੈ । ਇਹੋ ਜਿਹਾ ਇਕ ਸਫਰ ਮੈਨੂੰ ਹਾਲੇ ਤਕ ਯਾਦ ਹੈ ਜਿਸ ਨੂੰ ਭੁਲ ਪਾਣਾ ਮੇਰੇ ਲਈ ਮੁਸ਼ਕਿਲ
ਇਕ ਦਿਨ ਮੈਨੂੰ ਆਪਣੇ ਜਰੂਰੀ ਕੰਮ ਲਈ ਰੈਡਲਾਈਨ ਬੱਸ ਵਿਚ ਉੱਤਮ ਨਗਰ ਤੋਂ ਬਸ ਅੱਡੇ ਤੱਕ ਯਾਤਰਾ ਕਰਨੀ ਪੈ ਗਈ । ਇਹ ਯਾਤਰਾ ਮੇਰੇ ਲਈ ਕਿਸ ਤਰਾਂ ਦੁਖਦਾਈ ਬਣ ਗਈ ਇਹ ਮੈਂ ਤੁਹਾਨੂੰ ਦੱਸਦਾ ਹਾਂ । ਉਸ ਦਿਨ ਬੱਸ ਵਿਚ ਲਗਾਤਾਰ ਸਵਾਰੀਆਂ ਚੜ ਰਹੀਆਂ ਸਨ । ਕੰਡਕਟਰ ਵਾਰ ਵਾਰ ਕਹਿ ਰਿਹਾ ਸੀ ਕਿ ਬੱਸ ਹੁਣੇ ਚਲ ਪਵੇਗੀ ਪਰੰਤੂ ਬਸ ਚੱਲਣ ਦਾ ਨਾਮ ਨਹੀਂ ਲੈ ਰਹੀ ਸੀ । ਵੀਹ ਮਿੰਟ ਬਾਅਦ ਬੱਸ ਚਲ ਪਈ ਪਰ ਉਸ ਸਮੇਂ ਤਕ ਬੱਸ ਖਚਾਖਚ ਭਰ ਚੁੱਕੀ ਸੀ । ਬੱਸ ' ਵਿਚ ਭੀੜ ਹੋਣ ਕਰਕੇ ਮੈਨੂੰ ਸੀਟ ਨਹੀਂ ਮਿਲੀ । ਮੈਨੂੰ ਛੱਤ ਦਾ ਝੰਡਾ ਵੜ ਕੇ ਯਾਤਰਾ ਕਰਨੀ ਪਈ । ਪਿੱਛੇ ਦੇ ਲੋਕੀਂ ਅੱਗੇ ਧੱਕਾਂ ਮਾਰਦੇ ਹੋਏ ਅੱਗੇ ਨਿਕਲ ਜਾਂਦੇ । ਗਰਮੀ ਅਤੇ ਭੀੜ, ਕਾਰਨ ਮੇਰਾ ਦਮ ਘੁੱਟਣੇ ਲੱਗਾ । ਇੰਨੀ ਭੀੜ ਹੋਣ ਦੇ ਬਾਵਜੂਦ ਵੀ ਕੰਡਕਟਰ ਹੋਰ ਲੋਕਾਂ ਨੂੰ ਬੁਲਾ-ਬੁਲਾ ਕੇ ਬਸ ਵਿਚ ਚੜ੍ਹ ਰਿਹਾ ਸੀ । ਮੈਂ ਖਿੜਕੀ ਵੱਲ ਮੂੰਹ ਕਰਕੇ ਸਾਹ ਲੈਣ ਦੀ ਕੋਸ਼ਿਸ਼ ਕੀਤੀ ਤਾਂ ਜੋ ਉਧਰੋਂ ਤਾਜ਼ੀ ਹਵਾ ਮਿਲ ਸਕੇ । ਇਸ ਕੋਸ਼ਿਸ਼ ਵਿਚ ਮੇਰੀ ਕਮੀਜ਼ ਫਟ ਗਈ । ਮੈਂ ਆਪਣੇ ਆਪ ਨੂੰ ਬਹੁਤ ਮੁਸ਼ਕਿਲ ਸਥਿਤੀ ਵਿਚ ਪਾਇਆ ।
'ਜਦੋਂ ਲੋਕ ਅੱਗੇ ਨੂੰ ਨਿਕਲ ਰਹੇ ਸਨ ਤਾਂ ਇਕ ਪਾਸੇ ਧੱਕੇ ਪੈ ਰਹੇ ਸਨ ਅਤੇ ਦੂਜੇ ਪਾਸੇ ਲੋਕ ਮੇਰੇ ਪੈਰਾਂ ਤੇ ਆਪਣੇ ਪੈਰ ਰੱਖ ਕੇ ਲੰਘ ਰਹੇ ਸਨ | ਮੇਰਾ ਦਰਦ ਨਾਲ ਬੁਰਾ ਹਾਲ ਹੋ ਰਿਹਾ ਸੀ । ਇਕ ਵਿਅਕਤੀ ਨੇ ਵੱਡਾ ਸਾਰਾ ਸੂਟਕੇਸ ਮੇਰੇ ਪੈਰਾਂ ਤੇ ਰੱਖ ਦਿੱਤਾ ਜਿਸ ਨਾਲ ਮੇਰੀ ਚੀਕ ਹੀ ਨਿਕਲ ਗਈ | ਅੱਗੋਂ ਉਸ ਵਿਅਕਤੀ ਨੇ ਮਾਫ਼ੀ ਮੰਗਣ ਦੀ ਥਾਂ ਭੀੜ ਬਾਰੇ ਉੱਚੀ ਉੱਚੀ ਬੋਲਣਾ ਸ਼ੁਰੂ ਕਰ ਦਿੱਤਾ ।
ਅਚਾਨਕ ਮੈਨੂੰ ਲੱਗਿਆ ਕਿ ਮੇਰੀ ਪੈਂਟ ਦੀ ਪਿਛਲੀ ਜੇਬ ਨੂੰ ਕੋਈ ਖਿੱਚ ਰਿਹਾ ਹੈ । ਜਦੋਂ ਮੈਂ ਹੱਥ ਲਗਾ ਕੇ ਦੇਖਿਆ ਤਾਂ ਮੇਰੇ ਹੋਸ਼ ਉੱਡ ਗਏ ਮੇਰਾ ਪਰਸ ਗਾਇਬ ਹੋ ਚੁੱਕਿਆ ਸੀ । ਮੈਂ ਚੀਕਿਆ, ਮੈਂ ਬੱਸ ਨੂੰ ਰੁਕਵਾਉਣ ਲਈ ਕੰਡਕਟਰ ਨੂੰ ਕਿਹਾ ਪਰ ਉਸ ਦੇ ਕੰਨਾਂ ਤੇ ਜੂੰ ਤੱਕ ਨਾ ਸਰਕੀ । ਉਹ ਆਪਣੀਆਂ ਟਿਕਟਾਂ ਕੱਟਣ ਵਿੱਚ ਮਗਨ ਸੀ । ਮੈਂ ਹੋਰ ਲੋਕਾਂ ਨੂੰ ਬੱਸ ਰੁਕਵਾਉਣ ਲਈ ਕਿਹਾ । ਜਿਵੇਂ ਹੀ ਬੱਸ ਰੁੱਕੀ, ਬਸ ਵਿਚ ਜੇਬ ਕਤਰੇ ਨੂੰ ਦੇਖਿਆ ਗਿਆ । ਮੇਰੇ ਤੋਂ ਇਲਾਵਾ ਜੇਬ- 1 ਕਤਰਾ ਦੋ ਹੋਰ ਵਿਅਕਤੀਆਂ ਦੀਆਂ ਜੇਬਾਂ ਸਾਫ਼ ਕਰ ਚੁੱਕਿਆ ਸੀ । ਇਸ ਤੋਂ ਇਲਾਵਾ ਇਕ ਔਰਤ ਦੀ ਸੋਨੇ ਦੀ ਚੇਨ ਵੀ ਲਾਹੀ ਗਈ ਸੀ |
ਸਾਨੂੰ ਚਾਰਾਂ ਨੂੰ ਰਿਪੋਰਟ ਲਿਖਵਾਉਣ ਲਈ ਰਸਤੇ ਵਿਚ ਹੀ ਉਤਾਰ - ਦਿੱਤਾ ਗਿਆ | ਅਸੀਂ ਨੇੜੇ ਦੇ ਪੁਲਿਸ ਸਟੇਸ਼ਨ ਵਿਚ ਜਾ ਕੇ ਆਪਣੀ ਆਪਣੀ ਰਿਪੋਰਟ ਲਿਖਵਾਈ । ਇਸ ਕੰਮ ਵਿਚ ਹੀ ਮੇਰੇ ਦੋ ਘੰਟੇ ਨਿਕਲ ਗਏ । ਅਖੀਰ ਵਿਚ ਮੈਂ ਆਟੋ ਰਿਕਸ਼ਾ ਕਰਕੇ ਆਪਣੇ ਘਰ ਦਾ ਪਹੁੰਚਿਆ |
0 Comments