ਚੰਗੇ ਸ਼ਹਿਰੀ ਦੇ ਗੁਣ
An Ideal Citizen
ਭਾਵੇਂ ਕਿ ਸਾਡਾ ਦੇਸ 15 ਅਗਸਤ 1947 ਨੂੰ ਆਜ਼ਾਦ ਹੋ ਗਿਆ ਸੀ । ਲੇਕਿਨ ਇਸ ਆਜ਼ਾਦੀ ਦਾ ਇਹ ਮਤਲਬ ਨਹੀਂ ਸੀ ਕਿ ਅਸੀ ਜੋ ਮਰਜੀ ' ਕਰੀਏ । ਸਗੋਂ ਕੋਈ ਵੀ ਦੇਸ ਤਾਂ ਹੀ ਉੱਨਤੀ ਕਰ ਸਕਦਾ ਹੈ ਜੇਕਰ ਉਸ ਦੇਸ਼ ਦੇ ਨਾਗਰਿਕ ਚੰਗੇ ਹੋਣ ਤੇ ਆਜ਼ਾਦੀ ਦੀ ਹੱਦ ਵਿੱਚ ਰਹਿ ਕੇ ਆਪਣਾ ਜੀਵਨ ਗੁਜ਼ਾਰਦੇ ਹੋਣ | ਜੇਕਰ ਅਸੀਂ ਆਪਣੇ ਆਪ ਵਿੱਚ ਚੰਗੇ ਸ਼ਹਿਰੀ ਦੇ ਗੁਣ ਪੈਦਾ ਨਹੀਂ ਕਰਾਂਗੇ ਤਾਂ ਫਿਰ ਅਸੀਂ ਮੁਸ਼ਕਲਾਂ ਵਿੱਚ ਜ਼ਰੂਰ ਰਾਂਗੇ ।
ਇਕ ਚੰਗਾ ਸ਼ਹਿਰੀ ਸੰਵਿਧਾਨ ਦੁਆਰਾ ਦਿੱਤੇ ਅਧਿਕਾਰਾਂ ਦੀ ਸਹੀ ਵਰਤੋਂ ਕਰਦਾ ਹੈ । ਉਹ ਸੰਵਿਧਾਨ ਦੁਆਰਾ ਆਪਣੇ ਜਿੰਮੇ ਲਾਏ ਗਏ ਕਰਤੱਵਾਂ ਨੂੰ ਬੜੀ ਹੀ ਈਮਾਨਦਾਰੀ ਨਾਲ ਪੂਰਾ ਕਰਦਾ ਹੈ । ਚੰਗਾ ਸ਼ਹਿਰੀ ਸਰਕਾਰ ਦੇ ਪ੍ਰਤੀ ਆਪਣੇ ਫ਼ਰਜਾਂ ਨੂੰ ਪੂਰੀ ਜਿੰਮੇਵਾਰੀ ਨਾਲ ਨਿਭਾਉਂਦਾ ਹੈ । ਸੰਕਟ ਵੇਲੇ ਦੇਸ਼ ਦੀ ਸਹਾਇਤਾ ਲਈ ਆਪਣੇ ਹਿੱਤਾਂ ਦੀ ਵੀ ਕੁਰਬਾਣੀ ਦੇਣ ਲਈ ਤਿਆਰ ਰਹਿੰਦਾ ਹੈ । ਜਿਥੇ ਉਹ ਸਰਕਾਰ ਦਾ ਵਫਾਦਾਰ ਹੁੰਦਾ ਹੈ ਉੱਥੇ ਉਹ ਸਰਕਾਰ ਦੁਆਰਾ ਬਣਾਏ ਗਏ ਗਲਤ ਕਾਨੂੰਨਾਂ, ਗਲਤ ਯੋਜਨਾਵਾਂ, ਗਲਤ ਨੀਤੀਆਂ ਦਾ ਵਿਰੋਧ ਵੀ ਕਰਦਾ ਹੈ । ਉਹ ਆਪਣੇ ਅਧਿਕਾਰਾਂ ਤੋਂ ਪਹਿਲਾਂ ਕਰਤੱਵ ਨਿਭਾਉਣ ਵਿੱਚ ਵਿਸ਼ਵਾਸ ਰੱਖਦਾ ਹੈ ।
ਚੰਗਾ ਸ਼ਹਿਰੀ ਸਰਕਾਰੀ ਸੰਪਤੀ ਨੂੰ ਆਪਣੀ ਸੰਪਤੀ ਸਮਝਦਾ ਹੈ। ਅੱਜ ਦੇ ਬੱਚੇ ਕੱਲ ਦੇ ਨੇਤਾ ਹੁੰਦੇ ਹਨ । ਇਸ ਲਈ ਉਹ ਬੱਚਿਆਂ ਨੂੰ ਦੇਸ਼ ਦੇ ਭਵਿੱਖ ਦੀ ਪੂੰਜੀ ਸਮਝਦਾ ਹੋਇਆ ਉਹਨਾਂ ਵਿਚ ਵੀ ਚੰਗੇ ਸ਼ਹਿਰੀ ਦੇ ਗੁਣ ਪੈਦਾ ਕਰਦਾ ਹੈ ।
ਚੰਗਾ ਸ਼ਹਿਰੀ ਆਪਣੇ ਧਰਮ ਤੋਂ ਇਲਾਵਾ ਸਭ ਧਰਮਾਂ ਦਾ ਆਦਰ ਕਰਦਾ ਹੈ । ਉਹ ਆਪਣਾ ਜੀਵਨ ਬੜੇ ਪ੍ਰੇਮ ਨਾਲ ਤੇ ਦੇਸ਼ ਦੀ ਸੇਵਾ ਵਿਚ ਗੁਜ਼ਾਰਦਾ ਹੈ । ਦੇਸ ਤੇ ਔਕੜ ਆਉਣ ਤੇ ਉਹ ਆਪਣੇ ਆਪ ਨੂੰ ਦੇਸ ਉੱਤੇ ਕੁਰਬਾਣ ਵੀ ਕਰ ਦਿੰਦਾ ਹੈ ਕਿਉਂਕਿ ਉਹ ਦੇਸ਼ ਦੀ ਸੇਵਾ ਕਰਨਾ ਆਪਣਾ ਸਭ ਤੋਂ ਪਹਿਲਾਂ ਧਰਮ ਸਮਝਦਾ ਹੈ । ਇਹ ਗੱਲ ਸਾਨੂੰ , ਸਭ ਨੂੰ ਸਮਝ ਲੈਣੀ ਚਾਹੀਦੀ ਹੈ ਕਿ ਅਸੀਂ ਆਪਣੇ ਅਧਿਕਾਰਾਂ ਨੂੰ ਤਾਂ ਹੀ ਪੂਰੀ ਤਰ੍ਹਾਂ ਮਾਣ ਸਕਦੇ ਹਾਂ, ਜੇ ਅਸੀਂ ਆਪਣੇ ਕਰਤੱਵਾਂ ਦੀ ਠੀਕ-ਠੀਕ ਪਾਲਣਾ ਕਰਾਂਗੇ ।
ਅੱਜ ਦੇ ਸਮਾਜ ਵਿਚ ਚੰਗੇ ਸ਼ਹਿਰੀ ਦੇ ਗੁਣ ਹਰ ਇੱਕ ਮਨੁੱਖ ਵਿੱਚ ਨਹੀਂ ਪਾਏ ਜਾਂਦੇ ਕਿਉਂਕਿ, ਸਮਾਜ ਵਿਚ ਹਰ ਤਰ੍ਹਾਂ ਦੇ ਮਨੁੱਖ । ਰਹਿੰਦੇ ਹਨ । ਇਸ ਤਰ੍ਹਾਂ ਦੇ ਮਨੁੱਖ ਸਿਰਫ਼ ਆਪਣਾ ਉੱਲੂ ਸਿੱਧਾ ਕਰਦੇ । ਹਨ । ਉਨ੍ਹਾਂ ਨੂੰ ਦੇਸ਼ ਦੀ ਉੱਨਤੀ ਦਾ ਕੋਈ ਫਿਕਰ ਨਹੀਂ ਹੁੰਦਾ। ਅਜਿਹੇ ਲੋਕ ਦੇਸ਼ ਨੂੰ ਅੰਦਰੋਂ-ਅੰਦਰ ਖੋਖਲਾ ਕਰ ਦਿੰਦੇ ਹਨ ।
ਚੰਗਾ ਸ਼ਹਿਰੀ ਹਰ ਵੇਲੇ ਦੇਸ ਦੀ ਉੱਨਤੀ ਲਈ ਹੀ ਸੋਚਦਾ ਹੈ । ਤੇ ਸੰਵਿਧਾਨ ਦੁਆਰਾ ਦਿੱਤੇ ਅਧਿਕਾਰਾਂ ਦੀ ਵਰਤੋਂ ਵੀ ਦੇਸ਼ ਦੇ ਹਿੱਤ ਲਈ ਹੀ ਕਰਦਾ ਹੈ । ਇਹ ਗੱਲ ਯਾਦ ਰੱਖਣ ਯੋਗ ਹੈ ਕਿ ਜਿਸ ਦੇਸ਼ ਦੇ ਸ਼ਹਿਰੀ ਚੰਗੇ ਹੋਣਗੇ ਉਹ ਦੇਸ਼ ਹਮੇਸ਼ਾ ਖੁਸ਼ਹਾਲ ਹੀ ਰਹੇਗਾ ।
0 Comments