ਅੱਖੀ ਡਿੱਠਾ ਫੁਟਬਾਲ ਮੈਚ
Akhi Ditha Football Match
ਸਾਡੇ ਸਕੂਲ ਅੰਦਰ ਹਰ ਸਾਲ ਕੋਈ ਨਾ ਕੋਈ ਟੂਰਨਾਮੈਂਟ ਹੁੰਦਾ । ਹੈ । ਜਿਸ ਵਿਚ ਸਾਰੇ ਜਿਲ੍ਹੇ ਦੀਆਂ ਸਕੂਲ ਦੀਆਂ ਟੀਮਾਂ ਹਿੱਸਾ ਲੈਂਦੀਆਂ । ਹਨ । ਇਸ ਵਰੇ ਸਾਡੀ ਟੀਮ ਵੀ ਜਿੱਤ ਕੇ ਫਾਈਨਲ ਵਿੱਚ ਆਈ । ਹੋਈ ਸੀ । ਦੂਜੇ ਪਾਸੇ ਲਿਟਿਲ ਫਲਾਵਰ ਸਕੂਲ ਦੀ ਟੀਮ ਵੀ ਜਿੱਤ ਪ੍ਰਾਪਤ ਕਰਕੇ ਫਾਈਨਲ ਵਿੱਚ ਪਹੁੰਚੀ ਹੋਈ ਸੀ। ਦੋਹਾਂ ਟੀਮਾਂ ਦਾ ਆਖਰੀ ਮੈਚ ਗਾਂਧੀ ਮੈਮੋਰੀਅਲ ਸਕੂਲ ਵਿੱਚ ਰੱਖਿਆ ਹੋਇਆ ਸੀ ।
ਰੈਫਰੀ ਚੌਧਰੀ ਸ਼ਾਮ ਸਿੰਘ ਜੀ ਸਨ ਜੋ ਰਾਜ ਪੱਧਰ ਦੇ ਵਧੀਆ ਰੈਫਰੀ ਸਨ । ਠੀਕ 5 ਵਜੇ ਉਹਨਾਂ ਨੇ ਸੀਟੀ ਵਜਾਈ ਤੇ ਦੋਨੋ ਟੀਮਾਂ ਮੈਦਾਨ ਵਿੱਚ ਹਾਜ਼ਰ ਹੋ ਗਈਆਂ । ਸਾਡੀ ਟੀਮ ਦਾ ਕਪਤਾਨ ਬਲਰਾਜ ਸਿੰਘ ਸੀ ਤੇ ਦੂਜੇ ਪਾਸੇ ਦੀ ਟੀਮ ਦਾ ਕਪਤਾਨ ਅਰੁਣ ਕੁਮਾਰ ।
ਖੇਡ ਸ਼ੁਰੂ ਕਰਾਉਣ ਤੋਂ ਪਹਿਲਾਂ ਰੈਫਰੀ ਨੇ ਦੋਹਾਂ ਟੀਮਾਂ ਨੂੰ ਹਲਕੀ ਜਿਹੀ ਨਸੀਹਤ ਦਿੱਤੀ ਕਿ ਉਹ ਇਕ ਦੂਜੇ ਨੂੰ ਸੱਟਾਂ ਨਾ ਮਾਰਨ । ਫੇਰ ਅੱਖ ਦੇ ਫੋਰ ਵਿੱਚ ਖੇਡ ਸ਼ੁਰੂ ਹੋ ਗਈ । ਪੁਰਾ ਸਟੇਡੀਅਮ ਬੱਚਿਆਂ ਤੇ ਲੋਕਾਂ ਨਾਲ ਭਰਿਆ ਹੋਇਆ ਸੀ । ਭਾਵੇਂ ਕਿ ਸਾਡੀ ਟੀਮ ਬਹੁਤ ਹੀ ਵਧੀਆ ਖੇਡਦੀ ਸੀ ਲੇਕਿਨ ਸਾਨੂੰ ਫੇਰ ਵੀ ਆਪਣੀ ਟੀਮ ਦੇ ਕਪਤਾਨ ਬਲਰਾਜ ਸਿੰਘ ਦੀ ਰਾਈਟ ਇਨ ਚਰਨੀ ਤੇ ਬਹੁਤ ਹੀ ਮਾਨ ਸੀ ।
ਪਹਿਲੇ ਦਸ ਮਿੰਟ ਤਾਂ ਸਾਡੀ ਟੀਮ ਅੜੀ ਰਹੀ ਤੇ ਉਨ੍ਹਾਂ ਦੇ ਫਾਰਵਰਡਾਂ ਨੇ ਬਾਲ ਨੂੰ ਸਾਡੀ ਗੋਲ ਵੱਲ ਹੀ ਰੱਖਿਆ । ਲੇਕਿਨ ਸਵਰਨ ਰਾਈਟ ਆਊਟ ਖੇਡਦਾ ਸੀ । ਉਸ ਪਾਸ ਬਾਲ ਆਇਆ । ਉਹ ਗਰਾਊਂਡ ਦੀ ਹੱਦ ਦੇ ਨਾਲ-ਨਾਲ ਗੇਂਦ ਨੂੰ ਗੋਲਾਂ ਵਿਚ ਲੈ ਗਿਆ ਤੇ ਅਖੀਰ ਕੈਪਟਨ ਅਰੁਣ ਕੁਮਾਰ ਨੂੰ ਦੇ ਦਿੱਤਾ । ਹੁਣ ਸਾਨੂੰ ਡਰ ਸੀ ਕਿ ਕਿਤੇ ਗੋਲ ਨਾ ਹੋ ਜਾਵੇ । ਲੇਕਿਨ ਸਾਡੀ ਟੀਮ ਦਾ ਗੋਲ ਕੀਪਰ ਵੀ ਆਪਣੀ ਮਿਸਾਲ ਆਪ ਸੀ । ਉਸਨੇ ਗੋਲ ਨਾ ਹੋਣ ਦਿੱਤਾ । ਇੰਨੇ ਚਿਰ ਨੂੰ ਅੱਧੇ ਸਮੇਂ ਦੀ ਸੀਟੀ ਵੱਜ ਗਈ ।
ਖੇਡ ਦੂਜੀ ਵਾਰੀ ਸ਼ੁਰੂ ਹੋਈ । ਸਾਡੀ ਟੀਮ ਦੇ ਕਪਤਾਨ ਨੇ ਅਜਿਹੀ ਕਿੱਕ ਮਾਰੀ ਕਿ ਗੇਂਦ ਸਿੱਧੀ ਨੈੱਟ ਵਿੱਚ ਜਾ ਡਿੱਗੀ। ਹੁਣ ਸਾਡੀ ਟੀਮ . ਵਿਚ ਵਧੇਰੇ ਜੋਸ਼ ਆ ਗਿਆ । ਦੂਜੇ ਪਾਸੇ ਲਿਟਿਲ ਫਲਾਵਰ ਦੀ ਟੀਮ ਦੇ ਕਪਤਾਨ ਅਰੁਣ ਕੁਮਾਰ ਦੇ ਹੋਂਸਲੇ ਢਹਿ ਗਏ । ਹੁਣ ਸਾਡੀ ਟੀਮ . ਧੜਾਧੜ ਉਹਨਾਂ ਉੱਤੇ ਗੋਲ ਕਰਨ ਲੱਗ ਪਈ । ਆਪਣੇ ਕਪਤਾਨ ਨੂੰ ਢਿੱਲਾ ਪਿਆ ਵੇਖ ਕੇ ਟੀਮ ਦੇ ਬਾਕੀ ਖਿਡਾਰੀ ਵੀ ਹਿੰਮਤ ਛੱਡ ਗਏ । ਉਧਰ ਸਾਡੀ ਟੀਮ ਦੀ ਹੌਸਲਾ ਅਫਜਾਈ ਲਈ ਸਾਰੇ ਸਟੇਡੀਅਮ ਵਿੱਚ ਜ਼ੋਰਦਾਰ ਤਾੜੀਆਂ ਵੱਜ ਰਹੀਆਂ ਸਨ। ਅਰੁਣ ਕੁਮਾਰ ਦਾ ਖੁਨ .. ਖੋਲ ਰਿਹਾ ਸੀ ਤੇ ਉਸ ਨੂੰ ਬਹੁਤ ਗੁੱਸਾ ਆ ਰਿਹਾ ਸੀ । ਸਿਰਫ ਦੋ . ਹੀ ਮਿੰਟ ਬਾਕੀ ਸਨ ਕਿ ਲਿਟਲ ਫਲਾਵਰ ਦੀ ਟੀਮ ਨੇ ਜੋਰ ਦੀ ਕਿੱਕ ਮਾਰੀ ਲੇਕਿਨ ਸਾਡੀ ਟੀਮ ਦੇ ਗੋਲਚੀ ਸਵਰਨ ਸਿੰਘ ਨੇ ਝੱਟ ਨਾਲ ਉਸ ਨੂੰ ਰੋਕ ਲਿਆ ।
ਇਸ ਤਰ੍ਹਾਂ ਸਾਡੇ ਸਕੂਲ ਦੀ ਟੀਮ ਨੇ ਪੂਰੇ ਜਿਲ੍ਹੇ ਵਿੱਚ ਪਹਿਲਾ ਇਨਾਮ ਹਾਸਲ ਕੀਤਾ। ਸਕੂਲ ਦੇ ਪ੍ਰਿੰਸੀਪਲ ਨੇ ਜਿੱਤੇ ਹੋਏ ਸਾਰੇ ਖਿਡਾਰੀਆਂ ਨੂੰ ਸੌ ਸੌ ਰੁਪਏ ਇਨਾਮ ਦੇ ਤੌਰ ਉੱਤੇ ਦਿੱਤੇ ।
0 Comments