ਮੇਰਾ ਮਿੱਤਰ
Mera Mitar
ਮਿੱਤਰ ਦੀ ਭੂਮਿਕਾ ਜ਼ਿੰਦਗੀ ਵਿੱਚ ਬਹੁਤ ਅਰਥ ਭਰਪੂਰ ਹੁੰਦੀ ਹੈ । ਸਿਆਣੇ ਲੋਕ ਕਹਿੰਦੇ ਹਨ ਕਿ ਮਨੁੱਖ ਜਿਹੋ ਜਿਹੀ ਸੰਗਤ ਵਿਚ ਬੈਠਦਾ ਉੱਠਦਾ ਹੈ ਉਹੋ ਜਿਹੀ ਹੀ ਰੰਗਤ ਵਿੱਚ ਰੰਗਿਆ ਜਾਂਦਾ ਹੈ । ਅੱਜ ਸਾਨੂੰ ਸੰਸਾਰ ਵਿੱਚ ਕੋਈ ਵੀ ਮਨੁੱਖ ਇਹੋ ਜਿਹਾ ਨਜ਼ਰ ਨਹੀਂ ਆਵੇਗਾ। ਜਿਸਦਾ ਕੋਈ ਮਿੱਤਰ ਨਾ ਹੋਵੇ ! ਮਿੱਤਰ ਵੀ ਕਈ ਤਰਾਂ ਦੇ ਹੋ ਸਕਦੇ ਹਨ ਜਿਵੇਂ ਕਿ ਕਈ ਮਿੱਤਰ ਤੁਹਾਨੂੰ ਇਹੋ ਜਿਹੇ ਮਿਲਣਗੇ ਜਿਹੜੇ ਕਿ ਸਿਰਫ਼ ਤੁਹਾਡੇ ਨਾਲ ਖਾਣ ਪੀਣ ਲਈ ਹੀ ਯਾਰੀ ਪਾਉਣਗੇ ।
ਮੇਰਾ ਵੀ ਇੱਕ ਮਿੱਤਰ ਹੈ ਜਿਹੜਾ ਕਿ ਮਿੱਤਰਤਾ ਦੇ ਅਰਥਾਂ ਨੂੰ ਸਹੀ ਢੰਗ ਨਾਲ ਨਿਭਾਉਂਦਾ ਹੋਇਆ ਮੇਰਾ ਸਾਥ ਦੇ ਰਿਹਾ ਹੈ । ਮੇਰੇ ਮਿੱਤਰ ਦਾ ਨਾਂ ਸਵਰਨ ਸਿੰਘ ਹੈ। ਉਹ ਮੇਰੇ ਹੀ ਹਾਣ ਦਾ ਹੈ । ਉਹ ਮੇਰਾ ਗੁਆਂਢੀ ਵੀ ਹੈ । ਉਸ ਦੇ ਪਿਤਾ ਜੀ ਬੈਂਕ ਵਿੱਚ ਨੌਕਰੀ ਕਰਦੇ ਹਨ ਤੇ ਮਾਤਾ ਜੀ ਸਕੂਲ ਵਿੱਚ ਅਧਿਆਪਕਾ ਹਨ ।
ਸਵਰਨ ਮੇਰੀ ਜਮਾਤ ਵਿੱਚ ਪੜ੍ਹਨ ਕਰਕੇ ਸਮੇਂ ਸਮੇਂ ਤੇ ਪੜ੍ਹਾਈ . ਅੰਦਰ ਮਦਦ ਵੀ ਕਰਦਾ ਰਹਿੰਦਾ ਹੈ । ਉਸ ਵਿੱਚ ਉਹ ਸਾਰੇ ਗੁਣ ਹਨ ਜਿਹੜੇ ਕਿ ਇਕ ਸੂਝਵਾਨ ਇਨਸਾਨ ਵਿੱਚ ਹੋਣੇ ਚਾਹੀਦੇ ਹਨ ਉਹ ਸਮੇਂ ਦਾ ਪਾਬੰਦ ਰਹਿਣ ਵਾਲਾ ਲੜਕਾ ਹੈ । ਇਸੇ ਲਈ ਉਹ ਸਵੇਰੇ ਪੰਜ ਵਜੇ ਉੱਠ ਕੇ ਪਾਰਕ ਵਿੱਚ ਸੈਰ ਕਰਨ ਲਈ ਜਾਂਦਾ ਹੈ | ਘਰ ਵਾਪਸ ਆ ਕੇ ਦਾਤਣ ਕਰਨ ਤੋਂ ਬਾਅਦ ਇਸ਼ਨਾਨ ਕਰਦਾ ਹੈ ਤੇ ਫਿਰ ਪਰਮਾਤਮਾ ਦਾ ਨਾਮ ਲੈਂਦਾ ਹੋਇਆ ਗੁਰਦੁਆਰੇ ਮੱਥਾ ਟੇਕਣ ਜਾਂਦਾ ਹੈ। ਉਸ ਤੋਂ ਬਾਅਦ ਉਹ ਆਪਣੇ ਮੰਮੀ ਪਾਪਾ ਨੂੰ ਵਾਪਸ ਆ ਕੇ ਸਤਿ ਸ੍ਰੀ ਅਕਾਲ ਬੁਲਾਉਂਦਾ ਹੈ । ਉਸ ਦੀਆਂ ਇਹਨਾਂ ਆਦਤਾਂ ਕਰਕੇ ਸਾਰੇ ਕਾਲੋਨੀ ਦੇ ਲੋਕ ਉਸ ਨੂੰ ਬੀਬਾ ਬੱਚਾ ਕਹਿ ਕੇ ਬੁਲਾਂਦੇ ਹਨ ।
ਮੇਰਾ ਮਿੱਤਰ ਸਿਰਫ਼ ਆਪਣੇ ਘਰ ਜਾਂ ਕਾਲੋਨੀ ਵਿੱਚ ਹੀ ਹਰਮਨ ਪਿਆਰਾ ਨਹੀਂ ਹੈ ਬਲਕਿ ਉਹ ਸਕੂਲ ਵਿੱਚ ਵੀ ਆਪਣੇ ਅਧਿਆਪਕਾਂ ਦਾ ਹਰਮਨ ਪਿਆਰਾ ਵਿਦਿਆਰਥੀ ਹੈ। ਉਹ ਆਪਣੇ ਸਕੂਲ ਦੇ ਅਧਿਆਪਕਾਂ ਨੂੰ ਹੱਥ ਜੋੜ ਕੇ ਸਤ ਸ੍ਰੀ ਅਕਾਲ ਬੁਲਾਉਂਦਾ ਹੈ । ਉਹਨਾਂ ਵੱਲੋਂ ਦਿੱਤੇ ਹੋਏ ਕੰਮ ਨੂੰ ਬੜੇ ਹੀ ਸੁੱਚਜੇ ਪੂਰਨ ਢੰਗ ਨਾਲ ਪੂਰਾ ਕਰਦਾ ਹੈ । ਉਹ ਕਦੀ ਵੀ ਆਪਣੇ ਅਧਿਆਪਕ ਦਾ ਕਹਿਣਾ ਨਹੀਂ ਮੋੜਦਾ ਹੈ। ਉਹ ਜਮਾਤ ਦਾ ਸਭ ਤੋਂ ਹੁਸ਼ਿਆਰ ਵਿਦਿਆਰਥੀ ਗਿਣਿਆ ਜਾਂਦਾ ਹੈ । ਜਿਸ ਕਰਕੇ ਸਾਰੇ ਵਿਦਿਆਰਥੀ ਉਸ ਨਾਲ ਮਿੱਤਰਤਾ ਕਰਨੀ ਲੋਚਦੇ ਹਨ ।
ਸਵਰਨ ਪੜ੍ਹਾਈ ਦੇ ਨਾਲ ਨਾਲ ਫੁਟਬਾਲ ਦਾ ਵੀ ਵਧੀਆ ਖਿਡਾਰੀ ਹੈ । ਜਿਸ ਕਰਕੇ ਉਹ ਜਿਲਾ ਪੱਧਰ ਉੱਤੇ ਕਈ ਵਾਰੀ ਇਨਾਮ ਜਿੱਤ ਚੁੱਕਿਆ ਹੈ । ਇਹਨਾਂ ਗੱਲਾਂ ਤੋਂ ਇਲਾਵਾ ਉਹ ਸਕੂਲ ਅੰਦਰ ਹਰ ਕਲਚਰਲ ਪੋਗਰਾਮ ਅੰਦਰ ਹਿੱਸਾ ਲੈਂਦਾ ਹੈ । ਉਹ ਭਾਸ਼ਨ ਏਨਾ ਸੋਹਣਾ ਦਿੰਦਾ ਹੈ ਕਿ ਜਿਸ ਸੁਣ ਕੇ ਸਰੋਤੇ ਅਸ਼ ਅਸ਼ ਕਰ ਉੱਠਦੇ ਹਨ ।
ਇਹਨਾਂ ਉਪਰੋਕਤ ਗੁਣਾਂ ਕਰਕੇ ਹੀ ਉਹ ਮੇਰਾ ਪੱਕਾ ਮਿੱਤਰ ਹੈ । ਮੈਂ ਉਸ ਉੱਤੇ ਆਪਣੀ ਜਾਨ ਵਾਰਦਾ ਹਾਂ ਤੇ ਜਿੰਨਾ ਚਿਰ ਅਸੀ ਇਕ ਦੂਜੇ ਨੂੰ ਮਿਲ ਨਾ ਲਈਏ ਸਾਨੂੰ ਚੈਨ ਨਹੀਂ ਆਉਂਦਾ ।
0 Comments