ਲਿਪੀ ਦਾ ਮਹੱਤਵ
The importance of the script
ਮਨੁੱਖੀ ਸੱਭਿਅਤਾ ਦੇ ਵਿਕਾਸ ਵਿੱਚ ਬੋਲੀ ਨੂੰ ਜਿੰਨਾ ਹਿੱਸਾ ਪਾਇਆ ਹੈ। ਉਸ ਤੋਂ ਕਿਡ ਵੱਧ ਹਿੱਸਾ ਲਿਪੀ ਨੇ ਪਾਇਆ ਹੈ। ਬੋਲੀ ਤਾਂ ਬਲਣਸਾਰ ਅਲੋਪ ਹੋ ਜਾਂਦੀ ਹੈ ਕਿਉਂਕਿ ਬੋਲੀ ਤਾਂ ਸਮੇਂ ਤੇ ਸਥਾਨ ਦੀ ਕੈਦਣ ਹੈ ਪਰ ਲਿਪੀ ਸਮੇਂ ਤੇ ਸਥਾਨ ਤੋਂ ਅਜ਼ਾਦ ਹੈ। ਦੂਰ ਦੂਰ ਥਾਂਵਾਂ ਅਤੇ ਦੂਰ ਦੂਰ ਸਮਿਆਂ ਦੇ ਬੋਲੇ ਹੋਏ ਬੋਲ, ਲਿਪੀ ਰਾਹੀਂ ਸਮੇਂ ਤੇ ਸਥਾਨ ਦੀ ਸੀਮਾ ਨੂੰ ਪਾਰ ਕਰਕੇ ਅੱਜ ਵੀ ਸਾਡੇ ਕੋਲ ਸੁਰੱਖਿਅਤ ਹਨ। ਸੰਸਾਰ ਦੀਆਂ ਬਹੁਤ ਸਾਰੀਆਂ ਨਸ਼ਟ ਹੋਈਆਂ ਸੱਭਿਆਤਾਵਾਂ ਬਾਰੇ ਅਸੀਂ ਇਸ ਲਈ ਬਹੁਤ ਕੁਝ ਜਾਣਦੇ ਹਾਂ ਕਿਉਂਕਿ ਉਹ ਆਪਣੇ ਬਾਰੇ ਆਪਣੇ ਪਿੱਛੇ ਬਹੁਤ ਕੁਝ ਲਿਖਿਆ ਹੋਇਆ ਛੱਡ ਗਏ ਹਨ। ਇਹਨਾਂ ਅਰਥਾਂ ਵਿੱਚ ਲਿਖਣ ਦੀ ਜਾਂ ਕਲਾ ਲਿਪੀ ਹੈ, ਉਸ ਨੇ ਮਨੁੱਖੀ ਸੱਭਿਅਤਾ ਨੂੰ ਬਹੁਤ ਵੱਡਾ ਯੋਗਦਾਨ ਦਿੱਤਾ ਹੈ।
0 Comments