ਲਿਪੀ ਦਾ ਇਤਿਹਾਸ
The History of the Script
ਲਿਪੀ ਦਾ ਸਹੀ ਅਰਥਾਂ ਵਿੱਚ ਮੁਢਲਾ ਰੂਪ ਚਿੱਤਰਾਂ ਤੇ ਤਸਵੀਰਾਂ ਤੋਂ ਸ਼ੁਰੂ ਹੁੰਦਾ ਹੈ। ਇਹ ਉਹ ਸਮਾਂ ਸੀ ਜਦੋਂ ਮਨੁੱਖ ਕਿਸੇ ਸ਼ੈ ਦੀ ਸ਼ਕਲ ਚਿੱਤਰਾਂ ਵਿੱਚ ਬਣਾ ਕੇ ਉਸ ਸ਼ੈ ਦਾ ਗਿਆਨ ਕਰਵਾਉਂਦਾ ਸੀ ਅਤੇ ਤਸਵੀਰਾਂ ਵਿੱਚ ਹੀ ਬੋਲੀ ਨੂੰ ਲਿਖਦਾ ਸੀ। ਸੱਭਿਅਤਾ ਦੇ ਵਿਕਾਸ ਤੋਂ ਪਹਿਲਾਂ ਆਮ ਮਨੁੱਖ ਪਹਾੜਾਂ ਦੀਆਂ ਕੇਂਦਰਾਂ ਅਤੇ ਗੁਫਾਵਾਂ ਵਿੱਚ ਰਹਿੰਦਾ ਸੀ। ਗੁਫਾਵਾਂ ਦੀਆਂ ਕੰਧਾਂ ਉੱਤੇ ਉਸ ਨੇ ਦੇਵੀ ਦੇਵਤਿਆਂ ਦੇ ਚਿੱਤਰ ਬਣਾਏ ਹੋਣਗੇ ਅਤੇ ਏਧਰ ਉਧਰ ਸੋਹਣੇ ਪਸ਼ੂ-ਪੰਛੀਆਂ ਦੀਆਂ ਤਸਵੀਰਾਂ ਵੀ ਬਣਾਈਆਂ ਹੋਣਗੀਆਂ।
ਅੱਜ ਤੋਂ ਕਈ ਬਾਰਾਂ ਹਜ਼ਾਰ ਸਾਲ ਪਹਿਲਾਂ ਜਾਂ ਸ਼ਾਇਦ ਇਸ ਤੋਂ ਵੀ ਢੇਰ ਚਿਰ ਪਹਿਲਾਂ ਦੇ ਗੁਫਾ-ਚਿੱਤਰ ਯੂਰਪ ਤੇ ਅਫ਼ਰੀਕਾ ਵਿੱਚ ਮਿਲਦੇ ਹਨ। ਅਮਰੀਕਾ ਦੇ ਮੂਲਨਿਵਾਸੀ (ਡ ਇੰਡੀਅਨ) ਵੀ ਪੁਰਾਣੇ ਜ਼ਮਾਨੇ ਵਿੱਚ ਭਾਂਤਭਾਂਤ ਦੀਆਂ ਤਸਵੀਰਾਂ ਪੱਥਰਾਂ ਉੱਤੇ ਉੱਕਰਿਆ ਕਰਦੇ ਸੀ। ਇਹ ਨਿਸ਼ਚੇ ਨਾਲ ਕਹਿਣਾ ਔਖਾ ਹੋ ਕਿ ਇਹਨਾਂ ਤਸਵੀਰਾਂ ਦਾ ਮੰਤਵ ਕੀ ਸੀ ? ਸ਼ਾਇਦ ਕੋਈ ਸੁਹਜ ਭਾਵਨਾ ਹੋਵੇ ਜਾਂ ਧਾਰਮਿਕ ਕਿਰਿਆ ਹੋਵੇ ਜਾਂ ਕੋਈ ਜਾਦੂ ਟੂਣੇ ਨੂੰ ਮੰਨਣਾ ਹੋਵੇ ਪਰ ਇੱਕ ਨਿਸ਼ਚੇ ਵਾਲੀ ਗੱਲ ਹੈ ਕਿ ਇਹ ਗੁਫਾ ਚਿੱਤਰ ਤੇ ਸੁਹਜਤਸਵੀਰਾਂ ਸੰਚਾਰ ਤੇ ਸਮਾਚਾਰ ਦੇ ਅਤਿ ਪ੍ਰਾਚੀਨ ਨਮੂਨੇ ਹਨ। ਬਹੁਤ ਪੁਰਾਣੇ ਪੱਥਰ ਯੁੱਗ ਵਿੱਚ ਪ੍ਰਾਪਤ ਇਹ ਆਦਿਮ ਚਿੱਤਰ ਲਿਪੀ ਤੇ ਲਿਖਣ-ਕਲਾ ਦੇ ਮੋਹਰੀ ਹਨ। ਵਿਦਵਾਨਾਂ ਨੇ ਇਹਨਾਂ ਚਿੱਤਰਾਂ ਨੂੰ ਚਿੱਤਰ ਲਿਪੀ ਦੇ ਨਮੂਨੇ ਕਿਹਾ ਹੈ।
ਚਿੱਤਰ ਲਿਪੀ ਲਿਖਣ ਕਲਾ ਦਾ ਪਹਿਲਾ ਪੜਾਅ ਹੈ। ਚਿੱਤਰ ਲਿਪੀ ਦੇ ਚਿੰਨਾਂ ਨੂੰ ਚਿੱਤਰ ਮੁਲਕ ਚਿੰਨ (ਪਿਕਟਮ) ਕਿਹਾ ਜਾਂਦਾ ਹੈ। ਚਿੱਤਰ ਲਿਪੀ ਤੋਂ ਸੰਬੰਧਤ ਵਸਤੂਆਂ ਦਾ ਪਤਾ ਜ਼ਰੂਰ ਲੱਗ ਜਾਂਦਾ ਸੀ ਪਰ ਉਹਨਾਂ ਦਾ ਉਚਾਰਨ ਉਸ ਵੇਲੇ ਦੀ ਬੋਲੀ ਵਿੱਚ ਕੀ ਸੀ ? ਇਸ ਦੀ ਜਾਣਕਾਰੀ ਨਹੀਂ ਮਿਲਦੀ ਸੀ। ਨਾਲੇ ਚਿੱਤਰ ਲਿਪੀ ਵਿੱਚ ਸਿਰਫ਼ ਵੇਖੀਆਂ-ਭਾਲੀਆਂ ਸਥੂਲ ਵਸਤਾਂ ਦੀਆਂ ਤਸਵੀਰਾਂ ਹੀ ਅੰਕਿਤ ਹੋ ਸਕਦੀਆਂ ਸਨ ਪਰ ਬਹਾਦਰੀ, ਪਿਆਰ, ਨਫ਼ਰਤ, ਵਰਗੇ ਸੂਖ਼ਮ ਭਾਵਾਂ ਲਈ ਚਿੱਤਰ-ਲਿਕ ਚਿੰਨ੍ਹ ਅਧੂਰੇ ਸਨ। ਚਿੱਤਰ ਲਿਪੀ ਵਿੱਚ ਇਸ ਤਰ੍ਹਾਂ ਬਹੁਤ ਸਾਰੀਆਂ ਉਣਤਾਈਆਂ ਕਰਕੇ ਲਿਪੀ ਦੇ ਇਤਿਹਾਸ ਵਿੱਚ ਦੂਜੀ ਕਿਸਮ ਦੀ ਲਿਪੀ ਦਾ ਵਿਕਾਸ ਹੋਇਆ ਜਿਸ ਨੂੰ ਭਾਵ ਲਿਪੀ ਕਿਹਾ ਜਾਂਦਾ ਹੈ। ਭਾਵ ਲਿਪੀ ਦੇ ਚਿੰਨ੍ਹ ਸੁਖਮ ਭਾਵ ਅਰਥਾਂ ਨੂੰ ਵੀ ਜ਼ਾਹਰ ਕਰਨ ਲੱਗੇ। ਸੂਰਜ ਦੀ ਖ਼ਾਲੀ ਤਸਵੀਰ ਭਾਵ ਲਿਪੀ ਵਿੱਚ ਆ ਕੇ ਚਾਨਣ, ਗਰਮੀ, ਊਰਜਾ ਵਰਗੇ ਸੂਖਮ ਅਰਥ ਵੀ ਦੇਣ ਲੱਗੀ। ਚਿੱਤਰ ਲਿਪੀ ਦੇ ਚਿੰਨ੍ਹ ਜਦੋਂ ਵਸਤੂਆਂ ਦੀ ਥਾਂ ਭਾਵਾਂ ਨੂੰ ਵੀ ਪ੍ਰਗਟ ਕਰਨ ਲਗਦੇ ਹਨ ਤਾਂ ਉਹਨਾਂ ਨੂੰ ਭਾਵ ਮੂਲਿਕ ਚਿੰਨ੍ਹ ਕਿਹਾ ਜਾਂਦਾ ਹੈ।
0 Comments