ਲਿਪੀਆਂ ਦਾ ਵਿਕਾਸ
The Development of Scripts
ਭਾਵ ਲਿਪੀ ਦਾ ਅਗਲਾ ਰੂਪ “ਸ਼ਬਦ ਮੂਲਿਕ ਲਿਪੀ ਦਾ ਵਿਕਾਸ ਹੈ। ਚਿੱਤਰ ਲਿਪੀ ਵਿੱਚ ਪੁਰਾ ਚਿੱਤਰ ਹੀ ਇਕਾਈ ਸੀ, ਭਾਵ ਲਿਪੀ ਵਿੱਚ ਪੂਰਾ ਚਿੱਤਰ ਨਾ ਰਹਿ ਕੇ ਸੰਕੇਤ ਚਿੱਤਰ ਬਣ ਗਿਆ ਸੀ। ਸ਼ਬਦ ਮੂਲਿਕ ਲਿਪੀ ਵਿੱਚ ਪੁਰਾ ਲਿਪੀ ਚਿੰਨ੍ਹ ਇਕਾਈ ਹੈ, ਜੋ ਪੂਰੇ ਸ਼ਬਦ ਨੂੰ ਪ੍ਰਗਟ ਕਰਦਾ ਹੈ। ਚੀਨੀ ਲਿਪੀ ਸ਼ਬਦ ਮੂਲਿਕ ਲਿਪੀ ਦੀ ਢੁਕਵੀਂ ਮਿਸਾਲ ਹੈ। ਚੀਨੀ ਲਿਪੀ ਵਿੱਚ ਪੂਰੇ ਪੂਰੇ ਸ਼ਬਦਾਂ ਲਈ ਪੂਰੇ ਲਿਪੀ ਚਿੰਨ੍ਹ ਹਨ ਅਤੇ ਉਹਨਾਂ ਵਿੱਚ ਸ਼ਬਦਾਂ ਵਿਚਲੀਆਂ ਧੁਨੀਆਂ ਦੀ ਕੋਈ ਸੂਚਨਾ ਜਾਂ ਉਚਾਰਨ ਨਹੀਂ ਮਿਲਦਾ। ਮੈਸੋਪਟਾਮੀਆਂ ਅਤੇ ਮਿਸਰ ਦੀਆਂ ਪ੍ਰਾਚੀਨ ਲਿਪੀਆਂ ਵੀ ਸ਼ਬਦ ਮੂਲਿਕ ਲਿਪੀਆਂ ਹਨ।
ਸ਼ਬਦ ਮੂਲਿਕ ਲਿਪੀ ਤੋਂ ਅੱਗੇ ਲਿਪੀ ਦੀ ਯਾਤਰਾ ਦਾ ਇੱਕ ਹੋਰ ਪੜਾਅ ਮਿਲਦਾ ਹੈ। ਉਹ ਉਚਾਰ-ਖੰਡੀ ਲਿਪੀ (ਸਿਲੈਬਿਕ) ਦਾ ਪੜਾਅ ਹੈ। ਇੱਕ ਸ਼ਬਦ ਦੇ ਇੱਕ ਦੋ ਤਿੰਨ ਆਦਿ ਜੋ ਵੀ ਸਾਰਥਕ ਟਟੇ ਹੋ ਸਕਦੇ ਹਨ, ਉਹਨਾਂ ਨੂੰ ਉਚਾਰ-ਖੰਡ ਕਿਹਾ ਜਾਂਦਾ ਹੈ। ਉਚਾਰ-ਖੰਡੀ ਲਿਪੀ ਵਿੱਚ ਇੱਕ ਸ਼ਬਦ ਦੇ ਦੇ ਜਾਂ ਤਿੰਨ ਖੰਡ ਹੀ ਲਿਪੀ ਚਿੰਨ੍ਹਾਂ ਦਾ ਦਰਜਾ ਰੱਖਦੇ ਹਨ ਅਤੇ ਇਹ ਸਾਰੇ ਵੱਖਰੇਵੱਖਰੇ ਉਚਾਰ-ਖੰਡ ਅੱਡ-ਅੱਡ ਇਕਾਈਆਂ ਬਣ ਜਾਂਦੀਆਂ ਹਨ। ਜਾਪਾਨ ਦੀਆਂ “ਹੀਰਾ ਗਾਨਾ’ ਤੇ ‘ਕਾਵਾਕਾਨਾ ਲਿਪੀਆਂ ਉਚਾਰ-ਖੰਡੀਆਂ ਲਿਖੀਆਂ ਹਨ। ਭਾਰਤੀ ਆਧੁਨਿਕ ਲਿਪੀਆਂ ਵੀ ਕਾਫ਼ੀ ਹੱਦ ਤੱਕ ਉਚਾਰ-ਖੰਡੀ ਲਿਪੀਆਂ ਹਨ।
ਉਚਾਰ-ਖੰਡੀ ਲਿਪੀ ਤੋਂ ਅੱਗੇ ਵਰਨ-ਲਿਕ ਲਿਪੀ ਦਾ ਵਿਕਾਸ ਹੁੰਦਾ ਹੈ ਏਥੇ ਵਰਨ (ਅੱਖਰ) ਹੀ ਲਿਪੀ ਵਰਨਮਾਲਾ ਦੀ ਇਕਾਈ ਹੈ। ਇਸ ਨੂੰ ਅਲਫਾਬੈਟਿਕ ਲਿਪੀ ਵੀ ਕਿਹਾ ਜਾਂਦਾ ਹੈ। ਅੰਗਰੇਜ਼ੀ ਦੀ ਰੋਮਨ ਲਿਪੀ ਵਰਨਮੂਲਿਕ ਲਿਪੀ ਦੀ ਸਭ ਤੋਂ ਉੱਤਮ ਵੰਨਗੀ ਹੈ। ਅੰਗਰੇਜ਼ੀ ਭਾਸ਼ਾ ਦੀਆਂ ਵੱਖਵੱਖ ਧੁਨੀਆਂ ਨੂੰ ਚਿੰਤ ਕਰਨ ਵਾਸਤੇ ਰੋਮਨ ਲਿਪੀ ਵਿੱਚ ਜੋ ਵੱਖ ਵੱਖ ਲਿਪੀ ਚਿੰਨ੍ਹ ਹਨ, ਉਹ ਵਰਨ-ਮੂਲਿਕ ਚਿੰਨ੍ਹ ਹਨ।
0 Comments