Punjabi Language Sample Paper for Class 12 Punjab Board for Students Paper - 2

ਪੰਜਾਬੀ (ਚੋਣਵਾਂ ਵਿਸ਼ਾ) 

ਸਮਾਂ : 3 ਘੰਟੇ   

ਲਿਖਤੀ ਪੇਪਰ : 90 ਅੰਕ 

ਆਂਤਰਿਕ ਮੁਲਾਂਕਣ : 10 ਅੰਕ

ਕੁੱਲ : 100 ਅੰਕ 




1. ਵਸਤੂਨਿਸ਼ਠ ਪ੍ਰਸ਼ਨ :

ਇੱਕ ਜਾਂ ਦੋ ਸ਼ਬਦਾਂ ਵਿੱਚ ਉੱਤਰ ਦਿਉ : 

(ਉ) ਪਿੰਜਰ ਪਿਆ ਪੰਛੀ ਕਵਿਤਾ ਵਿੱਚ ਜ਼ਾਲਮ ਕਿਸ ਨੂੰ ਕਿਹਾ ਗਿਆ ਹੈ ? 

(ਅ) ‘ਮਿਲੇ ਮਾਣ ਪੰਜਾਬੀ ਨੂੰ ਕਵਿਤਾ ............ ਦੀ ਲਿਖੀ ਹੋਈ ਹੈ। 

(ੲ) ਅੰਮ੍ਰਿਤਾ ਪ੍ਰੀਤਮ ਦੀ ਲਿਖੀ ਕਵਿਤਾ ਕਿਹੜੀ ਹੈ ?

(ੳ) ਭਾਰੀਆਂ ਪੰਡਾਂ (ਅ) ਬਾਰਾਂਮਾਹ

(ਏ) ਸਿਪਾਹੀ ਦਾ ਦਿਲ (ਸ) ਆਰਤੀ। 


(ਸ) ‘ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ ਕਵਿਤਾ ਅਨੁਸਾਰ ਕਿਹੜੇ ਹਰਫ਼ | ਹਮੇਸ਼ਾ ਲਿਖੇ ਰਹਿਣਗੇ ? 

(ਹ) ਲੰਦਨ ਦੇ ਲੋਕਾਂ ਦਾ ਧਰਮ ਕੀ ਹੈ ? 

(ਕ) ਡਾ. ਹਰਦਿੱਤ ਸਿੰਘ ਢਿੱਲੋਂ ਦਾ ਲਿਖਿਆ ਸਫ਼ਰਨਾਮਾ-ਅੰਸ਼ ਕਿਹੜਾ ਹੈ ?

(ਖ) ਪੰਜਾਬੀ-ਭਾਸ਼ਾ ਦੀ ਬਣਤਰ ਵਿੱਚ ਪਹਿਲੀ ਪਉੜੀ ਕਿਸ ਦੀ ਹੈ ?

(ਗ) ਕਿਹੜੀ ਲਿਪੀ ਗੁਰਮੁਖੀ, ਨਾਗਰੀ ਆਦਿ ਸਾਰੀਆਂ ਭਾਰਤੀ ਲਿਪੀਆਂ ਦੀ ਜਨਮਦਾਤਾ ਹੈ ?

 (ਘ) ਖ਼ਾਲੀ ਥਾਂ ਭਰੋ :

ਟਕਸਾਲੀ ਪੰਜਾਬੀ ਦਾ ਅਧਾਰ ............ ਉਪਭਾਸ਼ਾ ਹੈ। 


(s) ਹੇਠ ਲਿਖਿਆ ਕਥਨ ਸਹੀ ਹੈ ਜਾਂ ਗ਼ਲਤ : ਪੁਆਧੀ, ਰੋਪੜ ਜ਼ਿਲ੍ਹੇ ਵਿੱਚ ਨਹੀਂ ਬੋਲੀ ਜਾਂਦੀ।   10x1 -10 


2. ਹੇਠ ਲਿਖੇ ਕਾਵਿ-ਟੋਟਿਆਂ ਵਿੱਚੋਂ ਕਿਸੇ ਦੇ ਦੀ ਪ੍ਰਸੰਗ ਸਹਿਤ ਵਿਆਖਿਆ ਕਰੋ : 

(ਉ) ਨਾਮ ਦੇ ਜਹਾਜ਼, ਪੰਥ ਖ਼ਾਲਸੇ ਦੀ ਜਿੰਦ ਜਾਨ, 

ਗੁਰੂ ਰੂਪ ਗੰਥ ਕਰਾਂ ਜੱਸ ਕਿ ਬਿਆਨ ਤੇਰਾ। 

ਲੋਕ-ਪਰਲੋਕ ਦਾ ਸਹਾਈ ਤੂੰਏ, ਜਾਪਨਾ ਏ, 

ਧਰਮ ਉੱਤੇ ਅੰਗਿਆ ਏ ਗਿਆਨ ਅਸਮਾਨ ਤੇਰਾ।


(ਅ) ਫੁੱਲਾ ਦੇ ਫੁੱਲਾ 

ਤੂੰ ਤਾਂ ਦੋ ਪਲ ਮਹਿਕ ਖਿੰਡਾ ਕੇ

ਹੱਸਣਾ ਤੇ ਤੁਰ ਜਾਣਾ, 

ਰੂਪ, ਰੰਗ, ਰਸ ਧੁੱਪ ਤੋਂ ਲੈ ਕੇ, 

ਧੁੱਪਾਂ ਵਿੱਚ ਖਰ ਜਾਣਾ। 


(ਏ ) ਜਿੱਥੇ ਬੰਦਾ ਜੰਮਦਾ ਸੀਰੀ ਹੈ

ਟਕਿਆਂ ਦੀ ਮੀਰੀ-ਪੀਰੀ ਹੈ 

ਜਿੱਥੇ ਕਰਜ਼ੇ ਹੇਠ ਪੰਜੀਰੀ ਹੈ 

ਬਾਪੂ ਦੇ ਕਰਜ਼ ਦਾ ਸੂਦ ਨੇ ਪੁੱਤ ਜੰਮਦੇ ਜੇਹੜੇ 

ਤੂੰ ਮੱਘਦਾ ਰਈਂ ਵੇ ਸੂਰਜਾ ਕੰਮੀਆਂ ਦੇ ਵੇਹੜੇ! 


(ਸ) ਬੱਚੇ ਨੂੰ ਅਤੁੱਕੇ ਰਾਹਾਂ ਤੇ 

ਤੁਰਨ ਤੋਂ ਵਰਜਣਾ ਵੀ ਜੁਰਮ ਹੈ 

ਬੱਚੇ ਨੂੰ ਪੋੜੀ ਚੜ੍ਹਦਿਆਂ 

ਅਗਲਾ ਝੰਡਾ ਚੜ੍ਹਨ ਤੋਂ ਰੋਕਣਾ, ਡਰਾਉਣਾ ਜੁਰਮ ਹੈ। 7+7-14 ਅੰਕ 


3. ਕਿਸੇ ਇੱਕ ਦਾ ਕੇਂਦਰੀ ਭਾਵ ਲਿਖੇ 

ਪਾਹੁਣੀ, ਸਿਪਾਹੀ ਦਾ ਦਿਲ, ਮੇਰੀ ਨਹੀਂ ਪੁੱਗਦੀ। 6 ਅੰਕ


4. ਆਧੁਨਿਕ ਕਵਿਤਾ ਦੇ ਪ੍ਰਮੁੱਖ ਕਾਵਾਂ ਤੇ ਨੋਟ ਲਿਖੋ।

ਜਾਂ

ਪੂਰਨ ਸਿੰਘ ਦੀ ਕਾਵਿਕ-ਕਲਾ ਸੰਬੰਧੀ ਇੱਕ ਭਾਵਪੂਰਤ ਨੋਟ ਲਿਖੋ। 15 ਅੰਕ


5. ਕਿਸੇ ਦੇ ਪ੍ਰਸ਼ਨਾਂ ਦੇ ਉੱਤਰ ਲਿਖੋ :

(ਉ) ਅਮਰੀਕਾ ਵਿੱਚ ਸੜਕਾਂ ਉੱਤੇ ਚੱਲਣ ਦਾ ਸੁਚੱਜ ਸਫ਼ਰਨਾਮੇ 'ਚ ਅਮਰੀਕਾ ' ਚ ਰਹਿੰਦੇ ਲੇਖਕ ਦੇ ਭਤੀਜੇ ਨੇ ਕਿਹੜੀ ਆਪ-ਬੀਤੀ ਘਟਨਾ ਸੁਣਾਈ ?

(ਅ) ਸੰਤੋਖ ਸਿੰਘ ਧੀਰ ਨੇ ਅੰਗਰੇਜ਼ ਇਸਤਰੀਆਂ ਬਾਰੇ ਕੀ ਵਿਚਾਰ ਪ੍ਰਗਟ ਕੀਤੇ ਹਨ? 

(ੲ) ਸਾਈਂ ਮੀਆਂ ਮੀਰ ਦੀ ਦਰਗਾਹ ਦੇ ਅੰਦਰ ਮੁਸਲਮਾਨ ਬੈਠੇ ਕੀ ਕਰਦੇ ਹਨ ? 5+5-10 ਅੰਕ 


6. ਕਿਸੇ ਇੱਕ ਸਫ਼ਰਨਾਮਾ ਅੰਸ਼ ਦਾ ਸਾਰ ਲਿਖੋ :

(ਉ) ਲੰਦਨ ਅਤੇ ਲੰਦਨ ਦੇ ਲੋਕ 

(ਅ) ਸਾਵੇ ਮੱਘ ਤੇ ਪੌਂਗ ਡੈਮ 15 ਅੰਕ


7. ਕਿਸੇ ਦੇ ਪ੍ਰਸ਼ਨਾਂ ਦੇ ਉੱਤਰ ਲਿਖੋ :

(ਉ) ਪੰਜਾਬੀ ਭਾਸ਼ਾ ਦੇ ਮਹੱਤਵ ਤੇ ਇਸ ਦੇ ਇਤਿਹਾਸ ਬਾਰੇ ਜਾਣਕਾਰੀ ਦਿਉ। 

(ਅ) ਪੰਜਾਬੀ ਭਾਸ਼ਾ ਦੀ ਬਣਤਰ ਉੱਤੇ ਸੰਖੇਪ ਨੋਟ ਲਿਖੋ। 

() ਗੁਰਮੁਖੀ ਲਿਪੀ ਦੇ ਨਿਕਾਸ ਤੇ ਵਿਕਾਸ ਬਾਰੇ ਸੰਖੇਪ ਜਾਣਕਾਰੀ ਦਿਉ। 

(ਸ) ਕੀ ਗੁਰਮੁਖੀ ਲਿਪੀ ਨੂੰ ਗੁਰੂ ਸਹਿਬ ਨੂੰ ਬਣਾਇਆ ? ਚਰਚਾ ਕਰੋ। 5+5-10 ਅੰਕ 


8. (ਉ) ਹੇਠ ਲਿਖੇ ਸ਼ਬਦਾਂ ਵਿੱਚੋਂ ਕੋਈ ਤਿੰਨ ਦੋ ਟਕਸਾਲੀ ਰੂਪ ਲਿਖੇ :

ਮਿੱਘੀ ( ਪੋਠੋਹਾਰੀ, ਇਬ (ਪੁਆਧੀ), ਘ (ਪੁਆਧੀ), ਹੁਕਾ (ਮਲਵਈ), ਗਾੜੀ (ਮਾਝੀ, ਡੇਨੀਆਂ (ਮੁਲਤਾਨੀ)।  

(ਅ) ਹੇਠ ਲਿਖੇ ਸ਼ਬਦਾਂ ਵਿੱਚੋਂ ਕਿਸੇ ਤਿੰਨ ਦੇ ਉਪਭਾਸ਼ਾਈ ਰੂਪ ਲਿਖੇ :

ਬੱਚਾ (ਪੋਠੋਹਾਰੀ), ਡਕ (ਮਾਝੀ), ਸ਼ਾਮ (ਮਲਵਈ), ਜੰਵ (ਦੁਆਬੀ), ਨਾਲਨਾਲ਼ (ਪੁਆਧੀ), ਘਾਟ (ਮੁਲਤਾਨੀ)।   5+5-10 ਅੰਕ



Post a Comment

0 Comments