ਪੰਜਾਬੀ ਭਾਸ਼ਾ ਦੀ ਵਿਸ਼ੇਸ਼ਤਾਵਾਂ
Features of Punjabi language
ਪੰਜਾਬੀ ਭਾਸ਼ਾ ਦੇ ਮੁਹਾਂਦਰੇ ਦੀ ਪਛਾਣ ਕਰਨ ਲਈ ਭਾਵੇਂ ਬਹੁਤ ਸਾਰੀਆਂ ਬਰੀਕ ਗੱਲਾਂ ਹਨ ਪਰ ਮੋਟੇ ਤੌਰ ਤੇ ਪੰਜਾਬੀ ਭਾਸ਼ਾ ਦੇ ਪੰਜ ਪਛਾਣ-ਚਿੰਨ੍ਹ ਹਨ ਜੋ ਇਸ ਨੂੰ ਗੁਆਂਢੀ ਬੋਲੀਆਂ ਨਾਲੋਂ ਨਿਖੇੜਦੇ ਹਨ।
(1) ਪਹਿਲਾ ਇਹ ਕਿ ਪੰਜਾਬੀ ਸੁਰਾਤਮਿਕ ਭਾਸ਼ਾ ਹੈ। ਸਾਡੇ ਪਾਸੇ ਦੇ ਸ਼ਬਦ ਹਨ ‘ਚਾ ਯਾਨੀ ਚਾਉ ਅਤੇ ਦੂਜਾ “ਚਾਂ ਯਾਨੀ ਚਾਹ ਦੀ ਪੱਤੀ। ਚਾਹ ਦਾ ਹਾਹਾ ਅਸੀਂ ਪੂਰਾ ਨਹੀਂ ਬੋਲਦੇ। ਸਿਰਫ਼ ਸੁਰ ਜਾਂ ਟਨ ਹੀ ਬੋਲਦੇ ਹਾਂ। ਇਸ ਲਈ ਚ ਤੇ ਚਾ ਵਿੱਚ ਜੋ ਅਰਥ ਦਾ ਫ਼ਰਕ ਹੈ ਉਹ ਸੁਰ ਜਾਂ ਟੋਨ ਕਰਕੇ ਹੈ। ਇਹ ਵਿਸ਼ੇਸ਼ਤਾ ਹਰ ਕਿਸੇ ਭਾਰਤੀ ਭਾਸ਼ਾ ਵਿੱਚ ਨਹੀਂ। ਸੋ, ਟੋਨ ਜਾਂ ਸੂਰ ਪੰਜਾਬੀ ਦੀ ਪ੍ਰਮੁੱਖ ਵਿਸ਼ੇਸ਼ਤਾ ਹੈ।
(2) ਪੰਜਾਬੀ ਵਿੱਚ ਦੁੱਤੀਕਰਨ ਦੀ ਭਰਮਾਰ ਹੈ। ਅਕਸਰ ਅਸੀਂ ਲਿਖਤ ਵਿੱਚ ਆਧਕ ਪਾ ਕੇ ਦੁੱਡ ਧੁਨੀਆਂ ਹੀ ਉਚਾਰਦੇ ਹਾਂ (ਕਈ ਇਸ ਨੂੰ ਚੁੱਟ ਵਿਅੰਜਨ ਕਹਿੰਦੇ ਹਨ) ਜਿਵੇਂ ਦੁੱਧ, ਪੁੱਤ, ਵੱਗ, ਪੱਤਾ, ਮੱਥਾ, ਵੱਥ, ਨੱਕ, ਅੱਖ, ਆਦਿ।ਹਿੰਦੀ ਉਰਦੂ ਵਿੱਚ ਇਹ ਸ਼ਬਦ ਦੂਧ, ਪੂਤ, ਪ, ਮਾਥਾ, ਵਸਤੂ, ਨਾਕ, ਆਂਖ ਆਦਿ ਬਣ ਜਾਂਦੇ ਹਨ।
(3) ਪੰਜਾਬੀ ਆਮ ਤੌਰ ਤੇ ਵਿਜਗਾਤਮਿਕ ਭਾਸ਼ਾ ਹੈ। ਪੰਜਾਬੀ ਦਾ ਹਰ ਸ਼ਬਦ ਵੱਖਰਾ-ਵੱਖਰਾ ਪਿਆ ਰਹਿੰਦਾ ਹੈ, ਜਿਵੇਂ-
ਮੋਹਨ ਤੇ ਸੋਹਨ ਘਰ ਨੂੰ ਜਾਂਦੇ ਹਨ।
ਇਸ ਵਾਕ ਵਿੱਚ ਸੱਤ ਰੂਪ ਹਨ ਅਤੇ ਇਹ ਅੱਡ-ਅੱਡ ਪਏ ਹੋਣ ਕਰ ਕੇ ਵਿਜੋਗਾਤਮਿਕ ਹਨ ਪਰ ਕਿਤੇ-ਕਿਤੇ ਪੰਜਾਬੀ ਸੰਜੋਗਾਤਮਿਕ ਹੋ ਜਾਂਦੀ ਹੈ, ਜਿਵੇਂ-
ਮੋਹਨ ਤੇ ਸੋਹਨ ਘਰੋਂ ਆਏ ਹਨ।
ਏਥੇ “ ਵਿੱਚ ਦੋ ਰੂਪ ਹਨ “ਘ ਤੇ ਓ। ਇਹ ਦੋਵੇਂ ਸੰਜੁਗਤ ਹਨ। ਇਹ ਸੰਜੋਗਾਤਮਿਕ ਬਣਤਰ ਹੈ।
(4) ਪੰਜਾਬੀ ਪਿਛੇਤਰਾਤਮਿਕ ਭਾਸ਼ਾ ਹੈ। ਉੱਵ ਪੰਜਾਬੀ ਵਿੱਚ ਅਗੇਤਰ ਵੀ ਹਨ ਜਿਵੇਂ ਬੇਅਕਲ, ਬੇਈਮਾਨ, ਬੇਕਿਰਕ ਵਿੱਚ ਅਗੇਤਰ ਥੇ ਹੈ ਪਰ ਪਿਛੇਤਰ ਬਹੁਤ ਵੱਡੀ ਗਿਣਤੀ ਵਿੱਚ ਹਨ। ਪੰਜਾਬੀ ਦੀ ਇੱਕ ਕਿਰਿਆ ਦਾ ਰੂਪ ਹੈ ‘ਕਰਨਗੀਆਂ। ਇਸ ਵਿਚ ਚਾਰ ਪਿਛੇਤਰ ਹਨ ਜੋ ‘ਕਰ ਨਾਲ ਜੁੜੇ ਹਨ। ਕਰ ਮੂਲ ਹੈ-
(1) ਕਰ (ਮੂਲ ਧਾਤੂ )
(2) ਅਨ (ਕਿਰਿਆ ਦਾ ਬਹੁਵਚਨ)
(3) ਗ (ਭਵਿੱਖਤ ਕਾਲ)
(4) ਈ (ਇਸਤਰੀ ਲਿੰਗ)
(5) ਆਂ (ਨਾਵੀਂ ਬਹੁਵਚਨ)
ਪੰਜਾਬੀ ਦੀ ਬਹੁਤੀ ਸ਼ਬਦਾਵਲੀ ਤਦਭਵ ਹੈ। ਕਿਸੇ ਬੋਲੀ ਦੇ ਹੁਬਹੂ, ਅਨਵਿਗੜੇ, ਮੂਲ ਸ਼ਬਦ ਤਾਂ ਤਤਸਮ ਹੁੰਦੇ ਹਨ ਅਰਥਾਤ ਮੂਲ ਭਾਸ਼ਾ ਵਰਗੇ ਪਰ ਜਦੋਂ ਉਹਨਾਂ ਸ਼ਬਦਾਂ ਵਿੱਚ ਕੋਈ ਤਬਦੀਲੀ ਕੀਤੀ ਜਾਂਦੀ ਹੈ ਤਾਂ ਉਹ ਸ਼ਬਦ ਤਦਭਵ ਬਣ ਜਾਂਦੇ ਹਨ। ਪੰਜਾਬੀ ਬੋਲੀ ਦਾ ਇਹ ਆਮ ਸੁਭਾਅ ਹੈ ਕਿ ਉਹ ਮੂਲ ਭਾਸ਼ਾ ਦੇ ਸ਼ਬਦ ਨੂੰ ਆਪਣੇ ਅਨੁਕੂਲ ਬਦਲ ਕੇ ਵਰਤੋਂ ਵਿੱਚ ਲਿਆਉਂਦੀ ਹੈ। ਬਦਲੇ ਹੋਏ ਸ਼ਬਦ ਹੀ ਤਦਭਵ ਹੁੰਦੇ ਹਨ। ਪੰਜਾਬੀ ਵਿੱਚ ਅਜਿਹੇ ਤਦਭਵ ਸ਼ਬਦ ਢੇਰਾਂ ਦੇ ਢੇਰ ਹਨ। ਕੁਝ ਵੰਨਗੀਆਂ ਪੇਸ਼ ਹਨ।
ਮੂਲ ਤਤਸਮ ਸ਼ਬਦ ਪੰਜਾਬੀ ਤਦਭਵ ਸ਼ਬਦ
ਨਿਦਾ, ਵਕਥਿ ਨੀਂਦ, ਵੱਖੀ
ਹਸਤ, ਭੂਮ ਹੱਥ, ਭਰਮ
ਹਿਦਾਯ, ਸ਼ੱਕ ਹਿਰਦਾ, ਸਗ
ਸਟੇਸ਼ਨ, ਸਾਈਕਲ ਟੇਸ਼ਨ, ਸੈਕਲ
ਸ਼ਾਪ, ਵਰਗ ਸਰਾਪ, ਵੱਗ
0 Comments