ਵਿਦਿਆਰਥੀ ਤੇ ਫੈਸ਼ਨ
Vidyarthi Te Fashion
ਕੁਦਰਤ ਇਕ ਪਲ ਲਈ ਵੀ ਪਰਾਣਾਪਣ ਨਹੀਂ ਸਹਿਣ ਕਰ ਸਕਦੀ । ਉਹ ਰੋਜ਼ਾਨਾ ਨਵਾਂਪਨ ਦਾ ਮਜ਼ਾ ਲਟਦੀ ਹੈ। ਬਾਗ ਦੀ ਸ਼ੋਭਾ ਦਾ ਹੀ ਉਦਾਹਰਣ ਲੈ ਲਓ । ਉਸ ਵਿਚ ਭਿੰਨ-ਭਿੰਨ ਕਿਸਮ ਦੇ fਖੜੇ ਫੁੱਲ ਬੜੇ ਹੀ ਸੁੰਦਰ ਲੱਗਦੇ ਹਨ। ਹਰੇਕ ਦਾ ਮਨ ਮੋਹ ਲੈਂਦੇ ਹਨ। ਪਰ ਜਦੋਂ ਉਹ ਮੁਰਝਾ ਕੇ, ਭਾਣੈ ਹੋ ਕੇ ਜ਼ਮੀਨ ਉੱਤੇ ਡਿੱਗ ਪੈਂਦਾ ਹੈ ਤਾਂ ਉਸ ਦੀ ਥਾਂ ਦੂਜਾ ਵੱਲ ਲੈ ਲੈਂਦਾ ਹੈ। ਬਾਰੀ ਦੀ ਸ਼ੋਭਾ ਨਵੀਨਤਾ ਵਿਚ ਹੀ ਹੈ। ਰਹਿਣ-ਸਹਿਣ ਅਤੇ ਪਹਿਰਾਵੇ ਵਿਚ ਨਵੇਂਪਨ ਦਾ ਦੂਜਾ ਨਾਂ ਹੀ ਫੈਸ਼ਨ ਹੈ। ਫੈਸ਼ਨ ਜੋ ਵੀ ਚਲਦਾ ਹੈ ਉਹ ਬੜੇ ਦਿਨ ਹੀ ਰਹਿੰਦਾ ਹੈ। ਇਸ ਪਿਛੋਂ ਨਵਾਂ ਫੈਸ਼ਨ ਉਸ ਦਾ ਥਾਂ ਲੈ ਲੈਂਦਾ ਹੈ। ਸੱਚਾਈ ਤਾਂ ਇਹ ਹੈ ਕਿ ਅੱਜ ਦੇ ਨੌਜਵਾਨ ਮੁੰਡੇ ਕੁੜੀਆਂ ਫੈਸ਼ਨ ਦੇ ਚੱਕਰ ਵਿਚ ਫਸ ਕੇ ਆਪਣੀਆਂ ਜ਼ਿੰਮੇਵਾਰੀਆਂ ਨੂੰ ਭੁੱਲ ਗਏ ਹਨ। ਆਪਣੇ ਆਪ ਨੂੰ ਸ਼ਿੰਗਾਰਨ-ਸੰਵਾਰਨ ਲਈ ਫੈਸ਼ਨ ਕੀਤਾ ਜਾਂਦਾ ਹੈ।
ਸਾਡੇ ਬਜ਼ੁਰਗ ਵੀ ਫੈਸ਼ਨ ਕਰਦੇ ਸਨ । ਅਜਾਇਬ ਘਰਾਂ ਵਿਚ ਰੱਖੀਆਂ ਪਰਾਤਨ-ਕਾਲ ਦੀਆਂ ਮੂਰਤੀਆਂ ਇਸ ਗੱਲ ਦੀ ਗਵਾਹੀ ਭਰਦੀਆਂ ਹਨ ਕਿ ਉਸ ਸਮੇਂ ਔਰਤਾਂ ਵੀ ਗਹਿਣੇ ਪਹਿਨਦੀਆਂ ਸਨ ਅਤੇ ਆਪਣੇ ਆਪ ਨੂੰ ਸਜਾ-ਸੰਵਾਰ ਕੇ ਰੱਖਦੀਆਂ ਸਨ । ਫਿਰ ਆਧੁਨਿਕ ਫੈਸ਼ਨ ਨੂੰ ਦੇਖ ਕੇ ਲੋਕ ਨੱਕ ਕਿਉਂ ਚੜਾਂਦੇ ਹਨ। ਇਸ ਦਾ ਕਾਰਨ ਇਹ ਹੈ ਕਿ ਆਧੁਨਿਕ ਮੁੰਡੇ-ਕੁੜੀਆਂ ਫੈਸ਼ਨ ਵਿਚ ਫਸ ਕੇ ਅੱਧ ਨੰਗ ਹੁੰਦੇ ਜਾ ਰਹੇ ਹਨ। ਉਹ ਹਿੱਪੀ ਬਣਦੇ ਜਾ ਰਹੇ ਹਨ। ਸੱਚਮੁੱਚ ਫੈਸ਼ਨ ਸਾਡੀ ਅਧੋਗਤੀ ਦਾ ਕਾਰਨ ਬਣ ਗਿਆ ਹੈ।
ਪਰ ਵਿਦਿਆਰਥੀ ਫੈਸ਼ਨ ਕਰੋ , ਇਹ ਗੱਲ ਸਮਝ ਤੋਂ ਬਾਹਰ ਹੈ। ਅੱਜ ਦੇ ਵਿਦਿਆਰਥੀ ਭਿੰਨ-ਭਿੰਨ ਪ੍ਰਕਾਰ ਦੇ ਫੈਸ਼ਨ ਦੇ ਦੀਵਾਨੇ ਬਣ ਚੁੱਕੇ ਹਨ। ਫੈਸ਼ਨ ਦੀ ਸ਼ੁਰੂਆਤ ਵਿਦਿਆਰਥੀਆਂ ਤੋਂ ਹੀ ਹੁੰਦੀਆਂ ਹਨ। ਉਹ ਰੰਗ-ਬਰੰਗੇ ਕਪੜਿਆਂ ਨਾਲ ਆਪਣੇ ਸਰੀਰ ਨੂੰ ਸਜਾਂਦੇ ਹਨ। ਉਹ ਅਜਿਹੇ ਕਪੜੇ ਪਹਿਨਦੇ ਹਨ ਕਿ ਯੁਵਕਯੁਵਤੀਆਂ ਨੂੰ ਪਹਿਚਾਨਣਾ ਮੁਸ਼ਕਲ ਹੋ ਰਿਹਾ ਹੈ। ਸੱਚਮੁੱਚ ਫੈਸ਼ਨ ਦੀ ਅੰਨੇਰੀ ਨੇ ਲਾਜ ਦੇ ਦੁਪੱਟੇ ਨੂੰ ਉਡਾ ਦਿੱਤਾ ਹੈ।
ਅੱਜ ਫੈਸ਼ਨ ਦਾ ਜਗ ਹੈ I ਪਲਕ ਝਪਕਦੇ ਹੀ ਪੁਰਾਣੇ ਫੈਸ਼ਨ ਦੀ ਥਾਂ ਨਵਾਂ ਫੈਸ਼ਨ ਲੈ ਲੈਂਦਾ ਹੈ। ਇਸ ਫੈਸ਼ਨ ਦਾ ਰੰਗ-ਢੰਗ ਹੀ ਅਜੀਬ ਹੈ। ਜੋ ਅੱਜ ਪਹਿਨਿਆ ਹੈ ਉਸ ਨੂੰ ਕਲ ਪੁਰਾਣਾ ਫੈਸ਼ਨ ਕਹਿ ਕੇ ਉਤਾਰ ਦਿੱਤਾ ਜਾਂਦਾ ਹੈ। ਫੈਸ਼ਨ ਨੇ ਦਾੜੀ, ਮੁਛ ਨੂੰ ਵੀ ਗਾਇਬ ਕਰ ਦਿੱਤਾ ਹੈ ਜੋ ਕਦੇ ਬਹਾਦਰੀ ਦੀ ਨਿਸ਼ਾਨੀ ਮੰਨੇ ਜਾਂਦੇ ਹਨ। ਇਸ ਨੇ ਆਪਣੇ ਤੇਜ਼ ਝੁਕੇ ਨਾਲ ਨਾਲ ਪਗੜੀ, ਟੋਪੀ ਅਤੇ ਫਿਰ ਹੈਟ ਨੂੰ ਜਾਣੇ ਕਿਥੇ ਉਡਾ ਦਿੱਤਾ ਹੈ। ‘ਬੇਲੱ ਬੋੱਟਮ’ ਅਤੇ ਪੈਰਲਲ’ ਆਦਿ ਸਭ ਸਿਨੇਮਾ ਦੀ ਹੀ ਦੇਣ ਹਨ।
ਇਕ ਵਕਤ ਸੀ ਜਦੋਂ ਨਾਰੀ ਨੂੰ ਘਰ ਦੀ ਸ਼ੋਭਾ ਸਮਝਿਆ ਜਾਂਦਾ ਸੀ। ਉਸ ਨੂੰ ਸ਼ੁਰੂਧਾ ਦਾ ਨਾਂ ਦਿੱਤਾ ਜਾਂਦਾ ਸੀ ਪਰ ਅੱਜ ਫੈਸ਼ਨ ਨੇ ਉਸ ਨੂੰ ਤਿਤਲੀ ਬਣਾ ਦਿੱਤਾ ਹੈ। ਵਾਲਾਂ ਦੇ ਨਵੇਂ-ਨਵੇਂ ਸਟਾਈਲ ਬਣਦੇ ਹਨ। ਕਦੇ ਵਾਲ ਸਾਧਨਾ ਕਟ ਬਣਦੇ ਹਨ ਤੇ ਕਦੇ ਬੁਆਏ ਕਟ । ਕਾਜਲ ਦੀਆਂ ਲਕੀਰਾਂ ਨਾਲ ਅੱਖਾਂ ਨੂੰ ਚੰਚਲ ਬਣਾਇਆ ਜਾਂਦਾ ਹੈ। ਇਹੀ ਚੰਚਲ ਸ਼ੋਖ ਅਦਾ ਕਆਮਤ ਢਾਹ ਦੇਂਦੀ ਹੈ। ਉਹ ਪ੍ਰੇਮ-ਚੱਕਰ ਵਿਚ ਫਸ ਜਾਂਦੇ ਹਨ ਪਰ ਇਸ ਫੈਸ਼ਨ ਨੇ ਤਾਂ ਪ੍ਰਮ ਦੇ ਨਾਂ ਨੂੰ ਵੱਟਾ ਲਗਾ ਦਿੱਤਾ ਹੈ। ਅਜਿਹਾ ਫੈਸ਼ਨ ਦਿਲ ਨੂੰ ਸ਼ਾਂਤੀ ਦੇਣ ਦੀ ਬਜਾਏ ਇਸ ਵਿਚ ਅਨੇਕ ਬੁਰੀਆਂ ਭਾਵਨਾਵਾਂ ਨੂੰ ਭਰ ਦਿੰਦਾ ਹੈ।
ਫ਼ਿਲਮਾਂ ਨੇ ਵੀ ਵਿਦਿਆਰਥੀ ਵਰਗ ਤੇ ਇੰਨਾ ਅਸਰ ਕੀਤਾ ਹੈ ਕਿ ਦੇਖਾ-ਦੇਖੀ ਸਿਗਰਟ ਆਦਿ ਦੀ ਵਰਤੋਂ ਨਿਰੰਤਰ ਕਰਨ ਲੱਗ ਪਏ ਹਨ ਕਿਉਂਕਿ ਇਹ ਆਦਤ ਸ਼ਰਾਬ ਨਾਲੋਂ ਸਸਤੀ ਹੈ। ਸਰਦੇ ਪੁੱਜਦੇ ਮੁੰਡੇ ਸ਼ਰਾਬ ਦੀ ਵਰਤੋਂ ਆਮ ਕਰਨ ਲਗ ਪਏ ਹਨ, ਇਸ ਤੋਂ ਬਿਨਾਂ ਨਸ਼ੇ ਦੀਆਂ ਗੋਲੀਆਂ ਆਦਿ ਦੀ ਵਰਤੋਂ ਵਿਚ ਸ਼ਾਨ ਸਮਝਦੇ ਹਨ। ਫ਼ੈਸ਼ਨ ਦੇ ਕਈ ਲਾਭ ਹਨ। ਇਸ ਦੀ ਆੜ ਵਿਚ ਕਰੂਪ ਵਿਅਕਤੀ ਸੁੰਦਰ ਬਣ ਜਾਂਦਾ ਹੈ। ਪਰ ਇਹ ਫੈਸ਼ਨ ਹਿੱਪੀਆਂ ਵਰਗਾ ਨਹੀਂ ਹੋਣਾ ਚਾਹੀਦਾ ਹੈ।
ਫੈਸ਼ਨ ਨੂੰ ਵਿਦਿਆਰਥੀਆਂ ਵਿਚੋਂ ਦੂਰ ਕਰਕੇ, ਉਨ੍ਹਾਂ ਨੂੰ ਸਾਦੇ ਜੀਵਨ ਤੇ . ਉੱਚੇ ਵਿਚਾਰ ਵੱਲ ਵਧਣ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ। ਸਾਰਾ ਜੀਵਨ ਨੂੰ ਘਮੰਡ-ਰਹਿਤ ਬਣਾ ਦੇਂਦੀ ਹੈ। ਵਿਦਿਆਰਥੀ ਪੜਾਈ ਨੂੰ ਛੱਡ ਕੇ ਵਾਸਨਾ ਦੇ ਸ਼ਿਕਾਰ ਹੋ ਜਾਂਦੇ ਹਨ। ਇਸ ਲਈ ਵਿਦਿਆਰਥੀ ਨੂੰ ਫੈਸ਼ਨ ਨੂੰ ਦੂਰੋਂ ਹੀ ਪ੍ਰਣਾਮ ਕਰਨਾ ਚਾਹੀਦਾ ਹੈ ਤੇ ਖੂਬ ਦਿਲ ਲਗਾ ਕੇ ਪੜ੍ਹਾਈ ਕਰਨੀ ਚਾਹੀਦੀ ਹੈ।
0 Comments