Punjabi Essay, Paragraph on "United Nations Organisation U.N.O", "ਸੰਯੁਕਤ ਰਾਸ਼ਟਰ ਸੰਘ " for Class 8, 9, 10, 11, 12 of Punjab Board, CBSE Students.

ਸੰਯੁਕਤ ਰਾਸ਼ਟਰ ਸੰਘ 
United Nations Organisation U.N.O



ਦੁਨੀਆ ਨੂੰ ਦੋ ਮਹਾਂਯੁੱਧਾਂ ਦੀ ਥਪੇੜ ਪੈ ਚੁੱਕੀ ਹੈ। ਇਨ੍ਹਾਂ ਦੁਰ੍ਹਾਂ ਵੱਡੇ ਬੱਧਾਂ ਨੇ ਦੁਨੀਆ ਵਿਚ ਭਿਆਨਕ ਤਬਾਹੀ ਮਚਾਈ ਸੀ। ਦੂਜੇ ਮਹਾਂਯੁੱਧ fਪਿਛੋਂ qਕਤ ਰਾਸ਼ਟਰ ਸੰਘ ਨਾਂ ਦੀ ਇਕ ਅੰਤਰ ਰਾਸ਼ਟਰੀ ਸੰਸਥਾ ਕਾਇਮ ਕੀਤੀ ਗਈ। ਇਸ ਦਾ ਉਦੇਸ਼ ਵਿਸ਼ਵ ਸ਼ਾਂਤੀ ਕਾਇਮ ਰੱਖਣਾ ਸੀ । ਦੂਜਾ ਮਹਾਂਯੁੱਧ ਜਿਸ ਹਾਲਤ ਵਿਚ ਹੋਇਆ, ਉਸ ਦੀ ਪੀੜ ਅਜੇ ਤਕ ਲੋਕਾਂ ਦੇ ਦਿਲਾਂ ਵਿਚ ਕਿਧਰੇ-ਕਿਧਰੇ ਲੁਕੀ ਹੋਈ ਸੀ । ਇਸ ਲਈ ਦੂਜੇ ਮਹਾਂਯੁੱਧ ਦੇ ਮੁਕਣ ਸਾਰ ਸੰਯੁਕਤ ਰਾਸ਼ਟਰ ਸੰਘ ਦੀ ਸਥਾਪਨਾ ਕੀਤੀ ਗਈ । ਇਸ ਦੇ ਚਾਰਟਰ ਵਿਚ ਹੋਰ ਕਈ ਗੱਲਾਂ ਦੇ ਨਾਲ ਇਹ ਵੀ ਸਪੱਸ਼ਟ ਕੀਤਾ ਗਿਆ ਕਿ ਜਿਸ ਦੇਸ਼ ਵਲੋਂ ਕੌਮਾਂਤਰੀ ਸ਼ਾਂਤੀ ਨੂੰ ਖਤਰਾਂ ਹੋਵੇਗਾ ਜਾਂ ਜਿਹੜਾ ਦੇਸ਼ ਕਿਸੇ ਤੇ ਵਧੀਕੀ ਕਰੇਗਾ, ਉਸਦੇ ਵਿਰੁੱਧ ਸੰਸਥਾ ਫੌਜੀ ਕਾਰਵਾਈ ਕਰ ਸਕੇਗੀ ।

ਇਸ ਦੀ ਜਨਰਲ ਅਸੈਂਬਲੀ ਵਿਚ ਦੋ-ਤਿਹਾਈ ਨਾਲ ਹੋਏ ਨਿਰਣੇ ਸਭ ਨੂੰ ਪਰਵਾਨ ਕਰਨੇ ਪੈਂਦੇ ਹਨ ਤੇ ਵੀਟੋ ਜਾਂ ਕਿਸੇ ਮਤੇ ਨੂੰ ਰੱਦ ਕਰਨ ਦਾ ਅਧਿਕਾਰ ਸਿਰਫ ਪੰਜ ਵੱਡੀਆਂ ਤਾਕਤਾਂ ਨੂੰ ਦਿੱਤਾ ਗਿਆ ਹੈ। ਸੰਯੁਕਤ ਰਾਸ਼ਟਰ ਸੰਘ ਦੇ ਦੋ ਮੁੱਖ ਅੰਗ ਹਨ-ਸੁਰੱਖਿਆ ਪਰੀਸ਼ਦ ਤੇ ਜਨਰਲ ਅਸੈਂਬਲੀ ਰੱਖਿਆ ਪਰਿਸ਼ਦ ਕਾਫ਼ੀ ਛੋਟੀ ਹੁੰਦੀ ਹੈ। ਇਹ ਯੁੱਧ ਅਤੇ ਸ਼ਾਂਤੀ ਦੀਆਂ ਸਮੱਸਿਆਵਾਂ ਅਤੇ ਅੰਤਰ-ਰਾਸ਼ਟਰੀ ਝਗੜਿਆਂ ਤੇ ਵਿਚਾਰ ਕਰਦੀ ਹੈ। ਭਾਵੇਂ ਮਹਾਂ ਸਭਾ ਵੱਖ-ਵੱਖ ਸਮੱਸਿਆਵਾਂ ਦਾ ਹੱਲ ਕਰਦੀ ਹੈ ਤਾਂ ਵੀ ਸੁਰੱਖਿਆ ਪਰਿਸ਼ਦ ਨੂੰ ਇਕ ਨਿਰਣਾਇਕ ਸ਼ਕਤੀ ਵੀ ਪ੍ਰਾਪਤ ਹੈ। ਇਹ 15 ਮੈਂਬਰਾਂ ਦੀ ਇਕ ਛੇਵੀਂ ਪਰੀਸ਼ਦ ਹੈ। ਉਸ ਵਿਚੋਂ ਸੰਯੁਕਤ ਰਾਜ : ਅਮਰੀਕਾ, ਸੋਵੀਅਤ ਸੰਘ, ਚੀਨ, ਇੰਗਲੈਂਡ ਅਤੇ ਫਰਾਂਸ ਪੰਜ ਸਥਾਈ ਮੈਂਬਰ ਹੁੰਦੇ ਹਨ।

ਯੂ. ਐਨ. ਓ. ਦੇ ਦੂਸਰੇ ਅੰਗ ਜਨਰਲ ਅਸੈਂਬਲੀ ਦੇ 127 ਦੇਸ਼ ਮੈਂਬਰ . ਹਨ ਜੋ ਕਿ ਰੱਖਿਆ ਪਰੀਸ਼ਦ ਦੀ ਮੰਜੂਰੀ ਨਾਲ ਬਣ ਸਕਦੇ ਹਨ। ਇਹੀ ਅਸੰਬਲੀ ਸੁਰੱਖਿਆ ਪਰੀਸ਼ਦ ਦੇ ਮੈਂਬਰ ਜੋ ਆਰਜ਼ੀ ਹੁੰਦੇ ਹਨ ਅਤੇ ਯੂ , ਐਨ. ਓ. ਦੀਆਂ ਦੂਜੀਆਂ ਸਬ ਕਮੇਟੀਆਂ ਲਈ ਮੈਂਬਰ ਚੁਣਦੀ ਹੈ। ਸੰਯੁਕਤ ਰਾਸ਼ਵਰ ਸਿੰਘ ਦੀਆਂ ਕੁਝ ਵਿਸ਼ੇਸ਼ ਸੰਸਥਾਵਾਂ ਵੀ ਹਨ ਜਿਵੇਂ-ਅੰਤਰ-ਰਾਸ਼ਟਰੀ ਮਜ਼ਦਰੀ ਸਘ ਖ਼ਰਾਕ ਅਤੇ ਖੇਤੀ ਸੰਗਠਨ, ਵਿਸ਼ਵ ਸਿਹਤ ਸੰਗਠਨ, ਸੰਯੁਕਤ ਰਾਸ਼ਟਰੀ ਵਿੱਦਿਅਕ, ਵਿਗਿਆਨਿਕ ਅਤੇ ਸਭਿਆਚਾਰਕ ਸੰਗਠਨ ਅਤੇ ਸੰਯੁਕਤ ਬਾਲ ਫੰਡ ਆਦਿ। ਵਿਸ਼ਵ ਸੰਗਠਨ ਦੇ ਇਹਨਾਂ ਭਿੰਨ-ਭਿੰਨ ਭਾਗਾਂ ਦੀ ਦੇਖਭਾਲ ਲਈ ਇਕ ਸਕੱਤਰੇਤ ਵੀ ਹੁੰਦਾ ਹੈ ਜਿਸਦਾ ਪ੍ਰਧਾਨ ਇਕ ਸਕੱਤਰ ਹੁੰਦਾ ਹੈ।

ਯੂ. ਐਨ. ਓ. ਦੀਆਂ ਸਾਰੀਆਂ ਸ਼ਾਖਾਵਾਂ ਵਿਚੋਂ ਸਭ ਤੋਂ ਵਧੇਰੇ ਜ਼ਰੂਰੀ ‘ਆਰਥਿਕ ਤੇ ਸਮਾਜਿਕ ਪਰੀਸ਼ਦ’ ਹੁੰਦੀ ਹੈ, ਜੋ ਆਰਥਿਕ ਅਤੇ ਸਮਾਜਕ ਸਮੇਂਸਿਆਵਾਂ ਤੋਂ ਵਿਚਾਰ ਕਰਦੀ ਹੈ। ਯੂਨੀਸਕੋ ਦੀ ਰਾਜਨੀਤਕ ਤੇ ਕਾਨੂੰਨੀ ਮਾਨਤਾ ਤਾਂ ਕੋਈ ਜ਼ਿਆਦਾ ਨਹੀਂ ਪਰ ਕੌਮਾਂਤਰੀ ਅਮਨ ਤੇ ਸ਼ਾਂਤੀ ਲਈ ਠੋਸ ਕੰਮ ਕਰਨ ਵਿਚ ਇਹ ਸਭ ਤੋਂ ਵੱਧ ਕੇ ਹੈ। ਯੂਨੀਸਕੇ ਅਮਨ ਦੀ ਕਾਇਮੀ ਲਈ ਇਕ ਹੋਰ ਉਸਾਰੁ ॥ ਕੰਮ ਕਰ ਰਹੀ ਹੈ। ਇਸ ਪਰੀਸ਼ਦ ਰਾਹੀਂ ਸੰਸਾਰ ਦੇ ਯੋਗ ਲਿਖਾਰੀ, ਮਾਨਵ-ਹਿਤ ਉੱਚ-ਕੋਟੀ ਦੇ ਸਾਹਿਤਕਾਰ, ਵਿਗਿਆਨੀ ਤੇ ਵਿੱਦਿਆਵੇਤਾ ਇਕੱਠੇ ਹੋ ਕੇ , ਦੁਨੀਆ ਦੇ ਸਾਹਮਣੇ ਨਵੇਂ-ਨਵੇਂ ਵਿਚਾਰ ਰੱਖਦੇ ਹਨ ਤੇ ਲੋਕਾਂ ਨੂੰ ਅਮਨ ਲਈ ਪ੍ਰੇਰਨਾ ਦਿੰਦੇ ਹਨ।

ਯੂ. ਐਨ. ਓ. ਪਿਛਲੇ ਲਗਭਗ 35 ਵਰਿਆਂ ਤੋਂ ਕਾਇਮ ਹੈ ਪਰ ਇਹ ਆਪਣੇ ਉਦੇਸ਼ ਵਿਚ ਕੋਈ ਖਾਸ ਸਫਲਤਾ ਪ੍ਰਾਪਤ ਨਹੀਂ ਕਰ ਸਕੀ । ਭਾਵੇਂ ਤੀਜੀ ਜੋ ਵੱਡੀ ਜੰਗੇ ਅਜੇ ਤਾਈ ਟਲਦੀ ਜਾ ਰਹੀ ਹੈ ਪਰ ਇਸ ਦੀ ਹੋਂਦ ਦੇ ਬੱਦਲ ਅਕਾਸ਼ `ਤੇ ਅਜੇ ਵੀ ਛਾਏ ਹੋਏ ਹਨ। ਦੁਨੀਆਂ ਦੀਆਂ ਦੋ ਵੱਡੀਆਂ ਤਾਕਤਾਂ ਅਮਰੀਕਾ ਤੇ ਰੂਸ ਦਾ ਵਿਰੋਧ ਦਿਨੋ-ਦਿਨ ਵਧ ਰਿਹਾ ਹੈ। ਨਿਤ ਨਵੇਂ ਹਥਿਆਰ ਦੇ ਹੋਂਦ ਵਿਚ ਆ ਰਹੇ ਹਨ। ਨਵੇਂ-ਨਵੇਂ ਹਥਿਆਰ ਬਣਾਉਣ ਦੀ ਇਕ ਦੌੜ ਜਿਹੀ ਲਗੀ ਹੋਈ ਹੈ। ਇਸ ਦੌੜ ਨੂੰ ਰੋਕਣ ਲਈ ਲਗਾਤਾਰ ਗਲਬਾਤ ਹੋ ਰਹੀ ਹੈ । ਹੁਣ ਪਿੱਛੋਂ ਜਿਹੇ ਹੀ ਵਿਸ਼ਵ ਦੋਹਾਂ ਮਹਾਨ ਸ਼ਕਤੀਆਂ ਰੂਸ ਤੇ ਅਮਰੀਕਾ ਦੇ ਮੁੱਖ ਦੀ ਜਨੇਵਾ ਵਿਚ ਇਸੇ ਮਾਮਲੇ ਗੱਲਬਾਤ ਹੋਈ ਹੈ ਤੇ ਇਕ ਮਸੰਦੇ ਉਤੇ ਦੋਹਾਂ ਨੂੰ ਮੁਖੀਆਂ ਦੇ ਹਸਤਾਖਰ ਵੀ ਹੋਏ ਹਨ ਪਰ ਕੋਈ ਨਿੱਗਰ ਸਿੱਟਾ ਨਿਕਲਣ ਦੀ ਆਸ ਨਹੀਂ ਹੈ।

ਯੂ. ਐਨ. ਓ. ਦੀ ਇਸ ਅਸਫਲਤਾ ਅਤੇ ਕਮਜ਼ੋਰੀ ਦੇ ਅਨੇਕ ਕਾਰਨ ਹਨ। ਦੁਨੀਆਂ ਵੱਖ-ਵੱਖ ਟੀਚਿਆਂ ਵਾਲੇ ਵਿਰੋਧੀ ਧੜਿਆਂ ਵਿਚ ਵੰਡੀ ਹੋਈ ਹੈ। ਇਕ ਪਾਸੇ ਰੂਸ ਤੇ ਉਸ ਦੇ ਹਮਾਇਤੀ ਸਾਮਵਾਦੀ ਦੇਸ਼ ਹਨ ਤੇ ਦੂਜੇ ਪਾਸੇ ਅਮਰੀਕਾ ਤੇ ਬਾਕੀ ਦੇ ਲੋਕ-ਰਾਜ਼ੀ ਮੁਲਕ । ਯੂ. ਐਨ. ਓ. ਵਿਚ ਨਿਰਣਾ ਲੈਂਦੇ ਸਮੇਂ ਵਧੇਰੇ ਦੇਸ਼ ਇੰਨਾ ਸੱਚਾਈ ਤੇ ਇਨਸਾਫ ਨੂੰ ਮੁੱਖ ਨਹੀਂ ਰੱਖਦੇ ਜਿੰਨਾ ਆਪੇ ਆਪਣੇ ਗੁਟਾਂ ਦੇ ਹਿੱਤਾਂ ਨੂੰ। ਵੱਟ ਕਰਨ ਸਮੇਂ ਵੀ ਇਹੀ ਭਾਵਨਾ ਕੰਮ ਕਰਦੀ ਹੈ। ਸਭ ਤੋਂ ਮੁੱਖ ਕਮਜ਼ੋਰੀ ਇਹ ਹੈ ਕਿ ਇਸ ਸੰਸਥਾ ਕੋਲ ਆਪਣੀ ਕੋਈ ਫ਼ੌਜ ਨਹੀਂ, ਜੋ ਨਿਰਣਾ ਨਾ ਮੰਨਣ ਵਾਲੇ ਦੇਸ਼ ਨੂੰ ਸੋਧ ਸਕੇ । ਇਹਨਾਂ ਸਾਰੀਆਂ ਤਟੀਆਂ ਦੇ ਬਾਵਜੂਦ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਯੂ. ਐਨ. ਓ. ਦੁਨੀਆਂ ਦਾ ਅੰਤਮ ਸਾਹ ਹੈ। ਜੇ ਕਿਸੇ ਕਾਰਨ ਇਹ ਢਾਂਚਾ ਵਿਖਰ ਗਿਆ ਤਾਂ ਤੀਜਾ ਮਹਾਂਯੁੱਧ ਛੇਤੀ ਹੀ ਇਸ ਦੁਨੀਆਂ ਨੂੰ ਆਪਣੀ ਗਵਾਹੀ ਬਣਾ ਲਵੇਗਾ ।


Post a Comment

0 Comments