Punjabi Essay, Paragraph on "Small Savings", "ਛੋਟੀਆਂ ਬੱਚਤ " for Class 8, 9, 10, 11, 12 of Punjab Board, CBSE Students.

ਛੋਟੀਆਂ ਬੱਚਤ 
Small Savings



‘ਫੂਹੀ ਫੂਹੀ ਵਹੀ ਫਹੀ ਦਰਿਆ ਬਣ ਜਾਂਦਾ ਹੈ’ ਇਹ ਅਖਾਣ ਦਰਿਆਵਾਂ ਸਮੰਦਰ ਵਿਚ ਭਰੇ ਪਾਣੀ ਦੀ ਕਹਾਣੀ ਦਸਦੀ ਹੈ। ਏਨਾ ਅਥਾਹ ਪਾਣੀ ਨਿੱਕੀmt. ਨਿੱਕੀਆਂ ਬੰਦਾ ਦਾ ਸਮੂਹ ਹੈ ਜੋ ਆਪਣੇ ਆਪ ਵਿਚ ਭਾਵੇਂ ਨਿੱਕੀਆਂ ਤੇ ਣੀਆਂ ਜਾਪਦੀਆਂ ਹਨ, ਪਰ ਰਲ ਕੇ ਦਰਿਆਵਾਂ ਅਤੇ ਸਮੁੰਦਰਾਂ ਦਾ ਰੂਪ ਧਾਰਨ ਕਰ ਲੈਂਦੀਆਂ ਹਨ। ਬਦਾਂ ਦੇ ਇਕੱਠ ਦੀ ਇਹ ਕਹਾਣੀ ਸਾਡੇ ਲਈ ਅਗਵਾਈ ਭਰਪੂਰ ਹੈ। ਅਸੀਂ ਵੀ ਆਪਣੇ ਜੀਵਨ ਵਿਚ ਨਿੱਕੇ-ਨਿੱਕੇ ਸੰਜਮ ਅਤੇ ਬੱਚਤਾਂ ਕਰਕੇ ਉਹਨਾਂ ਤੋਂ ਭਰਪੂਰ ਲਾਭ ਉਠਾ ਸਕਦੇ ਹਾਂ।

ਜ਼ਿੰਦਗੀ ਦੀਆਂ ਲੋੜਾਂ ਪੂਰੀਆਂ ਕਰਨ ਵਾਲੇ ਸਾਧਨਾਂ ਵਿਚ ਪੈਸੇ ਦਾ ਇਕ ਮਹੱਤਵਪੂਰਨ ਥਾਂ ਹੈ। ਕਈ ਲੜਾਂ ਅਜਿਹੀਆਂ ਹਨ ਜਿਨਾਂ ਨੂੰ ਪੂਰੀਆਂ ਕਰਨ ਲਈ ਪੇਸਾ ਹੀ ਵਰਤਿਆ ਜਾ ਸਕਦਾ ਹੈ। ਕਿਸੇ ਸਮੇਂ ਥੜੇ ਅਤੇ ਕਿਸੇ ਸਮੇਂ ਬਹੁਤੇ ਪੈਸੇ ਦੀ ਲੋੜ ਪੈ ਜਾਂਦੀ ਹੈ। ਕਈ ਵਾਰੀ ਆਮਦਨ ਏਨੀ ਥੋੜੀ ਤੇ ਸੀਮਤ ਹੁੰਦੀ ਹੈ ਕਿ ਉਸ ਨਾਲ ਰੋਜ਼ਾਨਾ ਜੀਵਨ ਦੀਆਂ ਕੁਝ ਜ਼ਰੂਰੀ ਲੋੜਾਂ ਹੀ ਪੂਰੀਆਂ ਹੋ ਸਕਦੀਆਂ, ਹਨ। ਇਹ ਸੱਚਾਈ ਹੈ ਕਿ ਥੋੜੀ ਆਮਦਨ ਵਾਲਾ ਵਿਅਕਤੀ ਵੱਡੀ ਰਕਮ ਜਮਾ ਨਹੀਂ ਕਰ ਸਕਦਾ, ਪਰ ਹੀ ਛਹੀ ਦਰਿਆ ਭਰਦਾ ਹੈ ਅਖਾਣ ਨੂੰ ਸਾਹਮਣੇ , ਰਖ ਕੇ ਉਹ ਛੋਟੀਆਂ ਬੱਚਤਾ ਰਾਹੀਂ ਕੁਝ ਰਕਮ ਜ਼ਰਚ ਬਣਾ ਸਕਦਾ ਹੈ। ਛੋਟੀਆਂ ਬੱਚਤਾਂ ਕਈ ਢੰਗਾਂ ਨਾਲ ਕੀਤੀਆਂ ਜਾ ਸਕਦੀਆਂ ਹਨ। ਇਸ ਤਰਾਂ ਦੀਆਂ ਬੱਚਤਾਂ ਲਈ ਕੁਝ ਨੇਮ ਬਣਾ ਕੇ ਉਹਨਾਂ ਅਨੁਸਾਰ ਕੰਮ ਕਰਨ ਦੀ ਲੋੜ ਹੈ। ਘਰ ਦੀ ਮਾਸਿਕ ਆਮਦਨ ਵਿਚ ਕੁਝ ਫੀਸਦੀ ਹਰ ਮਹੀਨੇ ਬਚਾਉਣ ਦਾ ਫ਼ੈਸਲਾ ਕਰ ਲਿਆ ਜਾਵੇ । ਇਹ ਰਕਮ ਓਨੀ ਕ ਹੋਵੇ ਜਿਸ ਦੇ ਬਚਾਏ ਜਾਣ ਤੋਂ ਬਾਅਦ ਆਮ ਚਾਲ ਖਰਚ ਤੇ ਕਈ ਵੱਡਾ ਅਸਰ ਨਾ ਪਵੇ। ਬੱਚਤ ਦੇ ਇਹ ਪਸ ਇਕ ਪਾਸੇ ਰੱਖ ਲਏ ਜਾਣ । ਕੁਝ ਮਹੀਨਿਆਂ ਬਾਅਦ ਇਕੱਠੇ ਹੋਏ ਪੇਸੇ ਬੈਂਕ ਜਾਂ ਡਾਕਖਾਨੇ ਵਿਚ ਜਮਾ ਕਰਵਾ ਦਿੱਤੇ ਜਾਣ । ਇਸ ਤਰਾਂ ਜਮਾ ਕਰਵਾਏ ਜਾਂਦੇ ਪੈਸਿਆਂ ਦੀ ਕੁਝ ਵਰਿਆ ਪਿਛ ਚੋਖੀ ਰਕਮ ਬਣ ਜਾਵੇਗੀ ।

ਬੈਂਕਾਂ ਅਤੇ ਡਾਕਖਾਨਿਆਂ ਵਲੋਂ ਹਰ ਕਿਸਮ ਦੀ ਆਮਦਨ ਵਾਲੇ ਵਿਅਕਤੀਆਂ ਨੂੰ ਮੁੱਖ ਰੱਖ ਕੇ ਛੋਟੀਆਂ ਬੱਚਤ ਸਕੀਮਾਂ ਚਲਾਈਆਂ ਹੋਈਆਂ ਹਨ। ਇਹਨਾਂ ਤੇ ਨਿਯਮਬਧ ਢੰਗ ਨਾਲ ਅਮਲ ਕੀਤਿਆਂ ਥੋੜ੍ਹੀ ਆਮਦਨ ਵਾਲੇ ਲੋਕ ਲਾਭ ਊਠਾ ਸਕਦੇ ਹਨ। ਡਾਕਖਾਨੇ ਵਿਚ ਛੋਟੀਆਂ ਬੱਚਤਾਂ ਦੀ ਇਕ ਅਜਿਹੀ ਸਕੀਮ ਹੈ. ਜਿਸ ਅਨੁਸਾਰ ਘੱਟ-ਘੱਟ ਪੰਜ ਰੁਪਏ ਤਕ ਹਰ ਮਹੀਨ ਜਮਾ ਕਰਵਾਏ ਜਾ ਸਕਦੇ ਹਨ। ਇਸ ਸਕੀਮ ਤੇ ਅਮਲ ਕਰਨਾ ਆਮ ਮੁਲਾਜ਼ਮਾਂ ਲਈ ਵੀ ਸੁਖਾਲਾ ਅਤੇ ਲਾਹੇਵੰਦ ਹੈ। ਇਸ ਦਾ ਦੇਸ਼ ਨੂੰ ਵੀ ਲਾਭ ਹੁੰਦਾ ਹੈ ਕਿਉਂਕਿ ਕਰੋੜਾਂ ਵਿਅਕਤੀਆਂ ਵੱਲੋਂ ਹਰ ਮਹੀਨੇ ਪੰਜ ਜਾਂ ਦਸ ਰੁਪਏ ਜਮਾ ਕਰਵਾਉਣ ਨਾਲ ਬੜੀ ਭਾਰੀ ਰਕਮ ਬਣ ਜਾਂਦੀ ਹੈ। ਸਰਕਾਰ ਇਹ ਰਕਮ ਦੇਸ਼ ਦੀ ਉੱਨਤੀ ਲਈ ਸ਼ੁਰੂ ਹੋਈਆਂ ਯੋਜਨਾਵਾਂ ਨੂੰ ਸਫਲ ਬਣਾਉਣ ਲਈ ਵਰਤਦੀ ਹੈ। ਇਸ ਤਰ੍ਹਾਂ ਛੋਟੀਆਂ ਬੱਚਤਾਂ ਇਕ ਮਹਾਨ ਉਦੇਸ਼ ਦੀ ਪੂਰਤੀ ਲਈ ਸਹਾਈ ਹੁੰਦੀਆਂ ਹਨ। ਛੋਟੀਆਂ ਬੱਚਤਾਂ ਵਿਚ ਪਰਿਵਾਰ ਦੇ ਛੋਟੇ ਬੱਚੇ ਵੀ ਭਾਗ ਲੈ ਸਕਦੇ ਹਨ।

ਜੇ ਮਨੁੱਖ ਦੇ ਜੀਵਨ ਵਿਚ ਸੰਜਮ ਦਾ ਇਹ ਗੁਣ ਆ ਜਾਵੇ ਤਾਂ ਹਰ ਤਰ੍ਹਾਂ ਦੀਆਂ ਹਾਲਤਾਂ ਵਿਚ ਸੁਖੀ-ਸੁਖੀ ਜੀਵਿਆ ਜਾ ਸਕਦਾ ਹੈ। ਇਸ ਦੇ ਨਾਲ ਹੀ ਫਜ਼ੂਲ ਖ਼ਰਚੀ ਅਤੇ ਇਸ ਤੋਂ ਪੈਦਾ ਹੋਣ ਵਾਲੀਆਂ ਬੁਰਾਈਆਂ ਤੋਂ ਬਚਿਆ ਜਾ ਸਕਦਾ ਹੈ। ਹਰ ਸਮਝਦਾਰ ਮਨੁੱਖ ਜਿੱਥੇ ਆਪਣੇ ਵਰਤਮਾਨ ਦੀ ਸੰਭਾਲ ਕਰਦਾ ਹੈ ਉਥੇ ਆਪਣੇ ਭਵਿੱਖ ਲਈ ਵੀ ਯੋਜਨਾ ਬਣਾਉਂਦਾ ਹੈ। ਛੋਟੀਆਂ ਬੱਚਤਾਂ ਦੀ ਆਦਤ ਪਾਉਣਾ ਚੰਗੇ ਭਵਿੱਖ ਦਾ ਇਕ ਚੰਗਾ ਆਧਾਰ ਬਣ ਸਕਦਾ ਹੈ।


Post a Comment

0 Comments