ਸ੍ਰੀ ਦਰਬਾਰ ਸਾਹਿਬ
Shri Darbar Sahib
‘ਸੀ ਦਰਬਾਰ ਸਾਹਿਬ’ ਅੰਮ੍ਰਿਤਸਰ ਵਿਚ ਹੈ। ਇਸ ਨੂੰ ‘ਸੀ ਹਰਿਮੰਦਰ ( ਸਾਹਿਬ’ ਦੇ ਨਾਂ ਨਾਲ ਸਨਮਾਨਿਆ ਜਾਂਦਾ ਹੈ। ਸ੍ਰੀ ਹਰਿਮੰਦਰ ਸਾਹਿਬ ਦੀ ਨੀਂਹ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਇਕ ਮੁਸਲਮਾਨ ਫ਼ਕੀਰ ਸਾਈਂ ਮੀਆਂ ਮੀਰ ਦੇ ਹੱਥ ਰਖਵਾਈ ਸੀ । ਹਰਿਮੰਦਰ ਸਾਹਿਬ ਇੱਕ ਵੱਡੇ ਸਰੋਵਰ ਦੇ ਵਿਚਕਾਰ ਹੈ। ਇਹ ਸ਼ਹਿਰ ਨਾਲੋਂ ਕਾਫੀ ਨੀਵੀਂ ਥਾਂ ਵਿਚ ਹੈ।
ਅੰਮ੍ਰਿਤ ਸਰੋਵਰ ਪੰਜ ਸੌ ਫੁੱਟ ਲੰਬਾ ਅਤੇ ਚਾਰ ਸੌ ਨੱਬੇ ਫੁੱਟ ਚੌੜਾ ਹੈ। ਇਸ ਦੇ ਦੁਆਲੇ ਸੰਗਮਰਮਰ ਨਾਲ ਸਜੀ ਹੋਈ ਪਰਿਕਰਮਾ ਹੈ। ਇਸ ਦੇ ਚੌਹੀਂ ਪਾਸੀਂ ਸੰਗਮਰਮਰੀ ਜਾਲੀ ਦੇ ਜੰਗਲੇ ਅਤੇ ਸੰਗਮਰਮਰ ਦੇ ਬੰਮੇ ਹਨ। ਇਹਨਾਂ ਦੇ ਸਿਰਾਂ ਉੱਤੇ ਲਾਲਟੈਨਾਂ ਹਨ। ਰਾਤ ਵੇਲੇ ਇਹ ਲੈਪ ਜਗਦੇ ਬਹੁਤ ਸੋਹਣੇ ਜਾਪਦੇ ਹਨ। ਸ੍ਰੀ ਦਰਬਾਰ ਸਾਹਿਬ ਜਾਣ ਲਈ ਦਰਸ਼ਨੀ ਡਿਉੜੀ ਤੋਂ ਹੋ ਕੇ ਜਾਈਦਾ ਹੈ। ਸੀ ਦਰਬਾਰ ਸਾਹਿਬ ਦੇ ਚੌਹੀਂ ਪਾਸੀਂ ਚਾਰ ਦਰਵਾਜ਼ੇ ਹਨ ਜਿਹੜੇ ਇਸ ਗੱਲ ਦੇ ਸੁਬਕ ਹਨ ਕਿ ਵਾਹਿਗੁਰੂ ਇਕ ਪਾਸੇ ਹੀ ਨਹੀਂ ਹੈ, ਸਗੋਂ ਸਰਵ-ਵਿਆਪਕ ਹੈ। ਕੰਧਾਂ ਉੱਤੇ ਫੁੱਲ ਬੂਟੇ ਬਣੇ ਹੋਏ ਹਨ ਜਿਹੜੇ ਸ਼ੀਸ਼ੇ ਦਿਆਂ ਚੌਖਟਿਆਂ ਵਿਚ ਲੱਗੇ ਹੋਏ ਹਨ।
ਸਰੋਵਰ ਦੇ ਲਹਿੰਦੇ ਪਾਸੇ ਬਿਲਕੁਲ ਸਾਹਮਣੇ ਸ੍ਰੀ ਅਕਾਲ ਤਖਤ ਦਾ ਅਸਥਾਨ ਹੈ। ਇੱਥੇ ਗੁਰੂ ਹਰਗੋਬਿੰਦ ਸਾਹਿਬ ਜੀ ਤੱਖਤ ਉੱਤੇ ਬੈਠਿਆ ਕਰਦੇ ਸਨ । ਸ੍ਰੀ ਅਕਾਲ ਤਖਤ ਦੇ ਹੁਕਮਨਾਮੇ ਨੂੰ ਸਾਰਾ ਸਿੱਖ ਪੰਥ ਪੂਰੀ ਤਰ੍ਹਾਂ ਪਰਵਾਨ ਕਰਦਾ ਹੈ। ਹਰਮੰਦਰ ਸਾਹਿਬ ਦੇ ਬਿਲਕੁਲ ਸਾਹਮਣੇ ਚਦੇ ਪਾਸੇ ਦੁੱਖ ਭੰਜਨੀ ਦਾ ਦਾ ਅਸਥਾਨ ਹੈ। ਇਸੇ ਸਥਾਨ ਤੇ ਆ ਕੇ ਬੀਬੀ ਰਜਨੀ ਦੇ ਪਿੰਗਲੇ ਪਤੀ ਨੇ ਰਿੜਦੇ-ਰਿੜਦੇ ਪਾਣੀ ਵਿਚ ਹੱਥ ਪਾਏ ਸਨ ਤੇ ਉਸ ਦਾ ਕੋਹੜ ਦੂਰ ਹੋ ਗਿਆ ਸੀ । ਕੁਝ ਸਾਲਾਂ ਤੋਂ ਹੀ ਸ੍ਰੀ ਹਰਿਮੰਦਰ ਸਾਹਿਬ ਦਾ ਨਵਾਂ ਨਕਸ਼ਾ ਤਿਆਰ ਕੀਤਾ ਗਿਆ ਹੈ। ਇਸ ਨਕਸ਼ੇ ਅਨੁਸਾਰ ਸਰੋਵਰ ਦਾ ਬਾਹਰਲਾ ਹਿੱਸਾ ਬਿਲਕੁਲ ਨਵੇਂ ਢੰਗ ਦਾ ਤੇ ਬੜਾ ਸੁੰਦਰ ਬਣ ਗਿਆ ਹੈ। ਸਰੋਵਰ ਦੇ ਚਾਰ ਚੁਫੇਰੇ ਪਰਕਰਮਾ, ਪਹਿਲਾਂ ਨਾਲੋਂ ਖਲੀਆਂ ਕਰ ਦਿੱਤੀ ਹਨ। ਪਰਕਰਮਾ ਦੇ ਨਾਲ-ਨਾਲ ਚਾਰ ਚੁਫੇਰੇ ਲਾਲ ਪੱਥਰਾਂ ਦੇ ਬੜੇ ਸੁੰਦਰ ਬਰਾਂਡੇ ਬਣਾਏ ਗਏ ਹਨ। ਯਾਤਰੀ ਇਹਨਾਂ ਬਰਾਂਡਿਆਂ ਵਿਚ ਆਰਾਮ ਕਰ ਸਕਦੇ ਹਨ।
ਹਰਿਮੰਦਰ ਸਾਹਿਬ ਦੇ ਲਾਗੇ ਲੰਗਰ ਅਸਥਾਨ ਹੈ। ਜਦੋਂ ਅਸੀਂ ਗੁਰੂ ਬਜ਼ਾਰ ਤੋਂ ਹਰਿਮੰਦਰ ਸਾਹਿਬ ਵਿਚ ਦਾਖ਼ਲ ਹੁੰਦੇ ਹਾਂ ਤਾਂ ਪਹਿਲਾਂ ਇਕ ਡਿਉੜੀ ਆਉਂਦੀ ਹੈ। ਇਸ ਦੀ ਉੱਪਰਲੀ ਛੱਤ ਤੇ ਸਿੱਖ ਅਜਾਇਬ ਘਰ ਬਣਾਇਆ ਹੋਇਆ ਹੈ। ਜਿਸ ਵਿਚ ਪੁਰਾਤਨ ਸਿੱਖਾਂ ਦੇ ਕਾਰਨਾਮੇ ਦਿਖਾਏ ਗਏ ਹਨ। ਹਰਿਮੰਦਰ ਸਾਹਿਬ ਦੇ ਸਾਹਮਣੇ ਗੁਰੂ ਰਾਮ ਦਾਸ ਜੀ ਸਰ੍ਹਾਂ ਹੈ। ਇਸ ਵਿਚ ਹਰੇਕ ਯਾਤਰੀ ਨੂੰ ਆਰਾਮ ਕਰਨ ਲਈ ਕਮਰਾ ਦਿੱਤਾ ਜਾਂਦਾ ਹੈ। ਇਸ ਸਰਾਂ ਦੇ ਨਾਲ ਹੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਦਫਤਰ ਹੈ। ਇਸ ਦੇ ਇਕ ਪਾਸੇ ਬਾਬਾ ਅਟੱਲ ਰਾਏ ਦਾ ਗੁਰਦੁਆਰਾ ਹੈ।
ਹੁਣ ਕੇਂਦਰੀ ਸਰਕਾਰ ਨੇ ਸਿੱਖਾਂ ਦੇ ਇਸ ਪਵਿੱਤਰ ਅਤੇ ਵਿਸ਼ਵ ਪ੍ਰਸਿੱਧ ਅਸਥਾਨ ਨੂੰ ਹੋਰ ਸੁੰਦਰ ਬਣਾਉਣ ਦੇ ਉਪਰਾਲੇ ਸ਼ੁਰੂ ਕੀਤੇ ਹਨ। ਇਨ੍ਹਾਂ ਉਪਲਿਆਂ ਅਧੀਨ ਦਰਬਾਰ ਸਾਹਿਬ ਦੇ ਚਹੁ ਪਾਸੀਂ 30.30 ਫੁਟ ਦੇ ਦਾਇਰੇ ਵਿਚ . ਆਉਂਦੇ ਮਕਾਨ ਅਤੇ ਦੁਕਾਨਾਂ ਨੂੰ ਢਾਹ ਕੇ ਸੁੰਦਰ ਫਿਰਨੀ ਬਣਾਈ ਜਾ ਰਹੀ ਹੈ, ਜਿਸ ਵਿਚ ਪਾਰਕਿੰਗ, ਪਾਰਕ ਅਤੇ ਅੰਡਰ ਗਰਾਉਂਡ ਦੁਕਾਨਾਂ ਬਣਾਉਣ ਦੀ ਯੋਜਨਾ ਹੈ।
ਭਾਰਤ ਦੇ ਵੇਖਣ ਯੋਗ ਸਥਾਨਾਂ ਵਿਚੋਂ ਹਰਿਮੰਦਰ ਸਾਹਿਬ ਸਭ ਤੋਂ ਵੱਧ ਵੇਖਣ ਯੋਗ ਸਥਾਨ ਹੈ। ਹਰਿਮੰਦਰ ਸਾਹਿਬ ਦੀ ਉਪਮਾ ਵਿਚ ਕਿਹਾ ਗਿਆ ਹੈ :-
ਡਿੱਠੇ ਸਭੇ ਥਾਉਂ , ਨਹੀਂ ਤੁਧ ਜਿਹਾ ॥
0 Comments