ਮਨੁੱਖ ਅਤੇ ਵਿਗਿਆਨ
Science and Human
ਅੱਜ ਦੇ ਯੁੱਗ ਨੂੰ ਵਿਗਿਆਨ ਦਾ ਯੁੱਗ ਕਿਹਾ ਜਾਂਦਾ ਹੈ। ਨਿੱਤ ਦੇ ਜੀਵਨ ਵਚ ਜਿਹੜੀਆਂ ਚੀਜ਼ਾਂ ਅਸੀਂ ਵਰਤਦੇ ਹਾਂ ਉਹਨਾਂ ਵਿਚੋਂ ਸ਼ਾਇਦ ਹੀ ਕੋਈ ਅਜਿਹੀ ਹੋਵੇ ਜਿਸ ਦੇ ਪੈਦਾ ਹੋਣ ਵਿੱਚ ਵਿਗਿਆਨ ਸਹਾਈ ਨਾ ਹੋਇਆ ਹੋਵੇ । ਜੀਵਨ ਵਿਚ ਕੰਮ ਆਉਣ ਵਾਲੀ ਹਰੇਕ ਵਸਤੂ, ਵਿਗਿਆਨ ਦੇ ਹੀ ਤਾਂ ਚਮਤਕਾਰ ਹਨ।
ਹਰ ਮਨੁੱਖ ਦੀ ਤੀਬਰ ਬੁੱਧੀ ਨੇ ਹੋਲੀ-ਹੋਲੀ ਕੁਦਰਤ ਦੇ ਨੇਮਾਂ ਦੇ ਭੇਦਾਂ ਨੂੰ ਲੱਭਿਆ ਤੇ ਕੁਦਰਤੀ ਸ਼ਕਤੀਆਂ ਉੱਤੇ ਕਾਬੂ ਪਾਉਣ ਦਾ ਯਤਨ ਕੀਤਾ। ਇਨ੍ਹਾਂ ਕੁਦਰਤੀ ਭੇਦਾਂ ਨੂੰ ਲੱਭ ਕੇ ਉਹਨਾਂ 'ਤੇ ਕਾਬੂ ਪਾਉਣਾ ਹੀ ਵਿਗਿਆਨ ਹੈ. ਜਿਸ ਨਾਲ ਮਨੁੱਖ ਅੱਜ ਚੰਨ ਤਾਈਂ ਪੁੱਜ ਗਿਆ ਹੈ। ਹੁਣ ਵਿਗਿਆਨ ਸਦਕਾ ਮਨੁੱਖ ਇਸ ਧਰਤੀ ਦਾ ਬਾਦਸ਼ਾਹ ਹੈ। ਸਾਇੰਸ ਦਿਆਂ ਚਮਤਕਾਰਾਂ ਨੇ ਸਾਡਾ ਜੀਵਨ ਬਹੁਤ ਸੌਖਾ ਬਣਾ ਦਿੱਤਾ ਹੈ। ਕੋਈ ਸਮਾਂ ਸੀ ਜਦੋਂ ਇਕ ਥਾਂ ਤੋਂ ਦੂਜੀ ਥਾਂ ਜਾਣਾ ਬਹੁਤ ਔਖਾ ਸੀ । ਆਉਣ ਜਾਣ ਦਾ ਕੋਈ ਸਾਧਨ ਨਹੀਂ ਸੀ । ਰਾਹ ਜੰਗਲਾਂ ਨਾਲ ਭਰਿਆ ਹੁੰਦਾ, ਕੋਈ ਸਵਾਰੀ ਦਾ ਪ੍ਰਬੰਧ ਨਹੀਂ ਸੀ। ਰਾਹ ਵਿਚ ਸੈਂਕੜੇ ਆਫ਼ਤਾਂ ਦਾ ਟਾਕਰਾ ਕਰਨਾ ਪੈਂਦਾ ਸੀ, ਪਰ ਅੱਜ ਵਿਗਿਆਨ ਦੇ ਕਈ ਚਮਰਕਾਰ ਹਨ। ਇਹ ਮੰਟੇਰਾਂ, ਰੋ ਲਾਂ ਤੇ ਹਵਾਈ ਜਹਾਜ਼ ਵਿਗਿਆਨ ਦੇ ਚਮਤਕਾਰ • ਹੀ ਤਾਂ ਹਨ, ਜਿਨਾਂ ਨੇ ਜਿੱਥੇ ਸਫਰ ਸੌਖਾ ਕਰ ਦਿੱਤਾ ਹੈ ਉੱਥੇ ਤੇਜ ਵੀ ਕਰ ਦਿੱਤਾ ਹੈ। ਵਿਗਿਆਨ ਨੇ ਦੂਰ-ਦੂਰ ਦਿਆਂ ਦੇਸ਼ਾਂ ਨੂੰ ਸੁਕੇੜ ਕੇ ਰੱਖ ਦਿੱਤਾ ਹੈ।
ਰੇਡੀਓ ਅਤੇ ਟੈਲੀਵੀਜ਼ਨ ਵੀ ਵਿਗਿਆਨ ਦੇ ਅਦੁੱਤੀ ਚਮਤਕਾਰ ਹਨ, ਘਰ ਬੈਠੇ ਹੀ ਬਟਨ ਦਬਾਉ ਤੇ ਦੇਸ਼-ਵਿਦੇਸ਼ ਦੀਆਂ ਖਬਰਾਂ ਤੇ ਗਾਣੇ ਰੇਡੀਓ ਤੇ ਸੁਣ ਸਕਦੇ ਹੋ । ਇਲੈਕਟਰਾਨਿਕ ਘੜੀਆਂ ਕੁਝ ਸਮੇਂ ਪਹਿਲਾਂ ਦੇਖ ਕੇ ਹੈਰਾਨ ਹੁੰਦੀ ਸੀ, ਪਰ ਹੁਣ ਇਹ ਆਮ ਗੱਲ ਹੀ ਹੋ ਰ.ਈ ਹੈ। ਬਿਜਲੀ ਵਿਗਿਆਨ ਦੀ ਇਕ ਬਹੁਤ ਸ਼ਕਤੀਸ਼ਾਲੀ ਚਮਤਕਾਰ ਹੈ। ਇਹ ਵੀ ਮਨੁੱਖੀ ਦਿਮਾਗ ਦੀ ਕਾਢ ਹੀ ਤਾਂ ਹੈ। ਇਸ ਨੇ ਸਾਡੇ ਜੀਵਨ ਨੂੰ ਬਹੁਤ ਸੌਖਾ ਬਣਾ ਦਿੱਤਾ ਹੈ। ਗਰਮੀਆਂ ਵਿਚ ਇਸ ਨਾਲ ਏਅਰ ਕੂਲਰ ਚਲਦੇ ਹਨ। ਸਰਦੀਆਂ ਨੂੰ ਇਹ ਹੀਟਰਾਂ ਨਾਲ ਸਾਡੇ ਘਰ ਗਰਮ ਕਰਦੀ ਹੈ। ਬਿਜਲੀ ਬਿਨਾਂ ਘਰ ਹਨੇਰਾ ਹੈ। ਜੇ ਬਟਨ ਦਬਾਉ ਤਾਂ ਬਿਜਲੀ ਸਾਰਾ ਘਰ ਕੁਦਰਤੀ ਰੋਸ਼ਨੀ ਵਾਂਗ ਕਰ ਦਿੰਦੀ ਹੈ।
ਵਿਗਿਆਨ ਨੇ ਅਨੇਕਾਂ ਰੋਗਾਂ ਦੇ ਇਲਾਜ ਵਿਚ ਵੀ ਬਹੁਤ ਚਮਤਕਾਰ ਦਿਖਾਏ ਹਨ। ਪਿਛਲੇ ਜ਼ਮਾਨੇ ਵਿਚ ਰੋਗਾਂ ਨੂੰ ਕਿਸੇ ਦੇਵੀ-ਦੇਵਤੇ ਦਾ ਸਰਾਪ ਸਮਝਿਆ ਜਾਂਦਾ ਸੀ ਕਿਉਂਕਿ ਮਨੁੱਖ ਪਾਸ ਉਹਨਾਂ ਦਾ ਕੋਈ ਇਲਾਜ ਨਹੀਂ ਸੀ । ਅੱਜ ਕਲ ਦੁਆਈਆਂ ਰੂਪੀ ਵਿਗਿਆਨ ਦੇ ਚਮਤਕਾਰ ਬਹੁਤ ਹੀ ਹੈਰਾਨੀਜਨਕ ਹਨ। ਚੀੜ ਫਾੜ ਦੀ ਵਿਗਿਆਨ ਤਾਂ ਸਿਖਰਾਂ ਨੂੰ ਪੁੱਜ ਗਈ ਹੈ।
ਖੇਤੀ-ਬਾੜੀ ਦੇ ਵਿਕਾਸ ਲਈ ਮਨੁੱਖ ਨੇ ਵਿਗਿਆਨ ਦੇ ਸਹਾਰੇ ਚਮਤਕਾਰ : ਕਰ ਦਿਖਾਏ ਹਨ। ਸਦੀਆਂ ਤੋਂ ਕਿਸਾਨ ਬਲਦਾਂ ਨਾਲ ਧਰਤੀ ਵਾਹੁੰਦੇ ਤੇ ਖੂਹ ਵਿੱਚੋਂ ਪਾਣੀ ਕੱਢਦੇ ਸਨ, ਪਰ ਹੁਣ ਟਿਊਬਵੈੱਲ ਬਿਜਲੀ ਨਾਲ ਦਨਾ ਦਾ ਕੰਮ ਘੰਟਿਆਂ ਵਿਚ ਕਰ ਕੇ ਪਾਣੀ ਹੀ ਪਾਣੀ ਕਰ ਦਿੰਦੇ ਹਨ। ਸ਼ਮਾ ਵਿਗਿਆਨ ਦਾ ਇਕ ਹੋਰ ਚਮਤਕਾਰ ਹੈ। ਇਹ ਮਨੋਰੰਜਨ ਦਾ ਬਹੁਤ ਵਧੀਆ ਸਾਧਨ ਹੈ। ਹੁਣ ਮਨੁੱਖ ਨੇ ਵਿਗਿਆਨ ਸਹਾਰੇ ਇਕ ਕਦਮ ਹੋਰ ਅਗੇ ਵਧਾਇਆ ਹੈ ਤੇ ਇਹ ਕਦਮ ਹੈ ਵੀਡੀਓ । ਇਸ ਦੀ ਮਦਦ ਨਾਲ ਘਰ ਬੈਠੇ ਹੀ ਮਨੁਖ ਸਿਨਮਾ ਦਾ ਭਰਪੂਰ ਅਨੰਦ ਉਠਾ ਸਕਦਾ ਹੈ।
ਵਿਗਿਆਨ ਕਾਰਨ ਮਨੁੱਖ ਦੇ ਭੇਤਿਕ ਜੀਵਨ ਵਿੱਚ ਤੇਜ਼ੀ ਨਾਲ ਤਬਦੀਲੀਆਂ ਆਈਆਂ ਹਨ, ਪਰ ਇਸ ਦੇ ਨਾਲ ਮਨੁੱਖੀ ਮਨ ਵਿਚ ਵੀ ਤਬਦੀਲੀ ਆਉਣੀ ਚਾਹੀਦੀ ਹੈ। ਵਿਗਿਆਨ ਨੇ ਕਲਾਵਾਂ ਦੇ ਵਿਕਸਿਤ ਹੋਣ ਵਿਚ ਭਾਰੀ ਯੋਗਦਾਨ ਦਿੱਤਾ ਹੈ। ਸੰਗੀਤ ਦੇ ਅਜਿਹੇ ਸਾਜ਼ ਬਣ ਗਏ ਹਨ ਜਿਨ੍ਹਾਂ ਤੋਂ ਬਰੀਕ ਤੋਂ ਬਰੀਕ ਅਤੇ ਮੋਟੀਆਂ ਤੋਂ ਮੋਟੀਆਂ ਧੁਨੀਆਂ ਪੈਦਾ ਕੀਤੀਆਂ ਜਾ ਸਕਦੀਆਂ ਹਨ। ਫਿਲਮਾਂ ਵਿਚ ਵਿਗਿਆਨ ਨੇ ਕਲਾਕਾਰ ਦੀ ਕਲਾ ਦੇ ਪ੍ਰਭਾਵ ਵਿਚ ਬੇਅੰਤ ਵਾਧਾ ਕੀਤਾ ਹੈ। ਵਿਗਿਆਨ ਸਦਕਾ ਕਿਸੇ ਇਕ ਥਾਂ ਦਾ ਸਾਹਿਤ ਸਾਰੀ ਦੁਨੀਆਂ ਵਿੱਚ ਛੱਪਦਾ ਅਤੇ ਵਿਕਦਾ ਹੈ।
ਵਿਗਿਆਨ ਮਨੁੱਖ ਦੇ ਹੱਥ ਵਿਚ ਇਕ ਬਹੁਤ ਵੱਡੀ ਸ਼ਕਤੀ ਹੈ। ਕਿਸੇ ਵੀ ਤਾਕਤਵਰ ਸਾਧਨ ਵਾਂਗ ਇਸ ਦੀ ਵਰਤੋਂ ਵੀ ਮਾੜੀ ਹੈ। ਅੱਜ ਜੰਗਾਂ ਲਈ ਵਿਗਿਆਨ ਦੀ ਮਦਦ ਨਾਲ ਬੜੇ ਮਾਰ ਹਥਿਆਰ ਬਣਾਏ ਜਾ ਰਹੇ ਹਨ। ਲੋੜ ਇਸ ਗੱਲ ਦੀ ਹੈ ਕਿ ਵਿਗਿਆਨ ਨੂੰ ਮਾਨਵਤਾ ਦੇ ਭਲੇ ਲਈ ਵਰਤੀਏ । ਨਿਸ਼ਚੇ , ਹੀ ਅਜਿਹ ਮਨੁੱਖ ਦੀ ਸ਼ਖ਼ਸੀਅਤ ਦਾ ਵਿਕਾਸ ਵਿਗਿਆਨ ਅਤੇ ਕਲਾ ਦੋਹਾਂ ਦੇ ਮਿਲਾਪ ਨਾਲ ਹੋ ਸਕਦਾ ਹੈ।
0 Comments