ਪੰਜਾਬੀ ਲੋਕ ਗੀਤ
Punjabi Lok Geet
ਜਿਹੜੇ ਗੀਤ ਸਧਾਰਨ ਲੋਕਾਂ ਦੇ ਅਚੇਤ ਮਨ ਵਿਚੋਂ ਆਪ ਮੁਹਾਰੇ ਨਿਕਲਦੇ ਹਨ, ਉਨਾਂ ਨੂੰ ਲੋਕ-ਗੀਤ ਕਿਹਾ ਜਾਂਦਾ ਹੈ। ਇਨ੍ਹਾਂ ਦੀ ਰਚਨਾ ਸਾਹਿਤਕਾਰਾਂ ਦwait ਹn wiਆ ਚਨਾ, ਸਾਹਿਤਕਾਰਾਂ ਦੁਆਰਾ ਨਹੀਂ ਹੁੰਦੀ ਸਗੋਂ ਪੰਜਾਬ ਦੀਆਂ ਮੁਟਿਆਰਾਂ, ਗਭਰੂਆਂ ਤੇ ਔਰਤਾਂ ਹੀ ਕਰਦੀਆਂ ਹਨ। ਕਈ ਵਿਦਵਾਨਾਂ ਨੂੰ ਤਾਇਨਾ ਪੰਜਾਬ ਦਿਆਂ ਓਕ ਗੀਤਾਂ ਨੂ ਛੇਵਾਂ ਦਰਿਆ ਆਖਿਆ ਹੈ।
ਪੰਜਾਬੀ ਲੋਕ ਗੀਤ ਸਾਡੇ ਪੰਜਾਬੀ ਜੀਵਨ ਦੀ ਮੂੰਹ ਬੋਲਦੀ ਤਸਵੀਰ ਹਨ। fਨਾਂ ਨੂੰ ਪੜ ਕੇ ਪੰਜਾਬ ਦੇ ਪੁਰਾਣੇ ਇਤਿਹਾਸ ਦਾ ਸਾਨੂੰ ਕਾਫੀ ਪਤਾ ਲਗ ਜਾਂਦਾ ਹੈ। ਸਾਡਾ ਇਹ ਅਮੀਰ ਵਿਰਸਾ ਹੈ। ਹਰ ਕੰਮ ਨੂੰ ਆਪਣੇ ਲੋਕ ਗੀਤਾਂ ਉੱਤੇ ਮਾਣ ਹੁੰਦਾ ਹੈ। ਪੰਜਾਬੀ ਲੋਕ ਗੀਤਾਂ ਵਿੱਚ ਜੀਵਨ ਧੜਕਦਾ ਨਜ਼ਰੀਂ ਆਉਂਦਾ ਹੈ। ਇਨ੍ਹਾਂ ਗੀਤਾਂ ਵਿਚ ਪੰਜਾਬ ਦੇ ਦਰਿਆਵਾਂ ਦੀ ਰਵਾਨੀ, ਲਹਿ-ਲਹ ਕਰਦੇ ਖੇਤਾਂ ਦੀ ਸੁਗੰਧੀ, ਹੀਰਾਂ ਰਾਂਝਿਆਂ ਦੀ ਹਾਰਾਂ, ਬਲਦਾਂ ਦੀਆਂ ਟੱਲੀਆਂ, ਮੁਟਿਆਰਾਂ ਦੇ ਗਿੱਧੇ, ਗੱਭਰੂਆਂ ਦੇ ਭੰਗੜੇ, ਪਿੰਡਾਂ ਦੇ ਮਲ ਅਤੇ ਫਰੰਗ ਦੀਆਂ ਵਧੀਕੀਆਂ ਸਾਫ ਨਜ਼ਰੀ ਆਉਂਦੀਆਂ ਹਨ।
ਪੰਜਾਬ ਨੂੰ ਲੋਕ ਗੀਤਾਂ ਦਾ ਦੇਸ਼ ਆਖਿਆ ਜਾਂਦਾ ਹੈ। ਪੰਜਾਬੀ ਦੇ ਜੀਵਨ ਦੇ ਹਰ ਮੋੜ ਤੇ ਗੀਤ ਹਨ। ਪੰਜਾਬੀ ਦੇ ਜਨਮ ਤੋਂ ਮਰਨ ਤਾਈ ਗੀਤ ਹਨ। ਪੰਜਾਬੀ ਲੋਰੀਆਂ ਵਿਚ ਜਨਮਦਾ, ਬੋਲੀਆਂ ਤੇ ਟੱਪਿਆਂ ਵਿਚ ਜੁਆਨ ਹੁੰਦਾ, ਘੜੀਆਂ ਵਿਚ ਵਿਆਹ ਹੁੰਦਾ ਹੈ ਤੇ ਵੈਣਾਂ ਵਿਚ ਮਰ ਜਾਂਦਾ ਹੈ।
ਪੰਜਾਬੀ ਲੋਕ ਗੀਤਾਂ ਦੇ ਕਈ ਰੂਪ ਹਨ। ਇਨਾਂ ਵਿਚੋਂ ਟੱਪੇ, ਬੋਲੀਆਂ, ਮਾਹੀਆ, ਢੋਲ, ਉਮਰ ਤੇ ਛੰਦ ਆਦਿ ਮੁੱਖ ਹਨ। ਪੀਘਾਂ ਝੂਟਦੀਆਂ ਤੇ ਕਿੰਝਣ ਵਿਚ ਕੱਤਦੀਆਂ ਮੁਟਿਆਰਾਂ, ਗੀਤ ਗਾਉਂਦੀਆਂ ਹਨ।ਮਲਿਆਂ ਵਿਚ ਜਾਂਦੇ ਗਭਰ ਲੋਕ ਗੀਤ ਤੇ ਬੋਲੀਆਂ ਪਾਉਂਦੇ ਜਾਂਦੇ ਹਨ। ਵਿਆਹਾਂ ਉੱਤੇ ਸਿਠਣੀਆਂ ਤੇ ਹੋਰ ਬਹੁਤ ਸਾਰੇ ਗੀਤ ਗਾਏ ਜਾਂਦੇ ਹਨ। ਮਰਨ ਤੋਂ ਦਿਲ ਵਿੰਨਵੇਂ ਵਣ ਪਾਏ ਜਾਂਦੇ ਹਨ। ਕਿਹੜਾ ਜੀਵਨ ਦਾ ਪੱਖ ਹੈ ਜਿਸ ਤੇ ਲੋਕ ਗੀਤ ਹੀ ਗਾਏ ਜਾਂਦੇ ? ਬੱਚੇ ਦੇ ਜਨਮ ਦੀ ਖੁਸ਼ੀ ਨੂੰ ਪ੍ਰਗਟ ਕਰਨ ਲਈ ਆਖਿਆ ਜਾਂਦਾ ਹੈ-
ਬਾਗ ਦੇ ਉੱਤਰ ਬਾਗ ਮਾਲੀ ਚੰਬਾ ਲਾਇਆ,
ਪੁੱਤ ਦੇ ਉੱਪਰ ਪੁੱਤ ਸੁਹਾਗੁਣ ਜਾਇਆ।
ਇਹ ਗੀਤ ਦਿਲ ਅੰਦਰ ਪੈਦਾ ਹੋਏ ਅਥਾਹ ਪਿਆਰ ਤੇ ਜਜ਼ਬੇ ਦਾ ਤੀਬਰ ਤੇ ਤੀਖਣ ਰੂਪ ਵਿਚ ਪ੍ਰਗਟ ਹੁੰਦਾ ਹੈ। ਇਸ ਵਿੱਚ ਪੜੇ ਜਾਂ ਅਨਪੜ ਹੋਣ ਦੀ ਕਈ ਸਵਾਲ ਨਹੀਂ ਹੁੰਦਾ। ਇਸ ਲਈ ਹੀ ਤਾਂ ਅਨਪੜੇ ਮੁਟਿਆਰ ਆਖਦੀ ਹੈ-
ਨਾ ਮੈਂ ਮੇਲਣੇ ਪੜੀ ਨਾ ਬੈਠੀ ਸਾਂ ਡੇਰੇ।
ਗੀਤ ਅਗੰਮੀ ਅੰਦਰੋਂ ਨਿਕਲਣ ਵਸ ਨਹੀਂ ਕੁਝ ਮੇਰੇ ।
ਨਿੱਤ ਨਵੀਆਂ ਮੈਂ ਘੜਾਂ ਬਲੀਆਂ ਬਹਿ ਕੇ ਮੰਹ ਹਨੇਰੇ ॥
ਮੇਲਣੇ ਨੱਚ ਲੈ ਨ, ਦੇ ਕੇ ਸ਼ਕ ਦੇ ਗੇੜੇ ।
ਪਿਆਰ ਪੰਜਾਬ ਦੇ ਲੋਕ ਗੀਤਾਂ ਦਾ ਮੁੱਖ ਵਿਸ਼ਾ ਹੈ। ਪ੍ਰੇਮੀ ਤੇ ਪ੍ਰੇਮਿਕਾ ਦੇ ਵਿਛੋੜੇ ਦਾ ਹਾਲ ਬਹੁਤ ਦਰਦ ਭਰਿਆ ਬਿਆਨ ਕੀਤਾ ਹੈ-
ਕਾਠੀ ਵੇ ਘੜੇ ਦੀ,
ਭੁੱਲ ਕੇ ਮੈਂ ਲਾਈਆਂ ਅੱਖੀਆਂ,
ਨਾ ਸੀ ਖਬਰ ਵਿਛੋੜੇ ਦੀ !
ਮੁਟਿਆਰਾਂ ਦੇ ਗਿੱਧੇ ਪੈਂਦੇ ਹਨ, ਉਹ ਨੱਚਦੀਆਂ ਹਨ ਤਾਂ ਉਹ ਦੂਹਰੀਆਂ ਹੋ-ਹ ਕੇ ਨੱਚਦੀਆਂ ਤੇ ਗਾਉਂਦੀਆਂ ਹਨ-
ਕੱਠੀਆਂ ਹੋ ਕੇ ਆਈਆਂ ਗਿੱਧੇ ਵਿਚ ਇਕੋ ਜਿਹੀਆਂ ਮੁਟਿਆਰਾਂ ।
ਚਾਨਣ ਦੇ ਵਿਚ ਏਦਾਂ ਚਮਕਣ ਜਿਉਂ ਸੋਨੇ ਦੀਆਂ ਤਾਰਾਂ।
ਦੂਹਰੀਆਂ ਹੋ ਕੇ ਨੱਚਣ ਕੁੜੀਆਂ, ਜਿਉਂ ਹੋਰਨਾਂ ਦੀਆਂ ਡਾਰਾਂ।
ਜ਼ੋਰ ਜਵਾਨੀ ਦਾ, ਲਟ ਲੈ ਮੌਜ ਬਹਾਰਾਂ।
ਪੰਜਾਬੀ ਲੋਕ ਗੀਤ ਸਾਡੇ ਪੁਰਾਣੇ ਇਤਿਹਾਸ ਉੱਤੇ ਵੀ ਰੋਸ਼ਨੀ ਪਾਉਂਦੇ ਹਨ। ਅਨਪੜ ਵਿਚ ਪੜਿਆਂ ਲਿਖਿਆਂ ਦੀ ਕਦਰ ਤੇ ਇੱਜ਼ਤ ਵਿਖਾਣ ਲਈ ਤਾਂ , ਪੰਜਾਬੀ ਮੁਟਿਆਰ ਨੇ ਮੰਗ ਕੀਤੀ-
ਖੱਟਣ ਗਿਆ ਸੀ ਖੱਟ ਕੇ ਲਿਆਂਦਾ ਫੀਤਾ,
ਤੇਰੇ ਨਾਲ ਨਹੀਂ ਵਸਣਾ, ਤੂੰ ਮਿਡਲ ਪਾਸ ਨਹੀਂ ਕੀਤਾ।
ਪੰਜਾਬ ਵਿਚ ਭੈਣ ਭਰਾ ਤੇ ਪਿਆਰ ਤੇ ਸੱਥਾਂ ਦੀਆਂ ਵਧੀਕੀਆਂ ਨੂੰ ਇਹਨਾਂ ਲੋਕ ਗੀਤਾਂ ਵਿਚ ਸੋਹਣੀ ਤੇ ਵਰਨਣ ਕੀਤਾ-
ਸੱਸੇ ਤੇਰੀ ਮਹਿ ਮਰ ਜਾਏ, ਮੇਰੇ ਵੀਰ ਨੂੰ ਥੱਧਾ ਨਾ ਪਾਇਆ
ਜਾਂ
ਪੀਹੜੀ ਉੱਤੇ ਬਹਿ ਜਾ ਵੀਰਨਾ, ਸੱਸ ਚੰਦਰੀ ਦੇ ਰੂਣ ਸੁਣਾਵਾਂ ।
ਪੰਜਾਬੀ ਲੋਕ ਗੀਤ ਪੰਜਾਬੀ ਸਾਹਿਤ ਦਾ ਇਕ ਅਮੀਰ ਵਿਰਸਾ ਹੈ। ਇਨਾਂ ਦੀ ਸੰਭਾਲ ਲਈ ਕੁਝ ਯਤਨ ਹੋਏ ਵੀ ਸਨ ਤੇ ਹੋ ਵੀ ਰਹੇ ਹਨ। ਇਸ ਤਰਾਂ ਇਨ੍ਹਾਂ ਨੂੰ ਸੰਭਾਲਣ ਨਾਲ ਅਣ-ਲਿਖੇ ਸਾਹਿਤ ਦੀਆਂ ਅਮਰ ਰਚਨਾਵਾਂ ਦੀ ਸੰਭਾਲ ਕੀਤੀ ਜਾਵੇਗੀ ।
0 Comments