Punjabi Essay, Paragraph on "Punjab Diya Kheda", "ਪੰਜਾਬ ਦੀਆਂ ਖੇਡਾਂ " for Class 8, 9, 10, 11, 12 of Punjab Board, CBSE Students.

ਪੰਜਾਬ ਦੀਆਂ ਖੇਡਾਂ  
Punjab Diya Kheda



ਪੰਜਾਬ ਰਿਸ਼ਟ-ਪੁਸ਼ਟ ਪੰਜਾਬੀਆਂ ਦਾ ਦੇਸ਼ ਹੈ। ਪੰਜਾਬੀ ਲੋਕ ਹੱਡਾਂ-ਪੈਰਾਂ ਦੇ ਚਲੇ ਹਨ। ਕਿਸੇ ਨਾ ਕਿਸੇ ਤਰਾਂ ਹਰ , ਪੰਜਾਬੀ ਆਪਣੇ ਮਨੋਰੰਜਨ ਦਾ ਸਾਧਨ ਪੈਦਾ ਕਰ ਲੈਂਦਾ ਹੈ। ਬੱਚੇ, ਜੁਆਨ ਤੇ ਮੁਟਿਆਰਾਂ ਕਿਸੇ ਤਰਾਂ ਕਿਸੇ ਖੇਡ ਵਿਚ ਦਿਲ ਲਗਾ ਹੀ ਲੈਂਦੇ ਹਨ। ਇਸੇ ਲਈ ਹਰ ਉਮਰ ਦੇ ਪੰਜਾਬੀ ਮੁੰਡੇ ਤੇ ਕੁੜੀ ਲਈ ਖੇਡ ਮਿਲਦੀ ਹੈ।

ਪੰਜਾਬੀ ਖੇਡਾਂ ਵਿਚ ਪਲਦਾ, ਖੇਡਾਂ ਵਿਚ ਜੁਆਨ ਹੁੰਦਾ ਹੈ ਅਤੇ ਖੇਡਾਂ ਵਿਚ ਹੀ ਬੱਚਾ ਹੁੰਦਾ ਹੈ। ਉਸ ਮੱਜੀ ਸੁਭਾਅ ਦਾ ਸੁਆਮੀ ਹੋਣ ਕਾਰਨ ਹਰ ਉਮਰ ਵਿਚ ਖੇਡ ਲੱਭ ਲੈਂਦੇ ਹਨ। ਪੰਜਾਬ ਦੇ ਬੱਚੇ ਬੱਚੀਆਂ ਉਠਕ ਬੈਠਕ, ਧੁੱਪ ਛਾਂ, ਬੰਟੇ, ਲੁਕਣ ਮੀਟੀ, ਕਰੜਾ ਛਪਾਕੀ, ਚੀਚੀਚ ਆਦਿ ਖੇਡਦੇ ਹਨ। ਇਹਨਾਂ ਖੇਡਾਂ ਨਾਲ ਕਸਰਤ ਦੇ ਨਾਲ-ਨਾਲ ਬਚਿਆਂ ਦੇ ਦਿਲ ਪਰਚਾਵੇ ਦਾ ਵਧੀਆ ਸਾਧਨ ਹੈ। ਕਈਆਂ ਖੇਡਾਂ ਵਿਚ ਅਕਲ ਦੀ ਵਧਦੀ ਹੈ। ਪੰਜਾਬ ਦੇ ਪਿੰਡਾਂ ਵਿਚ ਬੜੇ ਵੱਡੇ ਉਮਰ ਦੇ ਬੱਚੇ ਗੁੱਲੀ ਡੰਡਾ, ਖਿੱਦੋ ਖੇਡੀ ਜਾਂ ਜੱਛਲ, ਕਬੱਡੀ ਖੇਡਦੇ ਹਨ। ਇਹ ਸਾਰੀਆਂ ਖੇਡਾਂ ਚੰਗੀ ਕਸਰਤ ਕਰਵਾ ਦਿੰਦੀਆਂ ਹਨ।

ਕਬੱਡੀ ਤਾਂ ਇਸ ਉਮਰ ਦੀ ਬਹੁਤ ਹੀ ਮਨਭਾਉਂਦੀ ਖੇਡ ਹੈ। ਪੰਜਾਬ ਦੇ ਜੁਆਨਾਂ ਲਈ ਪੁਰਾਣੀਆਂ ਖੇਡਾਂ ਤਾਂ ਕੁਸ਼ਤੀਆਂ, ਪੰਜਾ ਫੜਨਾ, ਮੁਗਧਰ ਚੁੱਕਣਾ, ਰੱਸਾ ਖਿਚਣਾ ਤੇ ਮੰਗਲੀਆਂ ਫੇਰਨੀਆਂ ਆਦਿ ਹੁੰਦੀਆਂ ਸਨ। ਪਰ ਲੋਕਾਂ ਕੋਲ ਹੁਣ ਸਮਾਂ ਬਹੁਤ ਘੱਟ ਹੋਣ ਕਾਰਣ ਪਿੰਡਾਂ ਵਿਚ ਇਹ ਖੇਡਾਂ ਅਲੋਪ ਹੋਈ ਜਾਂ ਰਹੀਆਂ ਹਨ। ਸ਼ਹਿਰਾਂ ਵਿਚ ਵੀ ਤੇ ਹੁਣ ਦੇ ਅਗਾਂਹ ਵਧੂ ਪਿੰਡਾਂ ਵਿਚ , ਫੁਟਬਾਲ, ਹਾਕੀ ਤੇ ਵਾਲੀਬਾਲ ਵੀ ਪੰਜਾਬ ਦੀਆਂ ਖੇਡਾਂ ਬਣ ਗਈਆਂ ਹਨ। ਭਾਰਤ ਦੇ ਨੈਸ਼ਨਲ ਮੁਕਾਬਲੇ ਵਿਚ ਸਦਾ ਹੀ ਪੰਜਾਬ ਜਿੱਤਦਾ ਹੈ। ਓਲਿੰਪਕ ਖੇਡਾਂ ਵਿਚ ਜਾਣ ਵਾਲੀ ਭਾਰਤ ਦੀ ਟੀਮ ਵਿਚ ਬਹੁਤੇ ਪੰਜਾਬੀ ਹੁੰਦੇ ਹਨ। ਪਿੰਡਾਂ ਦੀਆਂ ਸਕੂਲਾਂ ਤੇ ਕਾਲਜਾਂ ਵਿਚ ਹਾਕੀ ਉੱਤੇ ਬਹੁਤ ਜ਼ੋਰ ਦਿੱਤਾ ਜਾਂਦਾ ਹੈ। ਸ਼ਾਮ ਨੂੰ ਕਿਸੇ ਗਰਾਊਂਡ ਵਿਚ ਜਾਓ, ਬੱਚੇ, ਨੌਜਆਨ ਹਾਕੀ ਖੇਡ ਰਹੇ , ਨਜ਼ਰੀ ਆਉਣਗੇ । ਇਹ ਹਾਲ ਫੁਟਬਾਲ ਦਾ ਹੈ। ਭਾਵਾਂ ਅਜੇ ਤਾਈਂ ਫੁਟਬਾਲ ਦੀ ਪੱਧਰ ਬਹੁਤ ਉੱਚੀ - ਨਹੀਂ ਹੋਈ ਪਰ ਪੰਜਾਬ ਵਿੱਚ ਬਹੁਤਾ ਫੋਟਬਾਲ ਈ ਖੇਡਿਆ ਜਾ ਰਿਹਾ ਹੈ। ਭਾਰਤ ਦੀ ਫੁਟਬਾਲ ਦੀ ਟੀਮ ਵਿਚ ਕਈ ਪੰਜਾਬੀ ਖਿਡਾਰੀ ਸ਼ਾਮਲ ਹੁੰਦੇ ਹਨ ! ਪਹਿਲਾਂ ਸਕੂਲ ਦੀ ਪੱਧਰ ਤੋਂ ਫੁਟਬਾਲ ਦੇ ਮੈਚ ਹੁੰਦੇ ਹਨ। ਫਿਰ ਯੂਨੀਵਰਸਿਟੀ ਪੱਧਰ ਤੇ ਕਾਲਜਾਂ ਦੇ ਵਿਦਿਆਰਥੀ ਦੇ ਮੁਕਾਬਲੇ ਹੁੰਦੇ ਹਨ। ਪੰਜਾਬੀ ਵਾਲੀਬਾਲ ਦੇ ਵੀ ਸ਼ੌਕੀਨ ਹੁੰਦੇ ਜਾ ਰਹੇ ਹਨ। ਯੂਨੀਵਰਸਿਟੀ ਪੱਧਰ ਤੇ ਵਾਲੀਬਾਲ ਦੇ ਮੁਕਾਬਲੇ ਹੁੰਦੇ ਹਨ। ਇਹ ਤਰ੍ਹਾਂ ਫੁਟਬਾਲ ਤੇ ਹਾਕੀ ਆਏ ਦਿਨ ਪੰਜਾਬ ਵਿਚ ਕਾਫੀ ਹਰਮਨ ਪਿਆਰੀਆਂ ਖੇਡਾਂ ਹੁੰਦੀਆਂ ਜਾ ਰਹੀਆਂ ਹਨ।

ਅਸਲ ਵਿੱਚ ਪੰਜਾਬ ਸਰਕਾਰ ਨੇ ਖੇਡਾਂ ਦੇ ਉਤਸ਼ਾਹ ਲਈ ਇਕ ਵੱਖਰਾ ਹੀ ਵਿਭਾਗ ਖੋਲ ਦਿੱਤਾ ਹੈ। ਹਰ ਜ਼ਿਲੇ ਵਿਚ ਖੇਡਾਂ ਦਾ ਇਕ ਅਫ਼ਸਰ ਨਿਯੁਕਤ ਕਰ ਦਿੱਤਾ ਹੈ। ਉਸ ਅਧੀਨ ਕਈ ਕੋਚ ਹੁੰਦੇ ਹਨ ਜੋ ਜਿਲੇ ਵਿਚ ਭਿੰਨ-ਭਿੰਨ ਖੇਡ ਕੈਂਪ ਲਗਾ ਕੇ ਖਿਡਾਰੀਆਂ ਨੂੰ ਖੇਡਾਂ ਦੇ ਮੁੱਢਲੇ ਨਿਯਮਾਂ ਦਾ ਗਿਆਨ ਦੇ ਕੇ ਖੇਡਾਂ ਦੀ ਤਕਨੀਕ ਵੀ ਸਿਖਾਉਂਦੇ ਹਨ। ਇਸ ਤੋਂ ਬਿਨਾਂ ਖੇਡਾਂ ਦਾ ਸਕਲ ਤੇ ਕਾਲਜ ਵੀ ਜਲੰਧਰ ਵਿਖੇ ਖੋਲ੍ਹ ਦਿੱਤਾ ਗਿਆ ਹੈ, ਜਿਥੇ ਬਾਕੀ ਵਿਸ਼ਿਆਂ ਦੀ ਪੜਾਈ ਦੇ ਨਾਲਨਾਲ ਖੇਡਾਂ ਵਿਚ ਰੱਚੀ ਰੱਖਣ ਵਾਲੇ ਵਿਦਿਆਰਥੀਆਂ ਨੂੰ ਦਾਖ਼ਲਾ ਦੇ ਕੇ ਉਨ੍ਹਾਂ ਦੀਆਂ ਰੁਚੀਆਂ ਨੂੰ ਪ੍ਰਫੁੱਲਤ ਕਰਨ ਦਾ ਮੌਕਾ ਦਿੱਤਾ ਜਾਂਦਾ ਹੈ। ਪੰਜਾਬ ਸਰਕਾਰ ਨੇ ਵਿਦਿਆਰਥੀਆਂ ਨੂੰ ਖੇਡਾਂ ਵਲ ਖਿੱਚਣ ਲਈ ਕਾਫ਼ੀ ਵਜ਼ੀਫੇ ਦੇਣੇ ਸ਼ੁਰੂ ਕਰ , ਦਿੱਤੇ ਹਨ।

ਪੰਜਾਬੀ ਮੁੰਡਿਆਂ ਦੀਆਂ ਖੇਡਾਂ ਵਾਂਗ ਪੰਜਾਬੀ ਕੁੜੀਆਂ ਕਿਸੇ ਪੱਖ ਤੋਂ ਖੇਡਾਂ ਵਿਚ ਪਿੱਛੇ ਨਹੀਂ ਹਨ। ਪੁਰਾਣੇ ਪੰਜਾਬ ਵਿਚ ਤਾਂ ਕੁੜੀਆਂ ਕਿਕਲੀ, ਥਾਲ, ਪੀਘਾਂ ਤੇ ਗਿੱਧਾ ਪਾਉਂਦੀਆਂ ਸਨ । ਹੁਣ ਕੁੜੀਆਂ ਨੇ ਹਰ ਤਰਾਂ ਦੀਆਂ ਖੇਡਾਂ ਵਿਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਹੈ। ਖੇਡਾਂ ਦੇ ਹਰ ਖੇਤਰ ਵਿਚ ਪੰਜਾਬੀ ਮੁਟਿਆਰਾਂ ਮੁੰਡਿਆਂ ਨੂੰ ਦੇ ਬਰਾਬਰ ਹਿੱਸਾ ਲੈ ਰਹੀਆਂ ਹਨ। ਉਹ ਸਮਾਂ ਲਦ ਗਿਆ ਜਦੋਂ ਪੰਜਾਬੀ ਕੁੜੀਆਂ ਕੇਵਲ ਗੁੱਡ ਗੱਡੀਆਂ ਜਾਂ ਘਰ ਘਰ ਬਣਾ ਕੇ ਖੇਡਦੀਆਂ ਸਨ । ਵਿੱਦਿਆ ਦੇ ਪਸਾਰੇ ਦੇ ਨਾਲ-ਨਾਲ , ਪੰਜਾਬ ਨੇ ਖੇਡਾਂ ਦੇ ਮੈਦਾਨ ਵਿਚ ਕਾਫੀ ਉੱਨਤੀ ਕੀਤੀ ਹੈ। ਪੰਜਾਬ ਦੇ ਬਜ਼ਰਗ , ਕੇਵਲ ਤਾਸ਼, ਚੋਪੜ, ਸ਼ਤਰੰਜ ਆਦਿ ਖੇਡਾਂ ਖੇਡਦੇ ਹਨ, ਇਹਨਾਂ ਖੇਡਾਂ ਉੱਤੇ ਜ਼ੋਰ ਨਹੀਂ ਲੱਗਦਾ ਪਰ ਅਕਲ ਦੀ ਵਰਤੋਂ ਜ਼ਰੂਰ ਹੁੰਦੀ ਹੈ। ਨਾਲ-ਨਾਲ ਇਹ ਮਨੋਰੰਜਨ ਦਾ ਸਾਧਨ ਵੀ ਹੁੰਦੀਆਂ ਹਨ। ਇਨ੍ਹਾਂ ਨੂੰ ਕਿਸੇ ਲੰਬੇ-ਚੌੜੇ ਮੈਦਾਨ ਦੀ ਜ਼ਰੂਰਤ ਨਹੀਂ ਹੈ।

ਦਾ ਪੰਜਾਬ ਦੀਆਂ ਖੇਡਾਂ ਨੇ ਹੀ ਪੰਜਾਬੀਆਂ ਨੂੰ ਹਰ ਖੇਤਰ ਵਿਚ ਅੱਗੇ ਕਰ ਦਿੱਤਾ ਹੈ। ਜਿਧਰ ਨਜ਼ਰ ਮਾਰੋ ਪੰਜਾਬੀਆਂ ਅੱਗੇ ਸਫਲਤਾ ਨੱਚਦੀ ਫਿਰਦੀ ਹੈ। ਪੰਜਾਬੀ ਰਿਸ਼ਟ-ਪੁਸ਼ਟ ਹੁੰਦੇ ਹਨ। ਇਹਨਾਂ ਵਿਚ ਏਕਤਾ, ਉੱਨਤੀ ਤੇ ਕਰਬਾਨੀਆਂ ਆਦਿ ਦੇ ਗੁਣ ਖੇਡਾਂ ਤੋਂ ਹੀ ਮਿਲੇ ਹਨ। ਪੰਜਾਬ ਨੇ ਬਹੁਤ ਚੰਗੇ ਖਿਡਾਰੀਆਂ ਨੂੰ ਪੈਦਾ ਕੀਤਾ ਹੈ।



Post a Comment

2 Comments