ਪੁਲਾੜ ਦੇ ਖੇਤਰ ਵਿਚ ਭਾਰਤ ਦੀਆਂ ਉਪਲਬਧੀਆਂ
Pulad de khetar vich Bharat diya uplabdhiya
ਭਾਰਤ ਵਿਚ ਪੁਲਾੜ ਦੀ ਖੋਜ ਦਾ ਇਤਿਹਾਸ ਵਧੇਰੇ ਪੁਰਾਣਾ ਨਹੀਂ । 1962 ਵਿਚ ਭਾਰਤ ਸਰਕਾਰ ਨੇ ਡਾ: ਵਿਕਰਮ ਰਾਭਾਈ ਦੀ ਪ੍ਰਧਾਨਗੀ ਹੇਠ ਇਕ ਪੁਲਾੜ-ਖੱਜ ਕਮੇਟੀ ਕਾਇਮ ਕੀਤੀ । ਇਸਦੇ ਨਾਲ ਹੀ ਆਂਧਰਾ ਪ੍ਰਦੇਸ਼ ਵਿਖੇ ਤਿਵੇਂਦਰਮ ਨੇੜੇ ਉਪ-ਗ੍ਰਹਿ ਛੱਡਣ ਲਈ ਥੰਮਾ ਸਟੇਸ਼ਨ ਸਥਾਪਿਤ ਕੀਤਾ ਗਿਆ। ਇਸ ਪਿਛੋਂ 1963 ਵਿਚ ਫਰਾਂਸ ਦੇ ਸਹਿਯੋਗ ਨਾਲ ਰਾਕਟਾਂ ਦੀ ਤਿਆਰੀ ਚਾਲੂ ਕੀਤੀ ਗਈ ਅਤੇ 21 ਨਵੰਬਰ, 1973 ਨੂੰ ਭਾਰਤ ਨੇ ਆਪਣਾ 10 ਕਿਲੋ ਗਾਮ ਵਜ਼ਨ ਦਾ ਖਿਡਾਉਣਾ ਰਾਕਟ , ਪੁਲਾੜ ਵਿਚ ਛੱਡਿਆ । 1965 ਵਿਚ ਯੂ. ਐਨ. ਓ. ਦੀ ਅਗਵਾਈ ਵਿਚ ਉਮਾ ਸਟੇਸ਼ਨ ਵਿਖੇ ਪਲਾ-ਖੋਜ ਲਈ ਇਕ ਕੌਮਾਂਤਰੀ ਵਿਭਾਗ ਸਥਾਪਿਤ ਕੀਤਾ ਗਿਆ । 1969 ਵਿਚ ਐਟਮ-ਸ਼ਕਤੀ ਵਿਭਾਗ . ਅਧੀਨ ਭਾਰਤੀ ਪੁਲਾੜ ਖੋਜ ਸੰਸਥਾ ਕਾਇਮ ਕਰਕੇ ਰਾਕਟ ਨੂੰ ਅਗਾਂਹ ਧੱਕਣ ਵਾਲਾ ਪਲਾਂਟ ਅਰੰਭ ਕੀਤਾ ਤੇ 1971 ਵਿਚ ਆਂਧਰਾ ਪ੍ਰਦੇਸ਼ ਵਿਚ ਸੀ ਹਰੀਕੋਟਾ ਬਾਕਟ ਉੱਜ ਦਾ ਵਿਕਾਸ ਕੀਤਾ ਗਿਆ ।
1972 ਵਿਚ ਭਾਰਤ ਅਤੇ ਸੋਵੀਅਤ ਸੰਘ ਰਸ ਵਿਚਾਲੇ ਉਪ-ਗ੍ਰਹਿ ਛੱਡਣ ਬਾਰੇ ਇਕ ਸਮਝੌਤਾ ਕੀਤਾ ਗਿਆ ਅਤੇ 19 ਅਪ੍ਰੈਲ, 1975 ਵਿਚ ਆਰੀਆ ਭੱਟ’ ਸੋਵੀਅਤ ਰੂਸ ਦੇ ਕਾਸਡਰੋਮ ਤੋਂ ਛੱਡਿਆ ਗਿਆ । ਇਸ ਨੇ ਧਰਤੀ ਦੇ ਖਜ਼ਾਨੇ ਦੇ ਅਧਿਐਨ ਬਾਰੇ ਅਨੇਕਾਂ ਪ੍ਰਯੋਗ ਕੀਤੇ ।
7 ਜੂਨ, 1979 ਨੂੰ ਭਾਰਤ ਨੇ ਆਪਣਾ ਦੂਜਾ ਉਪ-ਗ੍ਰਹਿ ਭਾਸਕਰ-1 ਰੂਸੀ ਰਾਕਟ ਦੀ ਮਦਦ ਨਾਲ ਫਿਰ ਰੁਸ ਦੇ ਕਾਸਮੋਡਰਮ ਤੋਂ, ਪੁਲਾੜ ਵਿਚ ਭੇਜਿਆ ਗਿਆ । ਇਸ ਦਾ ਉਦੇਸ਼ ਧਰਤੀ ਵਿਚਲੇ ਭੰਡਾਰਾਂ ਦਾ ਨਿਰੀਖਣ ਕਰਨਾ ਸੀ। ਇਸ ਰਾਕਟ ਨੇ ਵਣ-ਵਿਗਿਆਨ, ਵਿਗਿਆਨ, ਭੂ-ਵਿਗਿਆਨ ਅਤੇ ਸਮੁੰਦਰ ਸੰਬੰਧੀ ਅਨੇਕਾਂ ਪ੍ਰਯੋਗ ਕਰਕੇ ਬਹੁਮੁੱਲੀ ਜਾਣਕਾਰੀ ਇਕੱਠੀ ਕੀਤੀ । ਇਸ ਉਪ-ਗ੍ਰਹਿ ਨੇ 1 ਅਗਸਤ, 1982 ਨੂੰ ਆਪਣਾ ਕੰਮ ਕਰਨਾ ਬੰਦ ਕਰ ਦਿੱਤਾ। ਇਸ ਪਿਛੋਂ 19 ਜੂਨ, 1981 ਨੂੰ ਫ਼ਰੈਂਚ ਗੁਆਨਾ ਵਿਚ ਸਥਿਤ ਕੌਰ ਤੋਂ ਐਪਲ ਦੀ ਉਡਾਣ ਕੀਤੀ ਗਈ । ਇਸ ਨੂੰ 16 ਜੁਲਾਈ ਨੂੰ ਮਿੱਥੇ ਪਰਿਕਰਮਾ-ਪੱਥ ਵਿਚ ਪਾ ਕੇ ਸਾਰੇ ਭਾਰਤ ਵਿਚ ਦੂਰਦਰਸ਼ਨ ਪ੍ਰੋਗਰਾਮਾਂ ਤੇ ਦੁਰ-ਸੰਚਾਰ ਦਾ ਪ੍ਰਸਾਰ ਕਰਨ ਦਾ ਕੰਮ ਲਿਆ ਗਿਆ।
20 ਨਵੰਬਰ, 1981 ਨੂੰ ਭਾਸਕਰ-II ਉਪ•ਗਹਿ ਨੂੰ ਰੂਸ ਦੇ ਕਾਸਮੱਡਰੇਮ ਤੋਂ ਪੁਲਾੜ ਵਿਚ ਛੱਡਿਆ ਗਿਆ। ਇਹ, ਉਪ-ਗ੍ਰਹਿ ਧਰਤੀ ਵਿਚਲੇ ਤੇਲ, ਗੈਸ ਤੇ ਕੱਲੇ ਦੇ ਭੰਡਾਰ ਪਤਾ ਲਾਉਣ ਤੇ ਮਾਈਕਰੋਵੇਵ ਰੇਡੀਓ ਮੀਟਰ ਸਿਸਟਮ ਨਾਲ ਸਮੁੰਦਰ-ਤਲ ਦਾ ਅਧਿਐਨ ਕਰਨ ਵਿਚ ਮਦਦ ਕਰ ਰਿਹਾ ਹੈ। 10 ਅਪ੍ਰੈਲ, 1 1982 ਨੂੰ ਭਾਰਤ ਦਾ ਭੂ-ਸਬਰ ਦੂਰ-ਸੰਚਾਰੀ ਉਪ-ਗਹਿ ਇੰਡੀਅਨ ਨੈਸ਼ਨਲ : ਸੈਟੇਲਾਈਟ ਅਮਰੀਕਾ ਦੇ ਕੇਪ ਕੈਨਵਰਲ ਤੋਂ ਪੁਲਾੜ ਵਿਚ ਘੱਲਿਆ ਗਿਆ। ਅਪੈਲ 1982 ਵਿਚ ਭਾਰਤੀ ਵਿਗਿਆਨੀਆਂ ਨੇ ਰੋਹਿਣੀ ਉਪ-ਹ ਨੂੰ ਧਰਤੀ ਤੇ ਪਰਿਕ੍ਰਮਾ ਪੱਥ ਤੇ ਪਾਉਣ ਵਿਚ ਸਫਲਤਾ ਹਾਸਲ ਕੀਤੀ । ਇਸ ਮਗਰੋਂ ਭਾਰਤੀ ਵਿਗਿਆਨੀਆਂ ਨੇ ਇਨਸੈਂਟ-1 ਬੀ ਨੂੰ ਸਫਲਤਾ ਨਾਲ ਪੁਲਾੜ ਵਿਚ ਭੂ-ਸਥਿਰ . ਕੀਤਾ ਗਿਆ। ਭਾਰਤ ਵਲੋਂ ਪੁਲਾੜ ਵਿਚ ਛੱਡੇ ਇਹ ਉਪ-ਗ੍ਰਹਿ ਭਾਰਤ ਵਿਚ ਦੂਰ-ਸੰਚਾਰ, ਟੈਲੀਵੀਜ਼ਨ ਪ੍ਰੋਗਰਾਮ ਦੇ ਵਿਕਾਸ ਅਤੇ ਮੌਸਮ ਦਾ ਅਧਿਐਨ ਕਰਨ ਵਿਚ ਮਦਦ ਕਰ ਰਹੇ ਹਨ।
ਅਪ੍ਰੈਲ 1984 ਵਿਚ ਭਾਰਤ ਨੇ ਸੋਵੀਅਤ ਉਪ-ਗ੍ਰਹਿ ਸੋਯੂਸ . ਟੀ-11 ਵਿਚ ਦੇ ਸੋਵੀਅਤ ਪੁਲਾੜ-ਪਾਂਧੀਆਂ ਨਾਲ ਆਪਣੇ ਪੁਲਾੜ-ਯਾਖਰੀ ਰਾਕੇਸ਼ ਸ਼ੁਰੂਮਾ ਨੂੰ ਪਲਾੜ ਵਿਚ ਭੇਜਿਆ। ਇਹ ਉਪ-ਗ੍ਰਹਿ ਧਰਤੀ ਦੀ ਪਰਿਕਮਾ ਕਰ ਰਹੇ ਸੋਵੀਅਤ ਉਪ-ਗਹਿ ਸੋਲਯਟ-7 ਨਾਲ ਜਾ ਮਿਲਿਆ ਤੇ ਇਹ ਤਿੰਨ ਯਾਤਰੀ ਆਪਣੇ ਉਪ•• ਗਹ ਵਿਚੋਂ ਨਿਕਲ ਕੇ ਸੈਲਯਟ-7 ਦੇ ਤਿੰਨ ਪੁਲਾੜ ਯਾਤਰੀਆਂ ਨਾਲ ਮਿਲ ਕੇ ਅੱਠ ਦਿਨ ਪੁਲਾੜ ਵਿਚ ਰਹੇ ਤੇ ਧਰਤੀ ਦੀ ਪਹਿਕਮਾ ਕਰਦੇ ਹੋਏ ਕਈ ਤਜਰਬੇ ਕੀਤੇ । ਰਾਕੇਸ਼ ਸ਼ੁਰੂਮਾ ਦੀ ਇਹ ਪੁਲਾੜ-ਉਡਾਨ ਭਾਰਤੀਆ ਲਈ ਗੌਰਵਮਈ ਸੀ ।
ਹੁਣ ਭਾਰਤ ਨੇ 22 ਜੁਲਾਈ, 1988 ਨੂੰ ਫਰੈਂਚ ਗੁਆਨਾ ਕੌਰੂ ਦੇ ਸਥਾਨ ਤੋਂ ਇਨਸੈਂਟ-l-ਸੀ ਛੱਡਿਆ ਹੈ ਜੋ ਭਾਰਤ ਲਈ ਇਕ ਬੇਜੋੜ ਉਪ-ਗਹਿ ਹੈ। ਇਸ ਰਾਹੀਂ ਬੜੇ ਹੀ ਲਾਭ' ਹੋਣਗੇ । ਇਸ ਨਾਲ ਤੁਫਾਨ ਆਉਣ ਤੋਂ 12 ਤੋਂ 24 ਘੰਟੇ ਪਹਿਲਾਂ ਹੀ ਸੂਚਨਾ ਮਿਲ ਸਕੇਗੀ। ਇਸ ਤੋਂ ਬਿਨਾਂ ਸਮੁੰਦਰੀ ਤੁਫਾਨ, ਹੜ੍ਹ ਅਤੇ ਹਨੇਰੀ ਆਦਿ ਕੁਦਰਤੀ ਆਫਤਾਂ ਬਾਰੇ ਵੀ ਪਹਿਲਾਂ ਸੂਚਨਾ ਦੇਵੇਗਾ। ਇਨਸੈਟ1-ਸੀ ਦੇ ਅਰੰਭ ਹੋ ਜਾਣ ਤੇ ਆਕਾਸ਼ਵਾਣੀ ਵਿਦੇਸ਼ ਸੇਵਾ ਪ੍ਰੋਗਰਾਮ ਲਈ ਚਾਰ ਰੇਡੀਓ ਨੇਟ ਵਰਕਿੰਗ ਕੈਰੀਅਰ ਦਾ ਪ੍ਰਯੋਗ ਕਰ ਸਕੇਗਾ।
0 Comments