Punjabi Essay, Paragraph on "Padhai Vich Kheda Da Sthan", "ਪੜਾਈ ਵਿਚ ਖੇਡਾਂ ਦਾ ਸਥਾਨ" for Class 8, 9, 10, 11, 12 of Punjab Board, CBSE Students.

ਪੜਾਈ ਵਿਚ ਖੇਡਾਂ ਦਾ ਸਥਾਨ 
Padhai Vich Kheda Da Sthan



ਮਨੁੱਖ ਨੂੰ ਅਰੋਗ ਰਹਿਣ ਲਈ ਖ਼ੁਰਾਕ, ਹਵਾ, ਫਲ ਅਤੇ ਵਰਜ਼ਿਸ਼ ਦੀ ਬਹੁਤ ਲੋੜ ਹੈ। ਇl ਕਮਜ਼ੋਰ ਮਨੁੱਖ ਸਾਰੇ ਖੇਤਰਾਂ ਵਿਚ ਢਿੱਲਾ ਹੀ ਰਹਿੰਦਾ ਹੈ। ਅਤੇ ਜੀਵਨ ਵਿਚ ਤਰੱਕੀ ਨਹੀਂ ਕਰ ਸਕਦਾ। ਖੇਡਾਂ ਇਕ ਅਜਿਹੀ ਵਰਜ਼ਿਸ਼ ਹਨ ਜਿਹੜੀਆਂ ਮਨੁੱਖ ਨੂੰ ਅਰੋਗਤਾ ਦੇ ਨਾਲ-ਨਾਲ ਖੁਸ਼ੀ ਵੀ ਬਖਸ਼ਦੀਆਂ ਹਨ। ਖੇਡਾਂ ਮਨੁੱਖ ਦੀ ਸਾਰੇ ਦਿਨ ਦੀ ਥਕਾਵਟ ਦੂਰ ਕਰਨ ਦੇ ਨਾਲ-ਨਾਲ ਹੀ ਸਰਬਪੱਖੀ ਉੱਨਤੀ ਵੀ ਕਰਦੀਆਂ ਹਨ। ਜਿਹੜਾ ਮਨੁੱਖ ਸਾਰਾ ਦਿਨ ਕੰਮ ਧੰਦਾ ਜਾਂ ਪੜਾਈ ਕਰਦਾ ਰਹਿੰਦਾ ਹੈ ਤੇ ਖੇਡਦਾ ਕੁੱਦਦਾ ਨਹੀਂ ਉਹ ਚਿੜਚਿੜੇ ਸੁਭਾਅ ਦਾ ਹੋ ਜਾਂਦਾ ਹੈ। ਉਸ ਵਿਚ ਚੁਸਤੀ ਤੇ ਫੁਰਤੀ ਖਤਮ ਹੋ ਜਾਂਦੀ ਹੈ। ਉਹ ਇਕ ਜਿਉਂਦੀ ਲੱਥ ਹੀ ਹੁੰਦਾ ਹੈ।

ਖੇਡਾਂ ਸਿਰਫ ਵਿਦਿਆਰਥੀਆਂ ਜਾਂ ਨੌਜਵਾਨਾਂ ਲਈ ਹੀ ਲੱੜੀਂਦੀਆਂ ਨਹੀਂ, ਸਗੋਂ ਵੱਡੀ ਉਮਰ ਦੇ ਮਨੁੱਖਾਂ ਲਈ ਵੀ ਇਕ ਵਰਦਾਨ ਹਨ। ਖੇਡਾਂ ਦੀ ਇਸ ਮਹਾਨਤਾ ਨੂੰ ਸਮਝ ਕੇ ਹੀ ਉੱਨਤ ਦੇਸ਼ਾਂ ਵਿਚ ਹਰੇਕ ਉਮਰ ਦੇ ਮਨੁੱਖ ਲਈ ਖੇਡਾਂ ਦਾ ਪ੍ਰਬੰਧ ਹੈ। ਉਹ ਦੇਸ਼ ਜੀਵਨ ਦੇ ਖੇਤਰ ਵਿੱਚ ਖੇਡਾਂ ਨੂੰ ਵਧ ਤੋਂ ਵਧ ਮਹੱਤਾ ਦਿੰਦੇ ਹਨ। ਖੇਡਾਂ ਦਾ ਉਤਸ਼ਾਹ ਵਧਾਉਣ ਲਈ ਓਲੰਪਿਕ ਜਿਹੀਆਂ ਵਸ਼ਵ ਖੇਡਾਂ : ਹੁੰਦੀਆਂ ਹਨ।

ਖੇਡਾਂ ਸਰੀਰ ਨੂੰ ਨਰੋਆ ਤੇ ਚੁਸਤ ਰੱਖਦੀਆਂ ਹਨ। ਖੇਡਣ ਨਾਲ ਖੂਨ ਦਾ ਦੌਰਾ ਤੇਜ਼ ਹੁੰਦਾ ਹੈ ਤੇ ਫੇਫੜਿਆਂ ਨੂੰ ਤਾਜ਼ੀ ਹਵਾ ਮਿਲਦੀ ਹੈ। ਹਾਜ਼ਮਾ ਠੀਕ ਹੁੰਦਾ ਹੈ। ਇਸ ਦਾ ਫ਼ਾਇਦਾ ਇਹ ਹੁੰਦਾ ਹੈ ਕਿ ਸਾਡੀ ਸਾਧਾਰਣ ਖ਼ੁਰਾਕ ਵਿਚੋਂ ਵੀ ਸਾਡਾ ਸਰੀਰ ਵੱਧ ਤੋਂ ਵਧ ਲੋੜੀਂਦੇ ਤੇ ਲਾਭਦਾਇਕ ਤੱਤ ਕੱਢ ਲੈਂਦਾ ਹੈ। ਖੇਡਾਂ ਵਿਚ ਭਾਗ ਲੈਣ ਨਾਲ ਕਈ ਰੋਗ ਦੂਰ ਹੋ ਜਾਂਦੇ ਹਨ। ਖਿਡਾਰੀ ਦਾ ਚਿਹਰਾ ਖਿੜਿਆ ਰਹਿੰਦਾ ਹੈ।

ਇਹ ਇਕ ਮਸ਼ਹੂਰ ਅਖਾਣ ਹੈ ਕਿ ਅਰੋਗ ਸਰੀਰ ਵਿਚ ਅਰੋਗ ਦਿਮਾਗ। ਕਮਜ਼ੋਰ ਸਰੀਰ ਵਿਚ ਦਿਮਾਂਗ ਵੀ ਕਮਜ਼ੋਰ ਹੋਵੇਗਾ । ਖੇਡਣ ਨਾਲ ਸਦਾ ਦਿਮਾਗ ਤਾਜ਼ਾ ਤੇ ਚੁਸਤ ਰਹਿੰਦਾ ਹੈ। ਇਸ ਨਾਲ ਯਾਦ-ਸ਼ਕਤੀ ਤੇ ਸੋਚ-ਸ਼ਕਤੀ ਵਧਦੀ ਹੈ। ਖੇਡਾਂ ਮਨੁੱਖ ਨੂੰ ਕਈ ਸਿਖਿਆਵਾਂ ਦਿੰਦੀਆਂ ਹਨ। ਖੇਡਾਂ ਖੇਡਦੇ ਮਨੁੱਖ ਨੂੰ ਸੰਸਾਰਕ ਦੁਖ-ਕਲੇਸ਼ਾਂ ਤੇ ਮਾਨਸਿਕ ਝੰਜਟਾਂ ਤੋਂ ਮੁਫਤੀ ਮਿਲ ਜਾਂਦੀ ਹੈ। ਉਸ ਦਾ ਮਨ ਖ਼ੁਸ਼ ਹੁੰਦਾ ਹੈ। ਕਿਸੇ ਮਨੁੱਖ ਦੀ ਪ੍ਰੇਸ਼ਾਨੀ ਬਹੁਤ ਜ਼ਿਆਦਾ ਖ਼ਰਚ ਨਾਲ ਵੀ ਦੂਰ ਨਹੀਂ ਕੀਤੀ ਜਾ ਸਕਦੀ ਪਰ ਖੇਡਾਂ ਅਜਿਹੀ ਦਵਾਈ ਹਨ ਜੋ ਬੇਚੈਨ ਮਨੁੱਖ ਨੂੰ ਵੀ ਚੈਨ ਦਿੰਦੀ ਹੈ। ਉਸ ਦੀ ਨਿਰਾਸਤਾ ਦੂਰ ਕਰਕੇ ਉਸ ਨੂੰ ਖੁਸ਼ੀ ਤੇ ਖੇਡਾਂ ਪ੍ਰਦਾਨ ਕਰਦੀਆਂ ਹਨ। ਮਨੁੱਖ ਦੇ ਮਨ ਵਿਚ ਟਿਕਾਉ ਪੈਦਾ ਕਰਦੀਆਂ ਹਨ। ਇਸ ਤਰ੍ਹਾਂ ਖੇਡਾਂ ਦੀ ਬੜੀ ਵੱਡੀ ਮਨੋਵਿਗਿਆਨਕ ਮਹਾਨਤਾ ਹੈ।

ਖੇਡਾਂ ਮਨੁੱਖ ਵਿਚ ਆਤਮ-ਗੋਰਵ ਦੀ ਰੁਚੀ ਨੂੰ ਵਧਾਉਂਦੀਆਂ ਹਨ ਅਤੇ ਮਨੁੱਖ ਨੂੰ ਦfਜ਼ਆਂ ਤੋਂ ਅੱਗੇ ਲੰਘਣਾ ਸਿਖਾਉਂਦੀਆਂ ਹਨ। ਦਫਤਰੀ ਕੰਮ ਕਰਨ ਵਾਲੇ ਜਾਂ ਦੂਜੇ ਦਿਮਾਗੀ ਕੰਮ ਕਰਨ ਵਾਲਿਆਂ ਲਈ ਖੇਡਾਂ ਬਹੁਤ ਹੀ ਜ਼ਰੂਰੀ ਹਨ। ਸਾਰੇ ਦਿਨ ਦਾ ਥਕੇਵਾਂ ਕੁਝ ਪਲਾਂ ਵਿਚ ਹੀ ਲਾਹ ਦੇਣਾ ਖੇਡਾਂ ਦੀ ਹੀ ਕਰਾਮਾਤ ਹੈ। ਜਿਹੜੇ ਸਾਰਾ ਦਿਨ ਸਰੀਰਕ ਮਿਹਨਤ ਕਰਦੇ ਹਨ ਉਨ੍ਹਾਂ ਨੂੰ ਖੇਡਣ ਦੀ ਲੋੜ ਨਹੀਂ। ਉਹ ਕੋਈ ਦਿਮਾਗੀ ਖੇਡ ਖੇਡਣ ਤਾਂ ਠੀਕ ਹੈ। ਜਿਵੇਂ ਤਾਸ਼ ਜਾਂ ਸ਼ਤਰੰਜ ਆਦਿ ।

ਇਕ ਗੱਲ ਜਿਹੜੀ ਕਦੀ ਵੀ ਅੱਖੋਂ ਓਹਲੇ ਨਹੀਂ ਕਰਨੀ ਚਾਹੀਦੀ ਉਹ ਇਹ ਹੈ ਕਿ ਖੇਡਾਂ ਜੀਵਨ ਲਈ ਹਨ ਨਾ ਕਿ ਜੀਵਨ ਖੇਡਾਂ ਲਈ । ਇਸ ਤੋਂ ਭਾਵ ਇਹ ਹੈ ਕਿ ਸਾਨੂੰ ਇਕ ਮਿਥਿਆ ਹੋਇਆ ਸਮਾਂ ਹੀ ਖੇਡਾਂ ਲਈ ਕੱਢਣਾ ਚਾਹੀਦਾ ਹੈ। ਇਹ ਨਾ ਹੋਵੇ ਕਿ ਅਸੀਂ ਸਾਰਾ-ਸਾਰਾ ਦਿਨ ਖੇਡ ਕੇ ਹੀ ਗੁਜ਼ਾਰ ਦੱਈਏ । ਇਸ ਤਰ੍ਹਾਂ ਸਰੀਰਕ ਸ਼ਕਤੀ ਦੇ ਨਾਲ-ਨਾਲ ਸਮਾਂ ਵੀ ਨਸ਼ਟ ਹੁੰਦਾ ਹੈ ਤੇ ਫਾਇਦੇ ਨਾਲੋਂ ਨੁਕਸਾਨ ਜ਼ਿਆਦਾ ਹੁੰਦਾ ਹੈ।

ਸਿਰਫ ਕਿਤਾਬਾਂ ਪੜ੍ਹਨਆਂ ਹੀ ਜ਼ਿੰਦਗੀ ਲਈ ਕਾਫੀ ਨਹੀਂ, ਖੇਡਾਂ ਵੀ ਇਕ ਬਹੁਤੀ ਵੱਡੀ ਕਿਤਾਬ ਹਨ ਇਸ ਨੂੰ ਪੜਨਾ ਵੀ ਜ਼ਰੂਰੀ ਹੈ ਭਾਵ ਕਿਸੇ ਨਾ ਕਿਸੇ ਖੇਡ ਵਿਚ ਹਿੱਸਾ ਜ਼ਰੂਰ ਲੈਣਾ ਚਾਹੀਦਾ ਹੈ। ਜਿਹੜੇ ਵਿਦਿਆਰਥੀ ਖੇਡਾਂ ਵਿਚ ਹਿੱਸਾ ਨਹੀਂ ਲੈਂਦੇ ਉਹ ਸੁਸਤ ਤੇ ਕਮਜ਼ੋਰ ਰਹਿ ਜਾਂਦੇ ਹਨ।


Post a Comment

0 Comments