Punjabi Essay, Paragraph on "Nive So Gaura Hoi", "ਨਿਵੇਂ ਸੌ ਗਉਰਾ ਹੋਇ" for Class 8, 9, 10, 11, 12 of Punjab Board, CBSE Students.

ਨਿਵੇਂ ਸੌ ਗਉਰਾ ਹੋਇ 
Nive So Gaura Hoi



ਇਸ ਤੁਕ ਦਾ ਭਾਵ ਹੈ ਨਿਮਰਤਾ ਇਕ ਵਡਿਆਈ ਦਾ ਵੱਡਾ ਚਿੰਨ ਹੈ। ਇਸ ਤੁਕ ਵਿਚ ਨਿਮਰਤਾ ਦੀ ਵਡਿਆਈ ਕੀਤੀ ਗਈ ਹੈ। ਤੱਕੜੀ ਦਾ ਪਾਸਾ ਉਹ ਹੀ ਭਾਰਾ ਮਿਥਿਆ ਜਾਂਦਾ ਹੈ ਜੋ ਨੀਵਾਂ ਹੁੰਦਾ ਹੈ, ਪਰ ਦੂਜੇ ਪਾਸੇ ਉੱਚੀ ਵਸਤੁ ਦਾ ਕੋਈ ਮੁੱਲ ਨਹੀਂ ਆਖਿਆ ਜਾ ਸਕਦਾ। ਨਿਮਰਤਾ ਦੀ ਮਹਾਨਤਾ ਬਾਰੇ ਸਿੰਮਲ ਦੇ ਰੁੱਖ ਦੀ ਉਦਾਹਰਣ ਦਿੰਦੇ ਹੋਏ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਖਿਆ-


ਸਿੰਮਲ ਰੁੱਖ ਸਰਾਇਰਾ, ਅਤਿ ਦੀਰਘ, ਅਤਿ ਮੁਚ ।

ਓਇ ਜਿ ਆਵਹਿ ਆਸ ਕਰਿ, ਜਾਹਿ ਨਿਰਾਸੇ ਕਿਤੁ ॥ 


ਇਸ ਨਿਮਰਤਾ ਬਾਰੇ ਪੰਚਮ ਗੁਰੂ ਅਰਜਨ ਦੇਵ ਜੀ ਨੇ ਵੀ ਫਰਮਾਇਆ ਹੈ। ਕਿ 'ਆਪਨ ਕੋ ਜੋ ਜਾਣੇ ਨੀਚਾ, ਸੋਊ ਗਨੀਐ ਸਭ ਤੇ ਉੱਚਾ " ਜਿਹੜਾ ਆਪਣੇ ਆਪ ਨੂੰ ਬਹੁਤ ਨੀਵਾਂ ਖਿਆਲ ਕਰਦਾ ਤੇ ਸਮਝਦਾ ਹੈ, ਵਾਸਤਵ ਵਿਚ ਉਹ ਹੀ ਉੱਚਾ ਹੁੰਦਾ ਹੈ। ਨਵੇਂ ਜਿਹੇ ਨਿਮਰਤਾ ਵਾਲੇ ਵਿਚ ਬਹੁਤ ਸਹਿਣਸ਼ਕਤੀ ਹੁੰਦੀ ਹੈ। ਉਹ ਐਵੇਂ ਗੁੱਸੇ ਵਿਚ ਨਹੀਂ ਆਉਂਦਾ ਤੇ ਇਸ ਤਰਾਂ ਦੇ ਮਨੁੱਖ ਦਾ ਹਰ ਥਾਂ ਆਦਰ ਤੇ ਮਾਣ ਹੁੰਦਾ ਹੈ। “ਹੈ ਕਾਰਿਆ ਸੋ ਮਾਰਿਆ ਦੇ ਪੰਜਾਬੀ ਅਖਾਣ ਅਨੁਸਾਰ ਜਿਸ ਆਦਮੀ ਨੇ ਹੰਕਾਰ ਕੀਤਾ ਉਸ ਦਾ ਬੇੜਾ ਗਰਕ ਹੋ ਜਾਂਦਾ ਹੈ। ਉਸ ਦੀ ਬਰਬਾਦੀ ਹੋ ਜਾਂਦੀ ਹੈ।

ਦੇਖ ਤਾਂ ਨਿਮਰਤਾ ਵਾਲੇ ਨੂੰ ਵੀ ਬਹੁਤ ਹੁੰਦੇ ਹਨ ਪਰ ਉਸ ਦੀ ਨਿਮਰਤਾ ਦਾ ਅੰਤ ਚੰਗਾ ਤੇ ਸਫਲ ਹੈ। ਹੰਕਾਰ ਦਾ ਅੰਤ ਬਹੁਤ ਬੁਰਾ ਹੈ ਪਰ ਨਿਮਰਤਾ ਵਾਲਾ ਦੁੱਖ ਸਹਾਰਦਾ ਹੋਇਆ ਆਪਣੇ ਆਸ਼ੇ ਵਿਚ ਸਫਲ ਹੋ ਜਾਂਦਾ ਹੈ ਜਿਵੇਂ ਭਾਈ ਗੁਰਦਾਸ ਜੀ ਨੇ ਨਿਮਰਤਾ ਬਾਰੇ ਲਿਖਿਆ ਹੈ-


ਰੰਗ ਮਜੀਠ ਕਸੁੰਭ ਦਾ, ਕੱਚਾ ਪੱਕਾ ਕਿਤ ਵਿਚਾਰੇ ॥ 

ਧਰਤੀ ਉਖਣ ਕਢੀਐ, ਮੁਲ ਮਜੀਠ ਜੜੀ ਜੜ ਤਾਰੇ ।

ਉਖਲ ਮੁਹਲੇ ਟੀਐ, ਪੀਹਣ ਪੀਸੇ ਚੱਕੀ ਤਾਰੇ । 

ਸਹੇ ਅਵਟਣ ਅੱਗ ਦਾ, ਹੋਇ ਮਿਆਰੀ ਮਿਲੇ ਪਿਆਰੇ । 

ਮਹਲੀ ਅਤੇ ਸਿਰ ਕੱਢ ਕੇ, ਫੁਲ ਕੁਸੰਭ ਦੁਲੰਭ ਖਿਲਾਰੇ । 

ਖਟ ਤੁਰਸ਼ੀ ਦੇ ਰੰਗੀਆਂ, ਕਪਟ ਸੁਨੇਹ ਰਹੇ ਦਿਨ ਚਾਰੇ ।

ਨੀਵਾਂ ਜਿਣੈ ਉਚਰਾ ਹਾਰੇ


ਰਾਵਣ ਜਿਹੇ ਐਡੇ ਵਿਦਵਾਨ ਤੇ ਚਹੁੰਆਂ ਸ਼ਾਸਤਰਾਂ ਦੇ ਜਾਣੂ ਨੇ ਹੰਕਾਰ ਕੀਤਾ, ਆਪਣੀ ਮੈਂ ਕਰ ਕੇ ਉਹ ਮਾਰਿਆ ਗਿਆ । ਇਤਿਹਾਸ ਪੜਿਆਂ ਪਤਾ ਲਗਦਾ ਹੈ ਕਿ ਹੰਕਾਰਿਆਂ ਦੀ ਤਬਾਹੀ ਕਿਉਂ ਹੁੰਦੀ ਸੀ ? ਹਰਨਾਕਸ਼ ਵਰਗੇ ਹੀ ਕਾਰੀ, ਜੋ ਆਪਣੇ ਆਪ ਨੂੰ ਬੱਬ ਸਮਝਦੇ ਸਨ, ਹੰਕਾਰ ਦਾ ਸ਼ਿਕਾਰ ਹੋ ਗਏ । ਬੰਦੇ ਬਹਾਦਰ ਵਰਗੇ ਮਹਾਨ ਭਗਤ ਨੂੰ ਹੰਕਾਰ ਨੇ ਜ ਤੋਂ ਉਖਾੜ ਦਿੱਤਾ ਤੇ ਉਹਨਾਂ ਦੀ ਚਿਰਾਂ ਤੋਂ ਬਣੀ ਬਣਾਈ ਨੂੰ ਮਿੱਟੀ ਵਿਚ ਮਿਲਾ ਦਿੱਤਾ । ਸੋ ਹੰਕਾਰ ਸਤਿਆਨਾਸ ਕਰ ਦਿੰਦਾ ਹੈ। ਇਤਿਹਾਸ ਉਗਾਹੀ ਭਰਦਾ ਹੈ ਕਿ ਮਿਰਜ਼ਾ (ਮਿਰਜ਼ਾ ਸਹਿਬਾਂ) ਜੋ ਆਪਣੇ ਆਪਨੂੰ ਬੜਾ ਬਹਾਦਰ ਸਮਝਦਾ ਸੀ, ਭਾਵੇਂ ਹੋਵੇਗਾ ਵੀ ਕਾਫੀ ਬਹਾਦਰ, ਪਰ ਹੰਕਾਰੀ. ਆਦਮੀ ਨੂੰ ਬਹਾਦਰ ਆਖ ਕੇ ਬਹਾਦਰ ਸ਼ਬਦ ਦੀ ਬੇਇੱਜ਼ਤੀ ਕਰਨ ਤੋਂ ਘੱਟ ਨਹੀਂ, ਮਿਰਜ਼ਾ ਆਖਦਾ ਹੈ-


‘ਮੇਰੀ ਬੱਕੀ ਤੋਂ ਡਰਨ ਫਰਿਸ਼ਤੇ ਤੇ ਮੈਥੋਂ ਡਰੇ ਖ਼ੁਦਾ’


ਹਰ ਥਾਂ ਨਿਮਰਤਾ ਵਾਲੇ ਦੀ ਹੀ ਜਿੱਤ ਹੁੰਦੀ ਹੈ ਤੇ ਹੰਕਾਰ ਵਾਲਾ ਹਾਰ ਜਾਂਦਾ ਹੈ। ਪਰ ਇਸ ਨਿਮਰਤਾ ਦਾ ਇਹ ਭਾਵ ਨਹੀਂ ਕਿ ਆਪਣੇ ਅੰਦਰ ਲੁਕੀ ਸ਼ਕਤੀ ਨੂੰ ਅਨੁਭਵ ਹੀ ਨਾ ਕਰੀਏ, । ਜਾਂ ਜੇ ਕੋਈ ਚਪੇੜ ਮਾਰਦਾ ਹੈ ਤਾਂ ਅਸੀਂ ਆਪਣਾ ਮੂੰਹ ਉਸ ਵਲ ਦੂਜੀ ਚਪੇੜ ਲਈ ਕਰ ਦੇਈਏ । ਆਪਣੇ ਆਪਨੂੰ ਬਿਲਕੁਲ ਨੀਵਾਂ ਆਪ ਹੀ ਆਖੀ ਜਾਣਾ ਉੱਨਤੀ ਵਿਚ ਰੋੜਾ ਹੈ।

ਜੋ ਹੰਕਾਰ ਇਕ ਵੱਡੀ ਬੀਮਾਰੀ ਹੈ ਤਾਂ ਇਸ ਬੀਮਾਰੀ ਦਾ ਇਲਾਜ ਵੀ . ਇਸ ਵਿਚ ਹੀ ਹੈ। ਮਿਸਾਲੇ ਵਜੋਂ ਦੇਖੋ ਗੁਰੂ ਅਰਜਨ ਦੇਵ ਜੀ ਦੀ ਨਿਮਰਤਾ, ਜਿਨ੍ਹਾਂ ਦੇ ਇਕ ਇਸ਼ਾਰੇ ਤੇ ਉਸ ਸਮੇਂ ਆਪ ਦੇ ਸਿੱਖ ਲਾਹੋਰ ਦੀ ਇੱਟ ਨਾਲ ਇੱਟ ਖੜਕਾ ਸਕਦੇ ਸਨ, ਪਰ ਆਪ ਦੀ ਨਿਮਰਤਾ ਨੇ ਸਭ ਜ਼ਾਲਮਾਂ ਦੀਆਂ ਵਧੀਕੀਆਂ ਨੂੰ ਸਾਧਾਰਣ ਆਦਮੀਆਂ ਵਾਂਗ , ਸਹਾਰਿਆ। ਉਨ੍ਹਾਂ 'ਤਾਣੇ ਹੁੰਦਿਆਂ ਹੋਏ ਨਿਤਾਣਾ’’ ਬਣ ਕੇ ਸਾਬਤ ਕਰ ਦਿੱਤਾ । ਇਸ ਕਰ ਕੇ ਲੋੜ ਹੈ ਇਸ ਤਰ੍ਹਾਂ ਦੀ ਨਿਮਰਤਾ ਦੀ ਤਾਂ ਹੀ ਜੀਵਨ ਸਫਲ ਮਿਥਿਆ ਜਾਂਦਾ ਹੈ।


Post a Comment

0 Comments