ਨਸ਼ਾਬੰਦੀ
Nashabandi
ਨਸ਼ਾ, ਇਕ ਭਿਆਨਕ ਬੀਮਾਰੀ ਹੈ ਜੋ ਪੁਰਾਤਨ ਸਮੇਂ ਤੋਂ ਚਲੀ ਆ ਰਹੀ । ਹੈ। ਇਸ ਦੀ ਰੋਕਥਾਮ ਲਈ ਨਿਰੱਥਕ ਜਤਨ ਕੀਤੇ ਜਾ ਰਹੇ ਹਨ। ਹਰ ਧਰਮ ਦੇ ਨੇਮ ਇਸ ਨਸ਼ੇ ਦੇ ਵਿਰੁੱਧ ਹਨ ਪਰ ਲੋਕੀ ਦਿਨੋਂ ਦਿਨ ਇਸ ਵਿਚ ਡੁੱਬਦੇ ਜਾ ਰਹੇ ਹਨ। ਇਸਲਾਮ ਦੇ ਅਨੁਸਾਰ ਅੱਲਾ ਤਾਲਾ ਨਸ਼ਈ ਨੂੰ ਕਦੇ ਵੀ ਮੁਆਫ ਨਹੀਂ ਕਰਦਾ ਅਤੇ ਉਸਨੂੰ ਸੁਰਗ ਵਿਚ ਕੋਈ ਥਾਂ ਨਹੀਂ ਮਿਲਦੀ।
ਨਸ਼ੇ ਕਈ ਕਿਸਮ ਦੇ ਹੁੰਦੇ ਹਨ। ਇਹਨਾਂ ਵਿਚੋਂ ਤੰਮਾਕੂ, ਪੋਸਤ, ਅਫੀਮ, ਚਰਸ ਤੇ ਸ਼ਰਾਬ ਮੁੱਖ ਹਨ। ਸ਼ਰਾਬ ਨੂੰ ਇਕ ਵਧੀਆ ਕਿਸਮ ਦਾ ਨਸ਼ਾ ਮੰਨਿਆ ਜਾਂਦਾ ਹੈ ਕਿਉਂਕਿ ਜ਼ਿਆਦਾਤਰ ਲੋਕ ਸ਼ਰਾਬ ਦੀ ਵਰਤੋਂ ਕਰਦੇ ਹਨ। ਆਧੁਨਿਕ ਸਮੇਂ ਵਿਚ ਰੋਜ਼ਾਨਾ ਨਵੇਂ-ਨਵੇਂ ਨਸ਼ੇ ਹੋਂਦ ਵਿਚ ਆਉਣ ਤੇ ਉਹਨਾਂ ਦੀ ਵਰਤੋਂ, ਇਸ ਗੱਲ ਨੂੰ ਸਾਬਤ ਕਰ ਦੇਂਦੀ ਹੈ ਕਿ ਮਨੁੱਖੀ ਜੀਵਨ ਵਿਚ ਨਸ਼ੇ ਦੀ ਬੜੀ ਹੀ , ਮਹੱਤਵਪੂਰਨ ਥਾਂ ਹੈ।
ਨਸ਼ਿਆਂ ਦੀ ਆਦਤ ਦਿਨੋਂ ਦਿਨ ਵੱਧਦੀ ਹੀ ਜਾ ਰਹੀ ਹੈ। ਇਹਨਾਂ ਨਸ਼ਿਆਂ ਦੀ ਆਦਤ ਅਮੀਰ ਅਤੇ ਗਰੀਬ ਹਾਂ ਵਰਗਾਂ ਵਿਚ ਮਿਲਦੀ ਹੈ। ਨਸ਼ੇ ਦਾ ਸੇਵਨ ਜੀਵਨ ਦਾ ਸ਼ਾਇਦ ਇਕ ਅੰਗ ਬਣ ਗਿਆ ਹੈ। ਪਰ ਦੂਸਰੇ ਪਾਸੇ ਗ਼ਰੀਬ ਵਰਗ ਦੇ ਲੋਕੀ ਇਸ ਬੁਰੀ ਆਦਤ ਕਾਰਨ ਦਿਨੋਂ ਦਿਨ ਨਿਘਰਦੇ ਜਾ ਰਹੇ ਹਨ ! ਕਈ ਆਦਮੀ ਕਿਸੇ ਕਾਰਨ ਆਪਣਾ ਮਾਨਸਿਕ ਸੰਤੁਲਨ ਗੁਆ ਬੈਠਦੇ ਹਨ ਅਤੇ ਇਸ ਆਦਤ ਵਿਚ ਬੁਰੀ ਤਰ੍ਹਾਂ ਉਲਝ ਕੇ ਰਹਿ ਜਾਂਦੇ ਹਨ। ਉਹ ਮਾਨਸਿਕ ਸ਼ਾਂਤੀ ਦੀ ਤਲਾਸ਼ ਲਈ ਵਾਧੂ ਦੇ ਤਰੀਕਿਆਂ ਪਿਛੇ ਭੱਜਦੇ ਹਨ। ਇਹਨਾਂ ਵਾਧੂ ਤਰੀਕਿਆਂ ਵਿਚੋਂ ਇਕ ਹੈ-ਨਸ਼ਿਆਂ ਦਾ ਸੇਵਨ । ਇਸ ਨਾਲ ਉਸਦਾ ਆਰਥਿਕ ਪਤਨ ਹੁੰਦਾ ਹੈ। ਇੰਝ ਉਹ ਮਾਨਸਿਕ ਸ਼ਾਂਤੀ ਪ੍ਰਾਪਤ ਕਰਨ ਦੀ ਥਾਂ ਜ਼ਿੰਦਗੀ ਤੋਂ ਉਕਤਾ ਜਾਂਦਾ ਹੈ।
ਨਸ਼ਾਬੰਦੀ ਲਈ ਕਈ ਥਾਵਾਂ ਤੇ ਕਾਨੂੰਨ ਬਣਾਏ ਗਏ । ਕਿਧਰੇ ਤਾਂ ਇਹ ਕਾਨੂੰਨ ਸਫਲ ਰਹੇ ਹਨ ਤੇ ਕਿਧਰੇ ਅਸਫਲ । ਸਾਰਿਆਂ ਤੋਂ ਪਹਿਲਾਂ ਸ਼ਾਇਦ ਅਮਰੀਕਾ ਨੇ 1957 ਈ: ਵਿਚ ਸਾਰੇ ਦੇਸ਼ ਵਿੱਚ ਨਸ਼ਾਬੰਦੀ ਕਾਨੂੰਨੀ ਤੌਰ ਤੇ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਪਰ ਸਫਲਤਾ ਨਾ ਮਿਲੀ । ਭਾਰਤ ਵਿਚ ਮਹਾਤਮਾ ਗਾਂਧੀ ਨੇ ਨਸ਼ਾਬੰਦੀ ਵਿਰੁੱਧ ਆਵਾਜ਼ ਚੁੱਕੀ ਸੀ । ਆਜ਼ਾਦੀ ਪ੍ਰਾਪਤ ਕਰਨ ਤੋਂ ਪਹਿਲਾਂ 1937 ਵਿਚ ਜਦੋਂ ਕੁਝ ਪ੍ਰਾਂਤਾਂ ਵਿਚ ਕਾਂਗਰਸੀ ਵਜ਼ਾਰਤਾਂ ਬਣੀਆਂ ਤਾਂ ਕਾਂਗਰਸ ਨੇ ਸ਼ਾਬੰਦੀ ਦਾ ਆਦੇਸ਼ ਜਾਰੀ ਕੀਤਾ । ਆਜ਼ਾਦੀ ਮਿਲਣ ਪਿੱਛੋਂ ਵੀ ਇਸ ਪਾਸੇ । ਖਾਸ ਧਿਆਨ ਦਿੱਤਾ ਗਿਆ । 2 ਅਕਤੂਬਰ, 1956 ਵਿਚ ਸਾਰੇ ਦੋਸ਼ ਵਿਚ ਨਸ਼ਾ-ਬੰਦੀ ਲਾਗੂ ਕਰਨ ਦੀ ਸਿਫਾਰਸ਼ ਕੀਤੀ ਗਈ, ਪਰ ਸਰਕਾਰ ਨੂੰ ਪੂਰਨ ਸਫਲਤਾ ਨਹੀਂ ਮਿਲੀ ।
ਨਸ਼ਿਆਂ ਦੀ ਕਾਨੂੰਨੀ ਰੋਕ ਵਿਚ ਕੋਈ ਰੁਕਾਵਟਾਂ ਹਨ। ਪਹਿਲਾ ਨਸ਼ਾ ਕਰਨ ਜਾਂ ਨਾ ਕਰਨਾਂ ਮਨੁੱਖ ਦਾ ਨਿੱਜੀ ਮਾਮਲਾ ਹੈ। ਇਸ ਉੱਤੇ ਕਾਨੂੰਨੀ ਪਾਬੰਦੀ ਜੱਚਦੀ ਨਹੀਂ । ਦੂਜਾ ਜੇ ਸਰਕਾਰ ਨਸ਼ਾਬੰਦੀ ਦਾ ਆਦੇਸ਼ ਜਾਰੀ ਕਰਦੀ ਹੈ ਤਾਂ ਉਸ ਨੂੰ ਭਾਰੀ ਆਮਦਨ ਤੋਂ ਹੱਥ ਧੋਣੇ ਪੈਂਦੇ ਹਨ। ਇਹ ਆਮਦਨ ਉਸਨੂੰ ਨਸ਼ਿਆਂ ਦੀ ਵਿਕਰੀ ਦੇ ਟੈਕਸ ਤੋਂ ਇਕੱਠੀ ਹੁੰਦੀ ਹੈ। ਜੇ ਨਸ਼ਾਬੰਦੀ ਕੀਤੀ ਜਾਵੇ ਤਾਂ ਇਸ ਨਾਲ ਬਰਾਬ ਆਦਿ ਬਣਾਉਣ ਵਾਲੇ ਕਾਰਖਾਨੇ ਬੰਦ ਹੋ ਜਾਣਗੇ ਜਿਸ ਨਾਲ ਹਜ਼ਾਰਾਂ ਲੋਕੀ ਬੇਰੁਜ਼ਗਾਰ ਹੋ ਜਾਣਗੇ । ਇਸ ਤਰ੍ਹਾਂ ਬੇਰੁਜ਼ਗਾਰੀ ਵਿਚ ਭਾਰੀ ਵਾਧਾ ਹੋਵੇਗਾ । ਨਸ਼ਾਬੰਦੀ ਭਿਸ਼ਟਾਚਾਰ ਅਤੇ ਗੁੰਡਾਗਰਦੀ ਨੂੰ ਜਨਮ ਦੇਂਦੀ ਹੈ।
ਸਾਡੀ ਕੌਮੀ ਸਰਕਾਰ ਦਾ ਇਸ ਸਮੇਂ ਮੁੱਖ ਝੁਕਾਅ, ਸ਼ਰਾਬਬੰਦੀ ਵੱਲ ਹੈ ਜੋ ਕਿ ਅਨੇਕਾਂ ਬੁਰਾਈਆਂ ਦੀ ਜੜ੍ਹ ਹੈ। ਪੜ੍ਹਾਈ ਦੌਰਾਨ ਵਿਦਿਆਰਥੀਆਂ ਨੂੰ ਵੀ ਨਸ਼ਿਆਂ ਦੇ ਨੁਕਸਾਨ ਬਾਰੇ ਚੇਤੰਨ ਰਹਿਣਾ ਚਾਹੀਦਾ ਹੈ।
ਨਸ਼ਾਬੰਦੀ ਹੋਣ ਨਾਲ ਦੇਸ਼ ਦਾ ਵਾਤਾਵਰਣ ਵੀ ਸ਼ੁੱਧ ਰਹਿ ਸਕਦਾ ਹੈ !
0 Comments