ਨਾਨਕ ਦੁਖੀਆ ਸਭ ਸੰਸਾਰ
Nanak Dukhya Sabh Sansar
‘ਨਾਨਕ ਦੁਖੀਆ ਸਭੁ ਸੰਸਾਰ’ ਗੁਰੂ ਨਾਨਕ ਦੇਵ ਜੀ ਦੀ ਉਚਾਰੀ ਹੋਈ ਤਕ ਹੈ। ਇਸ ਵਿਚ ਸਾਡੇ ਜੀਵਨ ਦੀ ਇਕ ਕੌੜੀ ਸੱਚਾਈ ਛੁਪੀ ਹੋਈ ਹੈ। ਜਦੋਂ ਕੋਈ ਬਹੁਤ ਦੁਖੀ ਹੋਵੇ ਅਤੇ ਉਹ ਹੌਸਲਾ ਨਾ ਧਾਰ ਰਿਹਾ ਹੋਵੇ, ਤਾਂ ਉਸ ਨੂੰ ਹੌਸਲਾਂ ਦੇਣ ਲਈ ਇਹ ਤਕ ਅਸੀਂ ਆਮ ਤੌਰ ਤੇ ਉਚਾਰਦੇ ਹਾਂ । ਇੰਝ ਇਹ ਤਕ ਪੰਜਾਬੀ ਜੀਵਨ ਵਿਚ ਇਕ ਅਖਾਣ ਦਾ ਰੂਪ ਧਾਰ ਚੁੱਕੀ ਹੈ।
ਦੁਨੀਆਂ ਵਿਚ ਹਰੇਕ ਮਨੁੱਖ ਨੂੰ ਇਹ ਭੁਲੇਖਾ ਪਿਆ ਹੋਇਆ ਹੈ ਕਿ ਇਸ ਸੰਸਾਰ ਵਿਚ ਖਬਰੇ ਦੁੱਖ ਕੇਵਲ ਉਸ ਦੇ ਹਿੱਸੇ ਹੀ ਆਏ ਹਨ ਤੇ ਬਾਕੀ ਸਾਰੇ ਲੱਕ ਸਖੀ ਹਨ। ਇਸ ਭੁਲੇਖੇ ਕਾਰਨ ਉਸ ਦੇ ਦੁੱਖ ਉਸ ਨੂੰ ਹੋਰ ਵੀ ਪ੍ਰੇਸ਼ਾਨ ਕਰਦੇ ਹਨ। ਗੁਰੂ ਨਾਨਕ ਦੇਵ ਜੀ ਨੇ ' ਆਪਣੇ ਇਸ ਬਚਨ ਨਾਲ ਸਾਡਾ ਇਹ ਭੁਲੇਖਾ ਦੂਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਸ਼ੇਖ ਫ਼ਰੀਦ ਜੀ ਨੇ ਵੀ ਮਨੁੱਖੀ ਮਨ . ਦੇ ਇਸ ਭੁਲੇਖੇ ਬਾਰੇ ਅਜਿਹਾ ਹੀ ਵਿਚਾਰ ਪੇਸ਼ ਕੀਤਾ ਹੈ। ਉਹ ਫਰਮਾਉਂਦੇ ਹਨ :-
ਫ਼ਰੀਦਾ ਮੈਂ ਜਾਨਿਆ ਦੁਖੁ ਮੁਝ ਕੂ ਦੁਖ ਸਬਾਇਐ ਜਗੁ ।
ਉਚੇ ਚੜ੍ਹ ਕੇ ਦੇਖਿਆ ਘਰਿ ਘਰਿ ਏਹਾ ਅਗੁ ॥
ਅਸਲ ਵਿਚ ਦੂਰ ਦੇ ਢੋਲ ਸੁਹਾਵਣੇ ਹੁੰਦੇ ਹਨ। ਜਦੋਂ ਅਸੀਂ ਧਨਾਢ ਲੋਕਾਂ ਦੀਆਂ ਕਾਰਾਂ ਤੇ ਆਲੀਸ਼ਾਨ ਕੋਠੀਆਂ ਦੇਖਦੇ ਹਾਂ ਤਾਂ ਸਾਨੂੰ ਇਸ ਤਰਾਂ ਲਗਦਾ ਹੁੰਦਾ ਹੈ ਕਿ ਇਹ ਤਾਂ ਬੜੇ ਸੁਖੀ ਹੋਣਗੇ । ਇਨ੍ਹਾਂ ਕੋਲ ਸ਼ਾਨਦਾਰੂ ਤੇ ਸੁੰਦਰ ਬਗੀਚੇ ਵਿਚ ਘਿਰੀ ਹੋਈ ਕੋਠੀ ਹੈ। ਕਿਸੇ ਦੇ ਬੀਮਾਰ ਹੋਣ ਤੇ ਉਹ ਝਟਪਟ ਜਿੰਨੇ ਚਾਹੁਣ ਡਾਕਟਰ ਇਕੱਠੇ ਕਰ ਸਕਦੇ ਹਨ ਤੇ ਦੇਸ਼ਾਂ-ਵਿਦੇਸ਼ਾਂ ਦਾ ਇਲਾਜ ਪ੍ਰਾਪਤ ਕਰ ਸਕਦੇ ਹਨ। ਅਸੀਂ ਇਹਨਾਂ ਲੋਕਾਂ ਦੇ ਅਜਿਹੇ ਠਾਠ-ਬਾਠ ਤੋਂ ਅੰਦਾਜ਼ਾ ਲਾਉਂਦੇ ਹਾਂ ਕਿ ਇਹਨਾਂ ਨੂੰ ਕੋਈ ਦੁੱਖ-ਤਕਲੀਫ ਹੋ ਹੀ ਨਹੀਂ ਸਕਦੀ, ਪਰ ਇਹ ਗੱਲ ਨਹੀਂ। ਜੋ ਜ਼ਰਾਂ ਇਹਨਾਂ ਲੋਕਾਂ ਦੇ ਨੇੜੇ ਰਹਿਣ ਦਾ ਮੌਕਾ ਮਿਲੇ, ਤਾਂ ਤੁਹਾਨੂੰ ਪਤਾ ਲੱਗੇਗਾ ਕਿ ਵੱਡਿਆਂ ਸਿਰਾਂ ਦੀਆਂ ਵੱਡੀਆਂ ਪੀੜਾ ਕਹਿਣ ਵਾਂਗ ਇਹ ਲੋਕ ਮਾਨਸਿਕ ਤੌਰ ਤੇ ਬੜੇ ਹੀ ਪ੍ਰੇਸ਼ਾਨ ਹੁੰਦੇ ਹਨ।
ਦੂਜੇ ਪਾਸੇ ਗਰੀਬ ਲੋਕ ਆਰਥਿਕ ਤੰਗੀਆਂ ਕਰ ਕੇ ਪਰੇਸ਼ਾਨ ਤੇ ਦੁਖੀ ਰਹਿੰਦੇ ਹਨ। ਉਹ ਘਰ ਦੀਆਂ ਲੋੜਾਂ ਜੋਗੇ ਪੈਸੇ ਨਹੀਂ ਕਮਾ ਸਕਦੇ, ਪਰ ਉਨਾਂ ਦਾ ਆਸਰਾ ਸਬਰ-ਸੰਤੋਖ ਹੁੰਦਾ ਹੈ, ਜਿਸ ਕਰ ਕੇ ਉਹ ਮਾਨਸਿਕ ਤੌਰ ਤੇ ਘੱਟ ਦੁਖ ਭੋਗਦੇ ਹਨ।
ਅਸੀਂ ਦੇਖਦੇ ਹਾਂ ਕਿ ਸੰਸਾਰ ਦੁਖਾਂ ਦਾ ਘਰ ਹੈ। ਇਸ ਵਿਚ ਹਰ ਕੋਈ ਇਕ ਦੂਜੇ ਤੋਂ ਵਧੇਰੇ ਦੁਖੀ ਹੈ। ਸਦਾ ਸੁੱਖ ਨਾ ਅਮੀਰ ਨੂੰ ਪ੍ਰਾਪਤ ਹੁੰਦਾ ਹੈ ਤੇ ਨਾ , ਹੀ ਗੁਰਬ ਨੂੰ । ਦੁਖ ਤਾਂ ਬਾਦਸ਼ਾਹਾਂ, ਅਵਤਾਰਾਂ ਤੇ ਪੀਰਾਂ-ਪੈਗੰਬਰਾਂ ਦੇ ਸਿਰ ਵੀ ਆਏ ਹਨ। ਭਗਵਾਨ ਰਾਮ ਚੰਦਰ ਤੇ ਸੀਤਾ ਜੀ ਨੂੰ ਬਨਵਾਸ ਦਾ, ਛੇਵਾਂ ਨੂੰ ਭਰਾਵਾਂ ਦੀ ਦੁਸ਼ਮਣੀ ਦਾ, ਗੁਰੂ ਅਰਜਨ ਦੇਵ ਜੀ ਨੂੰ ਤੱਤੀ ਤਵੀ ਤੇ ਬੈਠਣ ਦਾ, ਗੁਰੂ ਗੋਬਿੰਦ ਸਿੰਘ ਨੂੰ ਸਰਬੰਸ ਕੁਰਬਾਨ ਕਰਵਾਉਣ ਦਾ ਦੁਖ ਸਹਾਰਨਾ fਪਿਆ। ਇੰਝ ਅਸੀਂ ਦੇਖਦੇ ਹਾਂ ਕਿ ਦੁਖ ਤੋਂ ਕੋਈ ਅਮੀਰ ਜਾਂ ਉੱਚ ਪਦਵੀ ਵਾਲਾ ਬਚ ਨਹੀਂ ਸਕਦਾ । ਗੁਰੂ ਜੀ ਨੇ ਕਿਹਾ ਹੈ ਕਿ ਦੁਖ ਮਨੁੱਖੀ ਜੀਵਨ ਵਿਚ ਖ਼ਾਸ ਸਥਾਨ ਰੱਖਦੇ ਹਨ। ਉਹ ਫਰਮਾਉਂਦੇ ਹਨ-‘ਦੁਖ-ਦਾਰੂ ਸੁਖ ਰੋਗ ਭਇਆ ।‘
ਦੁਖ ਮਨੁੱਖੀ ਸਰੀਰ ਲਈ ਦਾਰੂ ਹੈ, ਪਰ ਸੁਖ ਰੋਗ ਸਮਾਨ ਹਨ। ਦੁਖਾਂ ਵਿਚ ਫਸਿਆ ਬੰਦਾ ਸੁਖਾਂ ਦੀ ਪ੍ਰਾਪਤੀ ਲਈ ਸੰਘਰਸ਼ ਕਰਦਾ ਹੈ ਤੇ ਕਈ ਉਸਾਰੂ ਕੰਮ ਕਰ ਜਾਂਦਾ ਹੈ, ਜੋ ਕਿ ਉਸ ਦਾ ਵਿਅਕਤੀਗਤ ਵਿਕਾਸ ਕਰਦੇ ਹਨ ਜਿਸ ਨਾਲ ਉਸ ਦੀ ਸ਼ਖਸੀਅਤ ਉੱਚੀ ਹੁੰਦੀ ਹੈ। ਪਰ ਹਰ ਵੇਲੇ ਸੁਖ ਭੋਗੁਣ ਵਾਲੇ ਬੰਦੇ ਦੀ ਹਾਲਤ ਖੜੇ ਪਾਣੀ ਵਾਂਗ ਹੁੰਦੀ ਹੈ, ਜੋ ਕਿ ਬਦਬੂ ਛੱਡਦਾ ਹੈ। ਇਸ ਲਈ ਦੁੱਖਾਂ ਦਾ ਮਨੁੱਖੀ ਜੀਵਨ ਵਿੱਚ ਹੋਣਾ ਮਨੁੱਖੀ ਸਭਿਅਤਾ ਤੇ ਸ਼ਖਸੀਅਤ ਦੇ ਵਿਕਾਸ ਲਈ ਜ਼ਰੂਰੀ ਹੈ। ਸੰਸਾਰ ਨੂੰ ਦੁਖਾਂ ਦਾ ਘਰ ਦੱਸਦਿਆਂ ਸੁਖ ਦੀ ਪ੍ਰਾਪਤੀ ਲਈ ਗੁਰੂ ਜੀ ਨੇ ਫਰਮਾਇਆ ਹੈ-
ਨਾਨਕ ਦੁਖੀਆ ਸਭੁ ਸੰਸਾਰ, ਸੋ ਸੁਖੀਆ ਜਿਸ ਨਾਮ ਆਧਾਰ।
ਇਸ ਕਾਰਨ ਸਾਨੂੰ ਦੁਖ ਵਿਚ ਪ੍ਰਭੂ ਸਿਮਰਣ ਦਾ ਆਸਰਾ ਲੈਣਾ ਚਾਹੀਦਾ ਹੈ। ਉਸ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਣਾ ਚਾਹੀਦਾ ਹੈ। ਇਸ ਦੇ ਨਾਲ ਮਨੁੱਖ ਵਿਚ ਆਤਮਿਕ ਬਲ ਪੈਦਾ ਹੁੰਦਾ ਹੈ, ਤਾਂ ਉਹ ਦੁਖਾਂ ਨੂੰ ਪਛਾੜਨ ਲਈ ਸੰਘਰਸ਼ ਕਰਦਾ ਹੋਇਆ ਸੁਖ ਨੂੰ ਪ੍ਰਾਪਤ ਕਰਦਾ ਹੈ।
0 Comments