ਮਾਤ-ਭਾਸ਼ਾ ਦੀ ਮਹਾਨਤਾ
Matbhasha Di Mahanta
ਕਿਸੇ ਵੀ ਇਲਾਕੇ ਦੀ ਆਮ ਜਨਤਾ ਜਿਹੜੀ ਬੋਲੀ ਬੋਲਦੀ ਹੈ, ਉਸ ਨੂੰ ਉਸ ਇਲਾਕੇ ਦੀ ਮਾਤ-ਭਾਸ਼ਾ ਕਿਹਾ ਜਾਂਦਾ ਹੈ। ਇਹ ਉਹ ਬੋਲੀ ਹੁੰਦੀ ਹੈ, ਹਿ ਨੂੰ ਬੱਚਾ ਆਪਣੀ ਮਾਂ ਤੋਂ ਦੁੱਧ ਨਾਲ ਪ੍ਰਾਪਤ ਕਰਦਾ ਹੈ। ਮਾਂ ਜਿਥੇ ਸਾਨੂੰ ਜਨਮ ਦਿੰਦੀ ਹੈ, ਉਥੇ ਸਾਨੂੰ ਆਪਣੇ ਭਾਵਾਂ ਤੇ ਵਿਚਾਰਾਂ ਨੂੰ ਪ੍ਰਗਟਾਉਣ ਵਾਲੀ ਬਲੀ ਵੀ ਦਿੰਦੀ ਹੈ। ਜੋ ਰਿਸ਼ਤਾ ਸਾਡਾ ਆਪਣੀ ਜਨਨੀ ਦੇ ਸਰੀਰ, ਖ਼ਾਨ ਤੇ ਜੀਵਨਜੋਤ ਨਾਲ ਹੈ, ਉਹ ਉਸ ਦੀ ਬੋਲੀ ਨਾਲ ਹੈ। ਇਸ ਕਰਕੇ ਇਸ ਨੂੰ ਵਿਸਾਰਨ। ਤੇ ਇਸ ਦੀ ਮਹਾਨਤਾ ਨੂੰ ਅੱਖੋਂ ਓਹਲੇ ਕਰਨਾ ਕਪੂਤ ਅਖਵਾਉਣ ਦੇ ਸਮਾਨ ਹੈ।
ਜਿਹੜੀ ਬੋਲੀ ਨੂੰ ਅਸੀਂ ਬਚਪਨ ਤੋਂ ਸਿੱਖਦੇ ਹਾਂ, ਉਸ ਨਾਲ ਸਾਡਾ ਪੱਕਾ. ਗੁੜਾ ਤੇ ਲੰਮਾ ਸੰਬੰਧ ਬਣ ਚੁੱਕਾ ਹੁੰਦਾ ਹੈ। ਉਹ ਸਾਡੇ ਜੀਵਨ ਦਾ ਇਕ ਹਿੱਸਾ ਬਣ ਜਾਂਦੀ ਹੈ। ਆਪਣੇ ਜੀਵਨ ਵਿਚ ਸਿੱਖੀਆਂ ਦੂਜੀਆਂ ਬੋਲੀਆਂ ਉਤੇ , ਸਾਡਾ ਉੱਨਾ ਕਾਬੂ ਨਹੀਂ ਹੋ ਸਕਦਾ, ਜਿੰਨਾ ਕਿ ਜਨਮ ਤੋਂ ਸਿੱਖੀ ਮਾਂ ਬੋਲੀ ਉਪਰ । ਬਲੀ ਦੇ ਸ਼ਬਦਾਂ ਦੇ ਵੱਖੋ-ਵੱਖਰੇ ਭਾਵ ਬਣ ਜਾਂਦੇ ਹਨ। ਜਿਸ ਬੋਲੀ ਦਾ ਸਾਡੇ . ਨਾਲ ਮੁੱਢ ਤੋਂ ਸੰਬੰਧ ਹੁੰਦਾ ਹੈ, ਉਸ ਦੇ ਸ਼ਬਦਾਂ ਤੇ ਮੁਹਾਵਰਿਆਂ ਦੇ ਅਸੀਂ ਵੱਧ ਤੋਂ ਵੱਧ ਭਾਵ ਜਾਣਦੇ ਹਾਂ। ਅਸੀਂ ਸਿਰਫ ਆਪਣੀ ਮਾਤ ਬੋਲੀ ਵਿਚ ਸ਼ਬਦਾਂ ਤੇ ਮੁਹਾਵਰਿਆਂ ਨੂੰ ਆਪਣੇ ਭਾਵਾਂ ਤੇ ਵਿਚਾਰਾਂ ਅਨੁਸਾਰ ਵਰਤ ਸਕਦੇ ਹਾਂ। ਸ਼ਖਮ ਖਿਆਲ ਤੇ ਖਾਸ ਕਰਕੇ ਕਲਾਕਾਰਾਂ ਜਾਂ ਸਾਹਿਤਕਾਰ ਦੇ ਭਾਵ ਆਪਣੀ ਬੋਲੀ ਦੇ ਬਿਨਾਂ ਹੋਰ ਕਿਸੇ ਬੋਲੀ ਵਿਚ ਸਮਝੇ ਹੀ ਹੀਂ ਜਾ ਸਕਦੇ । ਦੂਜੀ ਬੋਲੀ ਵਿਚ ਮੌਲਕਤਾਂ, ਅਸਲ ਅਰਥਾਂ ਵਿਚ ਆ ਹੀ ਨਹੀਂ ਸਕਦੀ ਕਿਉਂਕਿ ਉਹ ਤਾਂ ਅਸਲ ਬਲੀ ਤੋਂ ਜਿਸ ਵਿਚ ਖਿਆਲ ਸੋਚੇ ਜਾਂਦੇ ਹਨ--ਉਲਥਾਏ ਹੋਏ ਵਿਚਾਰ ਹੀ ਕਹੇ ਜਾ ਸਕਦੇ ਹਨ ਤੇ ਕਿਸੇ ਉਲਥੇ ਵਿਚ ਅਸਲ ਬਲੀ ਜਿੰਨੀ ਮੌਲਕਤਾ ਨਹੀਂ ਹੁੰਦੀ ।
ਆਪਣੀ ਬੱਲੀ ਸਿੱਖਣ ਲਈ ਦੂਜੀਆਂ ਬੋਲੀਆਂ ਵਾਂਗ ਵਧੇਰੇ ਮੱਥਾ ਪੱਚੀ ਨਹੀਂ ਕਰਨੀ ਪੈਂਦੀ, ਤੇ ਨਾ ਹੀ ਦੂਜੀ ਬੋਲੀ ਦੇ ਵਿਆਕਰਣਕ ਨੇਮਾਂ ਨੂੰ ਘਟਾ ਲਾਉਣਾ ਪੈਂਦਾ ਹੈ। ਮਾਤ-ਬਲੀ ਸਹਿਜ-ਸੁਭਾਅ ਹੀ ਆ ਜਾਂਦੀ ਹੈ ਤੇ ਉਸਾਰ ਚਸ਼ਮੇ ਵਾਂਗ ਇਸ ਰਾਹੀ ਖਿਆਲ ਆਪ- ਰੋ ਫੁਟ ਨਿਕਲਦੇ ਹਨ ਤੇ ਆਪਣੇ ਦਲੀ ਭਾਵਾਂ ਤੇ ਅੰਦਰਲੇ ਵਿਚਾਰਾਂ ਦਾ ਪ੍ਰਕਾਸ਼ ਆਪਣੀ ਮਾਤ-ਭਾਸ਼ਾ ਤੋਂ ਬਗੈਰ ਹੋਰ ਕਿਸੇ ਬੋਲੀ ਵਿਚ ਠੀਕ ਤਰ੍ਹਾਂ ਹੋ ਹੀ ਨਹੀਂ ਸਕਦਾ, ਨਾ ਕਿਸੇ ਦੇਸ਼ ਦੇ ਰਸਮ faਵਾਜ, ਰਹਿਣੀ-ਬਹਿਣੀ ਤੇ ਕੁਦਰਤੀ ਜੀਵਨ ਦਾ ਬਿਆਨ ਉਸ ਦੇਸ਼ ਦੀ ਭਾਸ਼ਾ ਤੋਂ ਬਗੈਰ ਕਿਸੇ ਹੋਰ ਭਾਸ਼ਾ ਵਿਚ ਸੂਤ ਬਹਿੰਦਾ ਹੈ।
ਜਿਵੇਂ ਕਿਸੇ ਦੇਸ਼ ਦੇ ਵਿਸ਼ੇਸ਼ ਪੌਣ-ਪਾਣੀ ਅਨੁਸਾਰ ਉਸ ਦੇਸ਼ ਦੀ ਬਨਾਸਪਤੀ , ਉਪਜਦੀ ਹੈ, ਉਸ ਤਰ੍ਹਾਂ ਹੀ ਉਥੋਂ ਦੀ ਬੋਲੀ ਉਪਜਦੀ ਹੈ, ਇਹੋ ਜਿਹੀਆਂ ਆਂਵਾਜ਼ਾਂ ਕੁਦਰਤ ਉਥੋਂ ਦੇ ਵਸਨੀਕਾਂ ਦੀ ਜੀਭ ਤੇ ਗਲੇ ਵਿਚੋਂ ਕਢਵਾਉਂਦੀ ਹੈ, ਉਹੋ ਜਿਹੇ ਹੀ ਉਥੋਂ ਦੇ ਅੱਖਰ ਬਣਦੇ ਹਨ, ਜਿਨ੍ਹਾਂ ਦੇ ਸ਼ਬਦ ਤੇ ਵਾਕ ਬਣਾਏ। ਜਾਂਦੇ ਹਨ। ਦੂਜੇ ਦੇਸ਼ਾਂ ਦੇ ਵਸਨੀਕਾਂ ਲਈ ਉਥੋਂ ਦੇ ਲਹਿਜੇ ਤੇ ਆਵਾਜ਼ ਨੂੰ ਫੜਨਾ ਔਖਾ ਹੁੰਦਾ ਹੈ ਤੇ ਉਥੋਂ ਦੇ ਆਦਮੀ ਹੋਰ ਦੇਸ਼ਾਂ ਦੇ ਲਹਿਜੇ ਤੇ ਆਵਾਜ਼ ਨੂੰ ਨਹੀਂ ਫੜ ਸਕਦੇ। ਇਸ ਲਈ ਸ਼ੁੱਧ ਤੇ ਸਪਸ਼ਟ ਬੋਲਣ ਲਈ ਆਪਣੀ ਬੋਲੀ ਹੀ ਵਧੀਆਂ ਰਹਿੰਦੀ ਹੈ। ਕਿਸੇ ਦੇਸ਼ ਦੇ ਜੀਵਨ ਨੂੰ ਉਥੋਂ ਦਾ ਸਾਹਿਤ ਉਥੋਂ ਦੀ ਬੋਲੀ ਵਿਚ ਹੀ ਚੰਗੀ ਤਰ੍ਹਾਂ ਪ੍ਰਗਟ ਕਰ ਸਕਦਾ ਹੈ।
ਕਿਸੇ ਦੇਸ਼ ਦੀ ਮਾਂ-ਭਾਸ਼ਾ ਉਸ ਦੇਸ਼ ਦੇ ਵਾਸੀਆਂ ਵਿਚ ਪਿਆਰ ਪੈਦਾ ਕਰਦੀ ਹੈ। ਇਸ ਦੇ ਉਲਟ ਦੂਜੇ ਦੇਸ਼ਾਂ ਦੀ ਬੋਲੀ ਨੂੰ ਧਾਰਨ ਕਰਨ ਵਾਲੇ ਦੇਸ਼ ਤੋਂ ਹੀ ਬਿਗਾਨੇ ਹੋ ਜਾਂਦੇ ਹਨ। ਉਹ ਆਪਣੇ ਦੇਸ਼ ਦੇ ਪਿਆਰ ਤੋਂ ਵਾਂਝੇ ਰਹਿ ਜਾਂਦੇ ਹਨ। ਉਹ ਵਿਦੇਸ਼ੀ ਸਭਿਅਤਾ, ਸਭਿਆਚਾਰ, ਹੁਨਰ ਤੇ ਸਾਹਿਤ ਨੂੰ ਆਪਣੇ ਦੇਸ਼ ਦੀਆਂ ਵਸਤਾਂ ਤੋਂ ਖਾਸ ਵਿਸ਼ੇਸ਼ਤਾ ਦੇਣ ਲਗ ਪੈਂਦੇ ਹਨ। ਇਸ ਕਰਕੇ, ਜਦੋਂ ਕੋਈ ਕੌਮ ਇਕ ਦੂਜੇ ਦੇਸ਼ ਨੂੰ ਜਿੱਤਦੀ ਹੈ ਤਾਂ ਸਭ ਤੋਂ ਪਹਿਲਾਂ ਉਥੇ ਆਪਣੀ ਮਾਤ-ਭਾਸ਼ਾ ਦਾ ਹੀ ਪ੍ਰਚਾਰ ਕਰਦੀ ਹੈ। ਜਿਹੜਾ ਦੇਸ਼ ਸਾਮਰਾਜੀ ਤਾਕਤ ਹੋਠਾਂ ਦਬਕੇ ਆਪਣੀ ਮਾਤ-ਭਾਸ਼ਾ ਨੂੰ ਛੱਡ ਕੇ, ਦੂਜੇ ਦੇਸ਼ ਦੀ ਬੋਲੀ ਅਪਨਾ ਲੈਂਦਾ ਹੈ, ਉਹ ਗੁਲਾਮੀ ਦੀਆਂ ਬੇੜੀਆਂ ਵਿਚ ਤਾਂ ਪੱਕਾ ਹੀ ਜਕੜਿਆ ਜਾਂਦਾ ਹੈ।
ਆਪਣੀ ਮਾਂ-ਬੋਲੀ ਵਿਚ ਹੀ ਬੋਲਣ, ਲਿਖਣ ਤੇ ਸੋਚਣ ਨਾਲ ਹੀ ਦਿਮਾਗ ਦਾ ਵਿਕਾਸ ਹੋ ਸਕਦਾ ਹੈ। ਸ਼ੈਕਸਪੀਅਰ, ਗਾਟੇ, ਡਾਂਟੇ ਅਤੇ ਰਾਬਿੰਦਰ ਨਾਥ ਟੈਗੋਰ ਆਪਣੀ ਮਾਤ-ਭਾਸ਼ਾ ਕਰਕੇ ਮਹਾਨ ਲੇਖਕ ਬਣੇ ਕਿਉਂਕਿ ਉਨ੍ਹਾਂ ਆਪਣੀ ਮਾਂ ਬੋਲੀ ਨੂੰ ਅਪਣਾਇਆ। ਵਿਗਿਆਨਕ, ਦਾਰਸ਼ਨਿਕ ਤੇ ਧਾਰਮਕ ਵਿਕਾਸ ਤਾਂ ਹੀ ਸੰਭਵ ਹੈ ਜੇ ਉਹ ਆਪਣੀ ਬੋਲੀ ਨੂੰ ਹੀ, ਸਾਧਨ ਬਣਾਇਆ ਜਾਏ । ਨੋਬਲ ਪੁਰਸਕਾਰ ਵਿਜੇਤਾ ਟੈਗੋਰ ਤੇ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਨੇ ਨੌਜਵਾਨਾਂ ਨੂੰ ਆਪਣੀ ਮਾਂ-ਬੋਲੀ ਵਿਚ ਸਾਹਿਤ ਰਚਣ ਦੀ ਪ੍ਰੇਰਨਾ ਦਿੱਤੀ ਸੀ ।
0 Comments