Punjabi Essay, Paragraph on "Lok Raj", "ਲੋਕ-ਰਾਜ" for Class 8, 9, 10, 11, 12 of Punjab Board, CBSE Students.

ਲੋਕ-ਰਾਜ 
Lok Raj



ਇਬਰਾਹਮ ਲਿੰਕਨ ਨੇ ਲੋਕ-ਰਾਜ ਨੂੰ ਜਨਤਾ ਦਾ, ਜਨਤਾ ਲਈ ਤੇ ਜਨਤਾ ਦੁਆਰਾ ਬਣਾਇਆ ਗਿਆ ਰਾਜ ਆਖਿਆ ਸੀ। ਲੋਕ-ਰਾਜ ਬਾਰੇ ਦਿੱਤੀਆਂ ਗਈਆਂ ਸਾਰੀਆਂ ਪ੍ਰੀਭਾਸ਼ਾਵਾਂ ਦਾ ਸਾਰ ਇਕੋ ਵਾਕ ਵਿਚ ਪ੍ਰਗਟ ਕੀਤਾ ਜਾ ਸਕਦਾ ਹੈ-ਉਹ ਰਾਜ ਜਿਸ ਵਿਚ ਲੋਕ-ਰਾਜ-ਪ੍ਰਬੰਧ ਵਿਚ ਸਿੱਧੇ ਜਾਂ ਅਸਿੱਧੇ ਤੌਰ ਤੇ ਹਿੱਸਾ ਲੈਣ। 

ਲੋਕ ਰਾਜ ਦਾ ਜਨਮ ਯੂਨਾਨ ਵਿਚ ਹੋਇਆ । ਭਾਰਤ ਵਿਚ ਵੀ ਵੈਦਿਕ-ਕਾਲ ਵਿਚ ਰਾਜੇ ਹਰ ਕੰਮ ਕਰਨ ਤੋਂ ਪਹਿਲਾਂ ਆਮ ਜਨਤਾ ਦੀ ਮੀਟਿੰਗ ਬੁਲਾ ਕੇ ਸਲਾਹ ਲੈਣੀ ਲੋੜੀਂਦੇ ਸਮਝਦੇ ਸਨ ਪਰ ਜਿਵੇਂ-ਜਿਵੇਂ ਸਮਾਂ ਗੁਜ਼ਰਦਾ ਗਿਆ . ਵਲੋਂ ਵਧਦੀ ਗਈ ਅਤੇ ਮਨੁੱਖਾਂ ਦਾ ਲੋਕ-ਰਾਜ ਵਿਚ ਸਿੱਧਾ ਸੰਬੰਧ ਅਸਿੱਧੇ ਸੰਬੰਧ ਵਿਚ ਵਟਦਾ ਗਿਆ ਕਿਉਂਕਿ ਲੋਕਾਂ ਦੀ ਸੰਖਿਆ ਏਨੀ ਵਧ ਗਈ ਕਿ ਸਾਰਿਆਂ ਲਈ ਇਕ ਥਾਂ ਤੇ ਇਕੱਠਿਆਂ ਹੋਣਾ ਅਸੰਭਵ ਹੋ ਗਿਆ। ਇਸ ਮੁਸ਼ਕਲ ਨੇ ਅਸਿੱਧੇ ਲੋਕ-ਰਾਜ ਨੂੰ ਜਨਮ ਦਿੱਤਾ। ਅਸਿੱਧੇ ਲੋਕ-ਰਾਜ ਵਿਚ ਲੋਕ ਖ਼ੁਦ ਰਾਜ-ਪ੍ਰਬੰਧ ਵਿਚ ਹਿੱਸਾ ਨਹੀਂ ਲੈਂਦੇ ਸਗੋਂ ਉਨ੍ਹਾਂ ਦੇ ਚੁਣੇ ਹੋਏ ਪ੍ਰਤੀਨਿੱਧ ਹਿੱਸਾ ਲੈਂਦੇ ਹਨ। ਭਾਰਤ, ਇੰਗਲੈਂਡ ਅਤੇ ਅਮਰੀਕਾ ਆਦਿ ਦੇਸ਼ਾਂ ਵਿਚ ਅਜਿਹਾ ਲੋਕ-ਰਾਜ ਪ੍ਰਚਲਿਤ ਹੈ।

ਲੋਕ-ਰਾਜ ਨੂੰ ਕਾਇਮ ਰੱਖਣ ਵਾਲੇ ਤਿੰਨ ਪ੍ਰਮੁੱਖ ਅੰਗ-ਵਿਧਾਨ ਮੰਡਲ, ਨਿਆਂ ਵਿਭਾਗ ਤੇ 'ਰਾਜ ਪਾਰਟੀਆਂ ਹਨ। ਵਿਧਾਨ ਮੰਡਲ ਦੇ ਮੈਂਬਰ ਜਨਤਾ ਕੁਝ ਨਿਸ਼ਚਿਤ ਸਮੇਂ ਲਈ ਚੁਣਦੀ ਹੈ। ਇਹ ਲੋਕ ਪ੍ਰਤੀਨਿਧੀ ਜਨਹਿਤ ਲਈ ਅਤੇ ਲੋਕਾਂ ਮੁਤਾਬਿਕ ਕਾਨੂੰਨ ਘੜਦੀ ਅਤੇ ਲਾਗੂ ਕਰਦੀ ਹੈ। ਇਨ੍ਹਾਂ ਕਾਨੂੰਨਾਂ ਨੂੰ ਲਾਗੂ ਕਰਨ ਦਾ ਕੰਮ ਵਿਭਾਗ ਦਾ ਕੰਮ ਹੁੰਦਾ ਹੈ। ਇਹ ਵਿਭਾਗ ਹੀ ਇਨ੍ਹਾਂ ਕਾਰਨਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਸਜ਼ਾ ਦੇਂਦੀ ਹੈ।

' ਲੋਕ ਰਾਜ ਦੀ ਸਫਲਤਾ ਕਾਫ਼ੀ ਹੱਦ ਤਕ ਦੇਸ਼ ਦੀਆਂ ਰਾਜਸੀ ਪਾਰਟੀਆਂ ਉੱਤੇ ਹੀ ਨਿਰਭਰ ਹੁੰਦੀ ਹੈ। ਇਕ ਆਦਰਸ਼ ਲੋਕ-ਰਾਜ ਵਿਚ ਕੇਵਲ ਦੋ ਪਾਰਟੀਆਂ ਦਾ ਹੋਣਾ ਹੀ ਠੀਕ ਹੈ। ਇਸਨੂੰ ਦੋ-ਦਲੀ ਪ੍ਰਣਾਲੀ ਕਿਹਾ ਜਾਂਦਾ ਹੈ। ਇਸ ਪ੍ਰਣਾਲੀ ਵਿਚ, ਚੌਣਾਂ ਦੌਰਾਨ ਵਧੇਰੇ ਵੱਟਾਂ ਹਾਸਲ ਕਰਨ ਵਾਲੀ ਪਾਰਟੀ ਸ਼ਾਸਨ , ਕਰਦੀ ਹੈ ਜਦ ਕਿ ਦੂਜੀ ਪਾਰਟੀ ਵਿਰੋਧੀ ਪਾਰਟੀ ਵਜੋਂ ਕੰਮ ਕਰਦੀ ਹੈ। ਇੰਗਲੈਂਡ ਤੇ ਅਮਰੀਕਾ ਵਿਚ ਦੋ ਮੁੱਖ ਰਾਜਸੀ ਪਾਰਟੀਆਂ ਹਨ ਜਿਸ ਕਰਕੇ ਲੋਕ-ਰਾਜ ਵਲ ਹੋ ਰਿਹਾ ਹੈ। ਪਰ ਭਾਰਤ ਵਿਚ ਬਹੁ-ਪਾਰਟੀ ਦਾ ਲੋਕ-ਰਾਜ ਹੈ। ਇਥੇ ਪਾਰਟੀਆਂ ਦੀ ਇਕ ਲੰਬੀ ਕਤਾਰ ਹੈ। ਇਸ ਕਰਕੇ ਇਹ ਰਾਜ ਭਾਰਤ ਵਿਚ ਵਧੇਰੇ ਸਫਲ ਨਹੀਂ ਹੈ।

ਲੋਕ ਰਾਜ ਦੇ ਅਨੇਕਾਂ ਲਾਭ ਤੇ ਹਾਨੀਆਂ ਹਨ। ਸਭ ਤੋਂ ਮੁੱਖ ਗੁਣ ਤਾਂ ਇਹ ਲੋਕਾਂ ਦਾ ਆਪਣਾ ਰਾਜ ਹੈ। ਇਸ ਵਿਚ ਲੋਕ ਆਪਣੇ ਪ੍ਰਤੀਨਿਧ ਚਣ ਹਨ। ਜੇ ਇਹ ਪ੍ਰਤੀਨਿਧ ਜਨਤਾ ਦੇ ਆਸੇ ਤੇ ਪੂਰੇ ਨਾ ਉਤਰਨ ਤਾਂ ਅਗਲੀਆ ਚੋਣਾਂ ਵਿਚ ਨਵੇਂ ਮੈਂਬਰ ਚੁਣ ਲਏ ਜਾਂਦੇ ਹਨ। ਲੋਕ-ਰਾਜ ਵਿਚ ਸਮਾਨਤਾ ਜੋ ਸਿਧਾਂਤ ਕੰਮ ਕਰਦਾ ਹੈ। ਇਸ ਸ਼ਾਸਨ ਪ੍ਰਬੰਧ ਵਿਚ ਕਾਨੂੰਨ ਦੀਆਂ ਨਜ਼ਰਾਂ ਵਿਚ ਸਾਰੇ ਵਿਅਕਤੀ ਬਰਾਬਰ ਹਨ, ਚਾਹੇ ਉਹ ਕਿਸੇ ਧਰਮ ਜਾਂ ਜਾਤੀ ਦੇ ਕਿਉਂ ਨ। ਹੋਣ । ਹਰ ਬਾਲਗ ਇਸਤਰੀ ਪੁਰਖ ਨੂੰ ਮਤ-ਅਧਿਕਾਰ ਪ੍ਰਾਪਤ ਹੈ। ਇਸ ਦੇ ਨਾਲ ਲੋਕ-ਰਾਜ ਵਿਚ ਜਨਤਾ ਦੇ ਕੁਝ ਮੁੱਢਲੇ ਤੇ ਜ਼ਰੂਰੀ ਅਧਿਕਾਰ ਹੁੰਦੇ ਹਨ। ਲੋਕ ਰਾਜ ਵਿਚ ਸਮਾਨ-ਅਧਿਕਾਰ ਹਾਸਲ ਹੋਣ ਕਰਕੇ ਲੋਕਾਂ ਵਿਚੋਂ ਹੀਣਤਾਂ ਦੀ ਭਾਵਨਾ ਮੁੱਕ ਜਾਂਦੀ ਹੈ।

ਹੁਣ ਅਸੀਂ ਤਸਵੀਰ ਦਾ ਦੂਜਾ ਪੱਖ ਵੇਖਦੇ ਹਾਂ । ਇਹ ਤਾਂ ਠੀਕ ਹੈ ਕਿ ਲੋਕ-ਰਾਜ ਵਿਚ ਹੋਰ ਬਾਲਗ ਨੂੰ ਵੋਟ ਪਾਉਣ ਦਾ ਹੱਕ ਹੁੰਦਾ ਹੈ ਅਤੇ ਉਹ ਵਿਧਾਨ ਸਭਾ ਦੇ ਇਕ ਉਮੀਦਵਾਰ ਵਜੋਂ ਵੀ ਖੜਾ ਹੋ ਸਕਦਾ ਹੈ ਪਰ ਅਸੀਂ ਇਹ ਗੱਲ ਅੱਖੋਂ ਓਹਲੇ ਨਹੀਂ ਕਰ ਸਕਦੇ ਕਿ ਆਮ ਲੋਕਾਂ ਦੀ ਅਕਲ ਇੰਨੀ ਤੀਖਣ ਨਹੀਂ ਹੁੰਦੀ, ਸਮਝ ਦੀ ਘਾਟ ਕਾਰਣ ਉਹ ਆਪਣੇ ਪ੍ਰਤੀਨਿਧਾਂ ਦੀ ਠੀਕ ਚੋਣ ਕਰਨ ਦੇ ਵੀ ਯੋਗ ਨਹੀਂ ਇਸ ਦੇ ਬਿਨਾਂ ਹਰ ਜਣਾ-ਖਣਾ ਚੋਣਾਂ ਲਈ ਖੜਾ ਹੋ ਜਾਂਦਾ ਹੈ। ਇਸ ਤਰਾਂ ਗਿਆਨ ਹੀਣ ਤੇ ਅਯੋਗ ਪ੍ਰਤੀਨਿਧ ਚੁਣ ਕੇ ਇਕ ਤਰ੍ਹਾਂ ਮੂਰਖ ਮੰਡਲੀ ਨੂੰ ਰਾਜ ਸੋਪ ਦੇਦੀ ਹੈ। ਇਸ ਤਰ੍ਹਾਂ ਲੋਕ-ਰਾਜ ਬਹੁ-ਗਿਣਤੀ ਦਾ ਰਾਜ ਤਾਂ ਹੈ ਪਰ ਯੋਗ ਵਿਅਕਤੀਆਂ ਦੀ ਘਾਟ ਹੀ ਹੁੰਦਾ ਹੈ। ਇਸ ਵਿਚ ਜਾਤੀ ਵਿਸ਼ੇਸ਼ ਦਾ ਰਾਜ ਹੋ ਜਾਂਦਾ ਹੈ ਅਤੇ ਭਟਾਚਾਰ ਦਾ ਬੋਲ-ਬਾਲਾ ਹੁੰਦਾ ਹੈ। ਰਾਜ-ਸੱਤਾ ਪ੍ਰਾਪਤ ਕਰਨ ਵਾਲੀ ਪਾਰਟੀ : ਆਪਣੇ ਹਮਾਇਤੀਆਂ ਨੂੰ ਨਜ਼ਾਇਜ਼, ਲਾਭ ਪੁਚਾਉਣ ਲਈ ਕਾਨੂੰਨ ਬਣਾ ਕੇ ਜ਼ਿਆਦਾ ਲਾਭ ਪਹੁੰਚਾਉਂਦੀ ਹੈ। ਉਹ ਅਲਪ ਸੰਖਿਅਕ ਦੀ ਉਕੀ ਹੀ ਪਰਵਾਹ ਨਹੀਂ ਕਰਦੇ ਪਰ ਭਾਰਤ ਜਿਹੇ ਬਹੁ-ਪਾਰਟੀ ਲੋਕ-ਰਾਜ ਵਿਚ ਇਸ ਸ਼ਸ਼ਣ ਤੋਂ ਬਚਣ ਲਈ ਅਜਿਹੇ ਅਲਪ ਸੰਖਿਅਕਾਂ ਨੂੰ ਵਿਸ਼ੇਸ਼ ਅਧਿਕਾਰ ਦਿੱਤੇ ਹੋਏ ਹਨ।

ਲੋਕਰਾਜ ਕਾਫੀ ਮਹਿੰਗਾ ਰਾਜ ਹੈ। ਚੋਣਾਂ ਉਤੇ ਕਰੋੜਾਂ ਰੁਪਏ ਖ਼ਰਚ ਹੋ ਜਾਂਦੇ ਹਨ। ਇਸ ਪ੍ਰਣਾਲੀ ਵਿਚ ਰਾਜ ਪ੍ਰਬੰਧ ਬੜੀ ਸੁਸਤ ਚਾਲ ਚਲਦਾ ਹੈ। ਕਈ ਵਾਰ ਕੋਈ ਬਿੱਲ ਪਾਸ ਹੋਣ ਤੋਂ ਪਹਿਲਾਂ ਹੀ ਅਰਥਹੀਣ ਬਣ ਕੇ ਕਹਿ ਜਾਂਦਾ ਹੈ।

ਉਪਰੋਕਤ ਵਿਵਰਣ ਪਿਛੋਂ ਅਸੀਂ ਇਸ ਸਿੱਟੇ ਤੇ ਪਹੁੰਚੇ ਹਾਂ ਕਿ ਭਾਵੇਂ ਲੋਕ ਰਾਜ ਦੇ ਅਨੇਕਾਂ ਔਗੁਣ ਹਨ ਪਰ ਇਸ ਦੇ ਟਾਕਰੇ ਤੇ ਕੋਈ ਰਾਜ ਨਹੀਂ। ਲੋਕ ਰਾਜ ਦੀ ਸਫਲਤਾ ਲਈ ਉੱਚੀ ਨੈਤਿਕ ਪੱਧਰ ਵਾਲੇ ਚੰਗੇ ਨਾਗਰਿਕਾਂ ਦੀ ਜ਼ਰੂਰਤ ਹੈ।



Post a Comment

0 Comments