ਇਨਾਮ ਵੰਡ ਸਮਾਗਮ
Inam Vand Samagam
ਸਾਡੇ ਕਾਲਜ ਵਿਚ ਵਾਰਸ਼ਿਕ ਇਨਾਮ ਵੰਡ ਸਮਾਗਮ ਹੋਣਾ ਸੀ। ਇਸ ਸਾਲ ਵੀ ਪਿਛਲੇ ਸਾਲ ਵਾਂਗ ਇਸ ਨੂੰ ਇਕ ਚੰਗੀ ਸਫਲਤਾ ਦੇਣ ਦੇ ਆn ne ਇਕ ਮਹੀਨਾ ਪਹਿਲਾਂ ਹੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਸਨ । ਪੀ.ਟੀ. ਆਈ. ਸਾਹਿਬ ਭੰਗੜਾ ਤਿਆਰ ਕਰਵਾ ਰਹੇ ਸਨ ਤੇ ਸਾਰਾ ਕਾਲਜ ਉਤਸ਼ਾਹ ਨਾਲ ਭਰਿਆ ਹੋਇਆ ਇਸ ਸਮਾਗਮ ਦੀ ਤਿਆਰੀ ਵਿਚ ਜੱਟਿਆ ਹੋਇਆ ਸੀ।
ਵਿਦਿਆਰਥੀਆਂ ਦੀ ਇੱਕ ਕਮੇਟੀ ਇਕ ਪ੍ਰੋਫੈਸਰ ਸਾਹਿਬ ਦੀ ਪ੍ਰਧਾਨਗੀ ਹੋਠ ਬਣਾ ਦਿੱਤੀ ਗਈ ਸੀ, ਜਿਸ ਦਾ ਕੰਮ ਪਤਵੰਤੇ ਸੱਜਣਾਂ ਨੂੰ ਸੱਦੇ ਪੱਤਰ ਭੇਜਣਾ ਸੀ । ਇਸ ਤਰਾਂ ਇਲਾਕੇ ਦੇ ਸਭ ਪਤਵੰਤੇ ਸੱਜਣਾਂ ਨੂੰ ਇਸ ਇਨਾਮ ਵੰਡ ਤੇ ਵਿਦਿਅਕ ਸਮਾਗਮ ਉੱਤੇ ਬੁਲਾਇਆ ਗਿਆ ਸੀ ਤੇ ਵਿਦਿਆਰਥੀਆਂ ਦੇ ਮਾਤਾ fਪਤਾ ਤੇ ਇਹ ਸਮਾਗਮ ਜਾਣ ਬੁੱਝ ਕੇ ਐਤਵਾਰ ਨੂੰ ਰੱਖਿਆ ਸੀ ਤਾਂ ਜੋ ਸਰਕਾਰੀ ਕਰਮਚਾਰੀਆਂ ਨੂੰ ਆਉਣ ਵਿਚ ਕੋਈ ਤਕਲੀਫ ਨਾ ਹੋਵੇ । ਇਨਾਮ ਵੰਡ ਤੇ ਵਿਦਿਅਕ ਸਮਾਗਮ ਦੀ ਪ੍ਰਧਾਨਗੀ ਜ਼ਿਲੇ ਦੀ ਡੀ.ਸੀ. ਸਾਹਿਬ ਕਰ ਰਹੇ ਸਨ। ਉਹ ਦਿਨ ਵੀ ਆ ਗਿਆ ਜਿਸ ਦੀ ਉਡੀਕ ਵਿਦਿਆਰਥੀਆਂ ਨੂੰ ਇਕ ਮਹੀਨੇ ਤੋਂ ਲੱਗੀ ਹੋਈ ਸੀ ਸਾਰੇ ਕਾਲਜ ਦੀ ਇਮਾਰਤ ਨੂੰ ਨਵੀਂ ਵਿਆਹੀ ਸਜਨੀ ਵਾਂਗ ਸਜਾਇਆ ਗਿਆ । ਕਾਲਜ ਦੇ ਬਾਹਰਲੇ ਫਾਟਕ ਉੱਤੇ ਗਟ ਬਣਾਇਆ ਗਿਆ ਸੀ . ਜਿਸ ਤੇ ਇਕ ਕਿੱਤਾ ਜੀ ਆਇਆ ਨੂੰ ਲਟਕਾਇਆ ਗਿਆ ਸੀ। ਸਾਰੇ . ਕਾਲਜ ਦੀ ਹਾਰ ਹੀ ਬਦਲ ਗਈ ਸੀ, ਕਿੱਤੇ ਵੀ ਕੋਈ ਪੁਰਜ਼ਾ ਨਜ਼ਰ ਨਹੀਂ ਆਉਂਦਾ ਸੀ ।
ਕਾਲਜ ਦੇ ਪ੍ਰਾਰਥਨਾ ਮੈਦਾਨ ਵਿਚ ਇਕ ਵੱਡਾ ਸ਼ਾਮਿਆਨਾ ਲਗਾਇਆ ਗਿਆ ਜਿਸ ਹੇਠ ਇਕ ਸਟੇਜ ਬਣਾਈ ਗਈ । ਸਟੇਜ ਉੱਤੇ ਕੁਝ ਕੁਰਸੀਆਂ, ਪ੍ਰਧਾਨ ਸਾਹਿਬ, ਪ੍ਰਫੈਸਰ ਸਾਹਿਬਾਨ ਤੇ ਹੋਰ ਬਾਹਰ ਸੱਦੇ ਪਤਵੰਤੇ ਸੱਜਣਾਂ ਲਈ ਰੱਖੀਆਂ ਹੋਈਆਂ ਸਨ । ਹਰੇਕ ਕੁਰਸੀ ਤੇ ਬੈਠਣ ਵਾਲੇ ਦੇ ਨਾਂ ਦੀ ਚਿੱਟ ਲਗਾ ਦਿੱਤੀ ਗਈ ਸੀ ਤਾਂ ਜੋ ਕਿਸੇ ਨੂੰ ਸੀਟ ਲੱਭਣ ਦੀ ਕੋਈ ਮੁਸ਼ਕਿਲ ਨਾ ਆਵੇ । ਹੇਠਾਂ ਸਟੇਜ ਦੇ ਸਾਹਮਣੇ ਵਿਦਿਆਰਥੀਆਂ ਲਈ ਵੱਡੀਆਂ-ਵੱਡੀਆਂ ਦਰੀਆਂ ਵਿਛੀਆਂ ਸਨ. ਪਿਫ ਕੁਰਸੀਆਂ ਤੇ ਉਹਨਾਂ ਦੇ ਪਿਛੇ ਬਚ ਲੱਗੇ ਹੋਏ ਸਨ । ਸਟੇਜ ਨੂੰ ਫੁੱਲਾਂ, ਝੰਡੀਆਂ ਤੋਂ ਪਰਦਿਆਂ ਨਾਲ ਸਜਾਇਆ ਗਿਆ ਸੀ।
ਸਮਾਗਮ ਸਵੇਰੇ ਦਸ ਵਜੇ ਸ਼ੁਰੂ ਹੋਣਾ ਸੀ ਪਰ ਨੌ ਵਜੇ ਹੀ ਬਾਹਰ ਤੋਂ ਸੱਚਣ ਆਉਣੇ ਸ਼ੁਰੂ ਹੋ ਗਏ ਸਨ। ਦੇਖਦਿਆਂ-ਦੇਖਦਿਆਂ ਸਾਰਾ ਪੰਡਾਲ ਖਚਾਖਚ ਭਰ ਗਿਆ। ਦੇਸ਼ ਪਿਆਰ ਦੇ ਗਤ ਲੋਗੇ ਹੋਏ ਸਨ ਤੇ ਦੂਰ-ਦੂਰ ਤਾਈ ਲੋਕਾਂ ਨੂੰ ਪਤਾ ਲੱਗ ਰਿਹਾ ਸੀ ਕਿ ਅੱਜ ਕਾਲਜ ਵਿਚ ਇਨਾਮ ਵੰਡ ਤੇ ਵਿਦਿਕ ਸਮਾਗਮ ਹੋ ਰਿਹਾ ਹੈ।
ਠੀਕ ਦਸ ਵਜੇ ਡੀ.ਸੀ. ਸਾਹਿਬ ਦੀ ਕਾਰ ਪੁੱਜ ਗਈ । ਜਿਉਂ ਹੀ ਪ੍ਰਧਾਨ ਸਾਹਿਖ ਗੇਟ ਅਗੇ ਆਏ ਤਾਂ ਪ੍ਰਿੰਸੀਪਲ ਸਾਹਿਬ ਅਤੇ ਪਤਵੰਤੇ ਸੱਜਣਾਂ ਨੇ ਉਨਾਂ ਨੂੰ ਹਾਰ ਭੇਟ ਕੀਤੇ । ਡੀ. ਸੀ. ਸਾਹਿਬ ਨੇ ਹਾਰੇ ਹੱਥ ਵਿਚ ਫੜ ਲਏ ਤੇ ਪਿੰਸੀਪਲ ਸਾਹਿਬ ਦੀ ਅਗਵਾਈ ਵਿਹ ਪੰਡਾਲ ਵੱਲ ਵੱਧਣਾ ਸ਼ੁਰੂ ਕੀਤਾ । ਕਾਲਜ ਦੇ ਬੈਂਡ ਨੇ ਸਲਾਮੀ ਦੀ ਧੁਨ ਵਜਾਈ ਤੇ ਸਕੂਲ ਦੇ ਸਕਾਊਟਾਂ ਨੇ ਗਾਰਡਆਫ ਆਨਰਜ਼ ਪੇਸ਼ ਕੀਤਾ । ਜਦੋਂ ਪ੍ਰਧਾਨ ਸਾਹਿਬ ਸਟੇਜ ਵੱਲ ਵਧੇ ਤਾਂ ਹਾਜ਼ਰ ਲੋਕਾਂ ਨੇ ਖੜੇ ਹੋ ਕੇ ਉਨ੍ਹਾਂ ਦਾ ਸਵਾਗਤ ਕੀਤਾ। ਉਹ ਆਪਣੀ ਕੁਰਸੀ ਤੇ ਬੈਠ ਗਏ । ਸਭ ਤੋਂ ਪਹਿਲਾਂ ਕਾਲਜ ਦੇ ਵਿਦਿਆਰਥੀਆਂ ਨੇ ਦੇਸ਼ ਪਿਆਰ ਦੇ ਗੀਤ ਪੇਸ਼ ਕੀਤੇ । ਸਕੂਲ ਦੀ ਭੰਗੜਾ ਪਾਰਟੀ ਨੇ ਭੰਗੜਾ ਪੇਸ਼ ਕੀਤਾ । ਪ੍ਰਿੰਸੀਪਲ ਸਾਹਿਬ ਨੇ ਦੱਸਿਆ ਕਿ ਇਹ ਭੰਗੜਾ ਜ਼ਿਲਾ ਪੱਧਰ ਦੇ ਮੁਕਾਬਲੇ ਵਿਚੋਂ ਪਹਿਲੇ ਦਰਜੇ ਉੱਤੇ ਆਇਆ ਸੀ ।
ਪ੍ਰਿੰਸੀਪਲ ਸਾਹਿਬ ਨੇ ਆਪਣੇ ਕਾਲਜ ਦੀ ਵਾਰਸ਼ਿਕ fਚ ਪੋਰਟ ਪੜੀ । ਉਹਨਾਂ ਨੇ ਕਾਲਜ ਦੀਆਂ ਮੁੱਖ ਪ੍ਰਾਪਤੀਆਂ ਉਤੇ ਰੋਸ਼ਨੀ ਪਾਈ । ਸਾਰੇ ਪੰਡਾਲ ਨੇ ਤਾਲੀਆਂ ਵਜਾਈਆਂ ਤੇ ਖੁਸ਼ੀ ਪ੍ਰਗਟ ਕੀਤੇ । ਉਨ੍ਹਾਂ ਨੇ ਆਏ ਸੱਜਣਾਂ ਦਾ ਧੰਨਵਾਦ ਕੀਤਾ ਜੋ ਕਾਲਜ ਦੀ ਹਰ ਤਰ੍ਹਾਂ ਸਹਾਇਤਾ ਕਰਦੇ ਆ ਰਹੇ ਹਨ। ਨਾਲ ਹੀ ਉਹਨਾਂ ਕਾਲਜ ਦੀਆਂ ਕੁਝ ਲੋੜਾਂ ਉੱਤੇ ਵੀ ਰੋਸ਼ਨੀ ਪਾਈ । ਅੰਤ ਪ੍ਰਿੰਸੀਪਲ ਸਾਹਿਬ ਦੀ ਬੇਨਤੀ ਤੋਂ ਪ੍ਰਧਾਨ ਸਾਹਿਬ ਨੇ ਇਨਾਮ ਵੰਡੇ।
ਅੰਤ ਵਿਚ ਪ੍ਰਧਾਨ ਸਾਹਿਬ ਨੇ ਆਪਣੇ ਵਿਚਾਰ ਪ੍ਰਗਟ ਕੀਤੇ । ਉਨਾਂ ਦਸਿਆ ਕਿ ਉਹ ਕਾਲਜ ਦੀ ਉੱਨਤੀ, ਵਿਦਿਆ ਤੇ ਖੇਡਾਂ ਦੀ ਉੱਚੀ ਪੱਧਰ ਤੋਂ ਬਹੁਤ ਪ੍ਰਭਾਵਿਤ ਹੋਏ ਹਨ। ਪ੍ਰਿੰਸੀਪਲ ਸਾਹਿਬ ਨੇ ਪ੍ਰਧਾਨ ਜੀ ਤੇ ਆਏ ਸੱਜਣਾਂ ਦਾ ਧੰਨਵਾਦ ਕੀਤਾ ਤੇ ਨਾਲ ਹੀ ਸਮਾਗਮ ਦੀ ਖੁਸ਼ੀ ਵਿਚ ਦੂਜੇ ਦਿਨ ਦੀ ਛੁੱਟੀ ਕਰ ਦਿੱਤੀ । ਇਸ ਤਰ੍ਹਾਂ ਸ਼ਾਂਤੀ ਪੂਰਵਕ ਨਿਰਵਿਘਨ ਸਾਡੇ ਕਾਲਜ ਦਾ ਸਮਾਗਮ ਸਮਾਪਤ ਹੋ ਗਿਆ । fਖਦਿਆਰਥੀ ਖ਼ੁਸ਼ੀ-ਖ਼ੁਸ਼ੀ ਆਪਣੇ ਘਰਾਂ ਨੂੰ ਚਲੇ ਗਏ ।
0 Comments