ਗੁਰੂ ਨਾਨਕ ਦੇਵ ਜੀ
Guru Nanak Dev Ji
ਲੇਖ ਨੰਬਰ :- ੦੧ ਆਖਦੇ ਹਨ ਕਿ ਜਦੋਂ ਪਾਪਾਂ ਦਾ ਘੜਾ ਭਰ ਜਾਂਦਾ ਹੈ ਤਾਂ ਕੋਈ-ਨਾ-ਕੋਈ ਦੇਵੀ ਜੋਤ ਜਗਦੀ ਹੈ ਜੋ ਸੜ ਭੁਜ ਰਹੀ ਲੁਕਾਈ ਦਾ ਪਾਰ-ਉਤਾਰਾ ਕਰਦੀ ਹੈ । ਠੀਕ ਇਸੇ ਤਰ੍ਹਾਂ ਦਾ ਹੀ ਸਮਾਂ ਸੀ ਜਦ ਗੁਰੂ ਨਾਨਕ ਦੇਵ ਜੀ ਨੇ ਜਨਮ ਲਿਆ। ਉਸ ਸਮੇਂ ਮਲਕ ਭਾਗ ਤੇ, ਦੁਨੀ ਚੰਦ ਵਰਗੇ ਪੰਜੀਪਤੀ ਜੋਕਾਂ ਵਾਂਗ ਗਰੀਬਾਂ ਦਾ ਖੂਨ ਚੂਸ ਚੂਸ ਕੇ ਆਪਣਾ ਢਿੱਡ ਵਧਾ ਰਹੇ ਸਨ । ਰਾਜੇ ਸ਼ੀਹ ਤੇ ਮੁਕੱਦਮ ਕਤ ਬਣ ਚੁੱਕੇ ਸਨ । ਉਹ ਕਸਾਈ ਬਣ ਕੇ 'ਕਲ ਕਾਤੀ ਦੁਆਰਾ ਜਨਤਾ ਦੇ ਗੱਲ ਕਟ ਰਹੇ ਸਨ।
ਗੁਰੂ ਨਾਨਕ ਦੇਵ ਜੀ ਦਾ ਜਨਮ 1469 ਈ: ਨੂੰ ਰਾਇ ਭੋਇ ਦੀ ਤਲਵੰਡੀ ਵਿਚ ਸ੍ਰੀ ਮਹਿਤਾ ਕਾਲੂ ਜੀ ਦੇ ਘਰ ਮਾਤਾ ਤ੍ਰਿਪਤਾ ਦੀ ਕੁਖੋਂ ਹੋਇਆ| ਆਪ ਦੇ ਜਨਮ ਦਾ ਵਰਣਨ ਭਾਈ ਗੁਰਦਾਸ ਜੀ ਨੇ ਆਪਣੀ ਬਾਣੀ ਵਿਚ ਇਸ ਤਰਾਂ ਕੀਤਾ ਹੈ:
ਸਤਿਗੁਰ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਗ ਚਾਨਣ ਹੋਆ ।
ਸਿੰਘ ਬੁਕੇ ਮਿਰਗਾਵਲੀ ਭੰਨੀ ਜਾਇ ਨ ਧੀਰ ਧਰੋਆ।
ਬਚਪਨ ਤੋਂ ਹੀ ਆਪ ਵਿਚਾਰਸ਼ੀਲ ਸੁਭਾਅ ਦੇ ਮਾਲਿਕ ਸਨ । ਆਪ ਜੀ ਨੂੰ ਪੰਜ ਸਾਲ ਦੀ ਉਮਰ ਵਿਚ ਪੜ੍ਹਨੇ ਪਾਇਆ ਗਿਆ ਪਰ ਆਪ ਨੇ ਪੰਡਤ, ਪਾਧੇ ਤੇ ਮੌਲਵੀ ਸਭ ਨੂੰ ਹੈਰਾਨ ਕਰ ਦੇਣ ਵਾਲੇ ਪ੍ਰਸ਼ਨ-ਉੱਤਰ ਕੀਤੇ, ਜਿਸ ਤੇ ਆਪ ਨੇ ਸਕੂਲ ਜਾਣਾ ਛੱਡ ਦਿੱਤਾ !
ਆਪ ਦੇ ਪਿਤਾ ਮਹਿਤਾ ਕਾਲੂ ਆਪ ਦਿਆਂ ਰੱਬੀ ਰੰਗਾਂ ਤੋਂ ਜਾਣੂ ਨਹੀਂ ਸਨ । ਉਹ ਆਮ ਮਾਪਿਆਂ ਵਾਂਗ ਆਪਣੇ ਪੁੱਤਰ ਨੂੰ ਵੀ ਜੀਵਨ ਵਿਚ ਸਫਲ ਤੇ ਕਮਾਊ ਬਣਾਉਣਾ ਚਾਹੁੰਦੇ ਸਨ । ਇਕ ਵਾਰ ਉਨਾਂ ਨੂੰ ਵੀਹ ਰੁਪਏ ਦੇ ਕੇ ਸੱਚਾ ਸੌਦਾ ਕਰਨ ਲਈ ਭੇਜਿਆ ਕਿ ਸ਼ਾਇਦ ਵਪਾਰ ਵਿਚ . ਆਪ ਦਾ ਦਿਲ ਲੱਗ ਜਾਵੇ । ਆਪ, ਪਿੰਡੋ ਬਾਹਰ ਬੈਠੇ ਭੁੱਖੇ ਸਾਧੂਆਂ ਨੂੰ ਉਹਨਾਂ ਰੁਪਿਆਂ ਦਾ ਰਾਸ਼ਨ ਪਾਣੀ ਲੈ ਕੇ ਭੋਜਨ ਖੁਆ ਆਏ । ਪਿਤਾ ਜੀ ਆਉਂਦਿਆਂ ਨੂੰ ਨਾਰਾਜ਼ ਹੋਏ, ਪਰ ਗੁਰੂ ਨਾਨਕ ਦੇਵ ਜੀ ਉੱਤੇ ਕੋਈ ਅਸਰ ਨਾ ਹੋਇਆ। ਆਪ ਨੂੰ ਦੁਨਿਆਵੀ ਕੰਮਾਂ ਵਿਚ ਪਾਉਣ ਲਈ ਪਿਤਾ ਕਾਲੂ ਜੀ ਨੇ ਆਪ ਦਾ ਵਿਆਹ ਕਰ ਦਿੱਤਾ। ਆਪ ਦੇ ਘਰ ਦੇ ਪੁੱਤਰਾਂ ਨੇ ਜਨਮ ਲਿਆ ਪਰ ਆਪ ਲਈ ਸ਼ਾਦੀ ਵੀ ਹਾਲ ਨਾ ਬਣ ਸਕੀ ।
ਮਹਿਤਾ ਕਾਲੂ ਜੀ ਨੇ ਅੰਤ ਗੁਰੂ ਨਾਨਕ ਦੇਵ ਜੀ ਨੂੰ ਉਨ੍ਹਾਂ ਦੀ ਭੈਣ ਬੀਬੀ ਨਾਨਕੀ ਪਾਸ ਸੁਲਤਾਨਪੁਰ ਲੋਧੀ ਭੇਜ ਦਿੱਤਾ। ਬੀਬੀ ਨਾਨਕੀ ਆਪਣੇ ਭਰਾ ਦੀਆਂ ਰੱਬੀ ਰੰਗਾਂ ਤੋਂ ਜਾਣੂ ਸੀ। ਆਪ ਨੇ ਸੁਲਤਾਨਪੁਰ ਵਿਚ ਨਵਾਬ ਦੇ ਮੋਦੀ-ਖਾਨੇ ਵਿੱਚ ਨੌਕਰੀ ਕੀਤੀ ਪਰ ਆਪਣੀ ਕਮਾਈ ਦਾ ਬਹੁਤਾ ਹਿੱਸਾ ਸਾਧੂਆਂ-ਸੰਤਾਂ, ਗਰੀਬਾਂ ਤੇ ਲੋੜਵੰਦਾਂ ਵਿਚ ਵੰਡ ਦਿੰਦੇ ਸਨ| ਸੁਲਤਾਨਪੁਰ ਲੋਧੀ ਵਿਚ ਹੀ ਇਕ ਦਿਨ ਆਪ ਬੇਈਂ ਨਦੀ ਵਿਚ ਇਸ਼ਨਾਨ ਕਰਨ ਗਏ ਤਾਂ ਆਪ ਨੂੰ ਰੱਬੀ ਦਰਸ਼ਨ ਹੋਏ|ਆਪ ਨੇ ਨੌਕਰੀ ਛੱਡ ਦਿੱਤੀ ਤੇ ਲੋਕ ਕਲਿਆਣ ਲਈ ਚਾਰ ਵੱਡੀਆਂ ਯਾਤਰਾਵਾਂ ਕੀਤੀਆਂ ਜਨਾਂ ਨੂੰ ਚਾਰ ਉਦਾਸੀਆਂ ਆਖਿਆ ਜਾਂਦਾ ਹੈ ।
ਚਾਰ ਉਦਾਸੀਆਂ ਪਿਛੋਂ ਆਪ ਨੇ ਕਰਤਾਰਪੁਰ (ਜ਼ਿਲਾ ਗੁਰਦਾਸਪੁਰ) ਵਿਖੇ ਰਹਿ ਕੇ ਵਾਹੀ ਕਰਨੀ ਆਰੰਭ ਕਰ ਦਿੱਤੀ । ਆਪ ਨੇ ਬਹੁਤ ਸਾਰੀ ਬਾਣੀ ਰਚੀ ਜੋ ਪੰਜਾਬੀ ਵਿਚ ਹੈ । ਜਪੁਜੀ ਸਾਹਿਬ, ਬਾਰਾਂ ਮਾਹ, ਸਿੱਧ ਗੋਸ਼ਟ ਤੇ ਆਸਾ ਦੀ ਵਾਰ ਆਪ ਦੀਆਂ ਪ੍ਰਸਿੱਧ ਰਚਨਾਵਾਂ ਹਨ । ਆਪ ਦੀ ਸਾਰੀ ਬਾਣੀ ਸ੍ਰੀ ਗੁਰੂ ਗੰਥ ਸਾਹਿਬ ਵਿਚ ਦਰਜ਼ ਹੈ । ਆਪ ਦੀ ਸਿੱਖਿਆ ਬੜੀ ਸਰਲ ਤੇ ਸਿੱਧੀ ਸਾਦੀ ਸੀ । ਆਪ ਨੇ ਨਾਮ ਜੱਪਣ ਤੇ ਕਾਮ, ਕਰੋਧ, ਲੋਭ, ਮੋਹ ਤੇ ਹੰਕਾਰ ਨੂੰ ਮਾਰਨ ਦੀ ਸਿੱਖਿਆ ਦਿੱਤੀ । ਉਨਾਂ ਨੇ ਦਸਾਂ ਨਹੁੰਆਂ ਦੀ ਕਿਰਤ ਉਤੇ ਜ਼ੋਰ ਦਿੱਤਾ। ਆਪ ਨੇ ਜਿਥੇ ਸਿੱਖ ਧਰਮ ਦੀ ਨੀਂਹ ਰੱਖੀ, ਉਥੇ ਸਮਾਜ ਸੁਧਾਰ ਦਾ ਵੀ ਬਹੁਤ ਕੰਮ ਕੀਤਾ। ਉਨਾਂ - ਪਹਿਲੀ ਵਾਰ ਇਸ ਦੇ ਹੱਕ ਵਿਚ ਆਵਾਜ਼ ਉਠਾਈ । ਆਪ ਨੇ ਆਖਿਆ-“ਸੋ ਕਿਉਂ ਮੰਦਾ ਆਖੀਐ ਜਿਤ ਜੰਮੇ ਰਾਜਾਨ ।“
ਭੁੱਲ ਭਟਕੀ ਲੁਕਾਈ ਨੂੰ ਸਿੱਧੇ ਰਾਹ ਪਾਉਂਦੇ ਹੋਏ ਆਪ 70 ਸਾਲ ਦੀ ਉਮਰ ਵਿਚ 1538 ਈ: ਨੂੰ ਜੋਤੀ ਜੋਤ ਸਮਾ ਗਏ। ਇਸ ਤੋਂ ਪਹਿਲਾਂ ਆਪ ਨੇ ਗੁਰਿਆਈ ਦੀ ਗੱਦੀ ਭਾਈ ਲਹਿਣਾ ਜੀ ਨੂੰ ਦੇ ਦਿੱਤੀ ਤੇ ਉਹਨਾਂ ਨੂੰ ਗੁਰੂ ਅੰਗਦ ਦੇਵ ਦਾ ਨਾਉਂ ਦਿੱਤਾ ।
ਆਪ ਦੇ ਜੀਵਨ ਵਿਚੋਂ ਬਹੁਤ ਸਾਰੀਆਂ ਉਗਰਾਹੀਆਂ ਇਸ ਤਰਾਂ ਦੀਆਂ ਮਿਲਦੀਆਂ ਹਨ ਜੋ ਇਹ ਦੱਸਦੀਆਂ ਹਨ ਕਿ ਆਪ ਮਨੁੱਖਤਾ ਦੇ ਪਿਆਰੇ, ਗੁਰਬਾਂ ਦੇ ਹਮਦਰਦ; ਕਿਰਤੀਆਂ ਦੇ ਦੋਸਤ ਅਤੇ ਬਹੁਤ ਹੀ ਖਲ ਦਿਲੇ ਇਨਸਾਨ ਸਨ । ਹੱਥੀ ਕਿਰਤ ਕਰਕੇ ਉਸ ਵਿਚੋਂ ਗਰੀਬਾਂ ਦੀ ਸਹਾਇਤਾ ਕਰਨ ਵਿਚ ਉਨ੍ਹਾਂ ਦਾ ਬਹੁਤ ਵਿਸ਼ਵਾਸ ਸੀ । ਇਸ ਲਈ ਆਪ ਆਪਣੀ ਉਮਰ ਦੇ ਅੰਤਲੇ ਸਮੇਂ ਤਾਈ ਹੱਥੀ, ਕਿਰਤ ਕਰਦੇ ਰਹੇ । ਉਨਾਂ ਦੀ ਚਲਾਈ ( ਗੁਰਗੱਦੀ ਉਤੇ ਪਿਛੇ ਦਸ ਗੁਰੂ ਸਾਹਿਬਾਨ ਨੇ ਬਹੁਤ ਦੇਰ ਤਾਈ ਭਾਰਤੀਆਂ ਦੇ ਧਾਰਮਿਕ ਤੇ ਸਦਾਚਾਰਕ ਜੀਵਨ ਦੀ ਅਗਵਾਈ ਕੀਤੀ।
ਸ੍ਰੀ ਗੁਰੂ ਨਾਨਕ ਦੇਵ ਜੀ
Shri Guru Nanak Dev Ji
ਲੇਖ ਨੰਬਰ :- ੦੨
ਭਾਰਤ ਰਿਸ਼ੀਆਂ, ਮੁਨੀਆਂ, ਗੁਰੂਆਂ, ਸੰਤਾਂ, ਭਗਤਾਂ ਦੀ ਧਰਤੀ ਹੈ। ਇਹਨਾਂ ਮਹਾਂਪੁਰਖਾਂ ਦਾ ਜੀਵਨ ਅਤੇ ਸਿੱਖਿਆ ਭਾਰਤਵਾਸੀਆਂ ਲਈ ਚਾਨਣ ਮੁਨਾਰੇ ਦਾ ਕੰਮ ਦਿੰਦੇ ਹਨ। ਗੁਰੂ ਨਾਨਕ ਦੇਵ ਜੀ ਵੀ ਅਜਿਹੇ ਮਹਾਂਪੁਰਖਾਂ ਵਿੱਚੋਂ ਇੱਕ ਹਨ। ਉਹਨਾਂ ਨੂੰ ਸਿੱਖ ਧਰਮ ਦੇ ਮੋਢੀ ਕਰਕੇ ਜਾਣਿਆ ਜਾਂਦਾ ਹੈ। ਗੁਰੂ ਜੀ ਮਾਨਵਤਾ ਲਈ ਕਲਿਆਣਕਾਰੀ ਕਦਰਾਂ-ਕੀਮਤਾਂ, ਸਾਂਝੀਵਾਲਤਾ, ਭਾਈਚਾਰਕ ਏਕਤਾ ਆਦਿ ਦੇ ਪ੍ਰਚਾਰਕ ਸਨ। ਇਸ ਲਈ ਸਾਰੇ ਭਾਰਤਵਾਸੀ ਉਹਨਾਂ ਦਾ ਸਤਿਕਾਰ ਕਰਦੇ ਹਨ।
ਜਨਮ ਅਤੇ ਮਾਤਾ-ਪਿਤਾ
ਗੁਰੂ ਜੀ ਦਾ ਜਨਮ 1469 ਈ. ਵਿੱਚ ਰਾਇ ਭੋਇ ਦੀ ਤਲਵੰਡੀ ਵਿੱਚ ਜਿਸਨੂੰ ਨਨਕਾਣਾ ਸਾਹਿਬ (ਹੁਣ | ਪਾਕਿਸਤਾਨ ਵਿੱਚ) ਕਿਹਾ ਜਾਂਦਾ ਹੈ ਵਿਖੇ ਮਾਤਾ ਤ੍ਰਿਪਤਾ ਜੀ ਦੀ ਕੁੱਖੋਂ ਹੋਇਆ। ਉਹਨਾਂ ਦੇ ਪਿਤਾ ਮਹਿਤਾ ਕਾਲੂ ਜੀ ਪਿੰਡ ਦੇ ਪਟਵਾਰੀ ਸਨ।
ਗੁਰੁ ਜੀ ਦੇ ਜੀਵਨ ਨਾਲ ਸੰਬੰਧਿਤ ਸਾਖੀਆਂ
ਉਹਨਾਂ ਦੇ ਬਚਪਨ ਬਾਰੇ ਬਹੁਤ ਸਾਰੀਆਂ ਸਾਖੀਆਂ ਪ੍ਰਚਲਿਤ ਹਨ। ਇਹਨਾਂ ਵਿੱਚ | ਗੁਰੂ ਜੀ ਦਾ ਆਪਣੀ ਭੈਣ ਨਾਨਕੀ ਲਈ ਪਿਆਰ, ਮਾਤਾ ਤ੍ਰਿਪਤਾ ਜੀ ਦੀ ਮਮਤਾ, ਮਹਿਤਾ ਕਾਲੂ ਜੀ ਦਾ ਆਪਣੇ ਪੁੱਤਰ ਦੇ ਸਫ਼ਲ
ਮੁਢਲੇ ਜੀਵਨ ਲਈ ਫ਼ਿਕਰ ਆਦਿ ਉਜਾਗਰ ਹੁੰਦੇ ਹਨ। ਇਹਨਾਂ ਤੋਂ ਇਲਾਵਾ ਗੁਰੂ ਜੀ ਦਾ ਗੰਭੀਰ ਸੁਭਾਅ, ਦੁਨੀਆਦਾਰੀ ਦੇ ਕੰਮਾਂ ਵੱਲੋਂ ਬੇਪਰਵਾਹੀ, ਆਪਣੇ ਮਿਸ਼ਨ ਲਈ ਲਗਨ ਅਤੇ ਰਸਮੀ ਸਿੱਖਿਆ ਗ੍ਰਹਿਣ ਕਰਨ ਦੀ ਥਾਂ ਸੱਚ ਨੂੰ ਜਾਣਨ ਦੀ ਚਾਰ ਪ੍ਰਗਟ ਹੁੰਦੀ ਹੈ। ਇਹਨਾਂ ਵਿੱਚੋਂ ਪਾਂਧੇ ਵਾਲੀ ਸਾਖੀ, ਮੱਝਾਂ ਚਾਰਨ ਵਾਲੀ ਸਾਖੀ, ਸੱਚਾ ਸੌਦਾ ਕਰਨ ਵਾਲੀ ਸਾਖੀ ਅਤੇ ਜਨੇਉ ਬਾਰੇ ਸਾਖੀਆਂ ਪ੍ਰਸਿੱਧ ਹਨ।
ਵਿਆਹ ਅਤੇ ਉਦਾਸੀਆਂ
ਗੁਰੂ ਜੀ ਦਾ ਵਿਆਹ ਮਾਤਾ ਸੁਲੱਖਣੀ ਨਾਲ ਹੋਇਆ। ਉਹਨਾਂ ਦੇ ਦੋ ਪੁੱਤਰ ਸਨ। ਗੁਰੂ ਜੀ ਨੇ ਆਪਣੀ ਜਵਾਨੀ ਵਿੱਚ ਸੁਲਤਾਨਪੁਰ ਲੋਧੀ ਵਿਖੇ ਮੋਦੀਖਾਨੇ ਵਿੱਚ ਨੌਕਰੀ ਕੀਤੀ ਪਰ ਉਹ ਆਪਣਾ ਸਮਾਂ ਇਹਨਾਂ ਸਧਾਰਨ ਕੰਮਾਂ ਵਿੱਚ ਹੀ ਨਹੀਂ ਸਨ ਲਾਉਣਾ ਚਾਹੁੰਦੇ। ਇਸ ਲਈ ਉਹਨਾਂ ਨੇ ਇਹ ਨੌਕਰੀ ਛੱਡ ਦਿੱਤੀ ਅਤੇ ਸੱਚ ਦੀ ਖੋਜ ਅਤੇ ਉਸ ਦੇ ਪ੍ਰਚਾਰ ਲਈ ਯਾਤਰਾਵਾਂ 'ਤੇ ਨਿਕਲ ਤੁਰੇ। ਉਹਨਾਂ ਦੀਆਂ ਇਹਨਾਂ ਯਾਤਰਾਵਾਂ ਨੂੰ ਉਦਾਸੀਆਂ ਵੀ ਕਿਹਾ ਜਾਂਦਾ ਹੈ। ਯਾਤਰਾਵਾਂ ਵੇਲੇ ਦੀਆਂ ਉਹਨਾਂ ਦੀਆਂ ਕਈ ਸਾਖੀਆਂ ਪ੍ਰਚਲਿਤ ਹਨ, ਜਿਵੇਂ ਸੱਜਣ ਠੱਗ, ਭਾਈ ਲਾਲੋ, ਕੌਡਾ ਰਾਖਸ਼, ਮੱਕੇ-ਮਦੀਨੇ ਅਤੇ ਹਰਿਦੁਆਰ ਨਾਲ ਸੰਬੰਧਿਤ ਸਾਖੀਆਂ। ਇਹਨਾਂ ਤੋਂ ਗੁਰੂ ਜੀ ਦੀ ਬਹੁਪੱਖੀ ਸ਼ਖ਼ਸੀਅਤ ਦਾ ਪਤਾ ਲੱਗਦਾ ਹੈ। ਇਹਨਾਂ ਯਾਤਰਾਵਾਂ ਦੌਰਾਨ ਉਹਨਾਂ ਦਾ ਸਾਥੀ ਆਮ ਤੌਰ 'ਤੇ ਮਰਦਾਨਾ ਹੁੰਦਾ ਸੀ। ਉਹ ਹਰ ਧਰਮ ਦੇ ਕੇਂਦਰਾਂ ਉੱਤੇ ਗਏ। ਉਹਨਾਂ ਧਰਮਾਂ ਦੇ ਮੁਖੀਆਂ ਨਾਲ ਵਿਚਾਰ-ਵਟਾਂਦਰਾ ਕੀਤਾ। ਉਹ ਆਪਣੀ
ਮਨੋਹਰ ਸ਼ਖ਼ਸੀਅਤ, ਵਿਸ਼ਾਲ ਗਿਆਨ ਅਤੇ ਤਰਕ ਨਾਲ ਲੋਕਾਂ ਨੂੰ ਕੀਲ ਲੈਂਦੇ ਸਨ। ਉਹਨਾਂ ਨੇ ਧਰਮ ਦੇ ਉਸ ਰੂਪ ਦਾ ਖੰਡਨ ਕੀਤਾ | ਜਿਹੜਾ ਮਨੁੱਖਤਾ ਲਈ ਲਾਹੇਵੰਦ ਨਹੀਂ ਸੀ। ਉਹਨਾਂ ਲਈ ਮੁੱਖ ਗੱਲ ਆਮ ਮਨੁੱਖ ਅਤੇ ਉਸ ਦਾ ਭਲਾ ਸੀ। ਇਸੇ ਕਰਕੇ ਉਹ ਆਪਣੀਆਂ ਉਦਾਸੀਆਂ ਸਮੇਂ ਕਿਰਤੀ ਲੋਕਾਂ ਦੇ ਘਰਾਂ ਵਿੱਚ ਰਹਿੰਦੇ ਅਤੇ ਉਹਨਾਂ ਨੂੰ ਉਪਦੇਸ਼ ਦਿੰਦੇ। ਉਹਨਾਂ ਨੇ ਨਿਡਰ ਹੋ ਕੇ ਆਪਣੇ ਵਿਚਾਰਾਂ ਦਾ ਪ੍ਰਚਾਰ ਕੀਤਾ।
ਅੰਤਲੀ ਅਵਸਥਾ ਦੌਰਾਨ
ਉਹਨਾਂ ਨੇ ਆਪਣੇ ਮੰਤਵ ਲਈ ਭਾਰਤ ਦੇ ਮੁੱਖ ਸਥਾਨਾਂ ਤੋਂ ਇਲਾਵਾ ਤਿੱਬਤ, ਲੰਕਾ, ਮੱਕਾ, ਬਗਦਾਦ, ਕੰਧਾਰ, ਕਾਬਲ, ਈਰਾਨ, ਬਲੋਚਿਸਤਾਨ ਆਦਿ ਦੀ ਯਾਤਰਾ ਕੀਤੀ। ਆਪਣੀ ਅੰਤਲੀ ਅਵਸਥਾ ਵਿੱਚ ਕਰਤਾਰਪੁਰ ਵਿਖੇ ਆ ਠਹਿਰੇ ਅਤੇ ਇੱਥੇ ਉਹਨਾਂ ਨੇ ਹੱਥੀਂ ਖੇਤੀ ਕੀਤੀ। ਇੱਥੇ ਹੀ ਉਹ ਜੋਤੀ-ਜੋਤ ਸਮਾਏ। ਇਸ ਤੋਂ ਪਹਿਲਾਂ ਉਹਨਾਂ ਨੇ ਆਪਣੇ ਇੱਕ ਸਿੱਖ ਭਾਈ ਲਹਿਣਾ ਨੂੰ ਗੁਰਗੱਦੀ ਦਿੱਤੀ ਜੋ ਉਦੋਂ ਤੋਂ ਗੁਰੂ ਅੰਗਦ ਦੇਵ ਜੀ ਦੇ ਨਾਂ ਨਾਲ਼ ਜਾਏ ਗਏ।
ਇੱਕ ਮਹਾਨ ਸਮਾਜ-ਸੁਧਾਰਕ
ਗੁਰੂ ਜੀ ਇੱਕ ਮਹਾਨ ਸਮਾਜ-ਸੁਧਾਰਕ ਸਨ। ਉਹਨਾਂ ਨੇ ਦੱਬੇ-ਕੁਚਲੇ ਲੋਕਾਂ ਦੇ ਹੱਕ ਵਿੱਚ ਅਵਾਜ਼ ਉਠਾਈ। ਇਸਤਰੀ ਜਾਤੀ ਨਾਲ ਕੀਤੇ ਜਾ ਰਹੇ ਵਿਤਕਰੇ ਦੇ ਖਿਲਾਫ਼ ਪ੍ਰਚਾਰ ਕੀਤਾ। ਉਹਨਾਂ ਨੇ ਬਹੁਤ ਸਾਰੀ ਬਾਣੀ ਰਚੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ। ਉਹਨਾਂ ਦੀ ਬਾਣੀ ਵਿੱਚੋਂ ‘ਜਪੁਜੀ ਸਾਹਿਬ’ ਅਤੇ ‘ਆਸਾ ਦੀ ਵਾਰ ਹਰ ਰੋਜ਼ ਪੜੀਆਂ ਤੇ ਗਾਈਆਂ ਜਾਣ ਵਾਲੀਆਂ ਬਾਣੀਆਂ ਹਨ। ਜਦੋਂ ਗੁਰੂ ਜੀ ਬਾਈ ਉਚਾਰਦੇ ਸਨ ਤਾਂ ਭਾਈ ਮਰਦਾਨਾ ਉਹਨਾਂ ਨਾਲ਼ ਰਬਾਬ ਵਜਾਉਂਦਾ ਸੀ।
ਮਹਾਨ ਬਾਣੀ
ਉਹਨਾਂ ਦੀ ਬਾਣੀ ਵਿੱਚ ਰੱਬ ਦੇ ਕ੍ਰਿਪਾਲੂ, ਦਿਆਲੂ ਰੂਪ ਨੂੰ ਦਰਸਾਇਆ ਗਿਆ ਹੈ। ਕੁਦਰਤ ਦੀ ਸੁੰਦਰਤਾ ਨੂੰ . ਚਿਤਰਿਆ ਗਿਆ ਹੈ। ਉਹਨਾਂ ਦੀਆਂ ਰਚਨਾਵਾਂ ਵਿੱਚ ਉਸ ਸਮੇਂ ਪਸਰੇ ਅਨਿਆਂ, ਜ਼ੁਲਮ ਅਤੇ ਪਖੰਡ ਦਾ ਵਿਰੋਧ ਕੀਤਾ ਮਿਲਦਾ ਹੈ। | ਉਹਨਾਂ ਦੀ ਬਾਣੀ ਦੀਆਂ ਕਈ ਤੁਕਾਂ ਸਭ ਦੇ ਮੂੰਹਾਂ 'ਤੇ ਚੜ੍ਹੀਆਂ ਹੋਈਆਂ ਹਨ, ਜਿਵੇਂ - ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ
॥ ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ ॥ ਮਿਠਤੁ ਨੀਵੀ ਨਾਨਕਾ ਗੁਣ ਚੰਗਿਆਈਆ ਤਤੁ ॥ ਸਚਹੁ ਓਰੈ ਸਭੁ ਕੋ ਉਪਰਿ ਸਚੁ ਆਚਾਰੁ ॥ ਜਹ ਕਰਈ ਤਹ ਪੂਰੀ ਮਤਿ ਕਰਈ ਬਾਝਹੁ ਘਟੇ ਘਟਿ ॥
ਮਹਾਨ ਉਪਦੇਸ਼
ਗੁਰੂ ਜੀ ਦਾ ਉਪਦੇਸ਼ ਕਿਸੇ ਇੱਕ ਫ਼ਿਰਕੇ ਦੇ ਲੋਕਾਂ ਲਈ ਨਹੀਂ ਸੀ ਸਗੋਂ ਸਭ ਲਈ ਸਾਂਝਾ ਸੀ। ਉਹਨਾਂ ਨੇ ਮਨੁੱਖ ਅਤੇ ਮਨੁੱਖ ਵਿਚਕਾਰ ਧਰਮ, ਜਾਤ-ਪਾਤ ਜਾਂ ਕਿਸੇ ਹੋਰ ਪ੍ਰਕਾਰ ਦੇ ਵਖਰੇਵੇਂ ਦੀ ਨਿਖੇਧੀ ਕੀਤੀ। ਗੁਰੂ ਜੀ ਦੀ ਸਿੱਖਿਆ ਨੂੰ ਅੱਗੇ ਨੂੰ ਗੁਰੂ ਸਾਹਿਬਾਂ ਨੇ ਪ੍ਰਚਾਰਿਆ ਅਤੇ ਸਮਾਜ ਵਿੱਚ ਲਾਗੂ ਕਰਨ ਦਾ ਯਤਨ ਕੀਤਾ। ਉਹਨਾਂ ਦੀ ਸਿੱਖਿਆ ਅੱਜ ਵੀ ਸਾਡੀ ਅਗਵਾਈ ਕਰਦੀ ਹੈ। ਇਸ ਤੋਂ ਵੀ ਵੱਧ ਸਾਰੇ ਦੇਸ਼ ਦੀ ਅਖੰਡਤਾ ਕਾਇਮ ਰੱਖਣ ਲਈ ਉਹਨਾਂ ਦੀ ਸਿੱਖਿਆ ਦਾ ਬੜਾ ਮਹੱਤਵ ਹੈ।
2 Comments
Nice
ReplyDeleteHello
ReplyDelete