Punjabi Essay, Paragraph on "ਵਾਦੜੀਆਂ ਸਜਾਦੜੀਆਂ" for Class 8, 9, 10, 11, 12 of Punjab Board, CBSE Students.

ਵਾਦੜੀਆਂ ਸਜਾਦੜੀਆਂ 



ਪੰਜਾਬੀ ਦਾ ਅਖਾਣ ਹੈ, 'ਵਾਦੜੀਆਂ ਸਜਾਦੜੀਆਂ ਨਿਭਣ ਸਿਰਾਂ ਦੇ ਨਾਲ। ਇਸ ਦਾ ਭਾਵ ਹੈ ਕਿ ਜੋ ਆਦਤਾਂ ਆਦਮੀ ਨੂੰ ਇਕ ਵਾਰ ਪੈ ਜਾਣ ੩i Rਹ ਸਾਰੀ ਉਮਰ ਨਾਲ ਰਹਿੰਦੀਆਂ ਹਨ। ਇਸ ਭਾਵ ਨੂੰ ਪੰਜਾਬੀ ਦੇ ਉੱਘੇ ਕਲਾਕਾਰ - ਵਾਰਸ ਸ਼ਾਹ ਦੀ ਵੀ ਇਕ ਤੁਕ ਵਿਚ ਪ੍ਰਗਟ ਕੀਤਾ ਗਿਆ ਹੈ-


ਵਾਰਸ ਸ਼ਾਹ ਨਾ ਆਦਤਾਂ ਜਾਂਦੀਆਂ ਨੇ,

ਭਾਵੇਂ ਕੱਟੀਏ ਪੋਰੀਆਂ ਪੋਰੀਆਂ ਵੇ। 


ਇਹਨਾਂ ਕਥਨਾਂ ਨੂੰ ਇੰਨ-ਬਿੰਨ ਨਹੀਂ ਮੰਨਿਆ ਜਾ ਸਕਦਾ, ਕਿਉਂਕਿ ਬਲਵਾਨ ਇੱਛਾ-ਸ਼ਕਤੀ ਨਾਲ ਕਿਸੇ ਵੀ ਆਦਤ ਨੂੰ ਕਦੇ ਵੀ ਛੱਡਿਆ ਜਾ ਸਕਦਾ। ਹੈ। ਕਿਸੇ ਕਿਰਿਆ ਨੂੰ ਵਾਰ-ਵਾਰ ਕੀਤਾ ਜਾਵੇ ਤਾਂ ਉਹ ਆਦਤ ਬਣ ਜਾਂਦੀ ਹੈ। ਜਿਸ ਕਿਰਿਆ ਦੀ ਆਦਤ ਪੈ ਜਾਂਦੀ ਹੈ ਉਸ ਨੂੰ ਅਸੀਂ ਬਿਨਾਂ ਉਚੇਚੇ ਜਤਨ ਤੋਂ ਸੁਭਾਵਿਕ ਹੀ ਕਰ ਲੈਂਦੇ ਹਾਂ । ਸਾਡੇ ਜੀਵਨ ਵਿਚ ਬਹੁਤ ਸਾਰੀਆਂ ਅਜਿਹੀਆਂ ਕਿਰਿਆਵਾਂ ਹਨ ਜਿਨ੍ਹਾਂ ਨੂੰ ਅਸੀਂ ਹਰ ਰੋਜ਼ ਕਰਦੇ ਹਾਂ ।

ਰਾਤੀ ਛੇਤੀ ਸੌਣਾ ਅਤੇ ਸਵੇਰੇ ਛੇਤੀ ਉੱਠਣਾ ਚੰਗੀ ਗੱਲ ਹੈ। ਇਵੇਂ ਹੀ ਹਰ ਰੋਜ਼ ਇਸ਼ਨਾਨ ਕਰਨਾ, ਸਰੀਰ ਦੇ ਅੰਗਾਂ ਦੀ ਸਫਾਈ ਕਰਨੀ ਅਤੇ ਆਪਣਾ ਆਲਾ-ਦੁਆਲਾ ਸਾਫ ਰੱਖਣਾ ਚੰਗੇ ਕੰਮ ਹਨ। ਫਬਵਾਂ ਪਹਿਰਾਵਾ ਪਹਿਨਣਾ, ਸਪੱਸ਼ਟ ਅਤੇ ਸੋਹਣੇ ਢੰਗ ਨਾਲ ਬੋਲਣਾ, ਠੀਕ ਤਰ੍ਹਾਂ ਤੁਰਨਾ, ਸਮੇਂ ਸਿਰ ਕੰਮ ਤੇ ਜਾਣਾ, ਠੀਕ ਢੰਗ ਨਾਲ ਬੈਠ ਕੇ ਪੜ੍ਹਨਾ ਅਤੇ ਸੋਹਣਾ ਲਿਖਣਾ ਅਜਿਹੇ ਕੰਮ ਹਨ ਜਿਹੜੇ ਆਪਣੇ ਆਪਨੂੰ ਵੀ ਚੰਗੇ ਲੱਗਦੇ ਹਨ ਅਤੇ ਦੂਜਿਆਂ ਨੂੰ ਵੀ ।

ਜ਼ਰਾ ਸੋਚੀਏ ਜੋ ਇਕ ਮਨੁੱਖ ਦੇ ਜੀਵਨ ਵਿਚ ਕੀਤੇ ਜਾਣ ਵਾਲੇ , ਚੰਗੇ ਕੰਮ ਆਦਤਾਂ ਬਣ ਜਾਣ ਤਾਂ ਉਹ ਕਿੰਨਾ ਸੁਖੀ ਅਤੇ ਖੁਸ਼ ਹੋਵੇਗਾ । ਇੰਨਾ ਹੀ ਨਹੀਂ ਉਸ ਦੇ ਸੰਪਰਕ ਵਿਚ ਆਉਣ ਵਾਲੇ ਮਨੁੱਖ ਵੀ ਸੁਖੀ ਅਤੇ ਖੁਸ਼ ਰਹਿਣਗੇ ! ਇਸ ਤਰ੍ਹਾਂ ਚੰਗੀਆਂ ਆਦਤਾਂ ਜੀਵਨ ਨੂੰ ਸੁੱਖਾਂ ਅਤੇ ਖੁਸ਼ੀਆਂ ਭਰਿਆ ਬਣਾਉਂਦੀਆਂ ਹਨ। ਭੈੜੀਆਂ ਆਦਤਾਂ ਕਾਰਨ ਨਾ ਕੇਵਲ ਮਨੁੱਖ ਆਪ ਹੀ ਦੁਖੀ ਰਹਿੰਦਾ ਹੈ ਅਤੇ ਆਪਣੇ ਆਲੇ-ਦੁਆਲੇ ਵਿਚ ਨਫਰਤ ਦਾ ਪਾਤਰ ਬਣਦਾ ਹੈ।

ਆਦਤਾਂ ਬਹੁਤ ਹੱਦ ਤਕ ਸਾਡੇ ਆਚਰਨ ਅਤੇ ਭਾਉ ਦੀ ਤਸਵੀਰ ਹੁੰਦੀਆਂ ਹਨ। ਕਿਸੇ ਮਨੁੱਖ ਦੀਆਂ ਆਦਤਾਂ ਤੋਂ ਜਾਣੂ ਹੋ ਜਾਈਏ ਤਾਂ ਉਸ ਦੇ ਆਚਰਨ ਬਾਰੇ ਭਲੀ-ਭਾਂਤ ਅਨੁਮਾਨ ਲਾਇਆ ਜਾ ਸਕਦਾ ਹੈ। ਜਿਸ ਮਨੁੱਖ ਦੀਆਂ ਆਦਤਾਂ ਚੰਗੀਆਂ ਹੁੰਦੀਆਂ ਹਨ ਉਸ ਤੋਂ ਹਮੇਸ਼ਾ ਚੰਗੇ ਵਰਤਾਉ ਦੀ ਭਾਵਾਂਸ ਕੀਤੀ ਜਾਂਦੀ ਹੈ। ਬੁਰੀਆਂ ਆਦਤਾਂ ਵਾਲੇ ਮਨੁੱਖਾਂ ਤੋਂ ਪਹਿਲਾਂ ਹੀ ਮਾੜੇ ਕਮਾਂ ਦੀ ਸੰਭਾਵਨਾ ਹੁੰਦੀ ਹੈ। ਇਸ ਤਰਾਂ ਇਹ ਕਹਿਣਾ ਅੱਤਕਥਨੀ ਨਹੀਂ ਹੈ ਕਿ ਮਨੁੱਖ ਦਾ ਬਹੁਤਾ ਜੀਵਨ ਉਸ ਦੀਆਂ ਆਦਤਾਂ ਦੀ ਧੁਰੀ ਦੁਆਲੇ ਹੋ ਘੁੰਮਦਾ ਹੈ।

ਜੀਵਨ ਵਿਚ ਆਦਤਾਂ ਦੀ ਮਹੱਤਤਾ ਨੂੰ ਦੇਖਦੇ ਹੋਏ ਇਹ ਜ਼ਰੂਰੀ ਹੈ ਕਿ ਅਰੰਭ ਵਿਚ ਹੀ ਚੰਗੀਆਂ ਆਦਤਾਂ ਪੈਣ। ਵਿਦਿਆਰਥੀਆਂ ਵਿਚ ਚੰਗੀਆਂ ! ਆਦਤਾਂ ਪਾਉਣ ਵਿਚ ਮਾਪੇ ਅਤੇ ਅਧਿਆਪਕ ਸਹਾਈ ਹੁੰਦੇ ਹਨ। ਉਹ ਆਪਣੇ ਜੀਵਨ ਦੇ ਤਜਰਬੇ ਅਤੇ ਅਧਿਐਨ ਸਦਕਾ ਜਾਣਦੇ ਹੁੰਦੇ ਹਨ ਕਿ ਕਿਹੜੀਆਂ ਆਦਤਾਂ ਸਫਲ ਜੀਵਨ ਲਈ ਲਾਭਕਾਰੀ ਹਨ। ਇਸ ਲਈ ਵਿਦਿਆਰਥੀਆਂ ਨੂੰ ਚੰਗੀਆਂ ਆਦਤਾਂ ਪਾਉਣ ਲਈ ਆਪਣੇ ਮਾਪਿਆਂ ਅਤੇ ਅਧਿਆਪਕਾਂ ਦੀਆਂ ਕਹੀਆਂ ਚੰਗੀਆਂ ਗੱਲਾਂ ਨੂੰ ਪੱਲੇ ਬੰਨਣਾ ਸਿਖਾਉਂਦੇ ਹਨ। ਜੇਕਰ ਕਿਸੇ ਵਿਦਿਆਰਥੀ ਦੇ ਸਾਥੀ ਚੰਗੇ ਵਿਚਾਰਾਂ ਵਾਲੇ ਹਨ ਤਦ ਉਹ ਵੀ ਚੰਗੀਆਂ ਆਦਤਾਂ ਪਾਉਣ ਵਿਚ ਸਹਾਈ ਹੋਣਗੇ । ਬੁਰੀਆਂ ਆਦਤਾਂ ਵਾਲੇ ਸਾਥੀ ਛੂਤ ਦੇ ਰੋਗ ਵਾਂਗ , ਆਂ ਆਦਤਾਂ ਫੈਲਾਉਂਦੇ ਹਨ।

ਵਿਦਿਆਰਥੀਆਂ ਦਾ ਧਰਮ ਹੈ ਕਿ ਉਹ ਵੱਧ ਤੋਂ ਵੱਧ ਚੰਗੀਆਂ ਪੁਸਤਕ ਪੜ ਕੇ ਚੰਗੀਆਂ ਗੱਲਾਂ 'ਹਿਣ ਕਰਨ । ਜਿਹੜੇ ਵਿਦਿਆਰਥੀ ਚੰਗਾ ਸਾਹਿਤ ਪੜਦੇ ਹਨ ਉਹ ਅਰੰਭ ਵਿਚ ਹੀ ਚੰਗੀਆਂ ਆਦਤਾਂ ਅਪਨਾ ਲੈਂਦੇ ਹਨ, ਕਿਉਂਕਿ ਉਹਨਾਂ ਦੇ ਸਾਹਮਣੇ ਸੰਸਾਰ ਦੇ ਮਹਾਨ ਮਨੁੱਖਾਂ ਦੇ ਉੱਤਮ ਵਿਚਾਰਾਂ ਅਤੇ ਜੀਵਨ ਦੀਆਂ ਉਦਾਹਰਣਾਂ ਹੁੰਦੀਆਂ ਹਨ। ਉਂਝ ਵੀ ਜਿਨਾਂ ਵਿਦਿਆਰਥੀਆਂ ਦੇ ਸਾਹਮਣੇ ਅੱਗੇ ਵਧਣ ਅਤੇ ਚੰਗੇ ਮਨੁੱਖ ਬਣਨ ਦਾ ਆਦਰਸ਼ ਹੁੰਦਾ ਹੈ ਉਹ ਚੰਗੀਆਂ ਆਦਤਾਂ ਅਪਣਾਉਣ ਵੱਲ ਤਤਪਰ ਹੁੰਦੇ ਹਨ। ਉਹਨਾਂ ਨੂੰ ਪਤਾ ਹੁੰਦਾ ਹੈ ਕਿ ਸਫਲ ਮਨੁੱਖ ਬਣਨ ਵਿਚ ਚੰਗੀਆਂ ਆਦਤਾਂ ਹਮੇਸ਼ਾਂ ਸਹਾਈ ਹੁੰਦੀਆਂ ਹਨ।

ਉਪਰੋਕਤ ਕਥਨ ਤੋਂ ਇਹ ਧਾਰਨਾ ਵੀ ਨਹੀਂ ਬਣਾ ਲੈਣੀ ਚਾਹੀਦੀ ਕਿ ਜਨਾਂ ਨੂੰ ਬੁਰੀਆਂ ਆਦਤਾਂ ਪੈ ਜਾਂਦੀਆਂ ਹਨ ਉਹ ਇਹਨਾਂ ਤੋਂ ਕਦੇ ਛੁਟਕਾਰਾ ਨਹੀਂ ਪਾ ਸਕਦੇ । ਜੇ ਭੈੜੀ ਆਦਤ ਪਤੀ ਨਫ਼ਰਤ ਉਤਪੰਨ ਹੋ ਜਾਵੇ, ਭੈੜੀ ਸੰਗਤ ਦੀ ਥਾਂ ਚੰਗੀ ਸੰਗਤ ਵਿਚ ਪਿਆ ਜਾਵੇ ਅਤੇ ਜੀਵਨ ਨੂੰ ਚੰਗੇਰਾ ਬਣਾਉਣ। ਦੀ ਇੱਛਾ ਹੋਵੇ ਤਾਂ ਕੋਈ ਵੀ ਆਦਤ ਕਦੇ ਵੀ ਬਦਲੀ ਜਾ ਸਕਦੀ ਹੈ।

ਬਲਵਾਨ ਇੱਛਾ ਵਾਲਾ ਮਨੁੱਖ ਕਦੇ ਵੀ ਆਦਤਾਂ ਦਾ ਗੁਲਾਮ ਨਹੀਂ ਹੁੰਦਾ।


Post a Comment

0 Comments