ਦੇਸ਼ ਪਿਆਰ
Desh Piyar
ਦੇਸ਼ ਪਿਆਰ ਦਾ ਜਜ਼ਬਾ ਮਨੁੱਖ ਦੇ ਅਤਿ ਡੂੰਘੇ ਜਜ਼ਬਿਆਂ ਵਿਚੋਂ ਇਕ ਹੈ। ਇਹ ਜਜ਼ਬਾ ਹਰ ਦੇਸ਼-ਵਾਸੀ ਵਿਚ ਹੁੰਦਾ ਹੈ। ਸਾਧਾਰਣ ਹਾਲਤਾਂ ਵਿਚ ਇਸ ਜਜ਼ਬੇ ਦਾ ਪਤਾ ਨਹੀਂ ਲੱਗਦਾ। ਜਦੋਂ ਕਿਸੇ ਤੇ ਕਈ ਮੁਸੀਬਤ ਦਾ ਪਹਾੜ ਟੁੱਟੇ ਤਾਂ ਉਸ ਦੇ ਵਸਨੀਕ, ਆਪਣੇ ਸਾਰੇ ਨਿੱਜੀ ਝਗੜਿਆਂ ਨੂੰ ਛੱਡ ਕੇ ਦੇਸ਼ ਦੀ ਵਿਗੜੀ , ਬਣਾਉਣ ਵਿੱਚ ਜੁੱਟ ਜਾਂਦੇ ਹਨ।
ਦੇਸ਼ ਪਿਆਰ ਦੀ ਨੀਂਹ ਹੈ ਘਰ । ਜਿਹੜਾ ਆਪਣੇ ਘਰ ਦੇ ਜੀਆਂ ਨੂੰ ਪਿਆਰ ਨਹੀਂ ਕਰਦਾ ਉਸ ਪਾਸੋਂ ਦੇਸ਼ ਪਿਆਰ ਦੀ ਆਸ ਰੱਖਣੀ ਗਲਤ ਹੈ। ਜਿਥੇ ਆਦਮੀ ਜਨਮਦਾ, ਪਲਦਾ ਅਤੇ ਹਾਵਣਾ ਬਚਪਨ ਗੁਜ਼ਾਰਦਾ ਹੈ, ਉਸ ਪ੍ਰਤੀ ਪਿਆਰ ਹੋ ਜਾਣਾ ਸੁਭਾਵਿਕ ਹੀ ਹੈ। ਜੇ ਕੋਈ ਆਪਣੇ ਦੇਸ਼ ਨੂੰ ਪਿਆਰ ਨਹੀਂ ਕਰਦਾ ਤਾਂ ਉਹ ਅਕ੍ਰਿਤਘਣ ਹੈ। ਘਰ ਦਾ ਪਿਆਰ ਤਾਂ ਮਨੁੱਖਾਂ ਤੋਂ ਬਿਨਾਂ ਪਸ਼ੂ ਪੰਛੀਆਂ ਵਿਚ ਵੀ ਹੈ। ਸਾਰਾ ਦਿਨ ਪਸ਼ੂ-ਪੰਛੀ ਚੋਗਾ ਚੁਗਦੇ ਰਹਿੰਦੇ ਹਨ। ਸ਼ਾਮ ਨੂੰ ਆਪਣੇ ਆਲਣੇ ਵਿਚ ਆ ਜਾਂਦੇ ਹਨ ! ਪੰਛੀਆਂ ਨੂੰ ਵੀ ਆਪਣਾ ਆਲ੍ਹਣਾ ਤੇ ਗਊ ਨੂੰ ਆਪਣਾ ਕਿੱਲਾ ਪਿਆਰਾ ਲੱਗਦਾ ਹੈ।
ਜੇ ਕੋਈ ਆਪਣੇ ਬੱਚੇ ਵੱਲ ਉਂਗਲ ਕਰੇ ਤਾਂ ਉਸ ਦੀ ਉਂਗਲ ਕੱਟ ਦੇਣ ਨੂੰ ਦਿਲ ਕਰਦਾ ਹੈ। ਐਨ ਇਸੇ ਤਰਾਂ ਜੇ ਕੋਈ ਆਪਣੇ ਦੇਸ਼ ਤੇ ਰੀ ਅੱਖ ਰੱਖੇ ਤਾਂ ਉਸ ਦੀ ਅੱਖ ਕੱਢਣ ਲਈ ਦਿਲ ਕਰ ਆਉਂਦਾ ਹੈ। ਦੇਸ਼ ਖ਼ਤਰੇ ਵਿਚ ਹੋਵੇ ਤਾਂ ਦੇਸ਼ ਪਿਆਰ ਬਾਕੀ ਸਭ ਪਿਆਰਾਂ ਉੱਤੇ ਭਾਰ ਹੋ ਜਾਂਦਾ ਹੈ। ਮਾਂ ਆਪਣੇ ਪੁੱਤਰ ਨੂੰ, ਪਤਨੀ ਆਪਣੇ ਪਤੀ ਨੂੰ ਤੇ ਭੈਣ ਆਪਣੇ ਭਰਾ ਨੂੰ ਦੇਸ਼ ਉਤੋਂ ਕੁਰਬਾਨ ਹੋਣ ਲਈ ਖੁਸ਼ੀਖੁਸ਼ੀ ਤੁਰਦੀ ਹੈ। ਜਿਵੇਂ ਪ੍ਰੋ: ਮੋਹਨ ਸਿੰਘ ਨੇ ਸਿਪਾਹੀ ਦਾ ਦਿਲ ਕਵਿਤਾ ਵਿਚ ਕਿਹਾ ਹੈ-
“ਵਾਗਾਂ ਛੱਡ ਦੇ ਹੰਝੂਆਂ ਵਾਲੀਏ ਨੀ,
ਪੈਰ ਧਰਨ ਦੇ ਮੈਨੂੰ ਰਕਾਬ ਉੱਤੇ ।
ਮੇਰੇ ਦੇਸ਼ ਤੇ ਬਣੀ ਏ ਭੀੜ ਭਾਰੀ 'ਚ
ਟੁੱਟ ਪਏ ਨੇ ਵੈ ਰੀ ਪੰਜਾਬ ਉੱਤੇ ।''
ਇਤਿਹਾਸ ਸਾਖੀ ਭਰਦਾ ਹੈ ਕਿ ਮੁਗਲਾਂ ਦੇ ਜੁਲਮ ਤੇ ਅਭਿਆਚਾਰਾਂ ਵਿਰੁੱਧ ਗੁਰੂ ਗੋਬਿੰਦ ਸਿੰਘ ਨੇ ਪੰਜਾਬੀਆਂ ਵਿਚ ਦੇਸ਼-ਪਿਆਰ ਦੀ ਭਾਵਨਾ ਭਰ ਕੇ ਉਹਨਾਂ ਨੂੰ ਜਾਬਰਾਂ ਵਿਰੁੱਧ ਲੜਨ ਲਈ ਉਤਸ਼ਾਹ ਦਿੱਤਾ। ਰਾਣਾ ਪ੍ਰਤਾਪ ਨੇ ਸਾਰੀ ਉਮਰ ਲੜਾਈ ਕੀਤੀ ਪਰ ਅਕਬਰ ਦੀ ਅਧੀਨਤਾ ਸਵੀਕਾਰ ਨਾ ਕੀਤੀ। ਸ਼ਿਵਾ ਜੀ ਮਰਹੱਟਾ ਆਜ਼ਾਦੀ ਦਾ ਪ੍ਰਤੀਕ ਹੈ। ਮਹਾਰਾਜਾ ਰਣਜੀਤ ਸਿੰਘ ਨੇ ਕਸ਼ਮੀਰ ਨੂੰ ਵਿਦੇਸ਼ੀ ਹਮਲਾਵਰਾਂ ਤੋਂ ਬਚਾਇਆ ਤੇ ਆਪਣਾ ਰਾਜ ਕਾਬਲ ਤਾਈਂ ਪਹੁੰਚਾ ਦਿੱਤਾ । ਅੰਗਰੇਜ਼ੀ ਰਾਜ ਦੇ ਭਾਰਤ ਵਿਚ ਸਥਾਪਤ ਹੋ ਜਾਣ ਪਿਛੋਂ ਭਾਰਤ ਦੀ ਆਜ਼ਾਦੀ ਦਾ ਇਤਿਹਾਸ ਭਾਰਤੀਆਂ ਦੀ ਦੇਸ਼-ਭਗਤੀ ਨਾਲ ਭਰਿਆ ਹੋਇਆ ਹੈ। ਦੇਸ਼ ਨਾਲ ਪਿਆਰ ਹੋਵੇ ਵੀ ਕਿਉਂ ਨਾ ? ਉਰਦ ਦੇ ਉੱਘੇ ਕਵੀ ਇਕਬਾਲ ਨੇ ਕਿੰਨਾ ਸੁਹਣਾ ਲਿਖਿਆ ਹੈ :
ਸਾਰੇ ਜਹਾਂ ਸੇ ਅੱਛਾ ਹਿੰਦੁਸਤਾਂ ਹਮਾਰਾ ।
ਹਮ ਬੁਲਬਲੇ ਹੈਂ ਇਸ ਕੀ, ਯੇ ਗੁਲਿਸਤਾਂ ਹਮਾਰਾ ।
ਅਜੇ ਭਾਰਤੀ ਔਰਤਾਂ ਵੀ ਦੇਸ਼ ਪਿਆਰ ਵਿਚ ਮਰਦਾਂ ਤੋਂ ਪਿਛੇ ਨਹੀਂ ਹਨ। ਬੀਬੀ ਗੁਰਸ਼ੁਰੂਨ ਕੌਰ ਆਪਣੀ ਜਾਨ ਦੀ ਪ੍ਰਵਾਹ ਨਾ ਕਰਦੀ ਹੋਈ ਹਰੀ ਸਿੰਘ ਨਲੂਏ ਲਈ ਪਿਸ਼ਾਵਰ ਵਿੱਚ ਸੁਨੇਹਾ ਲੈ ਕੇ ਗਈ । ਰਾਣੀ ਝਾਂਸੀ ਨੂੰ ਕੌਣ ਭੁਲਾ ਸਕਦਾ ਹੈ ? ਉਸ ਨੇ ਆਪਣੇ ਅੰਤਮ ਸਾਹ ਤੱਕ ਮਰਦਾਵੇਂ ਵੇਸ ਵਿੱਚ ਅੰਗਰੇਜ਼ਾਂ ਵਿਰੁੱਧ ਜੰਗ ਛੇੜੀ ਰੱਖੀ । ਰਾਣੀ ਸਾਹਿਬ ਕੌਰ ਨੇ ਮਰਹੱਟਾ ਬਰਦਾਰ ਅੰਟਾ ਰਾਓ ਦੇ ਦੰਦ ਖੱਟੇ ਕੀਤੇ ਜਿਸ ਬਾਰੇ ਪ੍ਰੋ: ਮੋਹਨ ਸਿੰਘ ਨੇ ਲਿਖਿਆ ਹੈ :-
ਲਿਖਿਆ ਸਾਹਿਬ ਕੌਰ ਨੇ ਅੰਟਾ ਰਾਓ ਤਾਣੀ,
ਮੈਂ ਨਾਗੁਣ ਡੰਗਾਂ ਜਿਸ ਨੂੰ ਨਹੀਂ ਮੰਗਦਾ ਪਾਣੀ।
ਦੇ ਮੈਂ ਚੰਡੀ ਗੋਬਿੰਦ ਸਿੰਘ ਦੀ ਵੈਰੀ ਦਲ ਖਾਣੀ,
ਖੇਡ ਦੇ ਮੈਂ ਕਰ-ਕਰ ਸੱਟਾਂ ਡਕਰੇ ਸਭ ਤੇਰੀ ਢਾਣੀ।
ਮੈਂ ਚੁੰਘ ਚੁੰਘ ਡਕੇ ਬਰੀਆਂ ਦੇ ਚੜੀ ਜਵਾਨੀ,
ਮੈਂ ਲੜ-ਲੜ ਨਾਲ ਬਹਾਦਰਾਂ ਦੇ ਹੋਈ ਸਿਆਣੀ'।
ਮੈਂ ਸ਼ੀਹਣੀ ਪੰਜ ਦਰਿਆ ਦੀ ਮੈਨੂੰ ਕਲੀ ਨਾ ਜਾਣੀ।
ਅੱਜ ਭਾਰਤ ਆਜ਼ਾਦ ਹੈ ਪਰ ਆਜ਼ਾਦ ਭਾਰਤ ਵਿਚ ਰਹਿੰਦਿਆਂ ਵੀ ਅਸੀਂ ਦੇਸ਼ ਦੀ ਤਰੱਕੀ ਦੇ ਕਈ ਕਿਸਮ ਦੇ ਦੁਸ਼ਮਣਾਂ ਨਾਲ ਲੜਾਈ ਲੜਨੀ ਹੈ। ਇਹ ਤਰੱਕੀ ਦੇ ਦੁਸ਼ਮਣ ਹਨ-ਰਿਸ਼ਵਤਖੋਰੀ, ਸਮਗਲਿੰਗ, ਚੋਰ-ਬਜ਼ੋਰੀ, ਮਹਿੰਗਾਈ, ਭਿਸ਼ਟਾਚਾਰ, ਗਰੀਬੀ, ਅਨਪੜ , ਫਿਰਕੇਦਾਰੀ, ਬਰਟਾਰੀ, ਜਾਤ-ਪਾਤ ਆਦਿ । ਅੱਜ ਕਲ ਜਦੋਂ ਕਿ ਸਾਰਾ ਸੰਸਾਰ ਇਕ ਪਰਿਵਾਰ ਦੀ ਤਰ। ਬਣ ਗਿਆ ਹੈ, ਆਪਣੇ ਦੇਸ਼ ਨਾਲ ਪਿਆਰ ਕਰਨਾ ਹੀ ਕਾਫੀ ਨਹੀਂ, ਸਗੋਂ ਸਮੁੱਚੇ ਸੰਸਾਰ ਦੀ ਮਾਨਵ ਜਾਤੀ ਨਾਲ ਪ੍ਰੇਮ ਕਰਨਾ ਸਾਡਾ ਫਰਜ਼ ਹੈ।
0 Comments