ਦਾਜ ਇਕ ਲਾਅਨਤ ਹੈ
Daaj Ek Lanat Hai
ਸਦੀਆਂ ਤੋਂ ਚਲੀ ਆ ਰਹੀ ਦਾਜ ਦੀ ਪ੍ਰਥਾ ਅੱਜ ਸਾਡੇ ਸਮਾਜ ਨੂੰ ਘੁਣ ਵਾਂਗ ਖਾ ਰਹੀ ਹੈ। ਕਿੰਨੀਆਂ ਹੀ ਕੀਮਤੀ ਜਾਨਾਂ ਇਸ ਨਾ-ਮੁਰਾਦ ਬੀਮਾਰੀ ਦਾ ਸ਼ਿਕਾਰ ਹੋ ਰਹੀਆਂ ਹਨ। ਦਾਜ ਦੀ ਭੜੀ ਪ੍ਰਥਾ ਨੇ ਵਿਆਹ ਦਾ ਪਵਿੱਤਰ ਸੰਬੰਧ ਜਿਵੇਂ ਗ੍ਰਸ ਲਿਆ ਹੈ।
ਲੜਕੀ ਨੂੰ ਸ਼ਾਦੀ ਦੇ ਮੌਕੇ ਤੇ ਮਾਪਿਆਂ ਵਲੋਂ ਪਿਆਰ, ਮਮਤਾ ਨਾਲ ਦਿੱਤਾ ਸਾਮਾਨ ਦਾਜ ਹੈ। ਪੁਰਾਣੇ ਜ਼ਮਾਨੇ ਵਿਚ ਵੀ ਲੜਕੀ ਦੇ ਵਿਆਹ ਤੇ ਮਾਪਿਆਂ ਵਲ ਆਪਣੀ ਹੈਸੀਅਤ ਦੇ ਅਨੁਸਾਰ ਚੀਜ਼ਾਂ, ਤੋਹਫ ਜਾਂ ਭੇਟਾ ਦੇ ਰੂਪ ਵਿਚ ਦਿੱਤੀਆਂ। ਜਾਂਦੀਆਂ ਸਨ ਤੇ ਦੂਸਰੀ ਧਿਰ ਵਲੋਂ ਵੀ ਇਹ ਖੁਸ਼ੀ ਖੁਸ਼ੀ ਪ੍ਰਵਾਨ ਕਰ ਲਈਆਂ ਜਾਂਦੀਆਂ ਸਨ । ਪਰ ਹੌਲੀ-ਹੌਲੀ ਇਹ ਗੱਲ ਇਕ ਲਾਜ਼ਮੀ ਰਸਮ ਬਣ ਗਈ ਤੇ ਦਾਜ ਦੇਣਾ ਜ਼ਰੂਰੀ ਹੋ ਗਿਆ ।
ਅਜੋਕੇ ਯੁਗ ਵਿਚ ਦਾਜ ਦੀ ਪ੍ਰਥਾ ਨੇ ਇਕ ਡਰਾਉਣਾ ਰੂਪ ਧਾਰਨ ਕਰ ਲਿਆ ਹੈ। ਹੋਰ ਗੱਲਾਂ ਤੋਂ ਬਿਨਾਂ ਲੜਕੀ ਦੇ ਵਿਆਹ ਤੇ ਦਾਜ ਦੇਣ ਦੀ ਮਜ਼ਦ73 ਨੇ ਲੜਕੀਆਂ ਨੂੰ ਸਮਾਜ ਵਿਚ ਕੁਝ ਅਣਚਾਹਿਆ ਜਿਹਾ ਬਣਾ ਦਿੱਤਾ ਹੈ। ਇਸ ਦੇ ਮੁਕਾਬਲੇ ਲੜ ਕੇ ਹੀ ਵਿਆਹ ਸਮੇਂ ਉਸ ਦੇ ਮਾਪਿਆਂ ਨੂੰ ਹੋਰ ਗੱਲਾਂ ਦੇ ਨਾਲ ਨਾਲ ਦਾਜ ਦੇ ਰੂਪ ਵਿਚ ਪ੍ਰਾਪਤ ਹੋਣ ਵਾਲੇ ਲਾਭਾਂ ਕਾਰਨ ਖੁਸ਼ੀ ਹੁੰਦੀ ਹੈ। ਇਸੇ ਲਈ ਕਈ ਵਾਰੀ ਤਾਂ ਵਿਆਹ ਨਿਸ਼ਚਿਤ ਹੋਣ ਸਮੇਂ ਦਾਜ-ਦਹੇਜ ਨੂੰ ਕਿਸ ਸੌਦੇ ਵਾਂਗ ਤਹਿ ਕੀਤਾ ਜਾਂਦਾ ਹੈ। ਲੜਕੇ ਵਾਲੇ ਇੱਕ ਤਰਾਂ ਨਾਲ ਲੜਕੇ ਦਾ ਮੁੱਲ ਮੰਗਦੇ ਜਾਪਦੇ ਹਨ। ਕਈ ਮਾਪੇ ਤਾਂ ਆਪਣੇ ਲੜਕੇ ਦੇ ਪਾਲਣ ਪੋਸ਼ਣ ਤੇ ਪੜਾਈ ਤੱਕ ਦੇ ਖਰਚੇ ਦੱਸਣ ਤੋਂ ਵੀ ਸੰਕੋਚ ਨਹੀਂ ਕਰਦੇ। ਇਸ ਰੁਚੀ ਕਾਰਨ ਉਹ ਬਿਲਕਬ ਲਾਲਚੀ ਬਣ ਜਾਂਦੇ ਹਨ। ਵਿਆਹ ਪਿਛੋਂ ਵੀ ਉਹਨਾਂ ਦੀਆਂ ਮੰਗਾਂ ਨਹੀਂ ਮੁਕਦੀਆਂ । ਇਸ ਗੱਲ ਦਾ ਇੱਕ ਬੜਾ ਪੱਖ ਇਹ ਹੈ ਕਿ ਲੜਕੇ ਤੇ ਉਸ ਦੇ ਬਾਪ ਦਾ ਝੁਕਾ ਲੜਕੀ ਦੇ ਗੁਣਾਂ ਤੋਂ ਹਟ ਕੇ ਉਸ ਦੇ ਨਾਲ ਪ੍ਰਾਪਤ ਹੋਣ ਵਾਲੀਆਂ ਪਦਾਰਥਕ ਵਸਤੂਆਂ ਵਲ ਵਰ ਹੋ ਗਿਆ ਹੈ। ਇਸ ਤਰਾਂ ਮਾਨਵੀ ਕਦਰਾਂ ਕੀਮਤਾਂ ਦੀ ਥਾਂ ਕੇਵਲ ਪਦਾਰਥਕ ਲਾਭ ਹੀ ਮੁੱਖ ਹੋ ਗਏ ਹਨ।
ਦਾਜ ਦੀ ਕੋਈ ਨਿਸ਼ਚਿਤ ਸੀਮਾ ਨਹੀਂ ਹੈ। ਕਈ ਵਾਰੀ ਮਾਪਿਆਂ ਵਲੋਂ ਆਪਣੀ ਵਿਤੋਂ ਵੱਧ ਕੇ ਦਾਜ ਦੇਣ ਦੇ ਬਾਵਜੂਦ ਵੀ ਅੱਗੋਂ ਸਹੁਰਿਆਂ ਦਾ ਨੀਂਹ ਪਤੀ ਵਰਤਾਉ ਬੜਾ ਭੈੜਾ ਹੁੰਦਾ ਹੈ। ਉਸ ਨੂੰ ਦਾਜ ਘੱਟ ਲਿਆਉਣ ਦੇ ਤਾਹਨੇ ਦਿੱਤੇ ਜਾਂਦੇ ਹਨ। ਲੜਾਈ ਝਗੜਾ ਤੇ ਮਾਰ ਕੁਟਾਈ ਤੱਕ ਨੌਬਤ ਆ ਜਾਂਦੀ ਹੈ। ਨੂੰਹ ਨੂੰ ਮਜਬੂਰ ਕੀਤਾ ਜਾਂਦਾ ਹੈ ਕਿ ਉਹ ਆਪਣੇ ਪੇਕਿਆਂ ਤੋਂ ਹੋਰ ਕੁਝ ਲੈ ਕੇ ਆਏ ਪਿਓ ਦੀ ਜਾਇਦਾਦ ਵਿਚੋਂ ਹਿੱਸਾ ਵੰਡਾਏ ਆਦਿ, ਪਰ ਵਾਰ-ਵਾਰ ਮੰਗੀਆਂ ਵਸਤੂਆਂ ਲਿਆਉਣ ਦੇ ਬਾਵਜੂਦ ਸਚਿਆਂ ਦੇ ਵਰਤਾਉਵਚ ਕੋਈ ਫਰਕ ਨਹੀਂ ਪੈਂਦਾ, ਸਗੋਂ ਉਹਨਾਂ ਦੀ ਹਵਸ ਹੋਰ ਵਧਦੀ ਜਾਂਦੀ ਹੈ। ਬਦੇ-ਕਦੇ a ਨੂੰਹ ਨੂੰ ਸਿਰਫ ਇਸ ਕਰਕੇ ਪੇਕੇ ਬਿਠਾ ਦਿੱਤਾ ਜਾਂਦਾ ਹੈ ਕਿ ਜੇ ਫਲਾਣੀ ਚੀਜ਼ ਲਿਆਵੇਗੀ ਤਾਂ ਲੈ ਕੇ ਜਾਵਾਂਗੇ ।
ਇਸ ਕੁਰੀਤੀ ਲਈ ਇਕ ਧਿਰ ਹੀ ਨਹੀਂ, ਸਗੋਂ ਸਮੁੱਚਾ ਸਮਾਜ ਜਿੰਮੇਵਾਰ ਹੈ। ਦਾਜ ਦੀ ਬੁਰਾਈ ਵਧਾਉਣ ਵਿਚ ਮੁੰਡੇ ਵਾਲਿਆਂ ਦਾ ਹੱਥ ਜ਼ਿਆਦਾ ਹੁੰਦਾ , ਹੈ। ਕੁਝ ਹੱਦ ਤੱਕ ਕੁੜੀ ਵਾਲੇ ਵੀ ਦੋਸ਼ੀ ਹਨ। ਉਹ ਆਪਣੇ ਨਾਲੋਂ ਵਡੇਰੇ ਘਰ ਵਿਚ ਹੀ ਵਿਆਹ ਣਾ ਸੋਚਦੇ ਹਨ। ਲਾਲਚ ਦੇਣ ਲਈ ਵਧੇਰੇ ਤੋਂ ਵਧੇਰੇ ਦਾਜ ਵੀ ਦਿੰਦੇ ਹਨ, ਭਾਵੇਂ ਅਜਿਹਾ ਕਰਦਿਆਂ ਉਹਨਾਂ ਦਾ ਝੱਗਾ ਚੌੜ ਹੋ ਜਾਵੇ . ਤੇ ਭਾਵੇਂ ਉਹ ਕਰਜ਼ੇ ਦੀ ਦਲ ਦਲ ਵਿਚ ਕਿਉਂ ਨਾ ਫਸ ਜਾਣ । ਉਹਨਾਂ ਦੇ ਇਸ ਕਮਜ਼ੋਰ ਪੱਖ ਤੋਂ ਲੜਕੇ ਵਾਲਿਆਂ ਦਾ ਹੌਸਲਾ ਹੋਰ ਵੱਧਦਾ ਹੈ।
ਸਾਰੇ ਦੇਸ਼ ਵਿਚ ਦਾਜ ਦੇ ਖਿਲਾਫ ਕਾਨੂੰਨ ਤਾਂ ਬਣਿਆ ਹੋਇਆ ਹੈ, ਪਰ ਇਸ ਕੁਰੀਤੀ ਨੂੰ ਖਤਮ ਕਰਨ ਵਿਚ ਵਧੇਰੇ ਸਫਲ ਨਹੀਂ ਹੋ ਸਕਿਆ । ਕਾਨੂੰਨ ਨੂੰ ਹੋਰ ਸਖਤ ਕਰਨ ਨਾਲ ਵੀ ਬਹੁਤਾ ਲਾਭ ਹੋਣ ਦੀ ਆਸ ਨਹੀਂ ਹੈ। ਇਸ ਨਾਲ ਕੇਵਲ ਉਪਰ ਦਿਖਾਵਾ ਬੰਦ ਹੋ ਜਾਏਗਾ, ਪਰ ਦਾਜ ਚੁੱਪ-ਚਾਪ ਦਿੱਤਾ ਜਾਵੇਗਾ । ਸਮਾਜਿਕ ਰੀਤੀ-ਰਿਵਾਜਾਂ ਵਿਚ ਕਾਨੂੰਨ ਕੁਝ ਹੱਦ ਤੱਕ ਹੀ ਮਦਦ ਕਰ ਸਕਦਾ ਹੈ। ਇੱਥੇ ਲੋੜ ਹੈ ਸਮੁੱਚੇ ਸਮਾਜ ਵਿਚ ਬੇਨਤਾ ਲਿਆਉਣ ਦੀ ਅਤੇ ਉਹਨਾਂ ਕਾਰਨਾਂ ਨੂੰ ਦੂਰ ਕਰਨ ਦੀ ਜੋ ਇਸ ਕੁਰੀਤੀ ਲਈ ਜ਼ਿੰਮੇਵਾਰ ਹਨ। ਦਹੇਜ ਤਾਂ ਹੀ ਖਤਮ ਹੋਵੇਗਾ ਜੇ ਨੌਜਵਾਨ ਪੀੜੀ ਮਿਲ ਕੇ ਹੰਭਲਾ ਮਾਰੇ ਅਤੇ ਦਾਜ ਨਾ ਲੈਣ ਦਾ ਪ੍ਰਣ ਕਰੋ !
ਦਾਜ ਇਕ ਜਨਤਕ ਮਸਲਾ ਹੈ, ਇਸ ਤੋਂ ਛੁਟਕਾਰਾ ਪਾਉਣ ਲਈ ਸਮਾਜਕ ਤਬਦੀਲੀ ਦੀ ਲੋੜ ਹੈ। ਕਿਸੇ ਕਵੀ ਨੇ ਕਿਹਾ ਹੈ-
“ਵੱਡੇ ਦੇਸ਼ ਵਾਸੀਉ ਭੇੜੇ ਰਿਵਾਜ ਨੂੰ ਸਵੇਰਿਆਂ ਵਿਚ ਬਦਲੋ ਸਮਾਜ ਨੂੰ।“
0 Comments