Punjabi Essay, Paragraph on "Computer di Sade Jeevan vich tha", "ਕੰਪਿਊਟਰ ਦੀ ਸਾਡੇ ਜੀਵਨ ਵਿਚ ਥਾਂ " for Class 8, 9, 10, 11, 12 of Punjab Board, CBSE Students.

ਕੰਪਿਊਟਰ ਦੀ ਸਾਡੇ ਜੀਵਨ ਵਿਚ ਥਾਂ 
Computer di Sade Jeevan vich tha



ਅਜ ਅਸੀਂ ਇਕ-ਇਕ ਸਾਹ ਗਿਆਨ-ਵਿਗਿਆਨ ਦੀਆਂ ਵੱਖ-ਵੱਖ ਕਿਸਮ ਦੀਆਂ ਪ੍ਰਾਪਤੀਆਂ ਦੀ ਛਾਂ ਵਿਚ ਲੈਂਦੇ ਹਾਂ । ਅਸੀਂ ਘਰ-ਬਾਹਰ ਕਿਧਰੇ ਵੀ ਜਾਈਏ, ਹਰੇਕ ਕਦਮ ਉੱਤੇ ਸਾਇੰਸ ਦੀਆਂ ਉਪਲਬਧੀਆਂ ਦੇਖਣ ਨੂੰ ਮਿਲਦੀਆਂ ਹਨ। ਇਸ ਲਈ ਜੇ ਅੱਜ ਦੇ ਯੁੱਗ ਨੂੰ ਵਿਗਿਆਨ ਦਾ ਯੁੱਗ ਕਿਹਾ ਜਾਵੇਗਾ ਤਾਂ ਅਤਕਥਨੀ ਨਹੀਂ ਹੋਵੇਗਾ ।

ਅੱਜ ਵਿਗਿਆਨ ਨੇ ਅਨੇਕ ਲਾਭਦਾਇਕ ਈਜਾਦਾਂ ਕੀਤੀਆਂ ਹਨ। ਇਨ੍ਹਾਂ ਈਜਾਦਾਂ ਵਿਚ ਅਨੋਖੇ ਇਲੈਕਟਰਾਨਿਕ ਦਿਮਾਗਾਂ ਦੇ ਕਰਤਬ ਸਾਡੇ ਮਨੁੱਖੀ ਦਿਮਾਗਾਂ ਨੂੰ ਹੈਰਾਨੀ ਵਿਚ ਪਾਉਣ ਵਾਲੇ ਹਨ। ਇਸ ਇਲੈਕਟਰਾਨਿਕ ਦਿਮਾਗ ਦਾ ਦੂਜਾ ਨਾਂ ਹੈ-ਕੰਪਿਉਟਰ ( ਕੰਪਿਉਟਰ ਦੀ ਇਜਾਦ, ਬਹੁਤੀ ਪੁਰਾਣੀ ਨਹੀਂ ਹੈ। ਇਸ ਦੀ ਇਜ਼ਾਦ ਲਗਪਗ 30 ਵਰੇ ਪਹਿਲਾਂ ਹੀ ਹੋਈ ਹੈ। ਕੰਪਿਊਟਰ ਤਕਨੀਕੀ ਦੇ ਜਿਹੜੇ ਈਜਾਦ ਹੋ ਰਹੇ ਹਨ, ਉਨ੍ਹਾਂ ਦਾ ਮੁੱਖ ਉਦੇਸ਼ ਇਹ ਪਤਾ ਕਰਨਾ ਹੈ , ਕੀ ਉਹ ਮਨੁੱਖੀ ਦਿਮਾਗ ਨੂੰ ਪਿੱਛੇ ਛੱਡ ਸਕਦਾ ਹੈ। ਕਿ 1956 ਵਿਚ ਜੋ ਕੰਪਿਉਟਰ ਈਜਾਦ ਕੀਤਾ ਗਿਆ, ਉਸ ਨੂੰ ਸੋਚ ਸਮਝ ਕੇ ਸਮੱਸਿਆ ਹੱਲ ਕਰਨ ਵਾਲਾ ਪ੍ਰੋਗਰਾਮਿਕ ਲਾਕ ਬਿਯਸਟ ਕਿਹਾ ਗਿਆ । ਇਹ ਕੁੱਝ ਤੱਥਾਂ ਵਿਚੋਂ ਚੁਣ ਕੇ , ਉਸ ਵਿਚ ਤਕਨੀਕੀ ਤਬਦੀਲੀ ਕਰਕੇ ਗਣਿਤ ਸੰਬੰਧੀ ਸਿਧਾਂਤਾਂ ਨੂੰ ਸਿੱਧ ਕਰਦਾ ਸੀ । ਹਾਲ ਹੀ ਵਿਚ ਈਜਾਦ ਹੋਏ ਇਕ . ਕੰਪਿਉਟਰ ਨੇ ਤਾਂ ਪਰਮਾਣੂ ਭਾਰ ਦਾ ਸਿਧਾਂਤ ਵੀ ਸਿੱਧ ਕਰ ਦਿੱਤਾ, ਜਿਸ ਨੂੰ ਖੋਜਣ ਵਿਚ ਸਾਡੇ ਸਾਇੰਸਦਾਨਾਂ ਨੂੰ 50 ਸਾਲ ਲੱਗ ਗਏ ਸਨ।

ਯੇਲ ਵਿਚ ਆਈ. ਪੀ. ਪੀ. ਨਾਮਕ ਪ੍ਰੋਗਰਾਮ ਖ਼ਬਰਾਂ ਸੰਬੰਧੀ ਕਥਾਵਾਂ ਨੂੰ ਪੜ੍ਹ ਕੇ ਅਤੇ ਉਸ ਵਿਚੋਂ ਮਹੱਤਵਪੂਰਨ ਜਾਣਕਾਰੀ ਪ੍ਰਾਪਤ ਕਰਕੇ, ਉਸ ਨੂੰ ਇਸ ਤਰ੍ਹਾਂ ਪੇਸ਼ ਕਰਦਾ ਹੈ ਕਿ ਕਈ ਖ਼ਬਰਾਂ ਤੇ ਕਥਾਵਾਂ ਵਿਚ ਆਪਸੀ ਸੰਬੰਧ ਲਗਦਾ ਹੈ। ਯੇਲ ਵਿਚ ਹੀ ਸਾਇੰਸਦਾਨਾਂ ਨੇ ਬੋਰਿਸ ਨਾਂ ਦੇ ਕੰਪਿਊਟਰ ਵਿਚ ਕਹਾਣੀ ਪੜ੍ਹਨ ਅਤੇ ਸਮਝਣ ਦਾ ਵਾਧਾ ਕੀਤਾ ਹੈ। ਇਸ ਲਈ ਉਨਾਂ ਨੇ ਉਸ ਨੂੰ ਦੋਸਤੀ ਅਤੇ ਕਾਨੂੰਨੀ ਬਰੀਕੀਆਂ ਤੋਂ ਜਾਣੂ ਕਰਾ ਦਿੱਤਾ ਹੈ। ਬੋਰਿਸ ਕੰਪਿਊਟਰ ਦੀ ਚੁਸਤੀ ਚਾਹੇ ਜਿੰਨੀ ਮਰਜ਼ੀ ਹੋਵੇ ਪਰ ਉਹ ਅਜੇ ਤਾਈਂ ਦੇ ਕਹਾਣੀਆਂ ਹੀ ਸਿੱਖ ਸਕਿਆ ਹੈ ਤੇ ਉਹ ਵੀ ਛੇ-ਛੇ ਮਹੀਨਿਆਂ ਤਕ ਪ੍ਰੋਮਿੰਗ' ਕਰਨ ਪਿਛੋਂ।

ਕਈ ਕੰਪਿਊਟਰ ਅੱਜ ਕਲ ਖਾਸ ਸਾਹਿਤਕ ਰਚਨਾਵਾਂ ਦਾ ਵਿਸ਼ਲੇਸ਼ਣ ਕਰ ਰਹੇ ਹਨ। ਉਨ੍ਹਾਂ ਦਾ ਟੀਚਾ ਤੱਥਾਂ ਨੂੰ ਆਧਾਰ ਮੰਨ ਕੇ ਰਚਨਾਵਾਂ ਦਾ ਸਿੱਟਾ ਕਦਣਾ ਹੈ ਅਤੇ ਉਹ ਅਨੁਭਵ ਦੇ ਆਧਾਰ ਤੇ ਬਿਨਾਂ ਕੁਝ ਦਸੇ ਨਤੀਜਾ ਹਾਸਲ ਕਰ ਸਕਦੇ ਹਨ ਪਰ ਉਹ ਵੀ ਇਕ ਹੱਦ ਤਕ । ਅਮਰੀਕਾ ਵਿਚ ਵਰਤੋਂ ਸਿਰਫ਼ ਸਮਸਿਆ ਹੱਲ ਕਰਨ ਵਾਲੀ ਸਿੱਧ ਬੁੱਧੀ ਤੱਕ ਹੀ ਸੀਮਿਤ ਖਿਆ ਹੈ।

ਕੰਪਿਊਟਰ ਦੇ ਵਿਕਾਸ ਲਈ ਦੋ ਬਿਲਕੁਲ ਨਵੀਨ ਤਕਨੀਕਾਂ ਹਨਕੰfਉਟਰ ਅਤੇ ਇੰਟੀਗ ਟੇਡੇ ਸਰਕਲ। ਹੁਣ ਨਵੇਂ ਸਿਕਨ ਬਿਸਕਟਾਂ ਉਤੇ ਅਜਿਹਾ ਬਿਜਲੀ ਚੱਕਰ ਫਿਟ ਕੀਤਾ ਜਾ ਸਕਦਾ ਹੈ ਕਿ ਇਸ ਨਾਲ ਜਹਾਜ਼ਾਂ ਵਿਚ ਸੀਟ ਬੁੱਕ ਕਰਨ ਤੋਂ ਲੈ ਕੇ ਬੱਚਿਆਂ ਨੂੰ ਉਚਾਰਨ ਸਿਖਾਉਣ ਤਕ ਦਾ ਕੰਮ ਲਿਆ ਜਾ ਸਕਦਾ ਹੈ।

ਸ਼ਖਮ ਇਲੈਕਟਰਾਨਿਕੀ ਅਤੇ ਇਲੈਕਟਰਾਨਿਕ ਦਿਮਾਗਾਂ ਦਾ ਇਹ ਜਾਲ ਇੰਨਾ ਜ਼ਿਆਦਾ ਫੋਲਦਾ ਹੈ ਕਿ ਕਈ ਕਾਰਖਾਨਿਆਂ ਵਿਚ ਮਜ਼ਦੂਰਾਂ ਦੀ ਛਾਂਟੀ ਦਾ ਖਤਰਾ ਪੈਦਾ ਹੋ ਗਿਆ ਹੈ, ਪਰ ਇਹ ਚੁਸਤ ਮਸ਼ੀਨਾਂ ਆਖਿਰ ਕਿੰਨਾ ਕੰਮ ਕਰ ਸਕਦੀਆਂ ਹਨ। ਇਹ ਉਨਾ ਹੀ ਕੰਮ , ਕਰਨਗੀਆਂ ਜਿੰਨਾ ਇਨ੍ਹਾਂ ਨੂੰ ਸਿਖਾਇਆ ਜਾਵੇਗਾ। ਇਸ ਤੋਂ ਬਿਨਾਂ ਕੰਪਿਊਟਰ ਉਹ ਸਾਰੇ ਕੰਮ ਵੀ ਕਰੇਗਾ ਜਿਨ੍ਹਾਂ ਉਤੇ ਮਨੁੱਖ ਫਿਲਹਾਲ ਆਪਣਾ ਫ਼ਜ਼ੂਲ ਜਾਇਆ ਕਰਦਾ ਹੈ।

ਸਾਰਿਆਂ ਤੋਂ ਵੱਡਾ ਇਲੈਕਟਰਾਨਿਕ ਕੰਪਿਊਟਰ, 'ਏਨੀਏ ਕ’ ਸੀ, ਜੋ ਕਿ 1946 ਵਿਚ ਬਣਿਆ ਸੀ । ਇਹ ਇਕ ਪੂਰਾ ਕਮਰਾ ਘੇਰ ਲੈਂਦਾ ਸੀ ਅਤੇ ਇਸ ਤੇ ਕਾਫ਼ੀ ਬਿਜਲੀ ਖਪਤ ਹੋ ਜਾਂਦੀ ਸੀ । ਪਰ 1947 ਵਿਚ ਬੇਲ ਲੈਬਾਰਟਰੀ ਵਿਚ ਸਾਇੰਸਦਾਨਾਂ ਨੇ ਟਰਾਂਜ਼ਿਸਟਰ ਦੀ ਈਜਾਦ ਕੀਤੀ । ਇਹ ਸਿਲੀਕਾਨ ਜਾਂ ਜਰਮੇ ਨਿਯਮ ਦਾ ਛੋਟਾ-ਜਿਹਾ ਟੁਕੜਾ ਸੀ ਜੋ ਕਿ ਬਿਜਲੀ ਦਾ ਪ੍ਰਵਾਹ ਕਰਨ ਦਾ ਚੰਗਾ ਸੰਚਾਲਕ ਸੀ । ਫਿਰ 1959 ਵਿਚ ਇਨ੍ਹਾਂ ਟੁਕੜਿਆਂ ਤੇ ਪੂਰਨ ਬਿਜਲੀ-ਚੱਕਰ ਕਾਇਮ ਕੀਤਾ ਗਿਆ ਅਤੇ ਇਸ ਵਿੱਚ ਥੋੜੀ-ਜਿਹੀ ਥਾਂ ਤੇ ਗੁਣਨਾ ਸਹਿਤ ਸ਼ਕਤੀ ਭਰ ਦਿੱਤੀ ਗਈ । ਅੱਜ ਇਕ ਛੋਟੇ ਜਿਹੇ, ਟੁਕੜੇ ਤੇ ਇਕ ਲੱਖ ਦਰਾਂਜ਼ਿਸਟਰ ਭਰੇ ਜਾ ਸਕਦੇ ਹਨ, ਜੋ ਤਰ੍ਹਾਂ-ਤਰ੍ਹਾਂ ਦੇ ਕੰਮਾਂ ਵਿਚ ਵਰਤੇ ਜਾ ਸਕਦੇ ਹਨ।

ਅੱਜ ਕੰਪਿਉਟਰ ਮਨੁੱਖ ਦੇ ਹਰੇਕ ਖੇਤਰ ਵਿਚ ਆਪਣਾ ਸਥਾਨ ਬਣਾ ਰਿਹਾ ਹੈ।


Post a Comment

0 Comments