ਸਿਨਮੇ ਦੇ ਲਾਭ ਤੇ ਹਾਣਿਆਂ
Cinema De Labh Te Haniya
ਵੀਹਵੀਂ ਸਦੀ ਵਿਗਿਆਨ ਦੀ ਸ਼ਦੀ ਹੈ। ਹਰ ਪਾਸੇ ਵਿਗਿਆਨ ਦੇ ਚਮਤਕਾਰ ਨਜ਼ਰੀ ਆ ਰਹੇ ਹਨ ! ਸਿਨਮਾ ਵੀ ਵਿਗਿਆਨ ਦਾ ਇਕ ਸੌ ਮਣੀ ਚਮਤਕਾਰ ਹੈ। ਸਿਨਮੇ ਦੀ ਕਾਢ ਨੇ ਲੋਕਾਂ ਦੇ ਜੀਵਨ ਤੇ ਬਹੁਤ ਪ੍ਰਭਾਵ ਪਾਇਆ ਹੈ। ਇਹ ਸਾਡੇ ਜੀਵਨ ਦਾ ਬਹੁਤ ਜ਼ਰੂਰੀ ਅੰਗ ਬਣਦਾ ਜਾ ਰਿਹਾ ਹੈ। ਸਿਨਮੇ ਦੇ ਕਈ ਲਾਭ ਤੇ ਹਾਣ ਹਨ।
ਜਿਨਮਾ ਦਿਲ ਪ੍ਰਚਾਵੇ ਦਾ ਵਧੀਆ ਸਾਧਨ ਹੈ। ਸਵੇਰ ਤੋਂ ਸ਼ਾਮ ਤੱਕ ਮਿਹਨਤ ਕਰਨ ਵਾਲੇ ਮਜ਼ਦੂਰ, ਕਿਸਾਨ, ਦਫਤਰਾਂ ਵਿਚ ਕੰਮ ਕਰਨ ਵਾਲੇ ਬਾਬ ਸ਼ਾਮ ਨੂੰ ਸਿਨਮੇ ਜਾ ਕੇ ਸਾਰੇ ਦਿਨ ਦੇ ਥਕੇਵੇਂ ਨੂੰ ਦੂਰ ਕਰ ਲੈਂਦੇ ਹਨ। ਇਸ ਨਾਲ ਥਕੇਵਾਂ ਤੇ ਅਕੇਵਾਂ ਦੂਰ ਹੋ ਜਾਂਦਾ ਹੈ। ਸਿਨਮਿਆਂ ਵਿਚ ਸੁੰਦਰ ਕੁਦਰਤੀ ਨਜ਼ਾਰੇ, ਝੀਲਾਂ ਤੇ ਚਸ਼ਮਿਆਂ ਨਾਲ ਸ਼ਿੰਗਾਰੀ ਫਿਲਮ ਦੇਖਣ ਵਾਲੇ ਨੂੰ ਹੌਲਾ ਕਰ ਦਿੰਦੀ ਹੈ। ਆਦਮੀ ਸਿਨਮੇ ਦੀ ਕਹਾਣੀ ਵਿਚ ਅਨਾ ਲੀਨ ਹੋ ਜਾਂਦਾ ਹੈ ਕਿ ਤਿੰਨ ਘੱਟ ਉਹ ਬਾਹਰਲ ਜੀਵਨ ਨੂੰ ਭੁੱਲ ਜਾਂਦਾ ਹੈ।
ਸਿਨਮਾ ਦੀ ਸਾਹਿਤ ਵਾਂਗ ਪੜਿਆ ਤੇ ਅਨਪੜਾਂ ਤੇ ਬਰਾਬਰ ਪ੍ਰਭਾਵ ਪਾਉਂਦਾ ਹੈ। ਇਹ ਸਾਹਿਤ ਵਾਂਗ ਬਹੁਤ ਸੋਹਣੇ ਢੰਗ ਨਾਲ ਜੀਵਨ ਦੀਆਂ ਚੰਗਆਂ ਤੇ ਨਿਗੁਰ ਕੀਮਤਾਂ ਨੂੰ ਸਾਡੇ ਸਾਹਮਣੇ ਪੇਸ਼ ਕਰਦਾ ਹੈ। ਦੇਸ਼-ਪਿਆਰ ਨਾਲ ਭਰੀਆਂ ਹੋਈਆਂ ਫਿਲਮਾਂ ਨੌਜਵਾਨਾਂ ਨੂੰ ਦੇਸ਼ ਲਈ ਕੁਰਬਾਨ ਹੋਣ ਲਈ ਉਤਸਾਹਿਤ ਕਰਦੀਆਂ ਹਨ। ਉਹ ਜੀਵਨ ਦੇ ਹਨੇਰੇ ਪੱਖਾਂ ਨੂੰ ਰੋਸ਼ਨ ਕਰਦੀਆਂ ਹਨ। ਹਰ ਚੰਗੀ ਤਸਵੀਰ, ਕੁਰਬਾਨੀ, ਸੱਚਾਈ, ਲਗਨ, ਦੇਸ਼ ਭਗਤੀ ਤੇ ਲੋਕਸਵਾ ਦੇ ਗੁਣ ਪੈਦਾ ਕਰਦੀ ਹੈ। ਇਸ ਰਾਹੀਂ ਸਮਾਜਿਕ ਕੁਰੀਤੀਆਂ ਵਿਰੁੱਧ ਅਵਾਜ਼ ਉਠਾਈ ਜਾਂਦੀ ਹੈ, ਲੋਕਾਂ ਵਿਚ ਏਕਤਾ ਦੀ ਭਾਵਨਾ ਪੈਦਾ ਕੀਤੀ ਜਾਂਦੀ ਹੈ, ਅਤ ਆਦਰਸ਼ਕ ਜੀਵਨ ਪ੍ਰਚਾਰਿਆ ਜਾਂਦਾ ਹੈ। ਸਿਨੇਮਾ ਪਰਚਾਰ ਦਾ ਵੀ ਇਕ ਪ੍ਰਭਾਵਸ਼ਾਲੀ ਸ਼ਾਨ ਹੈ। ਇਹ ਤਾਂ ਇਕ ਮਨੋਵਿਗਿਆਨਕ ਸੱਚਾਈ ਹੈ। ਅੱਖੀ ਡਿੱਠੀ ਚੀਜ਼ ਦਾ ਅਸਰ ਵਧੇਰੇ ਹੁੰਦਾ ਹੈ। ਇਸੇ ਲਈ ਸਰਕਾਰਾਂ ਆਪਣੇ ਵਿਚਾਰਾਂ ਦਾ ਪ੍ਰਚਾਰ ਸਿਨਮੇ ਰਾਹੀਂ ਵੀ ਕਰਦੀਆਂ ਹਨ। ਵਿਦਿਅਕ ਖੇਤਰ ਵਿਚ ਵੀ ਸਿਨੇਮਾ ਨਵੇਕਲੀ ਥਾਂ ਰੱਖਦਾ ਹੈ। ਕਈ ਯੂਰਪੀਅਨ ਦੇਸ਼ਾਂ ਵਿਚ ਵਿਦਿਆ ਵੀ ਸਿਨਮਿਆਂ ਰਾਹੀਂ ਦਿੱਤੀ ਜਾਣ ਲੱਗ ਪਈ ਹੈ।
ਸਿਨਮੇ ਰਾਹੀਂ ਵਪਾਰ ਦੇ ਵਾਧੇ ਲਈ ਇਸ਼ਤਿਹਾਰਬਾਜ਼ੀ ਵੀ ਕੀਤੀ ਜਾਂਦੀ ਹੈ। ਫਿਲਮ ਅਰੰਭ ਹੋਣ ਤੋਂ ਪਹਿਲਾਂ ਪਰਦੇ ਉੱਤੇ ਭਿੰਨ-ਭਿੰਨ ਵਪਾਰਕ ਵਸਤੂਆਂ ਆਦਿ ਦੀਆਂ ਸਲਾਈਡਾਂ ਵਿਖਾਈਆਂ ਜਾਂਦੀਆਂ ਹਨ। ਕਈ ਵੱਡੀਆਂ-ਵੱਡੀਆਂ। ਕੰਪਨੀਆਂ ਆਪਣੇ ਉਤਪਾਦਨ ਬਾਰੇ ਫਿਲਮਾਂ ਤਿਆਰ ਕਰ ਲੈਂਦੀਆਂ ਹਨ। ਨਿਰਸੰਦੇਹ ਇਸ ਤਰ੍ਹਾਂ ਦਾ ਪ੍ਰਚਾਰ ਵਪਾਰ ਦੇ ਵਾਧੇ ਲਈ ਬਹੁਤ ਹੀ ਸਹਾਈ ਹੁੰਦਾ ਹੈ। ਇਹ ਰੁਜ਼ਗਾਰ ਦਾ ਸਾਧਨ ਹਨ। ਫ਼ਿਲਮਾਂ ਵਿਚ ਕੰਮ ਕਰਨ ਵਾਲੇ ਤੇ ਫਿਲਮ ਕੰਪਨੀਆਂ ਦੇ ਮਾਲਕ ਤਾਂ ਬਹੁਤ ਧਨ ਕਮਾਉਂਦੇ ਹਨ, ਪਰ ਇਹਨਾਂ ਨਾਲ ਸੰਬੰਧਤ ਬਹੁਤ ਆਦਮੀ ਹਨ। ਸਭ ਨੂੰ ਚੰਗੀ ਰੋਟੀ ਮਿਲਦੀ ਹੈ। ਇਸ ਤਰਾਂ ਵਿਹਲੇ ਆਦਮੀਆਂ ਨੂੰ ਰੁਜ਼ਗਾਰ ਦੇਣ ਦੀ ਸਮੱਸਿਆ ਹੱਲ ਕਰਨ ਵਿਚ ਵੀ ਇਹ ਸਹਾਇਤਾ ਦਿੰਦੀਆਂ ਹਨ।
ਹਮੇਸ਼ਾ ਤਸਵੀਰ ਦੇ ਦੋ ਰੁਖ ਹੁੰਦੇ ਹਨ। ਸਿਨਮਾ ਦੇ ਜਿਥੇ ਐਨੇ ਲਾਭ ਹਨ ਉਥੇ ਇਸ ਦੀਆਂ ਹਾਨੀਆਂ ਵੀ ਬਹੁਤ ਹਨ ! ਸਿਨੇਮਾ ਦੇਖਣਾ ਤਾਂ ਪੈਸੇ ਖ਼ਰਚੇ ਕੇ . ਬੀਮਾਰੀ ਮੁੱਲ ਲੈਣ ਵਾਲੀ ਗੱਲ ਹੈ। ਬਹੁਤਾ ਸਿਨਮਾ ਦੇਖਣ ਨਾਲ ਅੱਖਾਂ ਖ਼ਰਾਬ ਹੋ ਜਾਂਦੀਆਂ ਹਨ। ਇਸ ਨੂੰ ਧਨ, ਸਮਤੇ ਸਿਹਤ ਦੀ ਖਰਾਬੀ ਦਾ ਕਾਰਣ ਆਖਿਆ ਜਾ ਸਕਦਾ ਹੈ। ਆਚਰਨਹੀਣ ਫਿਲਮਾਂ ਦੇਖਣ ਵਾਲਿਆਂ ਦੇ ਸਦਾਚਾਰ ਉੱਤੇ ਬਹੁਤ ਬੁਰਾ ਅਸਰ ਪਾਉਂਦੀਆਂ ਹਨ। ਕਈ ਫਿਲਮਾਂ ਤਾਂ ਬਹੁਤ ਅਸ਼ਲੀਲ ਹੁੰਦੀਆਂ ਹਨ। ਜਿਨ੍ਹਾਂ ਨੂੰ ਦੇਖ ਕੇ ਨੌਜਵਾਨ ਹੇ ਪੈ ਜਾਂਦੇ ਹਨ।
ਨੌਜਵਾਨ ਮੁੰਡੇ-ਕੁੜੀਆਂ ਤੇ ਸਿਨਮੇ ਦਾ ਬਹੁਤ ਬੁਰਾ ਅਸਰ ਹੁੰਦਾ ਹੈ। ਜਿਵੇਂ ਬਿਨਮੇ ਦਾ ਨਾਇਕ, ਨਾਇਕਾ ਘਰ ਵਾਲਿਆਂ ਤੋਂ ਬਾਹਰੇ ਹੋ ਕੇ ਮਿਲਦੇ-ਜੁਲਦੇ ਹਨ। ਇਸ ਤਰਾਂ ਬੱਚੇ ਆਮ ਜੀਵਨ ਵਿਚ ਕਰਦੇ ਹਨ। ਕਈਆਂ ਦੀ ਬਦਨਾਮੀ ਹੁੰਦੀ ਹੈ ਤੇ ਕਈ ਘਰ ਬਰਬਾਦ ਹੋ ਜਾਂਦੇ ਹਨ। ਕਈਆਂ ਦੀ ਮਿੱਟੀ ਪੁੱਟੀ ਜਾਂਦੀ ਹੈ ਵਿਦਿਆਰਥੀ ਤੇ ਤਾਂ ਸਿਨਮੇ ਦਾ ਬਹੁਤ ਬੁਰਾ ਅਸਰ ਪੈਂਦਾ ਹੈ। ਜਿਸ ਕਿਸੇ ਨੂੰ ਫਿਲਮਾਂ ਦੇਖਣ ਦਾ ਝੱਸ ਪੈ ਜਾਂਦਾ ਹੈ ਉਹ ਪੈਸੇ ਚੋਰੀ ਕਰਕੇ ਵੀ ਝੱਸ ਪੂਰਾ ਕਰਦਾ ਹੈ।
ਇਸ ਤਰ ਸਿਨਮ ਦੇ ਦੋਵੇਂ ਪਾਸੇ ਹਨ, ਚੰਗੇ ਵੀ ਤੇ ਬੁਰੇ ਵੀ। ਇਹ ਕਰ ਫਿਲਮਾਂ ਬਣਾਉਣ ਵਾਲਿਆਂ ਦਾ ਹੈ ਜੋ ਧਨ ਦੇ ਲਾਲਚ ਵਿਚ ਘਟੀਆ ਫ਼ਿਲਮਾਂ ਬਣਾ ਕੇ ਸਾਡੇ ਬੱਚਿਆਂ ਦੇ ਜੀਵਨ ਨਾਲ ਖੇਡਦੇ ਹਨ। ਇਸ ਤਰ੍ਹਾਂ ਦੀਆਂ ਘਟੀਆਂ ਫ਼ਿਲਮਾਂ ਤਾਂ ਸੈਂਸਰ ਬੋਰਡ ਪਾਸ ਹੀ ਨਾ ਕਰੇ ਤਾਂ ਆਪਣੇ ਆਪੇ ਘਟੀਆ ਫਿਲਮਾਂ ਬਣਨੀਆਂ ਬੰਦ ਹੋ ਸਕਦੀਆਂ ਹਨ।
0 Comments