ਅਪਾਹਜ ਅਤੇ ਸਮਾਜ
Apahaj Ate Samaj
ਅੱਜ ਦੇ ਯੁੱਗ ਵਿਚ ਦਿਨ, ਹਫ਼ਤੇ ਅਤੇ ਵਰੇ ਮਨਾਉਣ ਦਾ ਫੈਸ਼ਨ ਜਿਹਾ ਬਣ ਗਿਆ ਹੈ। ਅੱਜ ਦੇ ਪੜ੍ਹੇ-ਲਿਖੇ ਲੋਕਾਂ ਬਾਲ ਵਰੇ, ਯੂਵਕ ਵਰੇ ਤੇ ਮਹਿਲਾ ਵਰੇ ਤੋਂ ਤਾਂ ਜਾਣੂ ਹਨ। ਅਪਾਹਜ ਵਰਾ ਵੀ ਅੱਜ ਸਾਰੇ ਸੰਸਾਰ ਵਿਚ ਇਕ ਇਸੇ ਕਿਸਮ ਦਾ ਪ੍ਰਬੰਧ ਹੈ। ਇਸ ਵਰੇ ਨੂੰ ਮਨਾਉਣ ਦਾ ਟੀਚਾ ਅਪਾਹਜਾਂ ਦੇ ਪ੍ਰਤੀ ਸਮਾਜ ਨੂੰ ਆਪਣੀ ਜ਼ਿਮੇਂਵਾਰੀ ਤੋਂ ਜਾਣੂ ਕਰਵਾਉਣਾ ਹੈ।
ਨਿਰਸੰਦੇਹ ਅਪਾਹਜ ਵਿਅਕਤੀ ਸਾਰਿਆਂ ਦੀ ਹਮਦਰਦੀ ਦਾ ਪਾਤਰ ਹੁੰਦਾ ਹੈ। ਪਰ ਉਸ ਦੇ ਪਤੀ ਹਮਦਰਦੀ ਦੀ ਭਾਵਨਾ ਦਾ ਦਿਖਾਵਾ ਅਜਿਹੇ ਢੰਗ ਨਾਲ ਕਰਨਾ ਚਾਹੀਦਾ ਹੈ ਕਿ ਜਿਸ ਨਾਲ ਉਸ ਵਿਚ ਕਿਸੇ ਕਿਸਮ ਦੀ ਹੀਣ ਭਾਵਨਾ ਪੈਦਾ ਨਾ ਹੋਵੇ । ਉਹਦੇ ਅੰਗਾਂ ਦੀ ਅਪੰਗਤਾ ਨੂੰ ਵੇਖਦੇ ਹੋਏ, ਉਸ ਨੂੰ ਅਜਿਹਾ ਹੁਨਰ ਸਿਖਾਉਣਾ ਚਾਹੀਦਾ ਹੈ ਤਾਂਕਿ ਉਹ ਆਪਣੇ ਜੀਵਨ ਵਿਚ ਆਤਮ-ਨਿਰਭਰ ਹੋ ਸਕੇ । ਉਹ ਖ਼ੁਦ ਨੂੰ ਕਿਸੇ ਉੱਪਰ ਭਾਰ ਨਾ ਸਮਝੇ । ਭਾਰਤ ਅਤੇ ਸੰਸਾਰ ਦੇ ਦੂਜੇ ਕਈ ਦੇਸ਼ਾਂ ਵਿਚ ਕਈ ਅਪਾਹਜ ਅਜਿਹੇ ਹਨ ਜਿਨ੍ਹਾਂ ਨੇ ਆਪਣੀ ਮਿਹਨਤ ਸਦਕਾ ਅਰੋਗ ਅੰਗਾਂ ਵਾਲਿਆਂ ਨੂੰ ਨੀਵਾਂ ਦਿਖਾ ਦਿੱਤਾ ਹੈ।
ਅਪਾਹਜ ਸਿੱਖਿਆ ਦੇ ਨਾਂ ਤੇ ਉਹਨਾਂ ਨੂੰ ਪਾਲਤੂ ਪਸ਼ੂ ਦੀ ਤਰਾਂ ਤਮਾਸ਼ਾ ਬਣਾਉਣਾ ਠੀਕ ਨਹੀਂ ਹੈ। ਭਲੇ ਹੀ ਸਰਕਸ ਦੇ ਪਾਲਤੂ ਪਸ਼ੂਆਂ ਦੁਆਰਾ ਅਨਖ ਕੰਮਾਂ ਨੂੰ ਦੇਖ ਕੇ ਸਾਡਾ ਦਿਲ ਪਰਚਾਵਾ ਹੁੰਦਾ ਹੈ, ਇੰਝ ਹੀ ਅਪਾਹਜਾਂ ਦੇ ਆਰਾ ਕੀਤੇ ਜਾਣ ਵਾਲੇ ਅਨੋਖੇ ਕੰਮਾਂ ਦੁਆਰਾ ਵੀ ਸਾਡੀ ਮਾਨਸਿਕ ਸੰਤੁਸ਼ਟੀ ਹੁੰਦੀ ਹੈ। ਪਰ ਇਸ ਨਾਲ ਪੂਰੇ ਜਾਂ ਅਧੂਰੇ ਅਪਾਹਜ ਸਾਥੀ ਦਾ ਕੋਈ ਭਲਾ ਨਹੀਂ ਹੁੰਦਾ । ਹੱਥਾਂ ਤੋਂ ਅਪਾਹਜ ਆਪਣੇ ਪੈਰਾਂ ਨਾਲ ਪੇਂਟਿੰਗ ਕਰਨ ਵਾਲਾ ਵਿਅਕਤੀ ਜਾਂ ਬਿਨਾਂ ਪੈਰਾਂ ਦੇ ਹੱਥ ਦੀ ਗੱਡੀ ਨਾਲ ਭਾਰਤ ਦੀ ਸੈਰ ਕਰਨ ਅਪਾਹਜ ਵਿਅਕਤੀ ਅਪਾਹਜ ਸਮੱਸਿਆ ਨੂੰ ਹੱਲ ਕਰਨ ਜਾਂ ਆਪਣੀ ਸ਼ਖਸ਼ੀਅਤ ਦਾ ਵਿਕਾਸ ਕਰਨ ਵਿਚ ਕਿਵੇਂ ਸਹਿਯੋਗ ਦੇ ਰਿਹਾ ਹੈ। ਇਹ ਸਮਝ ਤੋਂ ਬਾਹਰ ਦੀ ਗੱਲ ਹੈ।
ਸਾਡਾ ਇਹ ਜਤਨ ਹੋਣਾ ਚਾਹੀਦਾ ਹੈ ਕਿ ਅਰੋਗ ਬੱਚੇ ਪੈਦਾ ਕੀਤੇ ਜਾਣ । ਅਪਾਹਜ ਪੈਦਾ ਹੀ ਨਾ ਹੋਣ । ਗਹਿਣ ਕਾਲ ਦੇ ਮੈਥੁਨ ਅਤੇ ਗਰਭ ਕਾਲ ਦੀਆਂ ਕੁਝ ਬੇਧਿਆਨੀਆਂ ਜ਼ਿਆਦਾਤਰ ਅਪਾਹਜਾਂ ਨੂੰ ਜਨਮ ਦਿੰਦੀ ਹੈ। ਬਚਪਨ ਵਿਚ ਗਲਤ ਢੰਗ ਨਾਲ ਪਾਲਣ-ਪੋਸ਼ਣ ਕਰਨ ਨਾਲ ਵੀ ਬੱਚੇ ਆਪਣੇ ਕਿਸੇ ਨਾ ਕਿਸੇ ਅੰਗ ਦੀ ਸਮਰੱਥਾ ਨੂੰ ਗੁਆ ਦਿੰਦੇ ਹਨ। ਇਸ ਦੀ ਰੋਕਥਾਮ ਦਾ ਯਤਨ ਇਥ ਹੀ ਕਰਨਾ ਚਾਹੀਦਾ ਹੈ। ਕਿਸੇ ਹਾਦਸੇ ਦੇ ਕਾਰਨ ਹੋਏ ਅਪਾਹਜ ਨੂੰ ਬਨਾਵਟੀ ਅੰਗ ਦੇਣ ਦਾ। ਪ੍ਰਬੰਧ ਕਰਨਾ ਚਾਹੀਦਾ ਹੈ ਜਾਂ ਉਸਦੇ ਰੋਜ਼ਗਾਰ ਦੀ ਜ਼ਿਮੇਂਵਾਰੀ ਸਰਕਾਰ ਨੂੰ ਆਪਣੇ ਉਤੇ ਲੈਣੀ ਚਾਹੀਦੀ ਹੈ ਪਰ ਪੂਰਨ ਅੰਗਾਂ ਨੂੰ ਕੰਮ ਨਾ ਦੇ ਕੇ ਉਹਨਾਂ ਨੂੰ ਦਿਮਾਗੀ ਤੌਰ ਤੇ ਅਪਾਹਜ ਬਣਾ ਕੇ ਇਕ ਅਪਾਹਜ ਨੂੰ ਟੈਲੀਫੋਨ ਅਪਰੇਟਰ ਦੀ ਡਿਊਟੀ ਦੇ ਕੇ ਸਰਕਾਰ ਅਪਾਹਜਾਂ ਵਿਚ ਵਾਧਾ ਕਰ ਰਹੀ ਹੈ।
ਜੇ ਕਿਸੇ ਅਪਾਹਜ ਦੀਆਂ ਲੋੜਾਂ ਘਰ ਵਿਚ ਪੂਰੀਆਂ ਕਰ ਦਿੱਤੀਆਂ ਜਾਣ । ਅਤੇ ਉਹ ਘਰ ਉੱਤੇ ਭਾਰ ਨਾ ਬਣ ਕੇ ਹਾਸੇ ਮਜ਼ਾਕ ਦੀਆਂ ਗੱਲਾਂ ਨਾਲ ਉਸ ਪਰਿਵਾਰ ਦਾ ਖ਼ੂਨ ਵਧਾਉਂਦਾ ਰਹੇ ਤਾਂ ਇਸ ਨਾਲ ਸਰਕਾਰ ਦੀ ਕਾਰਗੁਜ਼ਾਰੀ ਪਤਾ ਨਹੀਂ ਲੱਗੇਗੀ । ਇਸ ਦੀ ਬਜਾਏ ਦੇ ਉਹ ਸੋ ਅਪਾਹਜਾਂ ਵਿਚੋਂ ਕਿਸੇ ਇਕ ਨੂੰ ਕਿਸੇ ਚੋਕ ਵਿਚ ਫੋਨ ਲਗਵਾ ਕੇ ਉਸਦੀ ਨਿਗਰਾਨੀ ਕਰਨ ਲਈ ਬਿਠਾ ਦੇਵੇ ਤਾਂ ਉਸਦਾ ਇਹ ਕੰਮ ਸਾਰੀ ਦੁਨੀਆ ਨੂੰ ਪਤਾ ਲਗੇਗਾ । ਭਾਵੇਂ ਉਹ ਉਥੇ ਬੈਠਣ ਵਿਚ ਕਿੰਨੀ ਵੀ ਬੋਰੀਅਤ ਮਹਿਸੂਸ ਕਰੇ ।
ਸਿਰਫ ਸਰਕਾਰ ਹੀ ਨਹੀਂ, ਸ਼ਹਿਰਾਂ ਵਿਚ ਵੱਡੀਆਂ-ਵੱਡੀਆਂ ਕਲੱਬਾਂ ਵੀ ਅਜਿਹੇ ਢੋਂਗ ਦਾ ਦਿਖਾਵਾ ਕਰਦੇ ਹੋਏ ਖੁਦ ਨੂੰ ਅਪਾਹਜਾਂ ਦੀ ਸ਼ੁੱਭ-ਚਿੰਤਕ ਸਿੱਧ . ਕਰਨ ਦੀਆਂ ਕੋਸ਼ਿਸ਼ਾਂ ਕਰਦੀਆਂ ਹਨ। ਸੰਭਵ ਹੈ ਕਿ ਅਜਿਹੀਆਂ ਕਲੱਬਾਂ ਅਤੇ ਸੰਸਬਾਵਾਂ ਦੇ ਉੱਚ ਅਧਿਕਾਰੀਆਂ ਨੂੰ ਆਪਣੇ ਬੁਰੇ ਕੰਮਾਂ ਕਾਰਨ ਅਗਲੇ ਜਨਮ ਵਿਚ ਅਪਾਹਜ ਹੋਣ ਦੀ ਸ਼ੰਕਾ ਹੋਵੇ। ਅਜਿਹੀ ਅਪਾਹਜ ਹਾਲਤ ਵਿਚ ਉਹ ਭੁੱਖੇ ਨਾ ਮਰ ਜਾਣ, ਉਸ ਦਾ ਉਪਰਾਲਾ ਕਰ ਰਹੇ ਹਨ। ਜੇ ਉਹ ਅਪਾਹਜਾਂ ਦੀ ਸੇਵਾ ਕਰਨਗੇ ਤਾਂ ਉਹਨਾਂ ਦੇ ਅਪਾਹਜ ਹੋਣ ਦੀ ਹਾਲਤ ਵਿਚ, ਕੋਈ ਉਹਨਾਂ ਦੀ ਸੇਵਾ ਵੀ ਜ਼ਰੂਰ ਕਰੇਗਾ ।
ਸਹੀ ਅਰਥਾਂ ਵਿਚ ਅੱਜ ਸਾਰਾ ਸਮਾਜ ਹੀ ਅਪਾਹਜ ਦਿਖ ਰਿਹਾ ਹੈ। ਸਮਾਜ ਦੇ ਸਾਰੇ ਅੰਗ, ਸਾਰੇ ਰਿਸ਼ਤੇ ਬੁਰੀ ਤਰਾਂ ਟੁੱਟ ਰਹੇ ਹਨ। ਉਹ ਸਾਰੇ ਆਪਣੇ ਸਵਾਰਥ ਨੂੰ ਹਰੇ ਰੱਖੇ ਹੋਏ ਹਨ। ਕੀ ਇਸ ਅਪਾਹਜ ਵਰੇ ਵਿਚ ਇਸ ਵੱਲ ਵੀ ਕੋਈ ਧਿਆਨ ਦੇਵੇਗਾ ?
0 Comments