ਅੱਖੀਂ ਡਿੱਠਾ ਫੁਟਬਾਲ ਦਾ ਮੈਚ
Ankhi Thida Footbal Da Match
ਹਰ ਸਾਲ ਵੀ ਸਾਡੇ ਕਾਲਜ ਵਿਚ ਟੂਰਨਾਮੈਂਟ ਕਰਵਾਏ ਗਏ । ਇਸ ਸਾਲ ਜ਼ਿਲੇ ਦੇ ਕਾਲਜਾਂ ਦੇ ਟੂਰਨਾਮੱਟ ਵਿਚ ਸਾਡੀ ਟੀਮ ਵੀ ਭਾਈ ਟੀਮਾਂ ਨੂੰ ਜਿੱਤ ਕੇ ਫਾਈਨਲ ਵਿਚ ਆਈ ਸੀ । ਦੂਜੇ ਪਾਸੇ ਖ਼ਾਲਸਾ ਕਾ ਜਲੰਧਰ ਦੀ ਟੀਮ ਨੇ ਸਾਡੇ ਜਿੰਨੀਆਂ ਟੀਮਾਂ ਜਿੱਤ ਕੇ ਸਾਡੇ ਵਾਲੀ ਥi ਪ੍ਰਾਪਤ ਕੀਤੀ ਹੋਈ ਸੀ। ਦੋਹਾਂ ਦਾ ਆਖਰੀ ਮੰਚ ਦੁਆਬਾ ਕਾਲਜ ਦੀ ਗਰਾਊਂਡ ਵਿਚ ਹੋਇਆ।
ਰੈਫਰੀ ਚੌਧਰੀ ਹਰਮੀਤ ਸਿੰਘ ਸਨ ਜੋ ਜ਼ਿਲੇ ਵਿਚ ਮੱਨੇ ਹੋਏ ਰੈਫਰੀ ਸਨ । ਠੀਕ ਚਾਰ ਵਜੇ ਉਹਨਾਂ ਆਪਣੀ ਸੀਟੀ ਵਜਾਈ। ਦੋਵੇਂ ਟੀਮਾਂ ਮੈਦਾਨ ਵਿਚ ਨਿਤਰ ਆਈਆਂ । ਪਹਿਲਾਂ ਟਾਸ ਸੁੱਟਿਆ ਗਿਆ ਜੋ ਅਸੀਂ ਜਿੱਤ ਲਿਆ । ਅਸੀਂ ਆਪਣੀ ਮਰਜ਼ੀ ਨਾਲ ਇਕ ਪਾਸੇ ਹੋ ਗਏ । ਰੈਫਰੀ ਨੇ ਇਕ ਹੋਰ ਸੀਟੀ ਵਜਾਈ ਤੇ ਸਭ ਖਿਡਾਰੀ ਨੀਅਤ ਥਾਂ ਤੇ ਪੁੱਜ ਗਏ ।
ਦੇ ਇਕ ਅੱਖ ਦੇ ਫੋਰ ਵਿਚ ਹੀ ਖੇਡ ਸ਼ੁਰੂ ਹੋ ਗਈ । ਮੰਚ ਦੇਖਣ ਲਈ ਕਾਫੀ ਜਨਤਾ ਆਈ ਹੋਈ ਸੀ । ਐਨੀ ਭੀੜ ਸੀ ਕਿ ਤਿਲ ਸਟਣ ਲਈ ਵੀ ਥਾਂ ਨਹੀਂ ਸੀ । ਭਾਵੇਂ ਸਾਡੀ ਟੀਮ ਦੇ ਖਿਡਾਰੀ ਸੋਹਣੇ ਖੇਡਦੇ ਸਨ ਪਰ ਸਾਨੂੰ ਕੈਪਟਨ ਜੀਤ ਤੇ ਰਾਈਟ ਇਨ ਚਰਨੀ ਤੇ ਬਹੁਤ ਮਾਣ ਸੀ । ਪਹਿਲਾਂ ਤਾਂ ਦਸ ਮਿੰਟ ਸਾਡੀ ਟੀਮ ਅੜੀ ਰਹੀ ਤੇ ਉਨ੍ਹਾਂ ਦੇ ਫਾਰਵਰਡਾਂ ਨੇ ਬਾਲ ਨੂੰ ਸਾਡੀ ਗਲ ਵਲ ਰੱਖਿਆ, ਪਰ ਬਚਨ ਰਾਈਟ ਆਊਟ ਖੇਡਦਾ ਸੀ । ਉਸ ਪਾਸ ਬਾਲ ਆਇਆ। ਉਹ ਗਰਾਊਡ ਦੀ ਹੱਦ ਦੇ ਨਾਲ-ਨਾਲ ਉਨ੍ਹਾਂ ਦੀਆਂ ਗੱਲਾਂ ਵਿਚ ਲੈ ਗਿਆ ਤੇ ਅਖੀਰ ਕੈਪਟਨ ਜੀਤ ਨੂੰ ਬਾਲ ਦੇ ਦਿੱਤਾ। ਉਹ ਅਜੇ ਕੇਰੀ ਹੀ ਕਰਦਾ ਸੀ ਕਿ ਉਹਨਾਂ ਦੇ ਫੁੱਲ ਬੈਕਾਂ ਨੇ ਉਸ ਪਾਸੋ ਬਾਲ ਲੈ ਕੇ ਅਜਿਹੀ ਕਿੱਕ, ਲਗਾਈ ਕਿ ਬਾਲ ਮੁੜ ਸਾਡੇ ਗਲ ਵਿਚ ਆ ਗਿਆ । ਹੁਣ ਸਾਨੂੰ ਇਹ ਡਰ ਸੀ ਕਿ ਕਿਤੇ ਗਲ ਨਾ ਹੋ ਜਾਵੇ ਪਰ ਸਾਡੀ ਟੀਮ ਦਾ ਗੋਲ ਕੀਪਰ ਵੀ ਆਪਣੀ ਮਿਸਾਲ ਆਪ ਸੀ । ਉਸ ਪਾਸ ਬਹੁਤ ਬਾਲ ਗਏ ਪਰ ਉਸ ਨੇ ਇਕ ਨਾ ਜਾਣੀ । ਉਹ ਬਾਲ ਨੂੰ ਐਵੇਂ ਹੀ ਫੜ ਲਿਆ ਕਰਦਾ ਸੀ । ਇਸ ਤਰ੍ਹਾਂ ਕਾਫੀ ਜ਼ੋਰ ਲਗਾ ਕੇ ਅੱਧੇ ਸਮੇਂ ਦੀ ਸੀਟੀ ਵੱਜ ਗਈ । ਅਸੀਂ ਸਾਰੇ ਹੀ ਬਾਹਰ ਦੋੜ ਕੇ ਗਏ ਤਾਂ ਪਹਿਲਾਂ ਹੀ fਪਿੰਸੀਪਲ ਨੇ ਚਪੜਾਸੀ ਹੱਥ ਸੰਤਰਿਆਂ ਦੀਆਂ ਦੋ ਦਰਜਨ ਫੜਾਈਆਂ ਹੋਈਆਂ ਸਨ । ਸਾਰਿਆਂ ਨੇ ਸੰਤਰੇ ਖੁਬ ਚੁਸੇ ਤੇ ਪੀ. ਟੀ. ਆਈ. ਸਾਹਿਬ ਨੇ ਉਨ ਨੂੰ ਮੈਚ ਖੇਡਣ ਦੇ ਹੋਰ ਦੇ ਚਾਰ ਨੇਮ ਦੱਸੇ ਕਿ ਇਸ ਤਰ੍ਹਾਂ ਨਹੀਂ, ਇਸ ਤਰ ਰਹਿ ਕੇ ਖੇਡੀਦਾ ਹੈ ਤੇ ਉਨ੍ਹਾਂ ਖਾਸ ਕਰਕੇ ਪਾਸ ਦੀ ਖੇਡ ਲਈ ਜ਼ੋਰ ਦਿੱਤਾ।
ਖੇਡ ਦੂਜੀ ਵਾਰੀ ਸ਼ੁਰੂ ਹੋਈ । ਖਾਲਸਾ ਕਾਲਜ ਦੀ ਟੀਮ ਦੀ ਖੇਡ ਬਹੁਤ ਚੜ ਗਈ । ਉਨ੍ਹਾਂ ਦੇ ਖੱਬੇ ਆਊਟ ਨੇ ਅਜਿਹੀ ਕਿੱਕ ਮਾਰ ਕਿ ਉਨ੍ਹਾਂ ਦੇ ਕੈਪਟਨ ਪਾਲ ਗਈ । ਉਨਾਂ ਦੇ ਮੁੰਡਿਆਂ ਨੇ ਤਾਲੀਆਂ ਵਜਾਈਆਂ । ਉਸ ਦਾ ਹੌਸਲਾ ਹੋਰ ਵੀ ਵਧ ਗਿਆ ਕਿ ਪਾਲ ਲੈ ਕੇ ਸਾਡੇ ਗਲਾਂ ਵਿਚ ਆ ਗਿਆ । ਗੋਲਚੀ ਨੇ ਕਾਫੀ ਕੋਸ਼ਿਸ਼ ਕੀਤੀ ਪਰ ਉਹ ਬਹੁਤ ਚੜੇ ਹੋਏ ਸਨ ਤੇ ਇਸ ਤਰ੍ਹਾਂ ਇਕ ਗੱਲ ਸਾਡੇ ਸਿਰ ਕਰ ਗਏ। ਮੈਚ ਦੇਖਣ ਵਾਲੇ ਖਾਲਸਾ ਕਾਲਜ ਨੇ ਖੂਬ ਤਾਲੀਆਂ ਵਜਾਈਆਂ । ਹਣ ਸਭ ਨੂੰ ਇਹੀ ਉਮੀਦ ਸੀ ਕਿ ਸਾਡੇ ਕਾਲਜ ਪਾਸੋਂ ਗੋਲ ਨਹੀਂ ਲਹਿ ਸਕਦਾ। ਸਮਾਂ ਕੇਵਲ ਦਸ ਮਿੰਟ ਰਹਿੰਦੇ ਸੀ। ਅਸੀਂ ਸੋਚਿਆ ਕਿ ਹੁਣ ਗੋਲ ਕਰਨਾ ਅਸੰਭਵ ਹੈ, ਪਰ ਕੈਪਟਨ ਜੀਤ ਦਾ ਖੂਨ ਖੋਲ ਰਿਹਾ ਸੀ । ਉਸ ਨੂੰ ਇੰਜ ਜਾਪਦਾ ਸੀ ਜਿਵੇਂ ਬਹੁਤ ਬੇਇੱਜ਼ਤੀ ਹੋ ਰਹੀ ਹੁੰਦੀ ਹੈ। ਉਸ ਨੇ ਚਾਰ ਮੁੰਡਿਆਂ ਪਾਸ ਬਾਲ ਕੱਦ ਕੇ ਰਾਈਟ ਆਊਟ ਨੂੰ ਪਾਸ ਦੇ ਦਿੱਤਾ । ਬਸ ਫਿਰ ਕੀ ਸੀ ਉਸ ਬਾਲ ਲੈ ਕੇ ਕਨੇ ਦੇ ਨਾਲ ਉਨ੍ਹਾਂ ਦੇ ਗਲਾਂ ਵਿਚ ਆ ਕੇ ਐਸੀ ਕਿੱਕ ਮਾਰੀ ਕਿ ਸਾਡੇ ਕੈਪਟਨ ਨੇ ਹੈਡ ਲਾ ਕੇ ਗੱਲ ਉਤਾਰ ਦਿੱਤਾ । ਤਾਲੀਆਂ ਦੀ ਕੋਈ ਹੱਦ ਨਾ ਰਹੀ । ਸਾਡੀਆਂ ਆਸਾਂ ਫਿਰ ਸੁਰਜੀਤ ਹੋ ਗਈਆਂ ।
ਹੁਣ ਖੇਡ ਕਾਫੀ ਗਰਮ ਸੀ । ਇਸ ਤਰਾਂ ਜਾਪਦਾ ਸੀ ਜਿਸ ਪਾਸੇ ਗੱਲ ਹੋ ਗਿਆ, ਉਤਾਰਨਾ ਕਾਫ਼ੀ ਮੁਸ਼ਕਲ ਸੀ। ਸਾਡੇ ਖਿਡਾਰੀਆਂ ਦੀ ਗੁੱਡੀ ਚੜ੍ਹੀ ਹੋਈ ਸੀ । ਅਖੀਰ ਦੇ ਹੀ ਮਿੰਟ ਰਹਿੰਦੇ ਸਨ ਕਿ ਸਾਡੇ ਕੈਪਟਨ ਨੇ ਮੁੜ ਬਾਲ ਫੜਿਆ ਤੇ ਸੈਂਟਰ ਵਿਚੋਂ ਐਸੀ ਕਿੱਕ ਮਾਰੀ ਕਿ ਉਨ੍ਹਾਂ ਦੇ ਗੋਲਚੀ ਨੇ ਰੋਕ ਤਾਂ ਲਈ, ਪਰ ਬਾਲ ਖਿਸਕ ਕੇ ਦੂਜੇ ਪਾਸੇ ਡਿੱਗ ਪਿਆ । ਰੈਫਰੀ ਨੇ ਗੋਲ ਦੇ ਦਿੱਤਾ ਤੇ ਨਾਲ ਹੀ ਸਮਾਂ ਖਤਮ ਹੋ ਗਿਆ ਸੀ । ਅਸੀਂ ਜਿੱਤ ਗਏ । ਅਸਾਂ ਫੁਟਬਾਲ ਵਿਚੋਂ ਜ਼ਿਲੇ ਭਰ ਵਿਚ ਪਹਿਲਾ ਦਰਜਾ ਪ੍ਰਾਪਤ ਕੀਤਾ ।
0 Comments