ਇਤਿਹਾਸਿਕ ਸਥਾਨ ਦੀ ਯਾਤਰਾ -ਤਾਜ ਮਹਲ
Aitihasik Sthan di Yatra - Taj Mahal
ਵਿਦਿਆਰਥੀਆਂ ਲਈ ਇਤਿਹਾਸਿਕ ਅਸਥਾਨ ਦੀ ਯਾਤਰਾ ਬਹੁਤ ਮਹੱਤਾ ਰੱਖਦੀ ਹੈ ਕਿਉਂਕਿ ਇਸ ਨਾਲ ਵਿਦਿਆਰਥੀ ਨੂੰ ਅਸਲੀ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਉਨ੍ਹਾਂ ਨੇ ਪਹਿਲਾਂ ਪੁਸਤਕਾਂ ਗਿਆਨ ਪ੍ਰਾਪਤ ਕੀਤਾ ਹੁੰਦਾ ਹੈ। ਫਿਰ ਜਦੋਂ ਉਹ ਅਸਲੀ ਚੀਜਾਂ ਜਾਂ ਅਸਥਾਨ ਦੇਖਦੇ ਹਨ, ਉਸ ਸਮੇਂ ਉਨਾਂ ਨੂੰ ਇਸ ਤਰਾਂ ਦਾ ਗਿਆਨ ਮਿਲਦਾ ਹੈ, ਜੋ ਉਹ ਕਦੇ ਵੀ ਨਹੀਂ ਭੁਲਦੇ ।
ਪਿੱਛੇ ਜਿਹੇ ਕਾਲਜ ਦਸੰਬਰ ਦੀਆਂ ਛੁੱਟੀਆਂ ਲਈ ਬੰਦ ਹੋਣਾ ਸੀ। ਸਾਡੇ fਪੰਸੀਪਲ ਸਾਹਿਬ ਦੀ ਪ੍ਰਵਾਨਗੀ ਨਾਲ ਸਾਡੇ ਇਤਿਹਾਸ ਦੇ ਪ੍ਰਸਰ ਨੇ ਸਾਡੇ ਕਾਲਜ ਦੇ ਵਿਦਿਆਰਥੀਆਂ ਨਾਲ ਭਾਰਤ ਦੇ ਇਤਿਹਾਸ ਵਿਚ ਮਹੱਤਤਾ ਰੱਖਣ ਵਾਲੇ ਸ਼ਹਿਰ ਆਗਰਾ ਜਾਣ ਦਾ ਪ੍ਰਗਟਾਮ ਬਣਾਇਆ। ਸਭਨਾਂ ਵਿਦਿਆਰਥੀਆਂ ਨੇ ਲੋੜੀਦੇ ਪੈਸੇ ਪ੍ਰੋਫੈਸਰ ਸਾਹਿਬ ਕੁਲ ਜਮਾ ਕਰਵਾ ਦਿੱਤੇ । ਅਗਲੇ ਦਿਨ ਸਵੇਰੇ ਹੀ ਅਸੀਂ ਸਾਰ ਠੀਕ ਸਮੇਂ ਤੇ ਸਟੇਸ਼ਨ ਤੇ ਪੁੱਜ ਗਏ ਤੇ ਗੱਡੀ ਵਿਚ ਸਵਾਰ ਹੋ ਕੇ ਦੂਸਰੇ ਦਿਨ ਦੁਪਹਿਰ ਨੂੰ ਆਗਰੇ ਆਪਣੇ ਟਿਕਾਣੇ ਤੇ ਪੁੱਜ ਗਏ । ਖਾਣਾ ਖਾਧਾ ਤੇ ਕਪੜੇ ਬਦਲ ਕੇ ਸਭ ਵਿਦਿਆਰਥੀ ਬੱਸ ਰਾਹੀਂ ਆਗਰਾ ਦਾ ਲਾਲ ਕਿਲਾ ਦੇਖਣ ਚਲੇ ਗਏ । ਪ੍ਰੋਫੈਸਰ ਸਾਹਿਬ ਦਾ ਵਿਚਾਰ ਸੀ ਕਿ ਦਿਨੇ-ਦਿਨੇ ਕਿਲਾ ਦੇਖ ਲਿਆ ਜਾਏ ਕਿਉਂਕਿ ਰਾਤ ਨੂੰ ਚਾਨਣੀ ਹੋਣ ਕਾਰਣ ਤਾਜ ਮਹੱਲ ਦੇਖਣ ਜਾਣਾ ਸੀ । ਕਿਲਾ ਦੇਖ ਕੇ ਅਸੀਂ ਬਹੁਤ ਹੈਰਾਨ ਰਹਿ ਗਏ । ਉਹ ਕਿਲਾ ਕਿੰਨਾ ਮਜ਼ਬੂਤ ਸੀ । ਸੱਚਮੁੱਚ ਮੁਗਲ ਬਾਦਸ਼ਾਹਾਂ ਦੇ ਭਵਨ ਨਿਰਮਾਣ ਕਲਾ ਦੇ ਪਿਆਰ ਤੇ ਸ਼ੱਕ ਦੀ ਉੱਥੇ ਉਗਾਹੀ ਮਿਲਦੀ ਹੈ। ਇਸ ਦੇ ਅੰਦਰ ਦੀਵਾਨੇ ਆਮ, ਦੀਵਾਨੇ ਖਾਸ ਤੇ ਜਹਾਂਗੀਰੀ ਮਹੱਲ ਦੇ ਖਾਸ ਦੇਖਣ ਯੋਗ ਹਨ।
ਕਿਲੇ ਤਾਂ ਵਾਪਸ ਆ ਕੇ ਕੁਝ ਦੇਰ ਆਰਾਮ ਕੀਤਾ। ਫਿਰ ਖਾਣਾ ਖਾ ਕੇ ਬੱਸ ਰਾਹੀ ਤਾਜ ਮਹੱਲ ਪਹੁੰਚ ਗਏ । ਅਸੀਂ ਬਹੁਤ ਦੇਰ ਤੋਂ ਤਾਜ ਮਹੱਲ ਬਾਰੇ ਸੁਣਿਆ ਹੋਇਆ ਸੀ । ਇਸ ਨੂੰ ਦੇਖਣ ਦੀ ਤੀਬਰ ਇੱਛਾ ਸੀ । ਤਾਜ ਮਹੱਲ ਮੁਗਲ ਸਮਰਾਟ ਸ਼ਾਹਜਹਾਂ ਨੇ ਆਪਣੀ ਪਿਆਰੀ ਪਤਨੀ ਮੁਮਤਾਜ ਮਹੱਲ ਦੀ ਯਾਦ : ਵਿਚ ਜਮਨਾ ਦੇ ਕੰਢੇ ਬਣਵਾਇਆ ਸੀ । ਸੰਗਮਰਮਰ ਦਾ ਇਹ ਮਕਬਰਾ ਦੰਪਤੀ ਪਿਆਰ ਦੀ ਇਕ ਅਦੁੱਤੀ ਇਮਾਰਤ ਹੈ। ਇਹ ਭਾਰਤੀ ਇਸਤਰੀ ਦੀ ਸੁੰਦਰਤਾ ਨੂੰ ਇਕ ਮਹਾਨ ਸ਼ੁਰੂਧਾਂਜ਼ਲੀ ਹੈ। ਕਈਆਂ ਨੇ ਇਸ ਨੂੰ ਸੰਗਮਰਮਰ ਵਿਚ , ਸਾਕਾਰ ਹੋਇਆ ਸੁਪਨਾ’ ਆਖਿਆ ਹੈ। ਤਾਜ ਦੀ ਉਸਾਰੀ ਕਰਵਾਉਣ ਦੀ ਜ਼ਿੰਮੇਵਾਰੀ ਸ਼ੀਰਾਜ ਨਿਵਾਜੀ ਉਸਤਾਦ ਈਸਾ ਨੂੰ ਸੌਂਪੀ ਗਈ ਸੀ । ਉਸ ਦੀ ਸਹਾਇਤਾ ਲਈ ਉਸ ਦਾ ਘੜ ਪੁੱਤਰ ਮੁਹੰਮਦ ਸ਼ਰੀਫ ਵੀ ਸੀ। ਇਹ 22 ਸਾਲਾਂ ਵਿਚ ਪੂਰਾ ਹੋਇਆ ਸੀ । ਇਸ ਉੱਤੇ ਤਿੰਨ ਕਰੋੜ ਰੁਪਿਆ ਖ਼ਰਚ ਹੋਇਆ ਸੀ । ਸਭ ਵਿਦਿਆਰਥੀ ਬੱਸ ਵਿਚੋਂ ਉਤਰ ਕੇ ਤਾਜ ਵੱਲ ਵਧੇ । ਰਾਤ ਸੀ, ਪਰ ਦੁੱਧ ਵਰਗੀ ਚਾਨਣੀ ਨਾਲ ਧੋਤਾ ਹੋਇਆ ਤਾਜ ਚਮਕਾਂ ਮਾਰਦਾ ਸੀ ਤੇ ਹਰ ਦਿਲ ਨੂੰ ਖੁਸ਼ੀ ਬਖ਼ਸ਼ਦਾ ਸੀ । ਪਹਿਲਾਂ ਅਸੀਂ ਲਾਲ ਪੱਥਰ ਦੇ ਬਣੇ ਉੱਚੇ ਸੁੰਦਰ ਦਰਵਾਜ਼ ਰਾਹੀਂ ਅੰਦਰ ਗਏ ! ਇਸ ਤੇ ਕੁਰਾਨ ਵਿਚੋਂ ਆਇਤਾਂ ਲਿਖੀਆਂ ਹੋਈਆਂ ਹਨ। ਸਾਨੂੰ ਸਾਹਮਣੇ ਤਾਜ ਮਹੱਲ ਦੀ ਸੁੰਦਰ ਇਮਾਰਤ ਦਿਖਾਈ ਦਿੱਤੀ। ਬਹੁਤ ਸਾਰੇ ਦੇਸੀ ਤੇ ਵਿਦੇਸ਼ੀ ਲਕ ਤਾਜ ਮਹੱਲ ਦੇਖਣ ਆਏ ਹੋਏ ਸਨ । ਚਹੁੰ ਪਾਸੇ ਇਕ ਬਾਗ ਸੀ ਤੇ ਮਖਮਲੀ ਘਾਹਵਿਛਿਆ ਹੋਇਆ ਸੀ । ਇਸ ਦੇ ਵਿਚਕਾਰ ਇਕ ਨਹਿਰੂ ਲੰਘਦੀ ਹੈ। ਨਹਿਰਾ ਵਿਚ ਫੁਹਾਰੇ ਹਨ ਤੇ ਦੋਹੀਂ ਪਾਸੀਂ ਸੰਗਮਰਮਰ ਦੇ ਸੰਦਰ' ਰਸਤੇ ਬਣੇ ਹੋਏ ਹਨ। ਇਸ ਨਹਿਰੂ ਦੇ ਦੋਹੀਂ ਪਾਸੀਂ ਤਿੱਖੇ ਨੱਕਦਾਰ ਸਰੂ ਦੇ ਰੁੱਖ ਹਨ।
ਲਾਲ ਪੱਥਰ ਦੇ ਇਕ ਦਰਵਾਜ਼ੇ ਨੂੰ ਪਾਰ ਕਰਕੇ ਅਸੀਂ ਤਾਜ ਦੇ ਅੰਦਰ ਚਲੇ ਗਏ । ਅੰਦਰ ਮੀਨਾਕਾਰੀ ਤੇ ਜਾਲੀ ਦਾ ਬਹੁਤ ਅਦੁੱਤੀ ਕੰਮ ਕੀਤਾ ਹੋਇਆ ਸੀ ਜਿਸ ਨੂੰ ਦੇਖ ਕੇ ਅਸੀਂ ਬਹੁਤ ਖੁਸ਼ ਹੋਏ ਤੇ ਮੁਗਲ ਕਾਲ ਦੀ ਕਾਰੀਗਰ ਦੀ ਦਾਦ ਦਿੱਤੀ । ਅੰਦਰ ਡਾਟਾਂ ਦੇ ਕੰਧਾਂ ਉੱਤੇ ਕੁਰਾਨ ਸ਼ਰੀਫ ਦੀਆਂ ਆਇਤਾਂ ਲਿਖੀਆਂ ਹੋਈਆਂ ਸਨ ।
ਗੁੰਬਦ ਦੇ ਅੰਦਰ ਜਾਲੀਦਾਰ ਸੰਗਮਰਮਰ ਦਾ ਇਕ ਜੰਗਲਾ ਹੈ। ਇਸ ਦੇ ਅੰਦਰ ਮੁਮਤਾਜ ਮਹੱਲ ਅਤੇ ਬਾਦਸ਼ਾਹ ਸ਼ਾਹਜਹਾਂ ਦੀਆਂ ਕਬਰ ਹਨ। ਬਾਦਸ਼ਾਹ ਦੀ ਕਬਰ ਬੇਗਮ ਨਾਲ ਕੁਝ ਉੱਚ ਹੈ। ਪੌੜੀਆਂ ਉਤਰ ਕੇ ਅਸੀਂ ਤਹਿਖਾਨੇ ਵਿਚ ਚਲੇ ਗਏ। ਉਥੇ ਕਾਫੀ ਰੋਸ਼ਨੀ , ਸੀ । ਅਸੀਂ ਦੇਖਿਆ ਕਿ ਇਥੇ ਵੀ ਬਹੁਤ ਵੇਲ ਬੂਟੇ ਤੇ ਮੀਨਾਕਾਰੀ ਦਾ ਕੰਮ ਕੀਤਾ ਹੋਇਆ ਹੈ।
ਭਾਵੇਂ ਤਾਜ ਮਹੱਲ ਨੂੰ ਬਣਿਆਂ ਤਿੰਨ ਸਦੀਆਂ ਤੋਂ ਵਧ ਦਾ ਸਮਾਂ ਹੋ ਗਿਆ ਹੈ ਪਰ ਇਸ ਨੂੰ ਦੇਖ ਕੇ ਇਸ ਤਰਾਂ ਲਗਦਾ ਹੈ ਜਿਵੇਂ ਇਹ ਹੁਣੇ ਹੀ ਬਣਿਆ ਹੈ। ਅਸੀਂ ਇਥੇ ਆਉਣਾ ਤਾਂ ਨਹੀਂ ਸੀ ਚਾਹੁੰਦੇ ਪਰ ਰਾਤ ਕਾਫੀ ਹੋ ਗਈ ਸੀ । ਇਸ ਲਈ ਬੱਸ ਰਾਹੀਂ ਆਪਣੇ ਟਿਕਾਣੇ ਤੇ ਆ ਗਏ । ਦੂਜੇ ਦਿਨ ਅਸੀਂ ਮੁਗਲਾਂ ਦੀ ਭਵਨ ਉਸਾਰੀ ਦੇ ਹੋਰ ਅਦੁੱਤੀ ਨਮੂਨੇ ਦੇਖਣ ਲਈ ਫਤਿਹਪੁਰ ਸੀਕਰੀ ਚਲੇ ਗਏ । ਉੱਥੇ ਕਈ ਭਵਨ ਦੇਖੇ ਤੇ ਮੁੜ ਵਾਪਸੀ ਲਈ ਚਾਲੇ ਪਾ ਦਿੱਤੇ।
0 Comments