ਆਦਰਸ਼ ਪਿੰਡ
Adarsh Pind
An Ideal Village
ਮਹਾਤਮਾ ਗਾਂਧੀ ਨੇ ਆਖਿਆ ਸੀ ਕਿ ਭਾਰਤ ਦੇ ਸਹੀ ਦਰਸ਼ਨ ਇਸ ਦੇ ਪਿੰਡਾਂ ਵਿਚ ਹੁੰਦੇ ਹਨ। ਇਸ ਲਈ ਪਿੰਡਾਂ ਦੀ ਉੱਨਤੀ ਭਾਰਤ ਦੀ ਉੱਨਤ ਹੈ। ਭਾਰਤ ਨੂੰ ਆਦਰਸ਼ ਪਿੰਡਾਂ ਦੀ ਜ਼ਰੂਰਤ ਹੈ। ਹਰ ਬਲਾਕ ਵਿਚ ਤੇ ਹੋਰ ਤਹਿਸੀਲ ਵਿੱਚ ਕੁਝ ਆਦਰਸ਼ ਪਿੰਡ ਬਣਾਏ ਜਾਣ, ਜਿਨ੍ਹਾਂ ਦੀਆਂ ਵਿਸ਼ੇਸ਼ਤਾਈਆਂ ਦੇਖ ਕੇ ਹੋਰ ਪਿੰਡ ਵੀ ਉਹੀ ਵਿਸ਼ੇਸ਼ਤਾਈਆਂ ਆਪਣੇ ਪਿੰਡਾਂ ਵਿਚ ਪੈਦਾ ਕਰਕੇ ਉਨਾਂ ਨੂੰ ਆਦਰਸ਼ ਪਿੰਡ ਬਣਾਉਣ ਦਾ ਜਤਨ ਕਰਨ। ਹੋਲੀ-ਹੋਲੀ ਸਾਰੇ ਭਾਰਤ ਦੇ ਪਿੰਡਾਂ ਦੀ ਕਾਇਆ ਹੀ ਪਲਟ ਜਾਵੇਗੀ !
ਭਾਰਤ ਦੇ ਪੁਰਾਣੇ ਪਿੰਡਾਂ ਵਿਚ ਅਨਪੜ੍ਹਤਾ ਹੈ। ਉਨ੍ਹਾਂ ਵਿਚ ਖੇਤੀ ਦੇ ਉਹੀ ਪੁਰਾਣੇ ਢੰਗ ਹਨ। ਉਨ੍ਹਾਂ ਨੂੰ ਸਿੱਖਿਆ ਦੀ ਘਾਟ ਕਾਰਣ ਨਵੀਂ ਰੋਸ਼ਨ ਦੀ ਇਕ ਕਿਰਨ ਵੀ ਨਹੀਂ ਲੱਗੀ । ਉਹਨਾਂ ਦਾ ਰਹਿਣ-ਸਹਿਣ ਬਹੁਤ ਪੁਰਾਣਾ ਹੈ। ਉਹੀ ਕੱਚੇ ਤੇ ਹਨੇਰੇ ਘਰ, ਜਿਨਾਂ ਵਿਚ ਨਾ ਹਵਾ ਜਾਂਦੀ ਹੈ ਤੇ ਨਾ ਰੋਸ਼ਨੀ ਪਹੁੰਚ ਸਕਦੀ ਹੈ। ਜਿੱਥੇ ਦਿਨੇ ਵੀ ਕੋਈ ਚੀਜ਼ ਕੱਢਣੀ ਹੋਵੇ ਤਾਂ ਦੀਵਾ ਜਗਾਉਣਾ ਪੈਂਦਾ ਹੈ। ਇਸ ਤਰਾਂ ਦੇ ਮਕਾਨਾਂ ਵਿਚ ਰਹਿਣ ਨਾਲ ਤੰਦਰੁਸਤੀ ਕਾਇਮ ਕਿਵੇਂ ਰਹਿ ਸਕਦੀ ਹੈ। ਬੀਮਾਰੀਆਂ ਪੈ ਜਾਂਦੀਆਂ ਹਨ। ਇਲਾਜ ਦਾ ਪ੍ਰਬੰਧ ਨਾ ਹੋਣ ਕਾਰਣ ਬਹੁਤ ਲੋਕ ਅਨਿਆਈ ਮੌਤ ਹੀ ਮਰ ਜਾਂਦੇ ਹਨ। ਇਨ੍ਹਾਂ ਸਾਰੀਆਂ ਬੁਰਾਈਆਂ ਦਾ ਇਲਾਜ ਤਾਂ ਹੀ ਹੋ ਸਕਦਾ ਹੈ ਜੇ ਲਾਗੇ-ਲਾਗੇ ਕਈ ਆਦਰਸ਼ ਪੰਡ ਉਸਾਰ ਦਿੱਤੇ ਜਾਣ। ਇਨਾਂ ਵਿੱਚ ਅੱਜ ਦੇ ਜੀਵਨ ਦੀਆਂ ਸਾਰੀਆਂ ਸਹੂਲਤਾਂ ਹੋਣ ਤੇ ਪਿੰਡਾਂ ਵਿਚ ਆ ਕੇ ਕਿਸੇ ਦਾ ਸ਼ਹਿਰ ਜਾਣ ਨੂੰ ਦਿਲ ਨਾ ਕਰੋ ।
ਆਦਰਸ਼ ਪਿੰਡ ਵਿਚ ਮੁੱਢਲੀ ਜ਼ਰੂਰਤ ਮਕਾਨ ਦੀ ਤਰਤੀਬ ਦੀ ਹੈ। ਉਗੜੇ-ਦੁਗੜੇ ਮਕਾਨ ਹੋਣ ਕਾਰਣ ਪਿੰਡ ਦੀ ਹਾਰ ਹੀ ਭੱਦੀ ਲਗਦੀ ਹੈ। ਪੁਰਾਣੀ ਕਿਸਮ ਦੇ ਮਕਾਨ ਲਈ ਆਦਰਸ਼ ਪਿੰਡ ਵਿਚ ਕੋਈ ਥਾਂ ਨਹੀਂ ਹੈ। ਆਦਰਸ਼ ਪਿੰਡ ਵਿਚ ਗਲੀਆਂ ਪੱਕੀਆਂ ਹੁੰਦੀਆਂ ਹਨ। ਮੀਂਹ ਪਏ ਤੇ ਉਹਨਾਂ ਵਿਚ ਕੋਈ ਚਿੱਕੜ ਨਹੀਂ ਹੁੰਦਾ। ਘਰਾਂ ਵਿਚ ਆਉਂਦਾ ਗੰਦਾ ਪਾਣੀ ਪੱਕੀਆਂ ਹੋ ਚੁੱਕੀਆਂ ਹੋਈਆਂ ਨਾਲੀਆਂ ਰਾਹੀਂ ਪਿੰਡੋਂ ਬਾਹਰ ਕੱਢਿਆ ਜਾਣਾ ਚਾਹੀਦਾ ਹੈ। ਇਸ ਤਰਾਂ ਨਾ ਤਾਂ ਗਲੀਆਂ ਗੰਦੀਆਂ ਹੁੰਦੀਆਂ ਹਨ ਤੇ ਨਾ ਹੀ ਮੱਛਰ ਤੇ ਮੱਖੀ ਰਹਿ ਸਕਦੀ ਹੈ। ਗਲੀਆਂ ਖੁਲੀਆਂ ਵੀ ਹੋਣੀਆਂ ਚਾਹੀਦੀਆਂ ਹਨ, ਜਿਨਾਂ ਵਿਚ ਸਖੀ ਤਰ੍ਹਾਂ ਨਾਲੀਆਂ ਨੂੰ ਸਾਫ ਕੀਤਾ ਜਾ ਸਕੇ । ਫਿਰ ਇਨ੍ਹਾਂ ਦੀ ਸਫ਼ਾਈ ਲਈ ਵਧੀਆ ਪ੍ਰਬੰਧ ਦੀ ਲੋੜ ਹੈ। ਇਸ ਤਰਾਂ ਆਦਰਸ਼ ਪਿੰਡ ਦੇ ਲੋਕਾਂ ਦੀ ਸਿਹਤ ਆਪਣੇ ਆਪ ਹੀ ਠੀਕ ਰਹੇਗੀ । ਆਦਰਸ਼ ਪਿੰਡ ਪੰਚਾਇਤ ਅਧੀਨ ਹੋਣਾ ਚਾਹੀਦਾ ਹੈ। ਪੰਚਾਇਤ ਹੀ ਸਾਰਾ ਪ੍ਰਬੰਧ ਕਰਦੀ ਹੈ ਅਤੇ ਸਫ਼ਾਈ ਆਦਿ ਦਾ ਪ੍ਰਬੰਧ ਉਸ ਦੇ ਜ਼ਿੰਮੇ ਹੀ ਹੁੰਦਾ ਹੈ। ਪਿੰਡ ਦੇ ਹਰ ਮਾਮੂਲੀ ਝਗੜੇ ਦਾ ਫ਼ੈਸਲਾ ਆਦਰਸ਼ ਪਿੰਡ ਵਿੱਚ ਪੰਚਾਇਤ ਕਰਦੀ ਹੈ ਤੇ ਪੰਚਾਂ ਦਾ ਹੁਕਮ ਸਭ ਲਈ ਸਿਰ ਮੱਥੇ ਤੇ ਹੁੰਦਾ ਹੈ।
ਆਦਰਸ਼ ਪਿੰਡ ਵਿਚ ਇਕ ਪੰਚਾਇਤ ਘਰ ਤੇ ਉਸ ਨਾਲ ਇਕ ਵਧੀਆ . ਪਤਲਾ ਹੋਣਾ ਚਾਹੀਦਾ ਹੈ। ਉਸ ਵਿਚ ਸੁਚੱਜੀਆਂ ਪੁਸਤਕਾਂ ਰੋਜ਼ਾਨਾ, ਅਖ਼ਬਾਰੇ ਤੇ ਮਾਸਕ ਪੱਤਰ ਆਉਣੇ ਚਾਹੀਦੇ ਹਨ। ਹਰ ਪਿੰਡ ਦੇ ਰਹਿਣ ਵਾਲੇ ਨੂੰ ਇਸ ਨੂੰ ਪੁਸਤਕਾਲੇ ਤੋਂ ਲਾਭ ਉਠਾ ਕੇ ਦੀਵਨ ਦੇ ਹਨੇਰੇ ਨੂੰ ਦੂਰ ਕਰਨਾ ਚਾਹੀਦਾ ਹੈ। ਰੇਡੀਓ ਤਾਂ ਜ਼ਰੂਰੀ ਹੈ ਸਗੋਂ ਪੰਚਾਇਤ ਘਰ ਵਿਚ ਟੈਲੀਵੀਜ਼ਨ ਵੀ ਹੋਣਾ ਚਾਹੀਦਾ ਹੈ। ਤਾਂ ਜੋ ਰਾਤ ਨੂੰ ਪਿੰਡ ਵਾਸੀਆਂ ਦਾ ਮਨੋਰੰਜਨ ਹੋ ਜਾਵੇ, ਉਨ੍ਹਾਂ ਨੂੰ ਫਿਲਮਾਂ ਦੇਖਣ ਵੀ ਸ਼ਹਿਰ ਨਾ ਜਾਣਾ ਪਵੇ । ਆਦਰਸ਼ ਪਿੰਡਾਂ ਵਿਚ ਇਕ ਦੋ ਖੇਡਣ ਦੇ ਮੈਦਾਨ ਹੋਣੇ ਚਾਹੀਦੇ ਹਨ ਤੇ ਉਥੇ ਰੋਜ਼ ਖੇਡਾਂ ਹੋਣੀਆਂ ਚਾਹੀਦੀਆਂ ਹਨ। ਬੱਚਿਆਂ ਨੂੰ ਖੇਚਣ ਵਿਚ ਉਤਸ਼ਾਹ ਦੇਣਾ ਚਾਹੀਦਾ ਹੈ। ਇਸ ਨਾਲ ਏਕਤਾ ਆਉਂਦੀ ਹੈ ਤੇ ਸਰੀਰ ਵੀ ਰਿਸ਼ਟ-ਪੁਸ਼ਟ ਰਹਿੰਦਾ ਹੈ। ਪਿੰਡ ਦੇ ਬਾਹਰ ਇਕ ਪੱਕਾ ਤਲਾ ਹੋਣਾ ਚਾਹੀਦਾ ਹੈ, ਜਿਸ ਵਿਚ ਪਸ਼ੂ ਪਾਣੀ ਪੀਣ ਅਤੇ ਨਹਾ ਸਕਣ I ਸਾਰੇ ਪਿੰਡ ਵਿਚ ਚਾਰ ਖੂਹ ਹੋਣੇ ਚਾਹੀਦੇ ਹਨ। ਉਸ ਤਰਾਂ ਭਾਵੇਂ ਘਰ-ਘਰ ਨਲਕਾ ਹੋਵੇ ਪਰ ਇਨ੍ਹਾਂ ਖੂਹਾਂ ਦੀ ਵਰਤੋਂ ਸਾਂਝੇ ਰੂਪ ਵਿਚ ਹੁੰਦੀ ਹੈ।
ਬਿਨਾਂ ਬਿਜਲੀ ਦੇ ਕਈ ਪਿੰਡ ਆਦਰਸ਼ ਪਿੰਡ ਨਹੀਂ ਬਣ ਸਕਦਾ । fਬਿਜਲੀ ਪਿੰਡ ਦੀ ਨੁਹਾਰ ਹੀ ਬਦਲ ਕੇ ਰੱਖ ਦਿੰਦੀ ਹੈ। ਇਸ ਨਾਲ ਘਰਾਂ ਵਿਚ ਰੋਸ਼ਨੀ, ਖੇਤਾਂ ਵਿਚ ਪਾਣੀ ਅਤੇ ਹੋਰ ਅਨੇਕਾਂ ਕੰਮ ਕੀਤੇ ਜਾ ਸਕਦੇ ਹਨ। ਬਿਜਲੀ ਦੀ ਸਹਾਇਤਾ ਨਾਲ ਪਿੰਡ ਵਿਚ ਹੋਰ ਨਿੱਕੇ ਮੋਟੇ ਕੰਮ ਵੀ ਚਲਾਏ ਜਾ . ਸਕਦੇ ਹਨ, ਜਿਸ ਕਾਰਨ ਲੋਕ ਸ਼ਹਿਰ ਵੱਲ ਜਾਣ ਦਾ ਨਾਉਂ ਹੀ ਨਹੀਂ ਲੈਣਗੇ। ਵਾਸਤਵ ਵਿਚ ਆਦਰਸ਼ ਪਿੰਡ ਵਿਚ ਰੁਜ਼ਗਾਰ ਲਈ ਕਾਫੀ ਸਾਧਨ ਹੁੰਦੇ ਹਨ।
ਆਦਰਸ਼ ਪਿੰਡ ਵਿਚ ਕਿਸਾਨਾਂ ਨੂੰ ਜੇ ਕਰਜ਼ਾ ਲੈਣ ਦੀ ਲੋੜ ਪੈ ਹੀ ਜਾਵੇ ਤਾਂ ਸਹਿਕਾਰੀ ਬੈਂਕਾਂ ਹੁੰਦੀਆਂ ਹਨ। ਉਨਾਂ ਤੋਂ ਕਰਜ਼ਾ ਲੈ ਕੇ ਆਪਣੇ ਕੰਮ ਚਲਾ ਸਕਣ । ਸਾਰੀਆਂ ਸਹੂਲਤਾਂ ਨਾਲ ਹੀ ਕੋਈ ਪਿੰਡ ਆਦਰਸ਼ ਪੰਡ ਬਣ-ਬਣਾ ਸਕਦਾ ਹੈ। ਇਸ ਤਰ੍ਹਾਂ ਦੇ ਪਿੰਡ ਸਰਕਾਰ ਨੂੰ ਵਸਾਉਣੇ ਚਾਹੀਦੇ ਹਨ ਤਾਂ ਜੋ , ਉਨ੍ਹਾਂ ਵੱਲ ਦੇਖ ਕੇ ਹੋਰ ਪਿੰਡ ਇਨ੍ਹਾਂ ਵਰਗੇ ਬਣ ਸਕਣ ।
0 Comments