ਪੰਜਾਬ ਦੀਆਂ ਲਿਖੀਆਂ
Punjab Diya Likhiya
ਪੰਜਾਬ ਵਿੱਚ ਸ਼ਾਰਦਾ, ਟਾਕਰੀ, ਲੰਡੇ, ਸਿਧ ਮਾਤਰਿਕਾ, ਗੁਰਮੁਖੀ ਭੱਟਅੱਛਰੀ, ਲਿਪੀਆਂ ਪ੍ਰਚਲਿਤ ਰਹੀਆਂ ਹਨ। ਸ਼ਾਰਦਾ ਦਾ ਖੇਤਰ ਕਸ਼ਮੀਰ ਤੋਂ ਪੰਜਾਬ ਤੱਕ ਸੀ। ਉਸ ਵਿੱਚੋਂ ਹੀ ਨਵੀਨ ਸ਼ਾਰਦਾ ਉਤਪੰਨ ਹੋਈ ਜੋ ਹੁਣ ਤੱਕ ਕਸ਼ਮੀਰ ਵਿੱਚ ਚਾਲੂ ਹੈ ਪਰ ਹੁਣ ਕਸ਼ਮੀਰ ਵਿੱਚ ਸ਼ਾਰਦਾ ਦੀ ਥਾਂ ਉਰਦੂ ਲਿਪੀ ਨੇ ਮੱਲ ਲਈ ਹੈ। ਟਾਕਰੀ ਲਿਪੀ ਕਾਂਗੜਾ ਤੇ ਜੰਮੂ ਦੇਸ਼ ਵਿੱਚ ਪ੍ਰਚਲਿਤ ਸੀ। ਹੁਣ ਉਸ ਨੂੰ ਤਿਆਗ ਦਿੱਤਾ ਗਿਆ ਹੈ। ਉਸ ਦੀ ਥਾਂ ਦੇਵਨਾਗਰੀ ਲਿਪੀ ਦਾ ਪ੍ਰਚਾਰ ਹੋ ਰਿਹਾ ਹੈ। ਲੰਡੇ, ਮਹਾਜਨੀ, ਸਰਾਫੀ ਆਦਿ ਲਿਪੀਆਂ ਮਹਾਜਨਾਂ ਵਪਾਰੀਆਂ ਦੀਆਂ ਵਹੀਆਂ ਤੇ ਖਾਤਿਆਂ ਵਿੱਚ ਲਿਖੀਆਂ ਜਾਂਦੀਆਂ ਸਨ। ਉਹਨਾਂ ਦੀ ਵਰਤੋਂ ਉੱਥੋਂ ਤੱਕ ਹੀ ਸੀਮਤ ਸੀ। ਸਿੱਧ ਮਾਤਰਿਕਾ, ਅਰਧਨਾਗਰੀ, ਭੱਟਅੱਛਰੀ, ਆਦਿ ਦੇ ਕਈ ਚਿੰਨ੍ਹ ਅੱਜ ਬਕਾਇਆ ਨਹੀਂ ਹਨ, ਸਿਰਫ਼ ਗੁਰਮੁਖੀ ਹੀ ਬਚੀ ਹੈ।
0 Comments