ਭਾਰਤੀ ਲਿਪੀਆਂ
Indian Scripts
ਸੰਸਾਰ ਵਿੱਚ ਲਗਪਗ ਚਾਰ ਸੌ (400) ਲਿਪੀਆਂ ਦੀ ਵਰਤੋਂ ਹੁੰਦੀ ਹੈ। ਇਹਨਾਂ ਵਿੱਚ ਮਿਸਰੀ ਲਿਪੀ, ਅਰਬੀ ਲਿਪੀ, ਯੂਨਾਨੀ ਲਿਪੀ, ਚੀਨੀ ਲਿਪੀ, ਰੋਮਨ ਲਿਪੀ, ਬਾਹਮੀ ਲਿਪੀ ਪ੍ਰਸਿੱਧ ਪ੍ਰਾਚੀਨ ਲਿਪੀਆਂ ਹਨ। ਭਾਰਤ ਵਿੱਚ ਵੀ ਪੰਜ ਹਜ਼ਾਰ ਸਾਲਾਂ ਤੋਂ ਲਿਖਣ ਦੀ ਕਲਾ ਦਾ ਥਹੁ-ਪਤਾ ਲਗਦਾ ਹੈ। ਦਾਈ ਹਜ਼ਾਰ ਸਾਲਾਂ ਤੋਂ ਤਾਂ “ਬਾਹਮੀ ਲਿਪੀ ਵਿੱਚ ਲਿਖੇ ਸੈਂਕੜੇ ਪੱਥਰ ਲੇਖ ਮਿਲਦੇ ਹਨ। ਮਹਿੰਜੋਦੜੋ ਤੇ ਹੜੱਪਾ ਥਾਂਵਾਂ ਦੀਆਂ ਥੇਹਾਂ ਵਿੱਚੋਂ ਪੰਜ ਹਜ਼ਾਰ ਸਾਲ ਪੁਰਾਣੀਆਂ ਦੇਵ ਮੂਰਤੀਆਂ ਅਤੇ ਠੀਕਰੀਆਂ ਤੇ ਉੱਕਰੇ ਬੰਦ, ਸ਼ੇਰ ਆਦਿ ਦੇ ਚਿੱਤਰਾਂ ਦੇ ਲਿਪੀ-ਅੱਖਰ ਮਿਲੇ ਹਨ। ਇਸ ਨੂੰ ਸਿੰਧੁ ਲਿਪੀ ਕਿਹਾ ਗਿਆ ਹੈ। ਸਿੰਧੂ ਲਿਪੀ ਅਜੇ ਪੂਰੇ ਤਰ੍ਹਾਂ ਪੜ੍ਹੀ ਨਹੀਂ ਗਈ ਪਰ ਤੀਜੀ ਸਦੀ ਪੂਰਵ ਈਸਵੀ ਸਮੇਂ ਸਮਰਾਟ ਅਸ਼ੋਕ ਨੇ ਆਪਣੇ ਹੁਕਮਨਾਮੇ ਪੱਥਰਾਂ ਉੱਤੇ ਖੁਦਵਾਏ ਸਨ। ਉਹਨਾਂ ਦੀ ਲਿਪੀ ਬਾਹਮੀ ਤੇ ਖੁਸ਼ਟੀ ਹੈ। ਬਾਹਮੀ ਗੁਰਮੁਖੀ ਵਾਂਗ ਖੱਬੇ ਤੋਂ ਸੱਜੇ ਪਾਸੇ ਵੱਲ ਲਿਖੀ ਜਾਂਦੀ ਸੀ ਪਰ ਖਰੋਸ਼ਟੀ ਸੱਜੇ ਤੋਂ ਖੱਥੇ ਲਿਖੀ ਜਾਂਦੀ ਸੀ, ਜਿਵੇਂ ਕਿ ਅੱਜ ਕੱਲ ਫ਼ਾਰਸੀ ਉਰਦੂ ਲਿਪੀਆਂ ਲਿਖੀਆਂ ਜਾਂਦੀਆਂ ਹਨ। ਖਸ਼ਟੀ ਤੀਜੀ ਸਦੀ ਈ. ਤੋਂ ਬਾਅਦ ਖ਼ਤਮ ਹੋ ਗਈ ਪਰ ਬਾਹਮੀ ਪ੍ਰਚਲਿਤ ਰਹਿ ਕੇ ਵਿਕਾਸ ਕਰਦੀ ਰਹੀ।
0 Comments