ਗੁਰਮੁਖੀ ਵਰਨਮਾਲਾ
Gurmukhi Varnmala
ਗੁਰਮੁਖੀ ਦੀ ਜੋ ਇਸ ਵੇਲੇ ਵਰਨ-ਮਾਲਾ ਹੈ ਉਸ ਦਾ ਵਿਸਤਾਰ ਇਹ ਹੈ
ਇਹ ਪੈਂਤੀ ਅੱਖਰ ਹਨ। ਇਹਨਾਂ ਤੋਂ ਬਿਨਾਂ, ਹੁਣ ਫ਼ਾਰਸੀ ਧੁਨੀਆਂ ਨੂੰ ਪ੍ਰਗਟਾਉਣ ਲਈ ਸ਼, ਖ਼, ਗ਼, ਜ਼, ਫ਼, ਲੁ ਛੇ ਹੋਰ ਅੱਖਰਾਂ ਦਾ ਵਾਧਾ ਕਰ ਲਿਆ ਗਿਆ ਹੈ।
ਇਹਨਾਂ ਅੱਖਰਾਂ ਤੋਂ ਬਿਨਾਂ ਗੁਰਮੁਖੀ ਲਿਪੀ ਵਿੱਚ ਲਗਾਂ-ਮਾਤਰਾਂ ਵੀ ਹਨ :
ਅ, ਆ, ਇ, ਈ, ਉ, ਊ, ਓ, ਐ, ਔ, ਐ , ਆਂ ਲਗਾਂ ਮਾਤਰਾਂ ਵਾਲੇ ਇਹਨਾਂ ਅੱਖਰਾਂ ਨੂੰ ਮੁਹਾਰਨੀ ਵੀ ਕਿਹਾ ਜਾਂਦਾ ਹੈ।
ਵਰਨਾਂ ਤੇ ਲਗਾਂ ਮਾਤਰਾਂ ਤੋਂ ਬਿਨਾਂ ਗੁਰਮੁਖੀ ਦੀ ਲਿਖਾਵਟ ਵਿੱਚ ਅਧਕ ਦਾ ਚਿੰਨ ਵੀ ਹੈ ਜੋ ਪੰਜਾਬੀ ਦੀ ਖ਼ਾਸ ਵਿਸ਼ੇਸ਼ਤਾ ਹੈ। ਇਸ ਤਰ੍ਹਾਂ ਗੁਰਮੁਖੀ ਲਿਪੀ ਦੇ ਤਿੰਨ ਪੱਧਰ ਹਨ।
1. ਵਰਨ
2. ਲਗਾਂ-ਮਾਤਰਾਂ
3. ਅਧਕ ਚਿੰਨ੍ਹ
ਲਗਾਂ-ਮਾਤਰਾਂ ਦੇ ਜੋ ਬਾਰਾਂ ਅੱਖਰ ਚਿੰਨ੍ਹ ਮੁਹਾਰਨੀ ਵਿੱਚ ਰੱਖੇ ਗਏ ਹਨ, ਉਹ ਸਾਰ ੳ ਅ ੲ ਇਹਨਾਂ ਤਿੰਨਾਂ ਚਿੰਨ੍ਹਾਂ ਨੇ ਹੀ ਸਮੇਟ ਲਏ ਹਨ। ਇਹ ਤਿੰਨੇ ਲਗਾਂ-ਮਾਤਰਾਂ ਦੇ ਵਾਹਕ ਚਿੰਨ੍ਹ ਹਨ। ਸਾਰੀਆਂ ਲਗਾਂ-ਮਾਤਰਾਂ ਇਹਨਾਂ ਤਿੰਨਾਂ ਚਿੰਨ੍ਹਾਂ ਨਾਲ ਹੀ ਚਿੰਨਿਤ ਕਰ ਦਿੱਤੀਆਂ ਗਈਆਂ ਹਨ। ਜਿੱਥੋਂ ਤੱਕ ਗੁਰਮੁਖੀ ਦੇ ਲਿਪੀ ਪ੍ਰਕਾਰ ਦਾ ਸੰਬੰਧ ਹੈ, ਅੱਜ ਦੀਆਂ ਲਿਪੀ-ਵਿਗਿਆਨਿਕ ਖੋਜਾਂ ਇਸ ਸਿੱਟੇ 'ਤੇ ਪਹੁੰਚਦੀਆਂ ਹਨ ਕਿ ਗੁਰਮੁਖੀ ਉੱਚਾਰਖੰਡੀ ਲਿਪੀ ਦੀ ਵੰਨਗੀ ਹੈ। ਇਸ ਦਾ ਲੱਛਣ ਇਹ ਹੈ ਗੁਰਮੁੱਖੀ ਦੇ ਕ,ਖ,ਗ, ਆਦਿ ਸਾਰੇ ਲਿਪੀ ਚਿੰਨ੍ਹ ਅਸਲ ਵਿੱਚ ਕ + ਅ, ਖ , ਅ, ਗ + ਅ ਦੇ ਦੋ ਧੁਨੀਆਂ ਨੂੰ ਪ੍ਰਗਟ ਕਰਦੇ ਹਨ, ਇਕਹਿਰੀਆਂ ਵਿਅੰਜਨ ਧੁਨੀਆਂ ਨੂੰ ਪ੍ਰਗਟ ਨਹੀਂ ਕਰਦੇ। ਦੋ ਦੋ ਧੁਨੀਆਂ (ਵਿਅੰਜਨ ਡੇ ਸੂਰ) ਦੇ ਜੱਟਾਂ ਲਈ ਇੱਕ ਇੱਕ ਲਿਪੀ-ਚਿੰਨ੍ਹਾਂ ਨੂੰ ਹੀ ਉਚਾਰਖੰਡ ਜਾਂ ਸਿਲੇਬਲ ਕਿਹਾ ਜਾਂਦਾ ਹੈ। ਉਚਾਰ-ਖੰਡਾਂ ਨੂੰ ਪ੍ਰਗਟ ਕਰਨ ਵਾਲੇ ਲਿਪੀ ਚਿੰਨ੍ਹਾਂ ਤੇ ਆਧਾਰਿਤ ਹੋਣ ਕਰਕੇ ਗੁਰਮੁਖੀ ਲਿਪੀ ਇੱਕ ਉਚਾਰ-ਖੰਡੀ ਲਿਪੀ ਹੈ।
0 Comments