ਬ੍ਰਾਹਮੀ ਲਿਪੀ
Brahmi Script
ਭਾਰਤ ਦੀ ਸਭ ਤੋਂ ਪੁਰਾਣੀ ਲਿਪੀ ਦਾ ਨਾਂ ਬਾਹਮੀ ਹੈ। ਬਾਹਮੀ ਤੋਂ ਪਹਿਲਾਂ ਭਾਵੇਂ ਸਿੰਧੂ ਲਿਪੀ ਦਾ ਜ਼ਿਕਰ ਹੁੰਦਾ ਹੈ ਪਰ ਉਸ ਨੂੰ ਅਜੇ ਤੱਕ ਪੜਿਆ ਨਹੀਂ ਜਾ ਸਕਿਆ ਹੈ। ਬਾਹਮੀ ਇਤਿਹਾਸਕ ਤੌਰ ਤੇ ਪ੍ਰਮਾਣਿਤ ਲਿਪੀ ਹੈ। ਬਾਮੀ ਲਿਪੀ ਦੀਆਂ ਛੁੱਟਪੁੱਟ ਨਿਸ਼ਾਨੀਆਂ ਭਾਵੇਂ ਕਾਫ਼ੀ ਪੁਰਾਣੇ ਸਮੇਂ ਵਿੱਚ ਉਪਲਬਧ ਹੁੰਦੀਆਂ ਹਨ ਪਰ ਅੱਜ ਤੋਂ ਕਈ ਢਾਈ ਹਜ਼ਾਰ ਸਾਲ ਪਹਿਲਾਂ ਤੀਜੀ ਸਦੀ ਪੂਰਵ ਈਸਵੀ ਵਿੱਚ ਅਸ਼ੋਕ ਮਹਾਨ (ਰਾਜ ਕਾਲ 272-235 ਪੂ. ਈ.) ਦੇ ਦੇਸ ਵਿਆਪੀ ਸ਼ਿਲਾਲੇਖਾਂ ਤੋਂ ਬਾਹਮੀ ਦੇ ਪ੍ਰਚਾਰ ਤੇ ਪ੍ਰਸਾਰ ਦੀ ਇਤਿਹਾਸਕ ਗਵਾਹੀ ਮਿਲਦੀ ਹੈ। ਅਸ਼ੋਕ ਦੇ ਸ਼ਿਲਾਲੇਖ ਜਾਂ ਧਰਮਲੇਖ ਪੱਛਮ ਉੱਤਰ ਭਾਰਤ (ਹੁਣ ਪਾਕਿਸਤਾਨ ਤੋਂ ਲੈ ਕੇ ਦੱਖਣੀ ਭਾਰਤ ਵਿੱਚ ਮੈਸਰ ਰਾਜ ਤੱਕ ਮਿਲੇ ਹਨ, ਕਿਉਂਕਿ ਅਸ਼ੋਕ ਦਾ ਰਾਜ-ਸ਼ਾਸਨ ਬੰਗਾਲ ਦੀ ਖਾੜੀ ਤੋਂ ਲੈ ਕੇ ਪੱਛਮ ਵਿੱਚ ਅਰਬ ਸਾਗਰ ਦੇ ਕੰਢਿਆਂ ਤੱਕ ਫੈਲਿਆ ਹੋਇਆ ਸੀ। ਪੱਛਮ ਉੱਤਰ ਵਿੱਚ ਸ਼ਾਹਬਾਜ਼ ੜੀ (ਜ਼ਿਲ੍ਹਾ ਪਿਸ਼ਾਵਰ) ਅਤੇ ਮਾਨਸੇਹਰਾ (ਜ਼ਿਲ੍ਹਾ ਹਜ਼ਾਰਾ) ਦੇ ਸ਼ਿਲਾਲੇਖਾਂ ਨੂੰ ਛੱਡ ਕੇ ਅਸ਼ੋਕ ਦੇ ਬਾਕੀ ਸਾਰੇ ਸ਼ਿਲਾਲੇਖ ਬਾਹਮੀ ਲਿਪੀ ਵਿੱਚ ਹੀ ਅੰਕਿਤ ਹਨ। ਇਹਨਾਂ ਸ਼ਿਲਾਲੇਖਾਂ ਦੀ ਭਾਸ਼ਾ ਪਾਲੀ ਪਾਕਿਰਤ ਹੈ ਜੋ ਵੈਦਿਕ ਸੰਸਕ੍ਰਿਤ ਤੇ ਅਗਲੇ ਪੜਾਅ ਦੀ ਭਾਸ਼ਾ ਹੈ। ਪਾਲੀ ਹੀ ਬੁੱਧ ਧਰਮ ਦੀ ਭਾਸ਼ਾ ਸੀ। ਅਸ਼ੋਕੀ ਸ਼ਿਲਾਲੇਖਾਂ ਦੀ ਪਾਕਿਰਤ ਭਾਸ਼ਾ ਵਿੱਚ ਇਲਾਕੇ ਦੇ ਅਨੁਸਾਰ ਥੋੜਾ ਥੋੜਾ ਫ਼ਰਕ ਜ਼ਰੂਰ ਦ੍ਰਿਸ਼ਟੀਗੋਚਰ ਹੁੰਦਾ ਹੈ ਇਸ ਤਰ੍ਹਾਂ ਅਸ਼ੋਕ ਦੇ ਰਾਜਕਾਲ ਵਿੱਚ ਸਮੁੱਚੇ ਭਾਰਤ ਵਿੱਚ ਬਾਹਮੀ ਲਿਪੀ ਹੀ ਪ੍ਰਚਲਿਤ ਸੀ ਅਤੇ ਪੱਛਮ ਉੱਤਰ ਦੇ ਦੇ ਸਥਾਨਾਂ ਦੇ ਸ਼ਿਲਾਲੇਖਾਂ ਵਿੱਚ ਖੁਸ਼ਟੀ ਲਿਪੀ ਦਾ ਪ੍ਰਯੋਗ ਹੋਇਆ ਹੈ। ਇਸ ਲਈ ਬਾਹਮੀ ਲਿਪੀ ਗੁਰਮੁਖੀ, ਨਾਗਰੀ ਆਦਿ ਸਾਰੀਆਂ ਭਾਰਤੀ ਲਿਪੀਆਂ ਦੀ ਜਨਮਦਾਤੀ ਮੰਨੀ ਜਾ ਸਕਦੀ ਹੈ।
ਅਸ਼ਕ ਦੀ ਬਾਹਮੀ ਲਿਪੀ ਵਿੱਚ ਕੁੱਲ 39 (ਉਨਤਾਲੀ) ਅੱਖਰ ਸੰਕੇਤ ਹਨ। ਸੰਜੁਗਤ ਅੱਖਰ ਬਹੁਤ ਘੱਟ ਹਨ। ਬਾਹਮੀ, ਗੁਰਮੁਖੀ ਵਾਂਗੂ ਖੱਬੇ ਤੋਂ ਸੱਜੇ ਪਾਸੇ ਵੱਲ ਲਿਖੀ ਜਾਂਦੀ ਹੈ। ਅਸ਼ੋਕ ਤੋਂ ਬਾਅਦ ਜਿਵੇਂ ਸਮਾਂ ਬੀਤਦਾ ਗਿਆ, ਬਾਹਮੀ ਵਿੱਚ ਵੀ ਤਬਦੀਲੀ ਆਉਂਦੀ ਗਈ। ਬਾਹਮੀ ਤੋਂ ਹੀ ਹੌਲੀ ਹੌਲੀ ਭਾਰਤ ਦੀਆਂ ਅਨੇਕ ਭਾਂਤਿਕ ਲਿਪੀਆਂ ਵਿਕਸਿਤ ਹੋਈਆਂ ਹਨ, ਜੋ ਅੱਜ-ਕੱਲ ਜਾਰੀ ਹਨ।
ਬਾਹਮੀ ਤੋਂ ਉੱਤਰੀ ਸ਼ੈਲੀ ਤੇ ਦੱਖਣੀ ਸ਼ੈਲੀ ਦਾ ਵਿਕਾਸ ਹੋਇਆ। ਉੱਤਰੀ ਸ਼ੈਲੀ ਤੋਂ ਗੁਪਤ ਲਿਪੀ ਅਤੇ ਗੁਪਤ ਲਿਪੀ ਤੋਂ ਕੁਟਿਲ ਲਿਪੀ ਵਿਕਸਿਤ ਹੋਈ। ਕੁਟਿਲ ਲਿਪੀ ਤੋਂ ਹੀ ਸ਼ਾਰਦਾ ਲਿਪੀ ਦਾ ਜਨਮ ਹੋਇਆ ਅਤੇ ਸ਼ਾਰਦਾ ਲਿਪੀ ਦੇ ਕਿਸੇ ਪ੍ਰਾਚੀਨ ਲਿਪੀ ਰੂਪ ਤੋਂ ਗੁਰਮੁਖੀ ਦੀ ਉਤਪਤੀ ਹੋਈ। ਇਸ ਪ੍ਰਕਾਰ ਬਾਹਮੀ ਤੋਂ ਵੱਖ ਵੱਖ ਪੜਾਉ ਪਾਰ ਕਰਦੀਆਂ ਹੋਈਆਂ ਭਾਰਤ ਦੀਆਂ ਪ੍ਰਮੁੱਖ ਲਿਪੀਆਂ ਜਿਵੇਂ ਦੇਵਨਾਗਰੀ, ਬੰਗਲਾ, ਕੈਥੀ, ਗੁਰਮੁਖੀ, ਮੋੜੀ, ਗੁਜਰਾਤੀ, ਡੇਲਗੂ, ਕੰਨੜੀ ਆਦਿ ਉਤਪੰਨ ਹੋਈਆਂ। ਪੰਜਾਬੀ ਵਿੱਚ ਗੁਰਮੁਖੀ ਤੋਂ ਇਲਾਵਾ ਟਾਕਰੀ, ਲੰਡੇ, ਭੱਟਅੱਛਰੀ, ਸਰਾਫੀ, ਅਰਧਨਾਗਰੀ, ਸਿੱਧਮਾਤਰਿਕਾ ਆਦਿ ਲਿਪੀਆਂ ਸ਼ਾਰਦਾ ਲਿਪੀ ਤੋਂ ਵਿਗਸੀਆਂ ਹਨ।
0 Comments