ਗੁਰਮੁਖੀ ਦਾ ਨਾਮਕਰਨ
Naming of Gurmukhi
ਗੁਰਮੁਖੀ ਇੱਕ ਪ੍ਰਾਚੀਨ ਲਿਪੀ ਹੈ ਜੋ ਬਾਹਮੀ ਲਿਪੀ-ਪਰਿਵਾਰ ਦੀ ਸ਼ਾਰਦਾ ਲਿਪੀ ਤੋਂ ਨਿਕਲੀ ਹੈ। ਹਾਂ ਇੱਕ ਗੱਲ ਜ਼ਰੂਰ ਹੈ ਕਿ ਗੁਰੂ ਸਹਿਬਾਨ ਤੋਂ ਪਹਿਲਾਂ ਗੁਰਮੁਖੀ ਲਿਪੀ ਦਾ ਨਾਂ ਗੁਰਮੁਖੀ ਨਹੀਂ ਸੀ, ਕਈ ਹੋਰ ਨਾਂ ਹੋਵੇਗਾ, ਜਿਵੇਂ ਸ਼ਾਰਦਾ ਜਾਂ ਸਿਧਲਾਇਆ, ਸਿੱਧਮਾਤਰਿਕਾ ਭੁੱਟਅੱਛਰੀ ਜਾਂ ਅਰਧ-ਨਾਰੀ। ਗੁਰਮੁਖੀ ਨਾਂ ਤਾਂ ਗੁਰੂ ਸਾਹਿਬਾਨ ਦੀ ਦੇਣ ਹੈ। ਜਦੋਂ ਗੁਰੂ ਨਾਨਕ ਦੇਵ ਜੀ ਦੇ ਯੁੱਗ ਵਿੱਚ ਗੁਰੂ ਬਾਣੀ ਨੂੰ ਲਿਖਣ ਦਾ ਅਵਸਰ ਆਇਆ ਤਾਂ ਉਸ ਵੇਲੇ ਅਜਿਹੀ ਲਿਪੀ ਦੀ ਜ਼ਰੂਰਤ ਸੀ ਜੋ ਸਾਹਿਤਿਕ ਹੋਵੇ ਅਤੇ ਜੋ ਗੁਰਬਾਣੀ ਦੀਆਂ ਬਰੀਕੀਆਂ ਨੂੰ ਅੰਕਿਤ ਕਰਨ ਵਿੱਚ ਸਮਰੱਥ ਹੋਵੇ। ਗੁਰੂ ਸਾਹਿਬਾਨ ਦੇ ਸਾਹਮਣੇ ਪੰਜਾਬ ਦੀਆਂ ਅਧੂਰੀਆਂ ਲਿਪੀਆਂ ਸਨ। ਹੋ ਸਕਦਾ ਹੈ ਉਹਨਾਂ ਅਧੂਰੀਆਂ ਲਿਪੀਆਂ ਦੇ ਅੱਖਰਾਂ ਨੂੰ ਸੋਧ ਕੇ ਅਤੇ ਤਰਤੀਬ ਦੇ ਕੇ ਇੱਕ ਅਜਿਹੀ ਲਿਪੀ ਵਿਉਂਤ ਲਈ ਜੋ ਡਕਾਲੀ ਪੰਜਾਬੀ ਸਾਹਿਤਿਕ ਭਾਸ਼ਾ ਅਤੇ ਗੁਰੂਬਾਣੀ ਦੀਆਂ ਸਾਰੀਆਂ ਧੁਨੀਆਂ ਨੂੰ ਲਿਖਣ ਲਈ ਆਦਰਸ਼ ਲਿਪੀ ਬਣ ਨਿੱਬੜੀ।
ਗੁਰਮੁਖੀ ਦਾ ਨਾਂ ਪੁਰਾਣਾ ਨਹੀਂ, ਕਈ ਪੰਜ ਸੌ ਸਾਲ ਤੋਂ ਹੀ ਪਿਆ ਹੈ ਪਰ ਗੁਰਮੁਖੀ ਦੇ ਅੱਖਰ ਅਵੱਸ਼ ਪੁਰਾਣੇ ਹਨ। ਗੁਰਮੁਖੀ ਦੇ 15 ਅੱਖਰ ਟਾਕਰੀ ਦੇ ਅੱਖਰਾਂ ਨਾਲ ਸਾਂਝੇ ਹਨ, ਪੰਜ ਕਾਫੀ ਮਿਲਦੇ ਹਨ ਅਤੇ ਛੇ ਕੁਝ-ਕੁਝ ਮਿਲਦੇ ਹਨ। ਸੱਤ ਅੱਖਰ ਨਵੀਨ ਸ਼ਾਰਦਾ ਨਾਲ ਸਾਂਝੇ ਹਨ ਅਤੇ ਬਾਰਾਂ ਕਾਫ਼ੀ ਮਿਲਦੇ ਹਨ। ਗੁਰਮੁਖੀ ਦੇ ਜਿਹੜੇ ਥੋੜੇ ਅੱਖਰ ਸ਼ਾਰਦਾ ਤੇ ਟਾਕਰੀ ਨਾਲ ਨਹੀਂ ਰਲਦੇ ਉਹ ਲੰਡੇ, ਮਹਾਜਨੀ ਦੇ ਅੱਖਰਾਂ ਨਾਲ ਮਿਲਦੇ ਹਨ। ਇਸ ਤੋਂ ਸਿੱਟਾ ਇਹ ਨਿਕਲਦਾ ਹੈ ਕਿ ਗੁਰਮੁਖੀ ਦੇ ਸਾਰੇ ਅੱਖਰ ਗੁਰੂ ਕਾਲ ਤੋਂ ਪਹਿਲਾਂ ਦੇ ਸਨ ਪਰ ਗੁਰੂ ਨਾਨਕ ਦੇਵ ਜੀ ਗੁਰੂ ਅੰਗਦ ਦੇਵ ਜੀ ਨੇ ਗੁਰਮੁਖੀ ਨੂੰ ਸਹੀ ਸਧ ਤੇ ਤਰਤੀਬ ਦੇ ਕੇ ਆਦਰਸ਼ ਲਿਪੀ ਦਾ ਮੁਹਾਂਦਰਾ ਪ੍ਰਦਾਨ ਕੀਤਾ। ਇਸ ਲਈ ਇਹ ਕਹਿਣਾ ਸਰਾਸਰ ਭਾਮਿਕ ਹੈ ਕਿ ਗੁਰਮੁਖੀ ਸਿੱਖ ਗੁਰੂਆਂ ਦੀ ਘੜੀ ਹੋਈ ਲਿਪੀ ਹੈ। ਸਗੋਂ ਸਚਾਈ ਇਹ ਹੈ ਕਿ ਗੁਰਮੁਖੀ ਗੁਰੂ-ਕਾਲ ਤੋਂ ਪਹਿਲਾਂ ਪੰਜਾਬ ਵਿੱਚ ਪ੍ਰਚਲਿਤ ਪੁਰਾਣੀਆਂ ਲਿਪੀਆਂ ਦਾ ਸੁਧਰਿਆ ਤੇ ਸੁਆਰਿਆ ਰੂਪ ਹੈ।
0 Comments